KidsOut World Stories

ਅਲਫਰੇਡੋ Adam Fitzgerald    
Previous page
Next page

ਅਲਫਰੇਡੋ

A free resource from

Begin reading

This story is available in:

 

 

 

 

 

ਅਲਫਰੇਡੋ

 

 

 

 

 

 

 

 

  *


ਕੀੜੀਆਂ ਦੇ ਕੰਨ ਜਾਂ ਨੱਕ ਨਹੀਂ ਹੁੰਦੇ, ਅਤੇ ਭਾਵੇਂ ਉਨ੍ਹਾਂ ਦੇ ਮੂੰਹ ਹੁੰਦੇ ਹਨ, ਉਹ ਬੋਲ ਨਹੀਂ ਸਕਦੀਆਂ। ਇਸ ਦੀ ਬਜਾਏ, ਉਹਨਾਂ ਦੇ ਸਿਰ 'ਤੇ ਦੋ ਲੰਬੇ ਮਹਿਸੂਸ ਕਰਨ ਵਾਲੇ ਅੰਗ ਹੁੰਦੇ ਹਨ ਜਿੰਨ੍ਹਾਂ ਨੂੰ ਐਂਟੀਨਾ ਕਹਿੰਦੇ ਹਨ। ਇਹ ਐਂਟੀਨਾ ਸ਼ਾਨਦਾਰ ਛੋਟੇ ਔਜ਼ਾਰ ਹਨ ਜੋ ਕੀੜੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਹਨ। ਕੀੜੀਆਂ ਇਹਨਾਂ ਦੀ ਵਰਤੋਂ ਗੰਧ ਨੂੰ ਚੁੱਕਣ, ਜ਼ਮੀਨ ਰਾਹੀਂ ਕੰਪਨ ਮਹਿਸੂਸ ਕਰਨ ਅਤੇ ਹੋਰਨਾਂ ਨਾਲ ਸੰਚਾਰ ਕਰਨ ਲਈ ਕਰਦੀਆਂ ਹਨ।

ਕੀੜੀਆਂ ਕਦੇ ਕਦਾਈਂ ਹੀ ਸੌਂਦੀਆਂ ਹਨ। ਇਸਦੀ ਬਜਾਏ, ਉਹ ਥੋੜ੍ਹੀਆਂ ਜਿਹੀਆਂ ਤੇਜ਼ ਝਪਕੀਆਂ' ਲੈਂਦੀਆਂ ਹਨ ਜੋ ਇੱਕ ਵਾਰ ਵਿੱਚ ਕੇਵਲ ਕੁਝ ਕੁ ਮਿੰਟਾਂ ਤੱਕ ਹੀ ਰਹਿੰਦੀ ਹੈ।

ਇਹ ਛੋਟੇ ਆਰਾਮ ਅਲਫਰੇਡੋ ਲਈ ਦਿਨ ਦਾ ਸਭ ਤੋਂ ਵਧੀਆ ਹਿੱਸਾ ਸਨ। ਇਹ ਉਸ ਦੀਆਂ ਝਪਕੀਆਂ ਦੌਰਾਨ ਹੁੰਦਾ ਸੀ ਕਿ ਉਹ ਕੰਮ ਬਾਰੇ ਚਿੰਤਾ ਕੀਤੇ ਬਗੈਰ, ਸੱਚਮੁੱਚ ਅਰਾਮ ਮਹਿਸੂਸ ਕਰਦਾ ਸੀ।

ਅਲਫਰੇਡੋ ਅੱਠ ਸਾਲ ਦਾ ਸੀ। ਸਟੀਕ ਤੌਰ 'ਤੇ ਉਹ ਅੱਠ ਸਾਲ, ਚਾਰ ਮਹੀਨੇ ਅਤੇ 13 ਦਿਨਾਂ ਦਾ ਸੀ। ਹਾਲਾਂਕਿ ਅੱਠ ਸਾਲ, ਚਾਰ ਮਹੀਨੇ, ਅਤੇ 13 ਦਿਨ ਤੁਹਾਡੇ ਅਤੇ ਮੇਰੇ ਲਈ ਬਹੁਤ ਛੋਟੇ ਲੱਗਦੇ ਹਨ, ਅਲਫਰੇਡੋ ਇੱਕ ਅਧਖੜ-ਉਮਰ ਦੀ ਕੀੜੀ ਸੀ। 'ਅਧਖੜ-ਉਮਰ' ਦੇ ਹੋਣ ਦਾ ਮਤਲਬ ਇਹ ਹੈ ਕਿ ਅਲਫਰੇਡੋ ਪਹਿਲਾਂ ਹੀ ਆਪਣੀ ਜ਼ਿੰਦਗੀ ਦੇ ਅੱਧ ਵਿੱਚ ਸੀ।

ਅਲਫਰੇਡੋ ਇੱਕ ਪੈਰੋਕਾਰ ਕੀੜੀ ਸੀ। ਉਸ ਦੀ ਕਲੋਨੀ ਵਿੱਚ ਲਗਭਗ ਹਰ ਕੋਈ ਇੱਕ ਪੈਰੋਕਾਰ ਕੀੜੀ ਸੀ, ਅਤੇ ਇਸ ਲਈ ਉਸ ਨੂੰ ਲੱਗਦਾ ਸੀ ਕਿ ਉਹ ਕੁਝ ਖਾਸ ਨਹੀਂ ਸੀ।

ਕੀੜੀਆਂ ਬਾਰੇ ਕੁਝ ਮਹੱਤਵਪੂਰਨ ਗੱਲਾਂ ਹਨ ਜੋ ਤੁਹਾਨੂੰ ਜਾਣਨ ਦੀ ਲੋੜ ਹੈ: ਹਰੇਕ ਆਲ੍ਹਣੇ ਵਿੱਚ, ਇੱਕ ਰਾਣੀ ਕੀੜੀ ਹੁੰਦੀ ਹੈ, ਲੱਭਣ ਵਾਲੀਆਂ ਕੀੜੀਆਂ ਹੁੰਦੀਆਂ ਹਨ, ਅਤੇ ਪੈਰੋਕਾਰ ਕੀੜੀਆਂ ਹੁੰਦੀਆਂ ਹਨ।

ਲੱਭਣ ਵਾਲੀਆਂ ਕੀੜੀਆਂ ਵਿਭਿੰਨ ਭੋਜਨ ਲੱਭਦੀਆਂ ਹਨ, ਅਤੇ ਉਹ ਅਜਿਹੀਆਂ ਨਿਸ਼ਾਨੀਆਂ ਬਣਾ ਸਕਦੀਆਂ ਹਨ ਜਿੰਨ੍ਹਾਂ ਦੀ ਗੰਧ ਬਹੁਤ ਤੇਜ਼ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਫਿਰ ਪੈਰੋਕਾਰ ਕੀੜੀਆਂ ਭੋਜਨ ਦੀ ਕਟਾਈ ਲਈ ਗੰਧ ਦੇ ਰਸਤੇ ਦਾ ਪਿੱਛਾ ਕਰਨ ਲਈ ਆਪਣੇ ਐਂਟੀਨਾ ਦੀ ਵਰਤੋਂ ਕਰਦੀਆਂ ਹਨ। ਜੋ ਵੀ ਭੋਜਨ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਇਕੱਠਾ ਕਰਕੇ ਆਲ੍ਹਣੇ ਵਿੱਚ ਵਾਪਸ ਲਿਜਾਇਆ ਜਾਂਦਾ ਹੈ।

ਇਹ ਹਾਸੇ ਵਾਲੀ ਗੱਲ ਹੈ ਕਿਉਂਕਿ ਇੱਕ ਲੱਭਣ ਵਾਲੀ ਕੀੜੀ ਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਭੋਜਨ ਇਕੱਠਾ ਕਰਦੇ ਸਮੇਂ ਉਸਨੂੰ ਕੀ ਮਿਲਣ ਵਾਲਾ ਹੈ। ਭੋਜਨ ਦਾ ਆਕਾਰ, ਭਾਰ ਅਤੇ ਟਿਕਾਣਾ ਪੂਰੀ ਤਰ੍ਹਾਂ ਬੇਤਰਤੀਬ ਹਨ। ਇਸਦਾ ਮਤਲਬ ਇਹ ਸੀ ਕਿ ਅਲਫਰੇਡੋ ਨੂੰ ਬਹੁਤ ਤੁਰਨਾ ਪੈਂਦਾ ਸੀ; ਆਮ ਤੌਰ 'ਤੇ ਪ੍ਰਤੀ ਦਿਨ ਲਗਭਗ 5,000 ਮੀਟਰ। ਇਹ ਇੱਕ ਮਨੁੱਖ ਦੁਆਰਾ ਤਿੰਨ ਮੈਰਾਥਨ ਦੌੜਨ ਦੇ ਬਰਾਬਰ ਹੈ – ਹਰ ਇੱਕ ਦਿਨ!

ਅਲਫਰੇਡੋ ਦੇ ਆਲ੍ਹਣੇ ਵਿੱਚ, ਲੱਭਣ ਵਾਲੀਆਂ ਕੀੜੀਆਂ ਪ੍ਰਸਿੱਧ ਸਨ। ਉਨ੍ਹਾਂ ਦੀ ਸ਼ਾਨਦਾਰ ਸਾਖ ਦਾ ਅਰਥ ਇਹ ਸੀ ਕਿ ਪੈਰੋਕਾਰ ਉਨ੍ਹਾਂ ਵਰਗੇ ਬਣਨਾ ਚਾਹੁੰਦੇ ਸਨ। ਲੱਭਣ ਵਾਲਿਆਂ ਨਾਲ ਵਿਸ਼ੇਸ਼ ਤਰ੍ਹਾਂ ਨਾਲ ਵਿਵਹਾਰ ਕੀਤਾ ਜਾਂਦਾ ਸੀ; ਉਹਨਾਂ ਨੂੰ ਆਰਾਮ ਕਰਨ ਲਈ ਵਧੇਰੇ ਸਮਾਂ ਦਿੱਤਾ ਜਾਂਦਾ ਸੀ ਅਤੇ ਉਹਨਾਂ ਨੂੰ ਖਾਣ ਲਈ ਬਿਹਤਰ ਭੋਜਨ ਦਿੱਤਾ ਜਾਂਦਾ ਸੀ। ਇਸ ਸਾਰੇ ਵਾਧੂ ਭੋਜਨ ਦਾ ਅਰਥ ਇਹ ਸੀ ਕਿ ਲੱਭਣ ਵਾਲੀਆਂ ਕੀੜੀਆਂ ਪੈਰੋਕਾਰਾਂ ਨਾਲੋਂ ਬਹੁਤ ਵੱਡੀਆਂ ਅਤੇ ਮਜ਼ਬੂਤ ਹੋ ਗਈਆਂ। ਕਦੀ-ਕਦੀ ਇਹ ਬੁਰਾ ਹੁੰਦਾ ਸੀ ਕਿਉਂਕਿ ਇਸਨੇ ਲੱਭਣ ਵਾਲੀਆਂ ਕੀੜੀਆਂ ਨੂੰ ਬਹੁਤ ਮਾਲਕੀ ਦਿਖਾਉਣ ਵਾਲਾ ਬਣਾ ਦਿੱਤਾ। ਅਕਸਰ, ਉਹ ਸੋਚਦੀਆਂ ਸਨ ਕਿ ਉਹ ਬਾਕੀ ਹੋਰਾਂ ਨਾਲੋਂ ਬਿਹਤਰ ਸਨ ਅਤੇ ਜੋ ਵੀ ਉਹ ਚਾਹੁੰਦੀਆਂ ਸਨ ਉਹ ਕਰ ਸਕਦੀਆਂ ਸਨ।

ਫਿਰ ਵੀ, ਅਲਫਰੇਡੋ ਉਹ ਕੀੜੀ ਬਣਨਾ ਚਾਹੁੰਦਾ ਸੀ ਜਿਸਨੇ ਭੋਜਨ ਦੇ ਸਭ ਤੋਂ ਵੱਡੇ ਅਤੇ ਰਸਦਾਰ ਟੁਕੜੇ ਲੱਭੇ। ਉਸ ਨੇ ਇੱਕ ਤਾਜ਼ਾ ਅਤੇ ਮੋਟੇ ਲਾਲ ਸੇਬ ਨੂੰ ਲੱਭਣ ਦਾ ਸੁਪਨਾ ਦੇਖਿਆ, ਜੋ ਕਿਸੇ ਵਿਅਕਤੀ ਜਾਂ ਕਿਸੇ ਹੋਰ ਚੀਜ਼ ਤੋਂ ਅਛੂਤਾ ਸੀ। ਉਸਨੇ ਸੁਪਨਾ ਦੇਖਿਆ ਕਿ ਉਹ ਆਪਣੇ ਜਬਾੜੇ ਨੂੰ ਉਸ ਸੇਬ ਵਿੱਚ ਖੋਭ ਰਿਹਾ ਹੈ ਅਤੇ ਜਦੋਂ ਤੱਕ ਉਸਦਾ ਪੇਟ ਫੱਟਣ ਵਾਲਾ ਨਹੀਂ ਹੋ ਗਿਆ ਤੱਦ ਤੱਕ ਖਾਣਾ ਬੰਦ ਨਹੀਂ ਕੀਤਾ।

ਸੇਬ ਅਲਫਰੇਡੋ ਦਾ ਪਸੰਦੀਦਾ ਭੋਜਨ ਸੀ। ਉਹ ਪਸੰਦ ਕਰਦਾ ਉਸਨੂੰ ਪਸੰਦ ਸੀ ਕਿ ਉਹ ਰਸਦਾਰ, ਕੜਕ, ਸੁਆਦ ਅਤੇ ਮਿੱਠੀ ਚੀਨੀ ਨਾਲ ਭਰਪੂਰ ਹਨ। ਸੇਬ ਖਾਣ ਨਾਲ ਉਸਨੂੰ ਹਮੇਸ਼ਾਂ ਇੱਕ ਵਾਧੂ ਊਰਜਾ ਦਾ ਹੁਲਾਰਾ ਮਿਲਦਾ।

ਅਲਫਰੇਡੋ ਨੇ ਬਹੁਤ ਸਾਰੇ ਸੁਪਨੇ ਦੇਖੇ। ਉਹ ਕਲੋਨੀ ਵਿੱਚ ਸਭ ਤੋਂ ਸਫਲ ਅਤੇ ਮਸ਼ਹੂਰ ਲੱਭਣ ਵਾਲਾ ਬਣਨ ਬਾਰੇ ਖਿਆਲੀ ਪੁਲਾਅ ਪਕਾਉਂਦਾ ਸੀ। ਉਹ ਆਪਣਾ ਜਬਾੜੇ 20 ਗੁਣਾ ਵੱਡਾ ਹੋਣ ਦੇ ਸੁਪਨੇ ਦੇਖਦਾ ਜਿਸ ਵਿੱਚ ਇੱਕੋ ਵਾਰ ਵਿੱਚ ਇੱਕ ਵੱਡੇ ਚੱਕ ਵਿੱਚ ਪੰਜ ਜਾਂ ਛੇ ਮੂੰਹ ਵਿੱਚ ਪਾਣੀ ਲਿਆਉਣ ਵਾਲੇ ਸੇਬਾਂ ਨੂੰ ਖਾ ਸਕੇ। ਸਿਰਫ਼ ਇਹ ਇਕੱਲਾ ਵਿਚਾਰ ਉਸ ਨੂੰ ਇੱਕ ਕੰਨ ਤੋਂ ਦੂਜੇ ਕੰਨ ਤੱਕ ਮੁਸਕਰਾਹਟ ਦਾ ਕਾਰਨ ਬਣਦਾ। ਉਹ ਇਨ੍ਹਾਂ ਵਿਚਾਰਾਂ ਅਤੇ ਸੁਝਾਵਾਂ ਨੂੰ ਇੰਨਾ ਪਸੰਦ ਕਰਦਾ ਸੀ ਕਿ ਉਹ ਉਨ੍ਹਾਂ ਆਰਾਮਦਾਇੱਕ ਸਮਿਆਂ ਬਾਰੇ ਵੀ ਦਿਨ ਵਿੱਚ ਸੁਪਨੇ ਦੇਖਦਾ ਸੀ ਜਿਸ ਵਿੱਚ ਉਹ ਦਿਨ ਦੇ ਸੁਪਨੇ ਦੇਖ ਸਕੇ!

ਇੱਕ ਦਿਨ, ਆਪਣੀ ਇੱਕ ਛੋਟੀ ਜਿਹੀ ਤੇਜ਼ ਝਪਕੀ ਦੌਰਾਨ, ਅਲਫਰੇਡੋ ਨੇ ਦਿਨ ਵਿੱਚ ਇੱਕ ਸੁਪਨਾ ਦੇਖਿਆ ਜਿਸਨੇ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਇਹ ਸੱਚਮੁੱਚ ਜਾਦੂਈ, ਪਰ ਡਰਾਉਣਾ ਸੁਝਾਅ ਸੀ।

ਅਲਫਰੇਡੋ ਲਈ, ਕਲੋਨੀ ਉਸ ਦੀ ਦੁਨੀਆ ਸੀ। ਇਹੀ ਇਕੋ-ਇੱਕ ਜ਼ਿੰਦਗੀ ਸੀ ਜਿਸ ਨੂੰ ਉਹ ਅੱਠ ਸਾਲ, ਚਾਰ ਮਹੀਨੇ ਅਤੇ 13 ਦਿਨਾਂ ਤੋਂ ਜਾਣਦਾ ਸੀ, ਜਦੋਂ ਤੋਂ ਉਹ ਪੈਦਾ ਹੋਇਆ  ਸੀ। ਪਰ ਅਚਾਨਕ, ਅਲਫਰੇਡੋ ਨੂੰ ਇੱਕ ਅਹਿਮ ਅਹਿਸਾਸ ਹੋਇਆ।

'ਮੈਂ ਇਸ ਗੱਲ 'ਤੇ ਬਹੁਤ ਧਿਆਨ ਕੇਂਦਰਿਤ ਕਰਨ ਵਾਲਾ ਬਣ ਗਿਆ ਹਾਂ ਕਿ ਮੇਰੀ ਛੋਟੀ ਜਿਹੀ ਦੁਨੀਆ ਵਿੱਚ ਕੀ ਹੋ ਰਿਹਾ ਸੀ,' ਉਸਨੇ ਸੋਚਿਆ। 'ਮੈਂ ਬਾਹਰ ਦੀ ਬਾਕੀ ਦੀ ਦੁਨੀਆ ਨੂੰ ਪੂਰੀ ਤਰ੍ਹਾਂ ਭੁੱਲ ਗਿਆ ਹਾਂ।' 

ਆਪਣੀ ਸਾਰੀ ਜ਼ਿੰਦਗੀ ਲਈ, ਅਲਫਰੇਡੋ ਦਾ ਮਕਸਦ ਹੋਰ ਕੀੜੀਆਂ ਨੂੰ ਖੁਸ਼ ਕਰਨਾ ਸੀ। ਰਾਣੀ ਅਤੇ ਲੱਭਣ ਵਾਲੀਆਂ ਕੀੜੀਆਂ ਅਲਫਰੇਡੋ ਲਈ ਕੇਵਲ ਟੁਕੜੇ ਛੱਡ ਕੇ, ਆਪਣੇ ਢਿੱਡ ਉਸ ਭੋਜਨ ਨਾਲ ਭਰਦੇ ਸਨ ਜੋ ਪੈਰੋਕਾਰ ਚੁੱਕ ਕੇ ਆਲ੍ਹਣੇ ਵਿੱਚ ਵਾਪਸ ਲੈ ਕੇ ਗਏ ਸਨ।

'ਕਿਸ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ?' ਅਲਫਰੇਡੋ ਨੇ ਸੋਚਿਆ। 'ਜੇ ਮੈਂ ਸਭ ਤੋਂ ਵੱਡਾ, ਕੜਕ, ਰਸਦਾਰ ਸੇਬ ਲੱਭਣਾ ਚਾਹੁੰਦਾ ਹਾਂ, ਤਾਂ ਕਿਉਂ ਨਾ ਮੈਂ... ਇਹ ਲੱਭ ਲਵਾਂ?'

ਉਸ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਖੁਸ਼ੀ ਪਹਿਲਾਂ ਆਉਣੀ ਚਾਹੀਦੀ ਹੈ। ਉਹ ਆਪਣੀ ਜ਼ਿੰਦਗੀ ਦੇ ਅੱਧ ਵਿਚਾਲੇ ਸੀ, ਅਤੇ ਜੇ ਉਹ ਹੁਣ ਕੰਮ ਨਹੀਂ ਕਰਦਾ, ਤਾਂ ਉਹ ਸਿਰਫ਼ ਦੁਖੀ ਅਤੇ ਉਬਾਊ ਮਹਿਸੂਸ ਕਰਕੇ ਸਮਾਂ ਬਰਬਾਦ ਕਰ ਰਿਹਾ ਹੋਵੇਗਾ। ਅਲਫਰੇਡੋ ਆਲ੍ਹਣਾ ਪਿੱਛੇ ਛੱਡਣ ਅਤੇ ਆਪਣੇ ਸੁਪਨੇ ਦਾ ਪਿੱਛਾ ਕਰਨ ਲਈ ਦ੍ਰਿੜ ਸੀ।

ਇਸ ਲਈ, ਜੋਸ਼ ਨਾਲ ਗੂੰਜਦਾ ਸਿਰ ਅਤੇ ਤਿਤਲੀਆਂ ਨਾਲ ਭਰੇ ਢਿੱਡ ਨਾਲ, ਅਲਫਰੇਡੋ ਆਪਣੇ ਸਾਹਸੀ ਕੰਮ 'ਤੇ ਰਵਾਨਾ ਹੋ ਗਿਆ। ਉਸ ਨੇ ਆਲ੍ਹਣੇ ਦੇ ਪ੍ਰਵੇਸ਼ ਦੁਆਰ ਨੂੰ ਇਸ ਤਰ੍ਹਾਂ ਛੱਡਿਆ ਜਿਵੇਂ ਉਹ ਕੰਮ 'ਤੇ ਜਾ ਰਿਹਾ ਹੋਵੇ। ਕਿਸੇ ਨਿਸ਼ਾਨੀ ਦਾ ਪਿੱਛਾ ਕਰਨ ਦੀ ਬਜਾਏ, ਜਿਵੇਂ ਕਿ ਉਹ ਕੰਮ 'ਤੇ ਜਾਣ ਲਈ ਕਰਦਾ ਸੀ, ਅਲਫਰੇਡੋ ਨੇ ਦਿਸ਼ਾ ਬਦਲ ਦਿੱਤੀ। ਇੱਕ ਲੱਭਣ ਵਾਲੀ ਕੀੜੀ ਦੇ ਉਲਟ, ਉਸ ਨੇ ਆਪਣੇ ਪਿੱਛੇ ਕੋਈ ਨਿਸ਼ਾਨੀ ਨਹੀਂ ਛੱਡੀ।

'ਮੈਂ ਜ਼ਰੂਰ ਪਾਗਲ ਹੋ ਗਿਆ ਹਾਂ!' ਅਲਫਰੇਡੋ ਨੇ ਸੋਚਿਆ। ਪਿੱਛੇ ਮੁੜ ਕੇ ਦੇਖੇ ਬਿਨਾ, ਉਹ ਦੂਰ ਰੁੱਖਾਂ ਦੇ ਝੁੰਡ ਵੱਲ ਤੁਰ ਪਿਆ। ਅਲਫਰੇਡੋ ਨੂੰ ਅਹਿਸਾਸ ਹੋਇਆ ਕਿ ਖੁਸ਼ਹਾਲੀ ਦੀ ਭਾਲ ਇੱਕੋ ਇੱਕ ਅਜਿਹੀ ਚੀਜ ਹੈ ਜੋ ਜ਼ਿੰਦਗੀ ਨੂੰ ਜੀਉਣ ਦੇ ਲਾਇੱਕ ਬਣਾਉਂਦੀ ਹੈ।

 

Enjoyed this story?
Find out more here