
ਇਮਾਨਦਾਰ ਕੁੜੀ
A free resource from
KidsOut - the fun and happiness charity
This story is available in:
This story is available in:
*
ਅਤੇ ਇਹ ਗੱਲ ਪੱਕੀ ਹੋ ਗਈ ਕਿ ਮਾਤਾ ਅਤੇ ਪਿਤਾ ਉਸ ਮੁੰਡੇ ਦੇ ਪਰਿਵਾਰ ਨਾਲ ਪ੍ਰਬੰਧ ਕਰਨ ਲਈ, ਜਿਸ ਨਾਲ ਉਸਦਾ ਵਿਆਹ ਹੋਵੇਗਾ, ਦੂਸਰੇ ਪਿੰਡ ਜਾਣਗੇ।
ਜਦੋਂ ਉਸਦੇ ਮਾਤਾ ਪਿਤਾ ਗਏ ਹੋਏ ਸਨ, ਇਮਾਨਦਾਰ ਕੁੜੀ ਨੇ ਦਿਨ ਵਿੱਚ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਕਿ ਉਸਦੇ ਨਵੇ ਪਤੀ ਦੇ ਨਾਲ ਉਸਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਅਤੇ ਫਿਰ ਉਹ ਸੁਪਨਾ ਦੇਖਣ ਲੱਗ ਪਈ ਕਿ ਉਸ ਦੇ ਬੱਚੇ ਕਿਸ ਤਰ੍ਹਾਂ ਦੇ ਹੋਣਗੇ ਅਤੇ ਫਿਰ ਉਹ ਸੋਚਣ ਲੱਗੀ ਕਿ ਉਸਦੇ ਬੱਚਿਆ ਦੇ ਨਾਮ ਕੀ ਹੋਣਗੇ।
ਉਸਨੇ ਫੈਸਲਾ ਕੀਤਾ ਕਿ ਉਸਦੇ ਚਾਰ ਬੱਚੇ ਹੋਣਗੇ: ਤਿੰਨ ਮੁੰਡੇ ਅਤੇ ਇੱਕ ਕੁੜੀ। ਉਹ ਉਨ੍ਹਾਂ ਨੂੰ ਮੁਲਕ, ਜਹਾਨ, ਦੇਸ਼ ਅਤੇ ਲੁਟਦੀ ਕਹੇਗੀ।
ਉਸ ਨੇ ਸੋਚਿਆ ਕਿ ਜਦੋਂ ਬੱਚਿਆਂ ਦੇ ਖਾਣਾ ਖਾਣ ਦਾ ਸਮ੍ਹਾਂ ਹੋਵੇਗਾ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਕਿਸ ਤਰ੍ਹਾਂ ਦਾ ਲੱਗੇਗਾ। ਕੁੜੀ ਆਪਣੀ ਡੂੰਘੀ ਸੋਚ ਵਿੱਚ ਇੰਨਾ ਖੁਬ ਚੁੱਕੀ ਸੀ ਕਿ ਉਹ ਆਪਣੇ ਮਾਤਾ-ਪਿਤਾ ਦੇ ਘਰ ਦੀ ਛਤ ਦੇ ਉੱਪਰ ਚੜ੍ਹ ਗਈ ਅਤੇ ਨਾਮ ਲੈ ਕੇ ਪੁਕਾਰਦੀ ਹੈ, 'ਮੁਲਕ, ਜਹਾਨ, ਦੇਸ਼, ਲੁਟਦੀ!' ਅਤੇ ਜਦੋਂ ਇਮਾਨਦਾਰ ਕੁੜੀ ਨੇ ਇਹ ਨਾਮ ਲਿੱਤੇ, ਪਿੰਡ ਦੇ ਸਾਰੇ ਲੋਕਾਂ ਨੇ ਉਹ ਸਾਰੇ ਕੰਮ ਰੋਕ ਦਿਤੇ ਜੋ ਜੋ ਉਹ ਕਰ ਰਹੇ ਸੀ ਅਤੇ ਸਾਰੇ ਉਸ ਘਰ ਵੱਲ ਮੁੜ ਗਏ ਜਿੱਥੇ ਇਮਾਨਦਾਰ ਕੁੜੀ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ।
ਅਤੇ ਫ਼ਿਰ ਇੱਕ ਇੱਕ ਕਰਕੇ ਉਹ ਘਰ ਵੱਲ ਨੂੰ ਭੱਜਣ ਲੱਗੇ ਕਿਉਂਕਿ ਉਨ੍ਹਾਂ ਨੇ ਸੋਚਿਆ ਕੁੜੀ ਮੁਸ਼ਕਲ ਵਿੱਚ ਹੈ
ਤੁਹਾਨੂੰ ਪਤਾ ਹੈ, ਪੰਜਾਬੀ ਵਿੱਚ ਨਾਮ ਮੁਲਕ ਅਤੇ ਜਹਾਨ ਦਾ ਮਤਲਬ 'ਲੋਕ' ਵੀ ਹੁੰਦਾ ਹੈ। ਅਤੇ ਨਾਮ ਦੇਸ਼ ਦਾ ਮਤਲਬ ਹੈ 'ਧਰਤੀ'। ਅਤੇ ਲੁਟਦੀ ਅਜਿਹਾ ਨਾਮ ਹੈ ਜੋ ਸ਼ਾਇਦ ਕੋਈ ਆਪਣੀ ਧੀ ਦਾ ਰੱਖ ਸਕਦਾ ਹੈ, ਇਸ ਦਾ ਮਤਲਬ 'ਮੇਰੇ ਤੇ ਹਮਲਾ ਹੋ ਰਿਹਾ ਹੈ!' ਵੀ ਹੋ ਸਕਦਾ ਹੈ। ਅਤੇ ਤੁਹਾਨੂੰ ਸ਼ਾਇਦ ਸਮਝ ਆ ਗਈ ਹੋਵੇਗੀ ਕਿਉਂ ਸਾਰੇ ਪਿੰਡ ਵਾਸੀ ਘਰ ਵੱਲ ਨੂੰ ਭੱਜਣ ਲੱਗੇ ਜਿੱਥੇ ਇਮਾਨਦਾਰ ਕੁੜੀ ਛਤ ਤੇ ਚੜ੍ਹ ਕੇ ਆਪਣੇ ਖਿਆਲੀ ਬੱਚਿਆਂ ਦੇ ਨਾਂ ਲੈ ਕੇ ਬੁਲਾ ਰਹੀ ਸੀ... ਪਿੰਡ ਵਾਲਿਆ ਨੂੰ ਡਰ ਲੱਗਣ ਲੱਗਾ ਕਿ ਇਮਾਨਦਾਰ ਕੁੜੀ ਤੇ ਹਮਲਾ ਹੋ ਰਿਹਾ ਹੈ!
'ਪਰ ਇਸ ਤੋਂ ਵੀ ਜ਼ਿਆਦਾ ਅਜੀਬ ਗੱਲ, ਉਸ ਵੇਲੇ ਅਸਲ ਵਿੱਚ ਉੱਥੇ ਚੋਰਾਂ ਦਾ ਇੱਕ ਝੁੰਡ ਸੀ ਜਿਹੜਾ ਉਸ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿੱਥੇ ਇਮਾਨਦਾਰ ਕੁੜੀ ਰਹਿੰਦੀ ਸੀ। ਚੋਰਾਂ ਦਾ ਝੁੰਡ ਸਭ ਕੁਝ ਚੋਰੀ ਕਰ ਲੈਣਾ ਚਾਹੁੰਦਾ ਸੀ ਜੋ ਉਨ੍ਹਾਂ ਦੇ ਹੱਥ ਵਿੱਚ ਆਵੇ ਕਿਉਂਕਿ ਉਨ੍ਹਾਂ ਨੇ ਸੁਣਿਆ ਸੀ ਕਿ ਮਾਤਾ ਅਤੇ ਪਿਤਾ ਦੂਸਰੇ ਪਿੰਡ ਵਿੱਚ ਗਏ ਹੋਏ ਹਨ ਅਤੇ ਕੁੜੀ ਘਰ ਵਿੱਚ ਇੱਕਲੀ ਸੀ।
ਪਰ ਜਦੋਂ ਚੋਰਾਂ ਨੇ ਦੇਖਿਆ ਕਿ ਸਾਰੇ ਲੋਕ ਪਿੰਡ ਤੋਂ ਘਰ ਵੱਲ ਨੂੰ ਆ ਰਹੇ ਸਨ, ਉਹ ਡਰ ਗਏ ਅਤੇ ਨਾਲ ਲੱਗਦੇ ਜੰਗਲਾਂ ਵਿੱਚ ਭਜ ਗਏ ਤਾਂਕਿ ਦੁਬਾਰਾ ਕਦੀ ਨਜ਼ਰ ਨਾ ਆਉਣ।
ਜਦੋਂ ਪਿੰਡ ਵਾਲੇ ਘਰ ਪਹੁੰਚੇ ਉਹਨਾਂ ਨੇ ਇਮਾਨਦਾਰ ਕੁੜੀ ਨੂੰ ਬੁਲਾਇਆ।' ਕੀ ਗੱਲ ਹੈ ਮੇਰੇ ਬੱਚੇ, ਤੇਰੇ ਤੇ ਕੌਣ ਹਮਲਾ ਕਰ ਰਿਹਾ ਹੈ?'
ਅਤੇ ਇਮਾਨਦਾਰ ਕੁੜੀ ਨੇ ਜਵਾਬ ਦੱਥਾ, 'ਕੋਈ ਵੀ ਮੇਰੇ ਤੇ ਹਮਲਾ ਨਹੀਂ ਕਰ ਰਿਹਾ ਮੈਂ ਤੇ ਬਸ ਆਪਣੇ ਬੱਚਿਆ ਨੂੰ ਬੁਲਾ ਰਹੀ ਸੀ।'
'ਪਰ ਤੇਰਾ ਅਜੇ ਤੱਕ ਵਿਆਹ ਨਹੀਂ ਹੋਇਆ ਹੈ।' ਇੱਕ ਪਿੰਡ ਵਾਸੀ ਨੇ ਕਿਹਾ।
'ਅਤੇ ਤੇਰੇ ਅਜੇ ਬੱਚੇ ਵੀ ਨਹੀਂ ਹਨ!' ਦੂਸਰੇ ਨੇ ਇਤਰਾਜ਼ ਕੀਤਾ।
ਕੁੜੀ ਨੂੰ ਪਿੰਡ ਵਾਲਿਆਂ ਨੂੰ ਇਹ ਦੱਸਦੇ ਹੋਏ ਬਹੁਤ ਮੁਸ਼ਕਿਲ ਹੋ ਰਹੀ ਸੀ ਕਿ ਉਹ ਤਾਂ ਕੇਵਲ ਸੁਪਨਾ ਲੈ ਰਹੀ ਸੀ ਕਿ ਜਦੋਂ ਉਸਦਾ ਵਿਆਹ ਹੋਵੇ ਜਾਵੇਗਾ ਅਤੇ ਬੱਚੇ ਹੋਣਗੇ ਤਾਂ ਉਸਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਪਿੰਡ ਵਾਲਿਆ ਨੂੰ ਚੰਗਾ ਨਾ ਲੱਗਿਆ। ਉਨ੍ਹਾਂ ਨੇ ਇਮਾਨਦਾਰ ਕੁੜੀ ਨੂੰ ਦਿਨ ਵਿੱਚ ਸੁਪਨੇ ਦੇਖਣ ਅਤੇ ਮੁਸ਼ਕਿਲ ਪੈਦਾ ਕਰਨ ਅਤੇ ਬਿਨ੍ਹਾਂ ਸੋਚੇ ਸਮਝੇ ਬੋਲਣ ਲਈ ਗਲਤ ਕਿਹਾ।
ਪਰ ਤਦ ਹੀ ਇੱਕ ਬੁਧੀਮਾਨ ਵਿਅਕਤੀ ਘਰ ਦੇ ਪਿਛੋਂ ਦੀ ਆਉਂਦਾ ਹੈ ਅਤੇ ਇਕੱਠੀ ਹੋਈ ਭੀੜ ਨੂੰ ਦੱਸਦਾ ਹੈ ਕਿ ਕਿਦਾਂ ਉਸਨੇ ਚੋਰਾਂ ਦਾ ਝੁੰਡ ਘਰ ਵਿੱਚੋਂ ਭੱਜਦੇ ਹੋਏ ਦੇਖਿਆ, ਅਤੇ ਕਿਸ ਤਰ੍ਹਾਂ ਪਿੰਡ ਵਾਲਿਆਂ ਨੇ ਡਰਾ ਕੇ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਇਮਾਨਦਾਰ ਕੁੜੀ ਨੂੰ ਇੱਕ ਭਿਆਨਕ ਹਾਦਸੇ ਤੋਂ ਬਚਾ ਲਿਆ।
ਉਸਨੇ ਕਿਹਾ, 'ਮੁਲਕ ਅਤੇ ਜਹਾਨ ਨਾਮ ਅਸੀਂ ਲੋਕਾਂ ਨੂੰ ਦਿੰਦੇ ਹਾਂ। ਦੇਸ਼ ਨਾਮ ਅਸੀਂ ਆਪਣੀ ਧਰਤੀ ਨੂੰ ਦਿੰਦੇ ਹਾਂ ਅਤੇ ਜਦੋਂ ਇਸ ਇਮਾਨਦਾਰ ਕੁੜੀ ਨੇ ਆਪਣੇ ਦੇਸ਼ ਵਾਸੀਆਂ ਨੂੰ ਬੁਲਾਇਆ, ਤੁਸੀਂ ਸਾਰੇ ਆ ਗਏ। ਜਦੋਂ ਉਸਨੇ 'ਲੁਟਦੀ' ਕਹਿ ਕੇ ਬੁਲਾਇਆ ਤੁਸੀਂ ਸਭ ਉਸਦੀ ਮਦਦ ਕਰਨ ਲਈ ਉੱਥੇ ਸੀ। ਕੀ ਅਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਸਾਰੇ ਕਿੰਨੇ ਚੰਗੇ ਲੋਕ ਹੋ?'
ਪਿੰਡ ਵਾਲਿਆਂ ਨੂੰ ਸਮਝਦਾਰ ਆਦਮੀ ਦੇ ਨਾਲ ਸਹਿਮਤ ਹੋਣਾ ਪਿਆ ਅਤੇ ਉਨ੍ਹਾਂ ਸਾਰਿਆ ਨੂੰ ਮਾਣ ਸੀ ਕਿ ਉਨ੍ਹਾਂ ਨੇ ਇਮਾਨਦਾਰ ਕੁੜੀ ਨੂੰ ਚੋਰਾਂ ਤੋਂ ਬਚਾ ਲਿਆ।
ਤਦ ਸਿਆਣੇ ਬੁਜ਼ਰਗ ਆਦਮੀ ਨੇ ਕੁੜੀ ਵੱਲ ਦੇਖਿਆ ਅਤੇ ਕਿਹਾ: 'ਸ਼ਾਇਦ ਇਹ ਵੀ ਸਚ ਹੈ ਕਿ ਜਵਾਨ ਬੰਦੇ ਦਾ ਸੁਪਨੇ ਦੇਖਣਾ ਚੰਗੀ ਗੱਲ ਹੈ। ਆਖਿਰਕਾਰ,' ਉਸਨੇ ਹੱਸ ਕੇ ਕਿਹਾ, 'ਦੇਖ ਤੇਰੇ ਸੁਪਨੇ ਤੋਂ ਕੀ ਬਣਿਆ ਅਤੇ ਇਸ ਨੇ ਕਿਸ ਤਰ੍ਹਾਂ ਤੈਨੂੰ ਅੱਜ ਦੇ ਦਿਨ ਬਚਾ ਲਿਆ।'
ਜਲਦ ਹੀ, ਮਾਤਾ-ਪਿਤਾ ਪਿੰਡ ਵਾਪਿਸ ਆ ਗਏ ਅਤੇ ਇਮਾਨਦਾਰ ਕੁੜੀ ਦਾ ਵਿਆਹ ਉਸਦੇ ਸੋਹਣੇ ਘਰਵਾਲੇ ਨਾਲ ਹੋ ਗਿਆ।
ਸਾਲ ਬੀਤ ਗਏ, ਅਤੇ ਕੁੜੀ ਸੱਚ ਵਿੱਚ ਹੀ ਚਾਰ ਸੋਹਣੇ ਬੱਚਿਆਂ ਦੀ ਮਾਂ ਬਣ ਗਈ। ਉਸ ਨੂੰ ਕਦੇ ਵੀ ਨਹੀਂ ਭੁਲਿਆ ਕਿ ਸਿਆਣੇ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਯਾਦ ਦਿਲਾਂਦੀ ਰਹੀ ਕਿ ਜਵਾਨ ਇੰਨਸਾਨ ਲਈ ਚੰਗਾ ਹੈ ਕਿ ਉਹ ਸਮੇਂ ਰਹਿੰਦੇ ਸੁਪਨੇ ਦੇਖਦੇ ਰਹੇ ਕਿਉਂਕਿ ਸ਼ਾਨਦਾਰ ਚੀਜਾਂ ਸੁਪਨਿਆਂ ਵਿੱਚੋਂ ਹੀ ਬਣਦੀਆਂ ਹਨ।