KidsOut World Stories

ਗਧਾ Kamleish Ram Parfect    
Previous page
Next page

ਗਧਾ

A free resource from

Begin reading

This story is available in:

 

 

 

 

ਗਧਾ

 

 

 

 

 

 

ਇੱਕ ਵਾਰ ਇੱਕ ਅਮੀਰ ਕਿਸਾਨ ਸੀ ਜਿਸਨੇ ਤਬੇਲੇ ਵਿੱਚ ਬਹੁਤ ਸਾਰੇ ਗਧੇ ਰੱਖੇ ਹੋਏ ਸਨ। ਕਿਸਾਨ ਨੂੰ ਆਪਣੇ ਗਧਿਆਂ ਤੇ ਬਹੁਤ ਮਾਣ ਸੀ, ਅਤੇ ਸਾਰਾ ਦਿਨ ਗਧੇ ਉਸਦੀ ਖੇਤਾਂ ਵਿੱਚ ਵਾਹੀ ਕਰਨ ਵਿੱਚ ਸਹਾਇਤਾ ਕਰਦੇ, ਅਤੇ ਜਦੋਂ ਉਸਦੀ ਫ਼ਸਲ ਵੇਚਣ ਦਾ ਸਮਾਂ ਆਉਂਦਾ ਤਾਂ ਗੱਡਾ ਖਿੱਚ ਕੇ ਬਾਜ਼ਾਰ ਵਿੱਚ ਲੈ ਕੇ ਜਾਂਦੇ।

ਕਿਸਾਨ ਦਾ ਇੱਕ ਕੁੱਤਾ ਵੀ ਸੀ ਜਿਸਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਭਰੋਸਾ ਕਰਦਾ ਸੀ ਕਿ ਉਹ ਰਾਤ ਦੇ ਸਮੇਂ ਉਸਦੀ ਜ਼ਮੀਨ ਅਤੇ ਗਧਿਆ ਦੀ ਰਖਵਾਲੀ ਕਰੇਗਾ।

ਇੱਕ ਦਿਨ ਕਿਸਾਨ ਆਪਣੇ ਖੇਤਾਂ ਵਿੱਚੋਂ ਬਹੁਤ ਥੱਕ ਹਾਰ ਕੇ ਘਰ ਆਇਆ ਅਤੇ ਉਹ ਇੰਨਾ ਜਿਆਦਾ ਥੱਕਿਆ ਹੋਇਆ ਸੀ ਕਿ ਉਹ ਕੁੱਤੇ ਨੂੰ ਰੋਟੀ ਦਿੱਤੇ ਬਗ਼ੈਰ ਹੀ ਸੌਂ ਗਿਆ। ਕੁੱਤੇ ਨੂੰ ਆਪਣੇ ਮਾਲਕ ਦੇ ਭੁਲੱਕੜਪਣ ਤੇ ਬਹੁਤ ਦੁੱਖ ਹੋਇਆ ਅਤੇ ਉਸ ਨੇ ਗਧੇ ਨੂੰ ਕਿਹਾ, 'ਹੁਣ ਮੈਂ ਕੀ ਕਰਾਂਗਾ ਭੋਜਨ ਤੋਂ ਬਿਨਾਂ ਕਿਉਂਕਿ ਮੇਰਾ ਮਾਲਕ ਮੈਨੂੰ ਭੋਜਨ ਦੇਣਾ ਭੁੱਲ ਗਿਆ ਹੈ?' ਤੁਹਾਡੇ ਗਧਿਆਂ ਲਈ ਵਧੀਆ ਹੈ ਜਿਨ੍ਹਾਂ ਨੂੰ ਸਾਰਾ ਦਿਨ ਘਾਹ ਖਾਣ ਨੂੰ ਮਿਲ ਜਾਂਦਾ ਹੈ, ਪਰ ਮੈਨੂੰ ਭੁੱਖ ਲਗ ਰਹੀ ਹੈ ਅਤੇ ਪਤਾ ਨਹੀ ਮੈਂ ਕਿੱਦਾਂ ਸਾਰੀ ਰਾਤ ਭੋਜਨ ਤੋਂ ਬਿਨ੍ਹਾਂ ਗੁਜ਼ਾਰਾ ਕਰਾਂਗਾ।

'ਮੈਨੂੰ ਯਕੀਨ ਹੈ ਕਿ ਆਪਣਾ ਮਾਲਕ ਹੇਠਾਂ ਆਏਗਾ ਅਤੇ ਤੇਨੂੰ ਬਹੁਤ ਜਲਦੀ ਖਾਣਾ ਦੇਏਗਾ,' ਭਲਾਮਾਨਸ ਗਧੇ ਨੇ ਜਵਾਬ ਦਿੱਤਾ।

ਅਤੇ ਇਸ ਤਰ੍ਹਾਂ ਕੁੱਤੇ ਨੇ ਇੰਤਜ਼ਾਰ ਕੀਤਾ, ਬਹੁਤ ਇੰਤਜ਼ਾਰ ਕੀਤਾ, ਪਰ ਕਿਸਾਨ ਹੇਠਾਂ ਤਬੇਲੇ ਵਿੱਚ ਉਸਨੂੰ ਭੋਜਨ ਦੇਣ ਲਈ ਨਹੀਂ ਆਇਆ।

ਕੁੱਤਾ ਅਸਲ ਵਿੱਚ ਬਹੁਤ ਪਰੇਸ਼ਾਨ ਸੀ। ਉਸਨੇ ਸੌਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਦੇ ਖਾਲੀ ਪੇਟ ਆਵਾਜ਼ ਕਰਦਾ ਰਿਹਾ ਅਤੇ ਉਸਨੂੰ ਸੌਣ ਨਹੀਂ ਦਿੱਤਾ।

ਰਾਤ ਦੇ ਕਿਸੇ ਪਹਿਰ ਵਿੱਚ, ਗਧੇ ਨੂੰ ਖੇਤਾਂ ਵੱਲੋਂ ਇੱਕ ਚੋਰ ਦੇ ਪਰਛਾਵੇਂ ਦੀ ਝਾਤ ਆਉਂਦੀ ਹੋਈ ਨਜ਼ਰ ਆਉਂਦੀ ਹੈ। 'ਉਏ', ਗਧੇ ਨੇ ਕੁੱਤੇ ਨੂੰ ਆਵਾਜ਼ ਦਿੱਤੀ ਜਿਹੜਾ ਕਿ ਤਬੇਲੇ ਦੇ ਫ਼ਰਸ਼ ਤੇ ਸੁੰਗੜਿਆ ਹੋਇਆ ਪਿਆ ਸੀ, 'ਤੈਨੂੰ ਬਹੁਤ ਉੱਚੀ ਭੌਂਕਣਾ ਚਾਹੀਦਾ ਹੈ ਤਾਂਕਿ ਆਪਣਾ ਮਾਲਕ ਜਾਗ ਜਾਵੇ ਅਤੇ ਦੇਖ ਲਵੇ ਕਿ ਚੋਰ ਆ ਰਿਹਾ ਹੈ ਸਾਨੂੰ ਸਭ ਗਧਿਆਂ ਨੂੰ ਲੈ ਕੇ ਜਾਣ ਲਈ!'

ਕੁੱਤੇ ਨੇ ਬਹੁਤ ਖਿੱਝ ਕੇ ਕਿਹਾ, 'ਮੈਂ ਇੱਦ੍ਹਾਂ ਦਾ ਕੁੱਝ ਵੀ ਨਹੀਂ ਕਰਾਂਗਾ। ਮੈਂ ਆਪਣੇ ਮਾਲਕ ਨੂੰ ਕਿਉਂ ਜਗਾਵਾਂ ਜਿਹੜਾ ਕਿ ਮੈਨੂੰ ਭੋਜਨ ਦੇਣਾ ਭੁੱਲ ਗਿਆ ਹੈ? ਜੇਕਰ ਉਸਨੂੰ ਮੇਰੀ ਪਰਵਾਹ ਨਹੀਂ,ਤਾਂ ਮੈਂ ਕਿਉਂ ਉਸਦੀ ਪਰਵਾਹ ਕਰਾਂ।'

ਗਧੇ ਨੇ ਕੁੱਤੇ ਨੂੰ ਬਹੁਤ ਬੇਨਤੀ ਕੀਤੀ, ਪਰ ਇਹ ਸਭ ਵਿਅਰਥ ਸੀ, ਕੁੱਤਾ ਕਿਸਾਨ ਨੂੰ ਚੇਤਾਵਨੀ ਦੇਣ ਲਈ ਨਹੀਂ ਭੌਂਕਿਆ।

ਗਧਾ ਬਹੁਤ ਘਬਰਾ ਗਿਆ ਅਤੇ ਲੱਤਾਂ ਅਤੇ ਛਾਲਾਂ ਮਾਰਨ ਲੱਗਾ,ਅਤੇ ਉੱਚੀ-ਉੱਚੀ ਚਿੰਘਾੜਨ ਲੱਗਾ....'ਬਾਂ!ਬਾਂ!'

ਜਦੋਂ ਉਨ੍ਹਾਂ ਹਲਚਲ ਹੋਣ ਦੀ ਆਵਾਜ਼ ਸੁਣੀ,ਤਾਂ ਬਾਕੀ ਗਧੇ ਵੀ ਚੇਤਾਵਨੀ ਵੇਖ ਕੇ ਨਾਲ ਮਿਲ ਗਏ: ਸਾਰੇ ਹੀ ਲੱਤਾਂ ਅਤੇ ਛਾਲਾਂ ਮਾਰਨ ਲੱਗੇ ਅਤੇ ਉੱਚੀ-ਉੱਚੀ ਚਿੰਘਾੜਨ ਲੱਗੇ....'ਬਾਂ!ਬਾਂ!'

ਜਲਦੀ ਹੀ ਇੰਨਾ ਜ਼ਿਆਦਾ ਸ਼ਿਰ ਹੋ ਗਿਆ ਕਿ ਕਿਸਾਨ ਬਿਸਤਰੇ ਵਿੱਚੋਂ ਛਲਾਂਗ ਲਗਾ ਕੇ ਥੱਲੇ ਤਬੇਲੇ ਵੱਲ ਪੜਤਾਲ ਕਰਨ ਲਈ ਭੱਜਾ ਗਿਆ।

ਉਸ ਵੇਲੇ ਉਸਨੇ ਚੋਰ ਨੂੰ ਤਬੇਲੇ ਵੱਲ ਆਉਂਦੇ ਦੇਖਿਆ ਅਤੇ ਖੇਤਾਂ ਵਿੱਚੋਂ ਹੁੰਦਾ ਹੋਇਆ ਉਹ ਪਰ੍ਹਾਂ ਤੱਕ ਉਸਦਾ ਪਿੱਛਾ ਕਰਦਾ ਗਿਆ। 'ਦੂਰ ਭੱਜ ਜਾ ਇਥੋਂ ਤੂੰ ਚੋਰ!' ਕਿਸਾਨ ਨੇ ਰੋਲਾ ਪਾਇਆ ਅਤੇ ਪਰਛਾਂਵੇ ਵਾਲੀ ਆਕ੍ਰਿਤੀ ਹਨੇਰੇ ਵਿੱਚ ਗਾਇਬ ਹੋ ਗਈ।

ਇਸ ਤਰ੍ਹਾਂ ਗਧੇ ਆਪਣੇ ਦੋਸਤਾਂ ਨੂੰ ਚੋਰਾਂ ਤੋਂ ਬਚਾਆ ਜਿਹੜੇ ਕਿ ਰਾਤ ਵੇਲੇ ਆਇਆ ਸੀ। ਪਰ ਕਿਸਾਨ ਨੇ ਉਸ ਰਾਤ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਮਹਿਸੂਸ ਕੀਤੀ। ਉਸਨੇ ਦੇਖਿਆ ਉਸਦਾ ਵਫ਼ਾਦਾਰ ਕੁੱਤਾ ਉਸਨੂੰ ਚੇਤੰਨ ਕਰਨ ਲਈ ਨਹੀਂ ਭੌਂਕਿਆ,ਅਤੇ ਉਸਨੂੰ ਯਾਦ ਆਇਆ ਹੈ ਕਿ ਉਸਨੇ ਕੁੱਤੇ ਨੂੰ ਭੋਜਨ ਨਹੀਂ ਦਿੱਤਾ ਸੀ, ਅਤੇ ਇਸ ਕਰਕੇ ਜਾਨਵਰ ਬਹੁਤ ਪਰੇਸ਼ਾਨ ਹੋ ਗਿਆ ਸੀ।

ਕਿਸਾਨ ਸਿੱਧਾ ਆਪਣੇ ਖੇਤਾਂ ਵਿੱਚ ਬਣੇ ਘਰ ਵਿੱਚ ਗਿਆ ਅਤੇ ਜਲਦ ਹੀ ਇੱਕ ਵੱਡੇ ਸਾਰੇ ਭਾਂਡੇ ਵਿੱਚ ਆਪਣੇ ਵਫ਼ਾਦਾਰ ਦੋਸਤ ਲਈ ਖਾਣਾ ਲੈ ਕੇ ਆਇਆ। ਉਸ ਨੇ ਕੁੱਤੇ ਨੂੰ ਵਾਅਦਾ ਕੀਤਾ ਕਿ ਉਹ ਉਸਨੂੰ ਹਮੇਸ਼ਾ ਭੋਜਨ ਦੇਣ ਬਾਰੇ ਯਾਦ ਰੱਖੇਗਾ ਅਤੇ ਅਤੇ ਉਸਦਾ ਖਿਆਲ ਰੱਖੇਗਾ ਕਿਉਂਕਿ ਹੁਣ ਉਸਨੇ ਅਹਿਸਾਸ ਹੋ ਗਿਆ ਹੈ ਕਿ ਜਾਨਵਰ ਦੀ ਇੰਨੀ ਦੇਖਭਾਲ ਕਰਨ ਦੇ ਨਾਲ ਉਹ ਤੁਹਾਡੇ ਵਫ਼ਾਦਾਰ ਬਣੇ ਰਹਿੰਦੇ ਹਨ ਅਤੇ ਤੁਹਾਡੀ ਰੱਖਿਆ ਕਰਦੇ ਹਨ। 'ਸਾਨੂੰ ਆਪਣੇ ਜਾਨਵਰਾਂ ਦੀ ਉਸੇ ਤਰ੍ਹਾਂ ਹੀ ਸੰਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀ ਆਪਣੇ ਬੱਚਿਆਂ ਦੀ ਕਰਦੇ ਹਾਂ, ਕਿਸਾਨ ਨੇ ਸੋਚਿਆ ਹੈ ਜਦੋਂ ਉਸ ਨੇ ਆਪਣੇ ਵਫ਼ਾਦਾਰ ਕੁੱਤੇ ਦੇ ਸਿਰ ਤੇ ਹੱਥ ਫ਼ੇਰਰਿਆ ਅਤੇ ਖੇਤਾਂ ਵਿੱਚ ਬਣੇ ਘਰ ਵਿੱਚ ਵਾਪਸ ਸੌਣ ਲਈ ਚਲਾ ਗਿਆ, ਇਹ ਜਾਣਦੇ ਹੋਏ ਕਿ ਉਸਦਾ ਵਫ਼ਾਦਾਰ ਕੁੱਤਾ ਸਾਰੀ ਰਾਤ ਉਸਦੇ ਖੇਤਾਂ ਦੀ ਰੱਖਿਆ ਕਰੇਗਾ।

Enjoyed this story?
Find out more here