KidsOut World Stories

ਤਿੰਨ ਛੋਟੇ ਸੂਰ    
Previous page
Next page

ਤਿੰਨ ਛੋਟੇ ਸੂਰ

A free resource from

Begin reading

This story is available in:

 

 

 

ਤਿੰਨ ਛੋਟੇ ਸੂਰ

 

 

 

 

 

 

  

 

 

ਸ਼੍ਰੀਮਤੀ ਸੂਰ ਬਹੁਤ ਥੱਕੀ ਹੋਈ ਸੀ: 'ਓਹ ਪਿਆਰਿਓ,' ਉਸ ਨੇ ਆਪਣੇ ਤਿੰਨ ਛੋਟੇ ਸੂਰਾਂ ਨੂੰ ਕਿਹਾ, 'ਮੈਂ ਹੁਣ ਇਹ ਕੰਮ ਨਹੀਂ ਕਰ ਸਕਦੀ, ਮੈਨੂੰ ਅਫਸੋਸ ਹੈ ਕਿ ਤੁਹਾਨੂੰ ਘਰ ਛੱਡ ਕੇ ਦੁਨੀਆਂ ਵਿੱਚ ਆਪਣਾ ਰਾਹ ਬਣਾ ਲੈਣਾ ਚਾਹੀਦਾ ਹੈ।' ਇਸ ਲਈ ਤਿੰਨ ਛੋਟੇ ਸੂਰ ਰਵਾਨਾ ਹੋ ਗਏ।

ਪਹਿਲੇ ਛੋਟੇ ਸੂਰ ਨੂੰ ਤੂੜੀ ਦਾ ਇੱਕ ਬੰਡਲ ਲੈ ਕੇ ਜਾ ਰਿਹਾ ਇੱਕ ਆਦਮੀ ਮਿਲਿਆ।

'ਮਾਫ਼ ਕਰਨਾ,' ਪਹਿਲੇ ਛੋਟੇ ਸੂਰ ਨੇ ਨਿਮਰਤਾ ਨਾਲ ਕਿਹਾ। 'ਕੀ ਕਿਰਪਾ ਕਰਕੇ ਤੁਸੀਂ ਆਪਣੀ ਤੂੜੀ ਦਾ ਕੁਝ ਹਿੱਸਾ ਵੇਚੋਂਗੇ ਤਾਂ ਜੋ ਮੈਂ ਆਪਣਾ ਘਰ ਬਣਾ ਸਕਾਂ?'

ਉਹ ਆਦਮੀ ਆਸਾਨੀ ਨਾਲ ਸਹਿਮਤ ਹੋ ਗਿਆ ਅਤੇ ਪਹਿਲਾ ਛੋਟਾ ਸੂਰ ਆਪਣਾ ਘਰ ਬਣਾਉਣ ਲਈ ਚੰਗੀ ਜਗ੍ਹਾ ਲੱਭਣ ਲਈ ਚਲਾ ਗਿਆ।

ਬਾਕੀ ਛੋਟੇ ਸੂਰ ਸੜਕ ਦੇ ਨਾਲ-ਨਾਲ ਅੱਗੇ ਵਧਦੇ ਗਏ ਅਤੇ ਛੇਤੀ ਹੀ, ਉਹ ਇੱਕ ਆਦਮੀ ਨੂੰ ਮਿਲੇ ਜੋ ਡੰਡਿਆਂ ਦਾ ਇੱਕ ਬੰਡਲ ਲੈ ਕੇ ਜਾ ਰਿਹਾ ਸੀ।

'ਮਾਫ਼ ਕਰਨਾ,' ਛੋਟੇ ਸੂਰ ਨੇ ਨਿਮਰਤਾ ਨਾਲ ਕਿਹਾ। 'ਕੀ ਤੁਸੀਂ ਕਿਰਪਾ ਕਰਕੇ ਮੈਨੂੰ ਕੁਝ ਡੰਡੀਆਂ ਵੇਚੋਂਗੇ ਤਾਂ ਜੋ ਮੈਂ ਆਪਣਾ ਘਰ ਬਣਾ ਸਕਾਂ?'

ਉਹ ਆਦਮੀ ਆਸਾਨੀ ਨਾਲ ਸਹਿਮਤ ਹੋ ਗਿਆ ਅਤੇ ਛੋਟੇ ਸੂਰ ਨੇ ਆਪਣੇ ਭਰਾ ਨੂੰ ਅਲਵਿਦਾ ਕਹਿ ਦਿੱਤਾ।

ਤੀਜੇ ਛੋਟੇ ਸੂਰ ਨੇ ਉਨ੍ਹਾਂ ਦੇ ਸੁਝਾਵਾਂ ਬਾਰੇ ਜ਼ਿਆਦਾ ਨਹੀਂ ਸੋਚਿਆ:

'ਮੈਂ ਆਪਣੇ ਵਾਸਤੇ ਇੱਕ ਬਹੁਤ ਵੱਡਾ, ਬਿਹਤਰ, ਹੋਰ ਮਜ਼ਬੂਤ ਘਰ ਬਣਾਉਣ ਜਾ ਰਿਹਾ ਹਾਂ,' ਉਸਨੇ ਸੋਚਿਆ, ਅਤੇ ਉਹ ਸੜਕ 'ਤੇ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਉਸ ਨੂੰ ਇੱਟਾਂ ਦੇ ਠੇਲੇ ਵਾਲਾ ਇੱਕ ਬੰਦਾ ਨਹੀਂ ਮਿਲਿਆ।

'ਮਾਫ਼ ਕਰਨਾ,' ਤੀਜੇ ਛੋਟੇ ਸੂਰ ਨੇ ਉਨੀ ਹੀ ਨਿਮਰਤਾ ਨਾਲ ਕਿਹਾ, ਜਿੰਨੀ ਨਿਮਰਤਾ ਨਾਲ ਉਸ ਦੀ ਮਾਂ ਨੇ ਉਸ ਨੂੰ ਸਿਖਾਇਆ ਸੀ। 'ਕਿਰਪਾ ਕਰਕੇ ਕੀ ਤੁਸੀਂ ਮੈਨੂੰ ਕੁਝ ਇੱਟਾਂ ਵੇਚ ਸਕਦੇ ਹੋ ਤਾਂ ਕਿ ਮੈਂ ਆਪਣਾ ਘਰ ਬਣਾ ਸਕਾਂ?'

'ਬਿਲਕੁਲ,' ਉਸ ਬੰਦੇ ਨੇ ਕਿਹਾ। 'ਤੂੰ ਕੀ ਚਾਹੁੰਦਾ ਹੈਂ ਕਿ ਮੈਂ ਉਨ੍ਹਾਂ ਨੂੰ ਕਿੱਥੇ ਉਤਾਰਾਂ?'

ਤੀਜੇ ਛੋਟੇ ਸੂਰ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਇੱਕ ਦਰੱਖਤ ਦੇ ਹੇਠਾਂ ਵਧੀਆ ਜ਼ਮੀਨ ਦੇਖੀ।

'ਉਥੇ ਹੀ,' ਉਸ ਨੇ ਇਸ਼ਾਰਾ ਕਰਦਿਆਂ ਕਿਹਾ।

ਉਹ ਸਾਰੇ ਕੰਮ ਕਰਨ ਵਿੱਚ ਜੁਟ ਗਏ ਅਤੇ ਰਾਤ ਦੇ ਸਮੇਂ ਤੱਕ ਤੂੜੀ ਦਾ ਘਰ ਅਤੇ ਡੰਡੀਆਂ ਦਾ ਘਰ ਬਣ ਗਿਆ ਸੀ ਪਰ ਇੱਟਾਂ ਦਾ ਘਰ ਅਜੇ ਜ਼ਮੀਨ ਤੋਂ ਉੱਪਰ ਉੱਠਣਾ ਸ਼ੁਰੂ ਹੀ ਹੋਇਆ ਸੀ। ਪਹਿਲੇ ਅਤੇ ਦੂਜੇ ਛੋਟੇ ਸੂਰ ਹੱਸ ਪਏ, ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਭਰਾ ਸੱਚਮੁੱਚ ਮੂਰਖ ਸੀ ਕਿ ਉਸਨੂੰ ਇੰਨੀ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ ਜਦ ਕਿ ਉਨ੍ਹਾਂ ਨੇ ਕੰਮ ਖਤ਼ਮ ਵੀ ਕਰ ਲਿਆ ਸੀ।

 

 

 

ਪਰ, ਕੁਝ ਦਿਨਾਂ ਬਾਅਦ ਇੱਟਾਂ ਦਾ ਘਰ ਪੂਰਾ ਹੋ ਗਿਆ ਅਤੇ ਚਮਕਦਾਰ ਖਿੜਕੀਆਂ, ਇੱਕ ਸਾਫ਼-ਸੁਥਰੀ ਛੋਟੀ ਚਿਮਨੀ ਅਤੇ ਦਰਵਾਜ਼ੇ 'ਤੇ ਇੱਕ ਚਮਕਦਾਰ ਦਸਤਕ ਦੇਣ ਵਾਲੇ ਨਾਲ ਘਰ ਬਹੁਤ ਵਧੀਆ ਦਿਖਾਈ ਦੇ ਰਿਹਾ ਸੀ।

ਤਾਰਿਆਂ ਦੀ ਰੌਸ਼ਨੀ ਵਾਲੀ ਇੱਕ ਰਾਤ, ਉਹਨਾਂ ਦੇ ਵੱਸਣ ਤੋਂ ਬਾਅਦ ਛੇਤੀ ਹੀ, ਇੱਕ ਭੇੜੀਆ ਭੋਜਨ ਦੀ ਤਲਾਸ਼ ਵਿੱਚ ਬਾਹਰ ਆਇਆ। ਚੰਦਰਮਾ ਦੀ ਰੌਸ਼ਨੀ ਵਿੱਚ ਉਸ ਨੇ ਪਹਿਲੇ ਛੋਟੇ ਸੂਰ ਦੇ ਤੂੜੀ ਵਾਲੇ ਘਰ ਨੂੰ ਦੇਖਿਆ ਅਤੇ ਉਸ ਨੇ ਦਰਵਾਜ਼ੇ ਵੱਲ ਜਾ ਕੇ ਆਵਾਜ਼ ਲਗਾਈ:

'ਛੋਟੇ ਸੂਰ, ਛੋਟੇ ਸੂਰ, ਮੈਨੂੰ ਅੰਦਰ ਆਉਣ ਦਿਓ।'

'ਨਹੀਂ, ਨਹੀਂ, ਮੇਰੀ ਚਿਣੀ ਦੀ ਠੋਡੀ ਦੇ ਵਾਲਾਂ ਕੋਲ!' ਛੋਟੇ ਸੂਰ ਨੇ ਜਵਾਬ ਦਿੱਤਾ।

'ਫਿਰ ਮੈਂ ਹਫ ਕਰਾਂਗਾ ਅਤੇ ਮੈਂ ਪਫ ਕਰਾਂਗਾ ਅਤੇ ਮੈਂ ਤੇਰੇ ਘਰ ਨੂੰ ਉਡਾ ਦੇਵਾਂਗਾ!' ਉਸ ਭੇੜੀਏ ਨੇ ਕਿਹਾ ਜੋ ਬਹੁਤ ਵੱਡਾ, ਭੈੜਾ ਅਤੇ ਲਾਲਚੀ ਕਿਸਮ ਦਾ ਭੇੜੀਆ ਸੀ।

 

 

ਅਤੇ ਉਸ ਨੇ ਹੱਫ ਕੀਤਾ, ਅਤੇ ਉਸ ਨੇ ਪਫ ਕੀਤਾ ਅਤੇ ਘਰ ਨੂੰ ਉਡਾ ਦਿੱਤਾ। ਪਰ ਛੋਟਾ ਸੂਰ ਓਨੀ ਹੀ ਤੇਜ਼ੀ ਨਾਲ ਭੱਜ ਗਿਆ ਜਿੰਨੀ ਤੇਜ਼ੀ ਨਾਲ ਉਸ ਦੇ ਨਿੱਕੇ ਪੈਰ ਉਸ ਨੂੰ ਲਿਜਾ ਸਕਦੇ ਸਨ ਅਤੇ ਲੁਕਣ ਲਈ ਦੂਜੇ ਛੋਟੇ ਸੂਰ ਦੇ ਘਰ ਚਲਾ ਗਿਆ।

ਅਗਲੀ ਰਾਤ ਭੇੜੀਆ ਹੋਰ ਵੀ ਭੁੱਖਾ ਸੀ ਅਤੇ ਉਸਨੇ ਡੰਡੀਆਂ ਦਾ ਘਰ ਦੇਖਿਆ। ਉਹ ਦਰਵਾਜ਼ੇ ਤੱਕ ਪਹੁੰਚ ਗਿਆ ਅਤੇ ਉਸ ਆਵਾਜ਼ ਲਗਾਈ:

'ਛੋਟੇ ਸੂਰ, ਛੋਟੇ ਸੂਰ, ਮੈਨੂੰ ਅੰਦਰ ਆਉਣ ਦਿਓ।'

'ਓਹ ਨਹੀਂ, ਮੇਰੀ ਚਿਣੀ ਦੀ ਠੋਡੀ ਦੇ ਵਾਲਾਂ ਕੋਲ ਨਹੀਂ!' ਦੂਜੇ ਛੋਟੇ ਸੂਰ ਨੇ ਜਵਾਬ ਦਿੱਤਾ, ਜਦਕਿ ਪਹਿਲਾ ਛੋਟਾ ਸੂਰ ਪੌੜੀਆਂ ਦੇ ਹੇਠਾਂ ਲੁਕ ਕੇ ਕੰਬ ਰਿਹਾ ਸੀ।

'ਫਿਰ ਮੈਂ ਹਫ ਕਰਾਂਗਾ ਅਤੇ ਮੈਂ ਪਫ ਕਰਾਂਗਾ ਅਤੇ ਮੈਂ ਤੇਰੇ ਘਰ ਨੂੰ ਉਡਾ ਦੇਵਾਂਗਾ!' ਭੇੜੀਏ ਨੇ ਕਿਹਾ।

 

 

ਅਤੇ ਉਸ ਨੇ ਹੱਫ ਕੀਤਾ, ਅਤੇ ਉਸ ਨੇ ਪਫ ਕੀਤਾ ਅਤੇ ਉਸਨੇ ਘਰ ਨੂੰ ਉਡਾ ਦਿੱਤਾ। ਪਰ ਛੋਟੇ ਸੂਰ ਓਨੀ ਹੀ ਤੇਜ਼ੀ ਨਾਲ ਭੱਜ ਗਏ ਜਿੰਨੀ ਤੇਜ਼ੀ ਨਾਲ ਉਨ੍ਹਾਂ ਦੇ ਨਿੱਕੇ ਪੈਰ ਉਸ ਨੂੰ ਲਿਜਾ ਸਕਦੇ ਸਨ ਅਤੇ ਲੁਕਣ ਲਈ ਤੀਜੇ ਛੋਟੇ ਸੂਰ ਦੇ ਘਰ ਚਲੇ ਗਏ। 

'ਮੈਂ ਤੁਹਾਨੂੰ ਕੀ ਕਿਹਾ ਸੀ?' ਤੀਜੇ ਛੋਟੇ ਸੂਰ ਨੇ ਕਿਹਾ। 'ਸਹੀ ਢੰਗ ਨਾਲ ਮਕਾਨ ਬਣਾਉਣਾ ਮਹੱਤਵਪੂਰਨ ਹੈ।' ਪਰ ਉਸਨੇ ਉਨ੍ਹਾਂ ਦਾ ਅੰਦਰ ਸਵਾਗਤ ਕੀਤਾ ਅਤੇ ਉਹ ਸਾਰੇ ਬਾਕੀ ਦੀ ਰਾਤ ਲਈ ਰੁੱਕ ਗਏ।

ਅਗਲੀ ਰਾਤ ਭੇੜੀਆ ਹੋਰ ਵੀ ਭੁੱਖਾ ਸੀ ਅਤੇ ਪਹਿਲਾਂ ਨਾਲੋਂ ਵੱਡਾ ਅਤੇ ਭੈੜਾ ਮਹਿਸੂਸ ਕਰ ਰਿਹਾ ਸੀ।

ਇੱਧਰ-ਉੱਧਰ ਘੁੰਮਦਿਆਂ, ਉਹ ਤੀਜੇ ਛੋਟੇ ਸੂਰ ਦੇ ਘਰ ਆਇਆ। ਉਹ ਦਰਵਾਜ਼ੇ ਤੱਕ ਪਹੁੰਚ ਗਿਆ ਅਤੇ ਉਸ ਨੇ ਆਵਾਜ਼ ਲਗਾਈ:

'ਛੋਟੇ ਸੂਰ, ਛੋਟੇ ਸੂਰ, ਮੈਨੂੰ ਅੰਦਰ ਆਉਣ ਦਿਓ।'

'ਓਹ ਨਹੀਂ, ਮੇਰੀ ਚਿਣੀ ਦੀ ਠੋਡੀ ਦੇ ਵਾਲਾਂ ਕੋਲ ਨਹੀਂ!' ਤੀਜੇ ਛੋਟੇ ਸੂਰ ਨੇ ਕਿਹਾ, ਜਦਕਿ ਪਹਿਲੇ ਅਤੇ ਦੂਜੇ ਛੋਟੇ ਸੂਰ ਪੌੜੀਆਂ ਦੇ ਹੇਠਾਂ ਲੁਕ ਕੇ ਕੰਬ ਰਹੇ ਸਨ।

'ਫਿਰ ਮੈਂ ਹਫ ਕਰਾਂਗਾ ਅਤੇ ਮੈਂ ਪਫ ਕਰਾਂਗਾ ਅਤੇ ਮੈਂ ਤੇਰੇ ਘਰ ਨੂੰ ਉਡਾ ਦੇਵਾਂਗਾ!' ਭੇੜੀਏ ਨੇ ਕਿਹਾ।

 

 

 

ਅਤੇ ਉਸ ਨੇ ਹੱਫ ਕੀਤਾ, ਅਤੇ ਉਸਨੇ ਪਫ ਕੀਤਾ ਅਤੇ ਉਸ ਨੇ ਫੂਕ ਮਾਰੀ ਪਰ ਕੁਝ ਨਹੀਂ ਹੋਇਆ। ਇਸ ਲਈ ਉਸ ਫਿਰ ਹੱਫ ਅਤੇ ਪਫ ਕੀਤਾ ਅਤੇ ਉਸ ਨੇ ਫਿਰ ਤੋਂ, ਹੋਰ ਵੀ ਜ਼ੋਰ ਨਾਲ, ਫੂਕ ਮਾਰੀ, ਪਰ ਫਿਰ ਵੀ ਕੁਝ ਨਹੀਂ ਹੋਇਆ। ਇੱਟਾਂ ਦਾ ਘਰ ਪੱਕਾ ਖੜ੍ਹਾ ਸੀ।

ਭੇੜੀਆ ਬਹੁਤ ਗੁੱਸੇ ਵਿੱਚ ਸੀ ਅਤੇ ਹਰ ਮਿੰਟ ਦੇ ਗੁਜਰਨ ਨਾਲ ਹੋਰ ਵੀ ਵੱਡਾ ਅਤੇ ਹੋਰ ਵੀ ਮਾੜਾ ਹੁੰਦਾ ਜਾ ਰਿਹਾ ਸੀ।

'ਮੈਂ ਤੁਹਾਨੂੰ ਸਾਰਿਆਂ ਨੂੰ ਖਾ ਜਾਣਾ ਹੈ,' ਉਸ ਨੇ ਗਰਜਦਿਆਂ ਕਿਹਾ, 'ਬਸ ਤੁਸੀਂ ਉਡੀਕ ਕਰੋ ਅਤੇ ਦੇਖੀ ਜਾਇਓ।'

ਉਹ ਅੰਦਰ ਜਾਣ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਨ ਲਈ ਘਰ ਦੇ ਆਲੇ-ਦੁਆਲੇ ਘੁੰਮਿਆ। ਛੋਟੇ ਸੂਰ ਕੰਬਣ ਲੱਗੇ ਜਦੋਂ ਉਨ੍ਹਾਂ ਨੇ ਉਸ ਦੀਆਂ ਵੱਡੀਆਂ-ਵੱਡੀਆਂ ਅੱਖਾਂ ਨੂੰ ਖਿੜਕੀ ਵਿਚੋਂ ਝਾਕਦਿਆਂ ਦੇਖਿਆ। ਤਦ ਉਨ੍ਹਾਂ ਨੂੰ ਔਖਾ ਹੋ ਕੇ ਉੱਤੇ ਚੜ੍ਹਣ ਵਾਲੀ ਆਵਾਜ਼ ਸੁਣਾਈ ਦਿੱਤੀ।

Wolf climbing down chimney

 

 

'ਛੇਤੀ, ਛੇਤੀ।' ਤੀਜੇ ਛੋਟੇ ਸੂਰ ਨੇ ਕਿਹਾ। 'ਉਹ ਦਰੱਖਤ 'ਤੇ ਚੜ੍ਹ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਚਿਮਨੀ ਤੋਂ ਹੇਠਾਂ ਆ ਜਾਵੇਗਾ।'

ਤਿੰਨਾਂ ਛੋਟੇ ਸੂਰਾਂ ਨੇ ਉਨ੍ਹਾਂ ਕੋਲ ਮੌਜੂਦ ਸਭ ਤੋਂ ਵੱਡੀ ਕੜਾਹੀ ਕੱਢੀ, ਅਤੇ ਇਸ ਨੂੰ ਪਾਣੀ ਨਾਲ ਭਰ ਦਿੱਤਾ ਅਤੇ ਇਸ ਨੂੰ ਉਬਾਲਣ ਲਈ ਅੱਗ 'ਤੇ ਰੱਖ ਦਿੱਤਾ। ਸਾਰਾ ਸਮਾਂ ਉਹ ਭੇੜੀਏ ਦੇ ਦਰੱਖਤ 'ਤੇ ਚੜ੍ਹਨ ਅਤੇ ਫਿਰ ਛੱਤ ਦੇ ਨਾਲ-ਨਾਲ ਤੁਰਨ ਦੀ ਆਵਾਜ਼ ਸੁਣ ਰਹੇ ਸੀ।

ਛੋਟੇ ਸੂਰਾਂ ਨੇ ਆਪਣੇ ਸਾਹ ਰੋਕ ਲਏ। ਭੇੜੀਆ ਚਿਮਨੀ ਤੋਂ ਹੇਠਾਂ ਆ ਰਿਹਾ ਸੀ। ਨੇੜੇ ਅਤੇ ਉਸ ਤੋਂ ਨੇੜੇ, ਉਹ ਉਦੋਂ ਤੱਕ ਆਇਆ ਜਦੋਂ ਤੱਕ, ਇੱਕ ਜ਼ਬਰਦਸਤ ਝਟਕੇ ਨਾਲ, ਉਹ ਪਾਣੀ ਦੀ ਕੜਾਹੀ ਵਿੱਚ ਨਹੀਂ ਡਿਗ ਗਿਆ।

'ਓਏਏਏਏਏ!’ ਉਹ ਚੀਕਿਆ, ਅਤੇ ਇਹ ਸੋਚ ਕੇ ਚਿਮਨੀ 'ਤੇ ਵਾਪਸ ਉੱਤੇ ਚੜ੍ਹ ਗਿਆ ਕਿ ਉਸ ਦੀ ਪੂਛ ਨੂੰ ਅੱਗ ਲੱਗ ਗਈ ਸੀ।

 

 

ਆਖਰੀ ਵਾਰ ਤਿੰਨ ਛੋਟੇ ਸੂਰਾਂ ਨੇ ਵੱਡੇ ਬੁਰੇ ਭੇੜੀਏ ਨੂੰ ਉਦੋਂ ਦੇਖਿਆ ਜਦੋਂ ਉਹ ਆਪਣੀ ਬਹੁਤ ਹੀ ਦੁਖਦਾਈ ਪੂਛ ਨੂੰ ਫੜ ਕੇ ਦਰੱਖਤਾਂ ਦੀਆਂ ਚੋਟੀਆਂ 'ਤੇ ਟੱਪਦਾ ਜਾ ਰਿਹਾ ਸੀ।

ਇਸ ਤਰ੍ਹਾਂ, ਤਿੰਨੇ ਛੋਟੇ ਸੂਰ ਇੱਟਾਂ ਦੇ ਆਪਣੇ ਬਹੁਤ ਹੀ ਸਮਾਰਟ ਘਰਾਂ ਵਿੱਚ ਖੁਸ਼ੀ ਨਾਲ ਇਕੱਠੇ ਰਹਿਣ ਲੱਗ ਪਏ।

 

 

 

 

 

 

 

 

 

 

 

 

Enjoyed this story?
Find out more here