KidsOut World Stories

ਬਾਂਦਰ Kamleish Ram Parfect    
Previous page
Next page

ਬਾਂਦਰ

A free resource from

Begin reading

This story is available in:

 

 

 

 

ਬਾਂਦਰ

 

 

 

 

 

 

*

ਇੱਕ ਵਾਰ ਦੀ ਗੱਲ ਹੈ, ਇੱਕ ਸ਼ਰਾਰਤੀ ਬਾਂਦਰ ਸੀ ਜਿਹੜਾ ਕਿ ਇੱਕ ਛੋਟੇ ਜਿਹੇ ਕਸਬੇ ਵਿੱਚ ਛੱਤਾਂ ਦੇ ਉੱਪਰ ਰਹਿੰਦਾ ਸੀ।

ਇੱਕ ਦਿਨ ਬਾਂਦਰ ਨੇ ਇੱਕ ਆਦਮੀ ਦੀ ਗਲੀ ਵਿੱਚ ਸੁਆਦੀ ਖਿੱਲਾ ਖਾਂਦੇ ਹੋਏ ਜਾਸੂਸੀ ਕੀਤੀ, ਅਤੇ ਉਸਨੇ ਆਪਣੇ ਆਪ ਵਿੱਚ ਸੋਚਿਆ, 'ਮੈਂ ਉਹ ਖਿੱਲਾਂ ਖਾਵਾਂਗਾ,' ਅਤੇ ਛੱਤ ਤੋਂ ਹੇਠਾਂ ਛਾਲ ਲਾ ਦਿੱਤੀ ਅਤੇ ਆਦਮੀ ਦੇ ਹੱਥ ਤੋਂ ਲਿਫ਼ਾਫਾ ਲੈਣ ਲਈ ਪਹੁੰਚ ਗਿਆ।

ਸ਼ਾਇਦ ਆਦਮੀ ਬਹੁਤ ਡਰ ਗਿਆ ਸੀ, ਕਿਉਂਕਿ ਉਸਨੇ ਸੋਚਿਆ ਕਿ ਬਾਂਦਰ ਉਸ ਉੱਤੇ ਹਮਲਾ ਕਰੇਗਾ, ਇਸ ਲਈ ਉਸਨੇ ਖਿੱਲਾਂ ਵਾਲਾ ਲਿਫ਼ਾਫਾ ਸੁੱਟ ਦਿੱਤਾ ਅਤੇ ਭਜ ਗਿਆ, ਸ਼ਰਾਰਤੀ ਬਾਂਦਰ ਲਿਫ਼ਾਫਾ ਚੁੱਕ ਕੇ ਘਰ ਦੀਆਂ ਛੱਤਾਂ ਤੇ ਵਾਪਿਸ ਚੜ ਗਿਆ ਤਾਂਕਿ ਉਹ ਖਾਣ ਲਈ ਸ਼ਾਇਦ ਕੋਈ ਸ਼ਾਂਤ ਜਿਹੀ ਜਗ੍ਹਾਂ ਭਾਲ ਲਏ ।

ਬਾਂਦਰ ਨੂੰ ਸ਼ਾਂਤਮਈ ਜਗ੍ਹਾਂ ਲੱਭਣ ਲਈ ਕੋਈ ਬਹੁਤ ਜਿਆਦਾ ਸਮਾਂ ਨਾ ਲੱਗਾ, ਅਤੇ ਉਹ ਬੈਠ ਗਿਆ ਅਤੇ ਸਾਰੀਆ ਖਿੱਲਾਂ ਖਾਣ ਲੱਗ ਪਿਆ। ਸਾਰਾ ਲਿਫ਼ਾਫਾ ਉਹ ਬਹੁਤ ਛੇਤੀ ਖਾ ਗਿਆ ... ਸਾਰਾ ਹੀ ਬਸ ਇੱਕ ਖਿੱਲ ਦੇ ਦਾਨੇ ਦੀ ਬਜਾਏ ਜਿਹੜਾ ਕਿ ਲਿਫ਼ਾਫੇ ਵਿੱਚੋਂ ਡਿੱਗ ਗਿਆ ਸੀ ਅਤੇ ਲੱਕੜ ਦੇ ਇੱਕ ਟੁਕੜੇ ਵਿੱਚ ਫਸ ਗਿਆ ਸੀ।

ਉਸਨੇ ਬਹੁਤ ਕੋਸ਼ਿਸ਼ ਕੀਤੀ, ਬਾਂਦਰ ਖਿੱਲ ਨੂੰ ਲੱਕੜ ਦੇ ਟੁਕੜੇ ਵਿੱਚੋਂ ਬਾਹਰ ਨਾ ਕੱਢ ਸਕਿਆ। ਅਤੇ ਇਸ ਲਈ ਉਹ ਲੱਕੜ ਲੱਕੜਹਾਰੇ ਕੋਲ ਲੈ ਗਿਆ ਅਤੇ ਕਿਹਾ, 'ਲੱਕੜਹਾਰੇ, ਇਸ ਲੱਕੜ ਦੇ ਟੁਕੜੇ ਨੂੰ ਮੇਰੇ ਲਈ ਕੱਟ ਦੇ ਤਾਂਕਿ ਮੈਂ ਖਿੱਲ ਦੇ ਅਖੀਰਲੇ ਟੁਕੜੇ ਨੂੰ ਖਾ ਲਵਾਂ ਜਿਹੜਾ ਕਿ ਕਣ ਦੇ ਵਿੱਚ ਫਸ ਗਿਆ ਹੈ।'

'ਮੈਂ ਇੱਦਾਂ ਕਿਉਂ ਕਰ੍ਹਾਂ?' ਲੱਕੜਹਾਰੇ ਨੇ ਜਵਾਬ ਦਿੱਤਾ। 'ਇਸ ਲੱਕੜ ਦੇ ਟੁਕੜੇ ਨੇ ਮੈਨੂੰ ਕੁਝ ਵੀ ਨੁਕਸਾਨ ਨਹੀਂ ਪਹੁੰਚਾਇਆ ਹੈ।'

ਬਾਂਦਰ ਬਹੁਤ ਵਿਆਕੁਲ ਹੋ ਗਿਆ ਸੀ, ਅਤੇ ਇਸ ਲਈ ਉਹ ਫੌਰਨ ਰਾਣੀ ਦੇ ਕੋਲ ਚਲਾ ਗਿਆ ਅਤੇ ਉਸਨੂੰ ਕਹਿਣ ਲੱਗਾ, 'ਰਾਣੀ,ਤੈਨੂੰ ਤੇਰੇ ਲੱਕੜਹਾਰੇ ਨੂੰ ਸਜਾ ਦੇਣੀ ਚਾਹੀਦੀ ਹੈ ਕਿਉਂਕਿ ਉਹ ਉਸ ਤਰ੍ਹਾਂ ਨਹੀਂ ਕਰ ਰਿਹਾ ਜਿਸ ਤਰ੍ਹਾਂ ਉਸਨੂੰ ਕਿਹਾ ਗਿਆ ਹੈ।'

'ਮੈਂ ਇੱਦਾਂ ਕਿਉਂ ਕਰ੍ਹਾਂ?' ਰਾਣੀ ਨੇ ਕਿਹਾ। 'ਲੱਕੜਹਾਰੇ ਨੇ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ।'

ਬਾਂਦਰ ਨੂੰ ਇਸ ਵੇਲੇ ਕਾਫੀ ਗੁੱਸਾ ਚੜ੍ਹ ਗਿਆ ਸੀ ਅਤੇ ਇਸ ਲਈ ਉਹ ਫੌਰਨ ਚੂਹਿਆ ਕੋਲ ਚਲਾ ਗਿਆ ਅਤੇ ਉਨ੍ਹਾਂ ਨੂੰ ਕਿਹਾ, 'ਚੂਹਿਔਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮਹਿਲ ਵਿੱਚ ਜਾਉ ਅਤੇ ਰਾਣੀ ਦੇ ਸਾਰੇ ਕਪੜੇ ਟੁੱਕ ਕੇ ਖਰਾਬ ਕਰ ਦੇੲੋ।'

'ਅਸੀਂ ਇੱਦਾਂ ਕਿਉਂ ਕਰੀਏ?' ਚੂਹਿਆ ਨੇ ਜਵਾਬ ਦਿੱਤਾ। 'ਰਾਣੀ ਨੇ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ, ਅਤੇ ਹਮੇਸ਼ਾ ਮਹਿਲ ਵਿੱਚੋਂ ਚੰਗਾ ਖਾਣਾ ਖਾਂਦੇ ਹਾਂ।'

ਇਸ ਵਾਰ ਬਾਂਦਰ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ, ਇਸ ਲਈ ਉਹ ਬਿੱਲੀ ਕੋਲ ਗਿਆ ਅਤੇ ਕਿਹਾ, 'ਬਿੱਲੀ ਮਾਸੀ, ਬਿੱਲੀ ਮਾਸੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਚੂਹਿਆ ਨੂੰ ਖਾ ਲਵੋ ਕਿਉਂਕਿ ਉਹ ਉਹ ਸਭ ਨਹੀਂ ਕਰ ਰਹੇ ਜੋ ਉਨ੍ਹਾਂ ਨੂੰ ਕਿਹਾ ਗਿਆ ਹੈ।'

ਬਿੱਲੀ ਮਾਸੀ ਇਹ ਗੱਲ ਸੁਣ ਕੇ ਬੜੇ ਗੁੱਸੇ ਵਿੱਚ ਆ ਗਈ ਅਤੇ ਬਾਂਦਰ ਨੂੰ ਕਹਿਣ ਲੱਗੀ ਕਿ ਉਸਨੂੰ ਦਿਖਾ ਚੂਹੇ ਕਿੱਥੇ ਲੁਕੇ ਹਨ।ਬਾਂਦਰ ਨੇ ਚੂਹਿਆ ਵੱਲ ਇਸ਼ਾਰਾ ਕਰ ਦਿੱਤਾ ਅਤੇ ਬਿੱਲੀ ਮਾਸੀ ਉਨ੍ਹਾਂ ਨੂੰ ਫੜ੍ਹਨ ਲਈ ਅਤੇ ਖਾਣ ਲਈ ਭੱਜ ਗਈ।

ਜਿੱਦਾਂ ਹੀ ਬਿੱਲੀ ਮਾਸੀ ਉਨ੍ਹਾਂ ਨੂੰ ਝੱਪਟਾ ਮਾਰਨ ਹੀ ਵਾਲੀ ਸੀ, ਉਹ ਸਾਰੇ ਇੱਕੋ ਦਮ ਦਲੀਲਾਂ ਕਰਨ ਲੱਗੇ, 'ਬਿੱਲੀ ਮਾਸੀ , ਬਿੱਲੀ ਮਾਸੀ, ਸਾਨੂੰ ਨਾ ਖਾਉ।ਜੇਕਰ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਜਾਂਦੇ ਹਾਂ ਅਤੇ ਫੌਰਨ ਰਾਣੀ ਦੇ ਕਪੜੇ ਕੁਤਰਦੇ ਹਾਂ।'

ਇਸ ਵਾਸਤੇ ਚੂਹੇ ਚੋਰੀ ਛਿਪੇ ਮਹਿਲ ਜਾਣ ਲੱਗੇ ਅਤੇ ਪਹਿਲੀ ਟੰਗੀ ਪੁਸ਼ਾਕ ਦੇ ਕਿਨਾਰੇ ਕੁਤਰਨ/ਟੁੰਗਣ ਲੱਗੇ ਜਿਹੜੀ ਉਨ੍ਹਾਂ ਨੇ ਰਾਣੀ ਦੀ ਅਲਮਾਰੀ ਵਿੱਚ ਟੰਗੀ ਦੇਖੀ ਸੀ।

'ਕਿਰਪਾ ਕਰਕੇ ਮੇਰੇ ਕਪੜੇ ਨਾ ਖਾਉ।' ਰਾਣੀ ਨੇ ਦਲੀਲ ਕੀਤੀ ਜਦੋਂ ਉਸਨੇ ਚੂਹੇ ਆਪਣੀ ਅਲਮਾਰੀ ਵਿੱਚ ਦੇਖੇ। 'ਮੈਂ ਜਾਵਾਂਗੀ ਅਤੇ ਲੱਕੜਹਾਰੇ ਨੂੰ ਹੁਣੇ ਸਜਾ ਦੇਵਾਂਗੀ।'

ਅਤੇ ਇਸ ਲਈ ਰਾਣੀ ਲੱਕੜਹਾਰੇ ਨੂੰ ਲੱਭਣ ਲਈ ਚਲੀ ਗਈ। ਪਰ ਜਦੋਂ ਹੀ ਰਾਣੀ ਉਸਨੂੰ ਸਜਾ ਦੇਣ ਵਾਲੀ ਸੀ,ਲੱਕੜਹਾਰੇ ਨੇ ਬੇਨਤੀ ਕੀਤੀ,' ਮਹਾਰਾਣੀ ਸਾਹਿਬਾ! ਮੈਨੂੰ ਸਜਾ ਨਾ ਦੇਉ, ਮੈਂ ਹੁਣੇ ਹੀ ਲੱਕੜ ਦਾ ਇਹ ਟੁਕੜਾ ਕੱਟ ਦੇਵਾਂਗਾ।'

ਤਦ ਇੱਕ ਬਹੁਤ ਹੀ ਅਜੀਬ ਜਿਹੀ ਘਟਨਾ ਘਟੀ। ਜਿੱਦਾਂ ਹੀ ਲੱਕੜਹਾਰਾ ਲੱਕੜ ਦੇ ਟੁਕੜੇ ਨੂੰ ਕੱਟਣ ਵਾਲਾ ਸੀ, ਇੱਕ ਮੱਧਮ ਜਿਹੀ ਆਵਾਜ਼ ਚੀਕ ਕੇ ਬੋਲੀ, 'ਨਹੀਂ,ਨਹੀਂ,ਕਿਰਪਾ ਕਰਕੇ ਮੈਨੂੰ ਕੱਟੋ ਨਾ। ਮੈਂ ਤੁਹਾਡੇ ਲਈ ਖੁੱਲ ਜਾਂਦੀ ਹਾਂ।' ਅਤੇ ਲੱਕੜ ਦਾ ਟੁਕੜਾ ਖੁੱਲ ਗਿਆ ਅਤੇ ਕਣ ਦੇ ਵਿੱਚ ਫਸੀ ਹੋਈ ਖਿੱਲ ਨੂੰ ਕੱਢ ਦਿੱਤਾ।

ਉਸ ਵੇਲੇ ਲਾਲਚੀ ਬਾਂਦਰ ਪਹੁੰਚਿਆ ਅਤੇ ਖਿੱਲ ਦੇ ਉਸ ਆਖੀਰ ਵਾਲੇ ਟੁਕੜੇ ਨੂੰ ਹੜਪ ਗਿਆ ਅਤੇ ਫਟਾਫਟ ਕਰਕੇ ਖਾਣ ਲੱਗਾ।

ਪਰ ਭਾਵੇਂ ਬਾਂਦਰ ਨੂੰ ਖਿਲ ਦਾ ਆਖੀਰਲਾ ਟੁਕੜਾ ਮਿਲ ਗਿਆ ਸੀ, ਉਸਨੇ ਉਸ ਵੇਲੇ ਦੇਖਿਆ ਕਿ ਲੱਕੜਹਾਰਾ, ਰਾਣੀ, ਚੂਹੇ ਅਤੇ ਇੱਥੋਂ ਤੱਕ ਕਿ ਬਿੱਲੀ ਮਾਸੀ ਵੀ, ਸਾਰੇ ਹੀ ਉਸ ਉੱਤੇ ਇੰਨਾ ਮਤਲਬੀ ਅਤੇ ਲਾਲਚੀ ਹੋਣ ਤੇ ਬਹੁਤ ਗੁੱਸੇ ਸੀ ਅਤੇ ਉਨ੍ਹਾਂ ਦਾ ਸਮਾਂ ਬਰਬਾਦ ਕਰਨ ਤੇ ਅਤੇ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਪਾਉਣ ਲਈ।

ਰਾਣੀ ਨੇ ਵਾਅਦਾ ਕੀਤਾ ਕਿ ਉਹ ਵਾਸਤਵ ਵਿੱਚ ਉਸਦੇ ਇਸ ਤਰ੍ਹਾਂ ਦੇ ਬਰਤਾਵ ਕਰਨ ਕਾਰਨ ਉਸਦੀ ਜ਼ਿੰਦਗੀ ਬਹੁਤ ਹੀ ਮੁਸ਼ਕਿਲ ਕਰ ਦੇਵੇਗੀ ।ਲੱਕੜਹਾਰੇ ਨੇ ਵਾਅਦਾ ਕੀਤਾ ਕਿ ਉਹ ਬਾਂਦਰ ਨੂੰ ਕਦੇ ਵੀ ਨਹੀਂ ਬੁਲਾਏਗਾ।ਚੂਹਿਆ ਨੇ ਵਾਅਦਾ ਕੀਤਾ ਕਿ ਉਹ ਉਸਦੇ ਰਾਤ ਵੇਲੇ ਕਪੜੇ ਟੁੰਗ ਦੇਣਗੇ ਜਦੋਂ ਕਿ ਉਹ ਸੁੱਤਾ ਹੋਵੇਗਾ। ਅਤੇ ਬਿੱਲੀ ਮਾਸੀ ਨੇ ਕਿਹਾ ਕਿ ਉਹ ਬਾਂਦਰ ਦੀ ਉਸ ਦਿਨ ਤੋਂ ਬਾਅਦ ਮਦਦ ਨਹੀਂ ਕਰੇਗੀ।

ਅਤੇ ਇਸ ਤਰ੍ਹਾਂ ਬਾਂਦਰ ਨੇ ਸਿੱਖਿਆ ਕਿ ਕਈ ਵਾਰੀ ਖਿੱਲ ਦਾ ਆਖੀਰ ਵਾਲਾ ਟੁਕੜਾ ਛੱਡ ਦੇਣਾ ਹੀ ਵਧੀਆ ਹੁੰਦਾ ਹੈ ਅਤੇ ਹਰ ਵੇਲੇ ਮਤਲਬੀ ਅਤੇ ਲਾਲਚੀ ਹੋਣਾ ਚੰਗੀ ਗੱਲ ਨਹੀਂ।

Enjoyed this story?
Find out more here