KidsOut World Stories

ਕਾਂ ਅਤੇ ਚਿੜੀ    
Previous page
Next page

ਕਾਂ ਅਤੇ ਚਿੜੀ

A free resource from

Begin reading

This story is available in:

 

 

 

 

ਕਾਂ ਅਤੇ ਚਿੜੀ

 

 

 

 

 

*

ਇੱਕ ਦਿਨ ਚਿੜੀ ਨੇ ਕਾਂ ਨੂੰ ਆਪਣੇ ਘਰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਚਿੜੀ ਨੇ ਸਾਰਾ ਦਿਨ ਲਗਾ ਕੇ ਖਾਣਾ ਤਿਆਰ ਕੀਤਾ ਅਤੇ ਭੋਜਨ ਤਿਆਰ ਕਰਕੇ ਉਹ ਆਪਣੇ ਮਹਿਮਾਨ ਦਾ ਇੰਤਜ਼ਾਰ ਕਰਨ ਲੱਗੀ।

ਕੁੱਝ ਸਮਾਂ ਬੀਤ ਗਿਆ, ਪਰ ਕਾਂ ਨਹੀ ਆਇਆ।ਇਸ ਲਈ ਚਿੜੀ ਉਸ ਨੂੰ ਵਾਜਾਂ ਮਾਰਨ ਲੱਗੀ, ‘ਕਾਂ,ਕਿੱਥੇ ਹੈ ਤੂੰ,ਭੋਜਨ ਠੰਡਾ ਹੋ ਰਿਹਾ ਹੈ?’

‘ਮੈਂ ਆ ਰਿਹਾ ਹਾਂ, ਮੈ ਆ ਰਿਹਾ ਹਾਂ,’ ਕਾਂ ਨੇ ਜਵਾਬ ਦਿੱਤਾ।ਮੈਂ ਨਹਾ ਰਿਹਾ ਹਾਂ, ਤਿਆਰ ਹੋ ਕੇ ਲਾਲ ਜੁੱਤੀ ਪਾ ਕੇ ਖਾਲੀ ਪੇਟ ਦਾਵਤ ਤੇ ਆਵਾਂਗਾ ਅਤੇ ਆਪਾਂ ਇੱਕਠੇ ਮਿਲ ਕੇ ਭੋਜਨ ਕਰਾਂਗੇ।

ਚਿੜੀ ਹੁਣ ਹੋਰ ਇੰਤਜ਼ਾਰ ਕਰਨ ਲੱਗੀ, ਪਰ ਕਾਂ ਫਿਰ ਨਾ ਆਇਆ। ਥੌੜੀ ਦੇਰ ਬਾਅਦ ਚਿੜੀ ਕਾਂ ਨੂੰ ਫ਼ਿਰ ਵਾਜਾਂ ਮਾਰਨ ਲੱਗਾ। ‘ਕਾਂ,ਕਿੱਥੇ ਹੈਂ ਤੂੰ?’ ਭੋਜਨ ਠੰਡਾ ਹੋ ਰਿਹਾ ਹੈ ਅਤੇ ਮੈਨੂੰ ਵੀ ਭੁੱਖ ਲੱਗੀ ਹੋਈ ਹੈ। ਕੀ ਤੂੰ, ਮੇਰੀ ਰਸੋਈ ਵਿੱਚ ਆ ਰਿਹਾ ਹੈ ਅਤੇ ਮੇਰੇ ਨਾਲ ਭੋਜਨ ਕਰ ਰਿਹਾ ਹੈ?

‘ਮੈਂ ਆ ਰਿਹਾ ਹਾਂ,ਮੈ ਆ ਰਿਹਾ ਹਾਂ‚’ ਕਾਂ ਨੇ ਜਵਾਬ ਦਿੱਤਾ।ਮੈਂ ਨਹਾ ਰਿਹਾ ਹਾਂ, ਤਿਆਰ ਹੋ ਕੇ ਲਾਲ ਜੁੱਤੀ ਪਾ ਕੇ ਖਾਲੀ ਪੇਟ ਦਾਵਤ ਤੇ ਆਵਾਂਗਾ ਅਤੇ ਆਪਾਂ ਇੱਕਠੇ ਭੋਜਨ ਕਰਾਂਗੇ।

ਚਿੜੀ ਕੁਝ ਹੋਰ ਸਮਾਂ ਇੰਤਜ਼ਾਰ ਕਰਦੀ ਹੈ,ਉਹ ਆਪਣੇ ਆਪ ਵਿੱਚ ਕਹਿਣ ਲੱਗੀ, ‘ਮੈਂ ਬਹੁੱਤ ਇੰਤਜ਼ਾਰ ਕਰ ਲਿਆ। ਮੈਨੂੰ ਭੁੱਖ ਲੱਗੀ ਹੈ ਅਤੇ ਮੈਂ ਖਾਣਾ ਖਾਣ ਲੱਗੀ ਹਾਂ।’

ਅਤੇ ਚਿੜੀ ਇੱਕਲੇ ਹੀ ਭੋਜਨ ਕਰਨ ਲੱਗੀ।ਭੋਜਨ ਇੰਨਾ ਸੁਆਦਲਾ ਸੀ ਕਿ ਉਹ ਸਾਰਾ ਹੀ ਭੋਜਨ ਇੱਕਲਾ ਖਾ ਗਈ ਜਦੋਂ ਤੱਕ ਭਾਂਡਾ ਖਾਲੀ ਨਹੀਂ ਹੋਇਆ। ਖਾਣਾ ਖਤਮ ਹੋਣ ਤੋਂ ਬਾਅਦ ਚਿੜੀ ਸੋਚਣ ਲੱਗੀ, ‘ਹਾਏ ,ਕਾਂ ਵਾਸਤੇ ਕੁੱਝ ਵੀ ਨਹੀਂ ਬੱਚਿਆ ਕਿਉਂਕਿ ਮੈਂ ਇੱਕਲੀ ਨੇ ਹੀ ਸਾਰਾ ਭੋਜਨ ਖਾ ਲਿਆ ਹੈ।’

ਲਾਲਚੀ ਚਿੜੀ ਹੁਣ ਘਬਰਾ ਗਈ ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਨੇ ਸਾਰਾ ਹੀ ਭੋਜਨ ਖਾ ਲਿਆ ਹੈ ਅਤੇ ਮਹਿਮਾਨ ਵਾਸਤੇ ਕੁੱਝ ਵੀ ਨਹੀਂ ਛੱਡਿਆ। ਉਹ ਆਪਣੇ ਆਪ ਵਿੱਚ ਸੋਚਣ ਲੱਗੀ ਕਿ ਹੁਣ ਕੀ ਹੋਵੇਗਾ ਜਦੋਂ ਕਾਂ ਆਏਗਾ ਅਤੇ ਦੇਖੇਗਾ ਕਿ ਉਸ ਵਾਸਤੇ ਭੋਜਨ ਹੈ ਹੀ ਨਹੀਂ। ਇਸ ਤਰ੍ਹਾਂ ਉਹ ਮੈਨੂੰ ਵੀ ਖਾ ਸਕਦਾ ਹੈ!‍
ਇਸ ਲਈ ਚਿੜੀ ਨੇ ਭਾਂਡਾ ਮੁੱਧਾ ਮਾਰ ਦਿੱਤਾ ਅਤੇ ਰਸੋਈ ਵਿੱਚ ਜਾ ਕੇ ਆਪਣੇ ਲੁਕਣ ਵਾਸਤੇ ਜਗ੍ਹਾਂ ਲੱਭਣ ਲੱਗੀ। ਅਚਾਨਕ ਹੀ ਕਾਂ ਭੁੱਖੇ ਪੇਟ ਰਸੋਈ ਵਿੱਚ ਆਉਂਦਾ ਹੈ ਅਤੇ ਚਿੜੀ ਨੂੰ ਵਾਜਾਂ ਮਾਰਨ ਲੱਗ ਪੈਂਦਾ ਹੈ, ‘ਚਿੜੀ , ਕਿੱਥੇ ਹੈ ਤੂੰ, ਮੈਂ ਰਾਤ ਦਾ ਭੋਜਨ ਕਰਨ ਵਾਸਤੇ ਆ ਗਿਆ ਹਾਂ?’

ਪਰ ਚਿੜੀ ਆਪਣੀ ਜਗ੍ਹਾਂ ਵਿੱਚ ਲੁਕੀ ਰਹੀ ਅਤੇ ਸਾਰਾ ਸਮ੍ਹਾਂ ਸੋਚਦੀ ਰਹੀ ਕਿ ਹੁਣ ਮੈਂ ਕੀ ਕਰਾਂਗੀ,ਮੈਂ ਤਾਂ ਸਾਰਾ ਭੋਜਨ ਖਾ ਚੁੱਕੀ ਹਾਂ।
ਕਾਂ ਰਸੋਈ ਵਿੱਚ ਹਰ ਥਾਂ ਦੇਖਦਾ ਹੈ ਪਰ ਉਸਨੂੰ ਕਿਤੇ ਵੀ ਚਿੜੀ ਨਹੀਂ ਲੱਭਦੀ। ਇੱਕ ਵਾਰ ਫ਼ਿਰ ਆਵਾਜ਼ ਲਗਾਉਂਦਾ ਹੈ ਕਿ ਚਿੜੀ, ਮੈਂ ਆ ਗਿਆ ਹਾਂ।ਮੇਰਾ ਖਾਣਾ ਕਿੱਥੇ ਹੈ, ਜਿਸ ਲਈ ਤੂੰ ਮੈਨੂੰ ਦਾਵਤ ਦਿੱਤੀ ਹੈ?

ਪਰ ਕਾਂ ਜਲਦ ਹੀ ਇਹ ਚੀਜ਼ ਦੇਖ ਲੈਂਦਾ ਹੈ ਕਿ ਭਾਂਡਾ ਖਾਲੀ ਹੈ ਅਤੇ ਇਸ ਵਿੱਚ ਭੋਜਨ ਨਹੀਂ ਹੈ ਕਿੳਂਕਿ ਚਿੜੀ ਸਾਰਾ ਭੋਜਨ ਖਾ ਗਈ। ਕਾਂ ਗੁੱਸੇ ਵਿੱਚ ਭਰ ਜਾਂਦਾ ਹੈ ਅਤੇ ਚੁੱਲੇ ਵਿੱਚੋਂ ਬਲਦਾ ਬਲਦਾ ਬਾਲਣ ਬਾਹਰ ਕੱਢਦਾ ਹੈ ਅਤੇ ਕਹਣਿ ਲੱਗਦਾ ਹੈ, ‘ਚਿੜੀਏ,ਕਿੱਥੇ ਹੈ ਤੂੰ? ਬਾਹਰ ਆ ਜਾ ਨਹੀਂ ਤਾਂ ਮੈਂ ਤੇਰੇ ਪਿਛਲੇ ਹਿੱਸੇ ਨੂੰ ਅੱਗ ਲਗਾ ਦੇਣੀ ਹੈ ਅਰਥਾਤ ਪੁੰਝੇ ਨੂੰ ਸਾੜ ਦੇਣਾ ਹੈ। ਚਿੜੀ ਡਰਦੀ ਹੋਈ ਬਾਹਰ ਆਉਂਦੀ ਹੈ ਅਤੇ ਕਾਂ ਉਸਨੂੰ ਰਸੋਈ ਵਿੱਚ ਰੱਖੇ ਮੇਜ਼ ਹੇਠ੍ਹਾਂ ਪਾਉਂਦਾ ਹੈ।’ ਚਿੜੀ ਬੱਚਣਾ ਚਾਹੁੰਦੀ ਸੀ, ਪਰ ਉਹ ਉੱਡ ਨਾ ਸਕੀ ਕਿਉਂਕਿ ਉਸਦਾ ਪੇਟ ਉਸ ਖਾਣੇ ਨਾਲ ਭਰਪੂਰ ਭਰਿਆ ਹੋਇਆ ਸੀ ਜਿਹੜਾ ਕਿ ਉਸਨੇ ਕਾਂ ਨਾਲ ਵੰਡ ਕੇ ਖਾਣਾ ਸੀ।

ਕਾਂ ਨੇ ਚਿੜੀ ਨੂੰ ਬਾਲਣ ਦੇ ਨਾਲ ਉਸਦੇ ਪੁੰਝੇ ਤੇ ਨਹੀਂ ਮਾਰਿਆ, ਪਰ ਉਸਨੇ ਬੜੀ ਕਠੋਰਤਾ ਨਾਲ ਉਸਨੂੰ ਕਿਹਾ, ‘ਚਿੜੀਏ,ਮੈਨੂੰ ਬੁਲਾਇਆ ਹੀ ਕਿਉਂ ਸੀ, ਜੇਕਰ ਸਾਰਾ ਭੋਜਨ ਹੀ ਖੁੱਦ ਖਾਣਾ ਸੀ?ਮੇਰੇ ਵਾਸਤੇ ਕਿਉਂ ਨਹੀਂ ਕੁੱਝ ਛੱਡਿਆ? ਤੈਨੂੰ ਪਤਾ ਹੈ ਕਿ ਬਹੁਤ ਗਲਤ ਗੱਲ ਹੈ ਕਿ ਉਹ ਵਾਅਦੇ ਕਰਨੇ ਜਿਹੜੇ ਤੁਸੀਂ ਪੂਰੇ ਨਹੀਂ ਕਰ ਸਕਦੇ?’

ਚਿੜੀ ਨੂੰ ਆਪਣੇ ਆਪ ਵਿੱਚ ਸੱਚੀ ਹੀ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ।ਉਸ ਦਿਨ ਤੋਂ ਬਾਅਦ ਉਸਨੇ ਕਦੀ ਵੀ ਮਹਿਮਾਨਾਂ ਲਈ ਬਣਾਇਆ ਹੋਇਆ ਭੋਜਨ ਉਦੋਂ ਤੱਕ ਨਹੀਂ ਖਾਦਾ ਜਦੋਂ ਤਕ ਮਹਿਮਾਨ ਨਹੀਂ ਆ ਜਾਂਦੇ। ਕਦੀ ਵੀ ਉਸਨੇ ਕੋਈ ਵੀ ਐਸਾ ਬਚਨ ਨਹੀਂ ਕੀਤਾ ਜਿਸਨੂੰ ਉਹ ਪੂਰਾ ਨਹੀਂ ਕਰ ਸਕਦੀ ਸੀ।

Enjoyed this story?
Find out more here