KidsOut World Stories

ਲੂੰਬੜੀ ਦੇ ਚਾਰ ਬੱਚੇ (ਸ਼ਾਵਕ)    
Previous page
Next page

ਲੂੰਬੜੀ ਦੇ ਚਾਰ ਬੱਚੇ (ਸ਼ਾਵਕ)

A free resource from

Begin reading

This story is available in:

 

 

 

 

ਲੂੰਬੜੀ ਦੇ ਚਾਰ ਬੱਚੇ (ਸ਼ਾਵਕ)

 

 

 

 

 

 

*

ਇੱਕ ਵਾਰ ਇੱਕ ਲੂੰਬੜੀ ਦਾ ਪਰਿਵਾਰ ਸੀ ਜੋ ਕਿ ਜੰਗਲ ਵਿੱਚ ਰਹਿੰਦਾ ਸੀ। ਇੱਕ ਮਾਂ ਲੂੰਬੜੀ, ਪਿਤਾ ਲੂੰਬੜ ਅਤੇ ਚਾਰ ਲੂੰਬੜੀ ਦੇ ਬੱਚੇ ਸਨ। ਸ਼ਾਵਕਾਂ ਦਾ ਨਾਂ ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ ਸਨ।

ਇੱਕ ਦਿਨ ਪਿਤਾ ਲੂੰਬੜ ਨੇ ਆਪਣੇ ਚਾਰ ਸ਼ਾਵਕਾਂ ਨੂੰ ਕਿਹਾ, 'ਮੈਂ ਕੰਮ ਕਰਨ ਲਈ ਬਾਹਰ ਜਾ ਰਿਹਾ ਹਾਂ ਅਤੇ ਹੋ ਸਕਦਾ ਹੈ ਮੈਨੂੰ ਬਹੁਤ ਦਿਨ ਲੱਗ ਜਾਣ। ਤੁਹਾਨੂੰ ਮੇਰੇ ਨਾਲ ਵਾਅਦਾ ਕਰਨਾ ਪਵੇਗਾ ਕਿ ਜਦੋਂ ਮੈਂ ਬਾਹਰ ਹੋਵਾਂਗਾ ਤਾਂ ਤੁਸੀਂ ਚੰਗੀ ਤਰ੍ਹਾਂ ਰਹੋਗੇ ਅਤੇ ਉਹੀ ਕੰਮ ਕਰੋਗੇ ਜਿਹੜੇ ਤੁਹਾਡੀ ਮਾਂ ਤੁਹਾਨੂੰ ਕਹੇਗੀ।'

ਲੂੰਬੜੀ ਦੇ ਸਭ ਬੱਚੇ ਸਹਿਮਤ ਹੋ ਗਏ ਕਿ ਉਹ ਉਸੇ ਤਰ੍ਹਾਂ ਨਾਲ ਕਰਨਗੇ ਜਿਸ ਤਰ੍ਹਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਕਰਨ ਲਈ ਕਹੇਗੀ। ਅਤੇ ਜਦੋਂ ਉਨ੍ਹਾਂ ਦੇ ਪਿਤਾ ਦਾ ਜਾਣ ਦਾ ਸਮਾਂ ਆਇਆ ਤਾਂ ਸਭ ਬੱਚੇ ਦਰਵਾਜ਼ੇ ਤੇ ਇੱਕਠੇ ਹੋ ਗਏ ਅਤੇ ਹੱਥ ਨਾਲ ਇਸ਼ਾਰਾ ਕਰਕੇ ਵਿਦਾਈ ਦਿੱਤੀ ਅਤੇ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਕਾਫ਼ੀ ਦਿਨ ਬੀਤ ਗਏ ਜਿਨ੍ਹਾਂ ਵਿੱਚ ਲੂੰਬੜੀ ਦੇ ਬੱਚੇ ਖੇਡੇ, ਘਰ ਦਾ ਕੰਮ ਕਾਜ ਕੀਤਾ ਅਤੇ ਉਸ ਤਰ੍ਹਾਂ ਹੀ ਵਿਹਾਰ ਕੀਤਾ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ। ਪਰ ਇੱਕ ਦਿਨ ਮਾਂ ਲੂੰਬੜੀ ਨੇ ਦੇਖਿਆ ਕਿ ਸਾਰੇ ਭੋਜਨ ਵਾਲੇ ਖ਼ਾਨੇ ਖਾਲੀ ਸਨ ਅਤੇ ਉਸ ਨੂੰ ਬਾਜ਼ਾਰ ਜਾਣਾ ਪਵੇਗਾ। ਉਹ ਆਪਣੇ ਛੋਟੇ ਬੱਚਿਆ ਨੂੰ ਕਹਿੰਦੀ ਹੈ:

'ਮੈਨੂੰ ਭੋਜਨ ਲੈਣ ਵਾਸਤੇ ਬਾਜ਼ਾਰ ਜਾਣਾ ਪਵੇਗਾ, ਪਰ ਮੈਂ ਤੁਹਾਨੂੰ ਨਾਲ ਲੈ ਕੇ ਨਹੀਂ ਜਾ ਸਕਦੀ ਕਿਉਂਕਿ ਇਹ ਬਹੁਤ ਖਤਰਨਾਕ ਹੈ ਅਤੇ ਮੈਂ ਇੱਕਲੀ ਤੁਹਾਡਾ ਖਿਆਲ ਨਹੀਂ ਰੱਖ ਸਕਦੀ। ਤੁਹਾਨੂੰ ਹੁਣ ਘਰ ਰਹਿਣਾ ਪਵੇਗਾ ਭਾਵੇਂ ਮੈਨੂੰ ਤੁਹਾਨੂੰ ਇੱਕਲੇ ਛੱਡਣਾ ਪਸੰਦ ਨਹੀਂ। ਘੱਟੋ ਘੱਟ ਤੁਸੀਂ ਇੱਥੇ ਬਚੇ ਤਾਂ ਰਹੋਗੇ।'

ਮਾਂ ਲੂੰਬੜੀ ਨੇ ਸੋਚਿਆ ਉਸ ਥੋੜੇ ਸਮੇਂ ਲਈ ਸ਼ਾਵਕਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਦੋਂ ਉਹ ਬਾਜ਼ਾਰ ਵਿੱਚ ਹੋਵੇਗੀ ਅਤੇ ਇੱਕੋ ਦਮ ਉਹ ਕਹਿੰਦੀ ਹੈ, 'ਜਦੋਂ ਮੈਂ ਬਾਹਰ ਹੋਵਾਂਗੀ ਤਾਂ ਤੁਹਾਨੂੰ ਪੂਰਾ ਸਮਾਂ ਦਰਵਾਜ਼ੇ ਨੂੰ ਤਾਲਾ ਲਗਾ ਕੇ ਰੱਖਣਾ ਪਵੇਗਾ, ਅਤੇ ਤੁਹਾਨੂੰ ਕੇਵਲ ਉਸ ਵੇਲੇ ਦਰਵਾਜ਼ਾ ਖੋਲ੍ਹਣਾ ਹੋਵੇਗਾ ਜਦੋਂ ਮੈਂ ਵਾਪਿਸ ਆਵਾਂਗੀ।

ਸਭ ਤੋਂ ਛੋਟੇ ਸ਼ਾਵਕ ਨੇ ਕਿਹਾ, 'ਮਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਦਰਵਾਜ਼ੇ ਤੇ ਤੁਸੀਂ ਹੋ?'

ਅਤੇ ਮਾਂ ਜਵਾਬ ਦਿੰਦੀ ਹੈ, 'ਮੈਂ ਤੁਹਾਨੂੰ ਤੁਹਾਡੇ ਨਾਵਾਂ ਤੋਂ ਬੁਲਾਵਾਂਗੀ ਜਿਵੇਂ ਕਿ ... ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ, ਦਰਵਾਜ਼ਾ ਖੋਲ੍ਹੋ ਅਤੇ ਤੁਸੀਂ ਮੇਰੀ ਆਵਾਜ਼ ਨੂੰ ਪਛਾਣੋਗੇ ਅਤੇ ਮੈਨੂੰ ਅੰਦਰ ਆਉਣ ਦੇੲੋਗੇ।'

ਤਦ ਮਾਂ ਲੂੰਬੜੀ ਬਾਜ਼ਾਰ ਵਿੱਚ ਚਲੀ ਗਈ ਅਤੇ ਬੱਚੇ ਘਰ ਵਿੱਚ ਖੇਡਾਂ ਖੇਡਦੇ ਰਹੇ, ਇਹ ਯਕੀਨੀ ਬਣਾਉਂਦੇ ਹੋਏ ਕਿ ਦਰਵਾਜ਼ਾ ਬੰਦ ਰੱਖਣਾ ਹੈ ਅਤੇ ਉਸ ਸਮੇਂ ਤੱਕ ਨਹੀਂ ਖੋਲ੍ਹਣਾ ਹੈ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਸੁਣਾਈ ਨਾ ਦੇਣ।

ਪਰ ਉੱਥੇ ਇੱਕ ਲਾਲਚੀ ਅਤੇ ਨੀਚ ਸ਼ੇਰ ਸੀ ਜਿਹੜਾ ਕਿ ਕੋਲੋਂ ਦੀ ਲੰਘ ਰਿਹਾ ਸੀ, ਅਤੇ ਸ਼ੇਰ ਨੇ ਉਹ ਸਭ ਕੁਝ ਸੁਣ ਲਿਆ ਸੀ ਜੋ ਕਿ ਮਾਂ ਨੇ ਬੱਚਿਆ ਨੂੰ ਕਿਹਾ ਸੀ। ਨੀਚ ਸ਼ੇਰ ਆਪਣੇ ਆਪ ਨੂੰ ਕਹਿੰਦਾ ਹੈ:

'ਹਾਂ! ਮੈਂ ਉਸ ਘਰ ਵਿੱਚ ਜਾ ਸਕਦਾ ਹਾਂ ਜਿੱਥੇ ਬੱਚੇ ਰਹਿੰਦੇ ਹਨ। ਮੈਂ ਦਰਵਾਜ਼ੇ ਕੋਲ ਖੜ੍ਹਾ ਹੋ ਸਕਦਾ ਹਾਂ। ਮੈਂ ਉਨ੍ਹਾਂ ਦੇ ਨਾਂਵਾ ਨਾਲ ਬੁਲਾ ਸਕਦਾ ਹਾਂ ... ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ, ਦਰਵਾਜ਼ਾ ਖੋਲ੍ਹੋ! ਉਨ੍ਹਾਂ ਨੂੰ ਪਤਾ ਨਹੀਂ ਚੱਲੇਗਾ ਕਿ ਇਹ ਮੈਂ ਹਾਂ,' ਨੀਚ ਸ਼ੇਰ ਨੇ ਕਿਹਾ। 'ਉਹ ਸੋਚਣਗੇ ਕਿ ਮੈਂ ਮਾਂ ਲੂੰਬੜੀ ਹਾਂ ਅਤੇ ਮੈਨੂੰ ਅੰਦਰ ਆਉਣ ਦੇਣਗੇ ਅਤੇ ਉਸ ਵੇਲੇ ਮੈਂ ਉਨ੍ਹਾਂ ਨੂੰ ਖਾ ਜਾਵਾਂਗਾ।'


ਇਸ ਲਈ ਨੀਚ ਸ਼ੇਰ ਹੋਲੀ ਜਿਹੇ ਘਰ ਦੇ ਦਰਵਾਜੇ ਕੋਲ ਜਾਂਦਾ ਹੈ ਜਿੱਥੇ ਕਿ ਸ਼ਾਵਕ ਰਹਿਦੇ ਸਨ, ਬੜਾ ਲੰਬਾ ਜਿਹਾ ਸਾਹ ਲੈਂਦਾ ਹੈ, ਅਤੇ ਨਾਮ ਲੈ ਕੇ ਬੁਲਾਂਦਾ ਹੈ, 'ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ, ਦਰਵਾਜ਼ਾ ਖੋਲ੍ਹੋ।'

ਜਦੋਂ ਸ਼ਾਵਕ ਆਵਾਜ਼ ਸੁਣਦੇ ਹਨ ਉਹ ਸੋਚਦੇ ਹਨ, 'ਬੜੀ ਅਜੀਬ ਗੱਲ ਹੈ। ਸਾਨੂੰ ਸਾਡੇ ਨਾਵਾਂ ਤੋਂ ਪੁਕਾਰਿਆ ਜਾ ਰਿਹਾ ਹੈ, ਪਰ ਇਹ ਨਹੀਂ ਲਗ ਰਿਹਾ ਹੈ ਕਿ ਇਹ ਸਾਡੀ ਮਾਂ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ?'

ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ ਬਹੁਤ ਡਰ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਦਰਵਾਜ਼ਾ ਖੋਲ੍ਹਾਣਾ ਹੈ ਕਿ ਨਹੀਂ ਖੋਲ੍ਹਣਾ, ਅਤੇ ਉਹਨਾਂ ਨੇ ਸੋਚਿਆ ਕਿ ਕਾਸ਼ ਉਨ੍ਹਾਂ ਦੇ ਮਾਂ-ਬਾਪ ਘਰ ਹੁੰਦੇ ਉਨ੍ਹਾਂ ਨੂੰ ਬਚਾਉਣ ਲਈ, ਉਨ੍ਹਾਂ ਦੀ ਰੱਖਿਆ ਕਰਨ ਲਈ।

ਕੁਦਰਤੀ ਸ਼ਾਵਕਾਂ ਦੇ ਗੁਆਂਢੀ ਬਹੁਤ ਚੰਗੇ ਸੀ। ਉੱਥੇ ਬਹੁਤ ਸਾਰੇ ਲੂੰਬੜੀ ਪਰਿਵਾਰ ਰਹਿੰਦੇ ਸੀ, ਅਤੇ ਉੱਥੇ ਇੱਕ ਬਾਂਦਰ ਵੀ ਸੀ ਜੋ ਕਿ ਬਹੁਤ ਬਹਾਦੁਰ ਸੀ ਅਤੇ ਬਹੁਤ ਤਾਕਤਵਰ ਸੀ। ਲੂੰਬੜੀਆਂ ਦੇ ਪਰਿਵਾਰ ਜਿਹੜੇ ਕਿ ਸ਼ਾਵਕਾਂ ਦੇ ਨੇੜੇ ਰਹਿੰਦੇ ਸਨ ਉਨ੍ਹਾਂ ਨੇ ਸ਼ੇਰ ਦੀ ਆਵਾਜ਼ ਉਨ੍ਹਾਂ ਨੂੰ ਬੁਲਾਉਂਦੇ ਹੋਏ ਸੁਣੀ ਅਤੇ ਜਲਦ ਹੀ ਬਾਂਦਰ ਨੂੰ ਲਭ ਲਿਆ। ਉਹ ਉਹਨੂੰ ਕਹਿਣ ਲੱਗੇ, 'ਬਾਂਦਰ, ਬਾਂਦਰ ਸਾਨੂੰ ਕੀ ਕਰਨਾ ਚਾਹੀਦਾ ਹੈ? ਉਹ ਸ਼ੇਰ ਛੋਟੇ ਬੱਚਿਆ ਨੂੰ ਖਾਣ ਲੱਗਾ ਹੈ ਜਿਸ ਸਮੇਂ ਉਨ੍ਹਾਂ ਦੇ ਮਾਂ-ਬਾਪ ਕਿਤੇ ਗਏ ਹੋਏ ਨੇ।'

'ਚਿੰਤਾ ਨਾ ਕਰੋ', ਬਹਾਦੁਰ ਬਾਂਦਰ ਨੇ ਕਿਹਾ, 'ਮੈਂ ਛੋਟੇ ਸ਼ਾਵਕਾਂ ਨੂੰ ਸ਼ੇਰ ਤੋਂ ਬਚਾਵਾਂਗਾ।' ਅਤੇ ਫਿਰ ਉਸ ਬਾਂਦਰ ਜੰਗਲ ਦੀ ਜਮੀਨ ਤੇ ਲੱਭਣ ਲਗ ਪਿਆ ਜਦੋਂ ਤੱਕ

ਉਨ੍ਹਾਂ ਨੂੰ ਵੱਡੀ ਅਤੇ ਭਾਰੀ ਟਹਿਣੀ ਨਹੀਂ ਮਿਲ ਗਈ। ਉਹ ਟਹਿਣੀ ਨੂੰ ਸਿਰ ਦੇ ਉੱਪਰ ਵੱਲ ਨੂੰ ਕਰਦਾ ਹੈ ਅਤੇ ਨੀਚ ਸ਼ੇਰ ਤੇ ਹਮਲਾ ਕਰਦਾ ਹੈ। ਵੱਡੀ ਅਤੇ ਭਾਰੀ ਟਹਿਣੀ ਨਾਲ ਜ਼ੋਰ ਨਾਲ ਪ੍ਰਹਾਰ ਕਰਦੇ ਹੋਏ ਉਹ ਸ਼ੇਰ ਦਾ ਪਿੱਛਾ ਕਰਦਾ ਹੋਏ ਉਹਨੂੰ ਘਰ ਤੋਂ ਦੂਰ ਅਤੇ ਜੰਗਲ ਤੋਂ ਦੂਰ ਲੈ ਜਾਂਦਾ ਹੈ।

ਜਦੋਂ ਮਾਂ ਲੂੰਬੜੀ ਅਤੇ ਪਿਤਾ ਲੂੰਬੜ ਘਰ ਆਉਂਦੇ ਹਨ ਉਹ ਬਹਾਦਰ ਬਾਂਦਰ ਦਾ ਬਹੁਤ ਧੰਨਵਾਦ ਕਰਦੇ ਹਨ ਅਤੇ ਦੂਸਰੇ ਲੂੰਬੜੀ ਪਰਿਵਾਰਾਂ ਦਾ ਵੀ ਜਿਨ੍ਹਾਂ ਨੇ ਉਨ੍ਹਾਂ ਦੇ ਬੱਚਿਆ ਨੂੰ ਬਚਾਇਆ ਜਦੋਂ ਉਹ ਬਾਹਰ ਸਨ।

ਅਤੇ ਉਸ ਦਿਨ ਛੋਟੇ ਅਰਜਨ, ਸੁਰਜਨ, ਗਾਂਜੀ ਅਤੇ ਬੁਲਬੁਲ ਨੇ ਇੱਕ ਬਹੁਤ ਹੀ ਅਨਮੋਲ ਸਿੱਖਿਆ ਸਿੱਖੀ। ਛੋਟ ਸ਼ਾਵਕਾਂ ਨੇ ਸਿੱਖਿਆ ਕਿ ਆਪਣੇ ਗੁਆਂਢੀਆ ਨੂੰ ਜਾਨਣਾ ਅਤੇ ਉਨ੍ਹਾਂ ਨਾਲ ਨਿਮਰਤਾ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਹਮੇਸ਼ਾ ਹੀ ਇਸ ਦੇ ਬਦਲੇ ਤੁਹਾਡਾ ਖਿਆਲ ਰੱਖਣਗੇ, ਅਤੇ ਤੁਹਾਨੂੰ ਮਦਦਦੇਣਗੇ ਜਦੋਂ ਤੁਹਾਨੂੰ ਇਸ ਦੀ ਬਹੁਤ ਲੋੜ ਹੋਵੇਗੀ।

Enjoyed this story?
Find out more here