KidsOut World Stories

ਬਾਅਦ ਵਿੱਚ! Maria Baker    
Previous page
Next page

ਬਾਅਦ ਵਿੱਚ!

A free resource from

Begin reading

This story is available in:

 

 

 

 

 

ਬਾਅਦ ਵਿੱਚ!

 

 

 

 

 

 

 

 

 

ਹਰ ਰੋਜ਼ ਆਸਕਰ ਹਰ ਚੀਜ਼ ਆਪਣੇ ਤਰੀਕੇ ਨਾਲ ਕਰਦਾ ਸੀ। ਆਸਕਰ ਜੋ ਚਾਹੁੰਦਾ ਸੀ ਉਹ ਖਾਂਦਾ ਸੀ, ਜੋ ਖੇਡਾਂ ਉਹ ਜਦੋਂ ਖੇਡਨਾ ਚਾਹੁੰਦਾ ਸੀ ਉਹ ਉਦੋਂ ਖੇਡਦਾ ਸੀ ਅਤੇ ਜਦੋਂ ਵੀ ਉਹ ਚਾਹੁੰਦਾ ਸੀ ਉਹ ਸੌਂਦਾ ਸੀ। ਜੇ ਉਸ ਦੀ ਮਾਂ ਉਸ ਨੂੰ ਆਪਣੀ ਸਾਫ਼-ਸਫ਼ਾਈ ਕਰਨ ਜਾਂ ਰਾਤ ਦੇ ਖਾਣੇ ਲਈ ਹੇਠਾਂ ਆਉਣ ਲਈ ਕਹਿੰਦੀ, ਤਾਂ ਉਹ ਚੀਕ ਮਾਰਦਾ 'ਬਾਅਦ ਵਿਚ' ਅਤੇ ਜੋ ਕੁਝ ਵੀ ਉਹ ਕਰ ਰਿਹਾ ਸੀ, ਉਸ ਨੂੰ ਕਰਨਾ ਜਾਰੀ ਰੱਖਦਾ।

ਇੱਕ ਦਿਨ, ਆਸਕਰ ਪਾਰਕ ਵਿੱਚ ਆਪਣੇ ਜਿਗਰੀ ਦੋਸਤਾਂ ਨਾਲ ਖੇਡਣ ਤੋਂ ਬਾਅਦ ਸਕੂਲ ਤੋਂ ਦੇਰ ਨਾਲ ਘਰ ਆਇਆ।

'ਮੈਂ ਘਰ ਆ ਗਿਆ ਹਾਂ!' ਉਸ ਨੇ ਦਲਾਨ ਵਿੱਚ ਉਬਾਸੀ ਮਾਰੀ। ਸਾਰੀ ਦੁਪਹਿਰ ਖੇਡਣ ਤੋਂ ਬਾਅਦ ਉਹ ਥੱਕ ਗਿਆ ਸੀ।

'ਹੈਲੋ, ਪਿਆਰੇ!' ਆਸਕਰ ਦੀ ਮਾਂ ਨੇ ਵਾਪਸ ਜਵਾਬ ਦਿੱਤਾ।

ਆਸਕਰ ਉਸ ਅਗਲੀ ਚੀਜ਼ ਨੂੰ ਕਰਨ ਲਈ ਚਲਾ ਗਿਆ ਜੋ ਉਸਦੀ ਰੋਜ਼ਾਨਾ ਦੀ ਸੂਚੀ ਵਿੱਚ ਸੀ। ਉਸਨੇ ਅਲਮਾਰੀ ਵਿੱਚੋਂ ਬਾਂਹ ਭਰ ਕੇ ਸਨੈਕਸ ਫੜੇ ਅਤੇ ਫਿਰ ਸੂਰਜ ਡੁੱਬਣ ਤੱਕ ਵੀਡੀਓ ਗੇਮਾਂ ਖੇਡੀਆਂ। ਉਸ ਦੇ ਆਲੇ-ਦੁਆਲੇ ਕਮਰੇ ਵਿੱਚ ਬਹੁਤ ਹੀ ਹਨੇਰਾ ਹੋਣ ਲੱਗਾ। ਰੋਸ਼ਨੀ ਸਿਰਫ਼ ਟੀਵੀ ਤੋਂ ਆ ਰਹੀ ਸੀ, ਜੋ ਬਹੁਤ ਸ਼ੋਰ ਕਰ ਰਿਹਾ ਸੀ।

'ਓਹ, ਚੱਲ ਪਾ!' ਆਸਕਰ ਨੇ ਕੰਟਰੋਲਰ ਨੂੰ ਸੋਫੇ 'ਤੇ ਵਗਾਹ ਮਾਰਿਆ। ਉਸ ਨੇ ਮੁੱਠੀ ਭਰ ਕਰਿਸਪਸ ਚੁੱਕੇ। ਉਨ੍ਹਾਂ ਵਿਚੋਂ ਅੱਧੇ ਉਸ ਦੇ ਮੂੰਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਟੁਕੜੇ-ਟੁਕੜੇ ਹੋ ਗਏ।

'ਮੈਨੂੰ ਇੱਕ ਹੋਰ ਮੌਕਾ ਦਿਓ!' ਉਹ ਖੇਡ ਵਿੱਚ ਆਪਣੇ ਦੋਸਤਾਂ ਉੱਤੇ ਚੀਕਿਆ। ਉਹਨਾਂ ਨੇ ਉੱਚੀ ਆਵਾਜ਼ ਵਿੱਚ ਬੁੜਬੁੜਾਉਂਦਿਆਂ ਜਵਾਬ ਦਿੱਤਾ।

'ਆਸਕਰ!' ਉਸ ਦੀ ਮਾਂ ਨੇ ਰਸੋਈ ਵਿਚੋਂ ਚੀਕ ਕੇ ਕਿਹਾ।

ਉਸ ਨੇ ਕੋਈ ਹੁੰਗਾਰਾ ਨਾ ਭਰਿਆ।

'ਮੁੰਡਿਓ ਏਥੇ ਆ ਜਾਓ!' ਉਹ ਸਕਰੀਨ 'ਤੇ ਚੀਕਿਆ।

'ਆਸਕਰ!' ਉਸ ਦੀ ਮਾਂ ਨੇ ਦੁਹਰਾਇਆ।

ਇਸ ਵਾਰ ਉਹ ਉਸਤੋਂ ਉੱਚਾ ਚੀਕੀ ਸੀ, ਅਤੇ ਉਹ ਥੋੜ੍ਹੀ ਜਿਹੀ ਥੱਕੀ ਹੋਈ ਜਾਪਦੀ ਸੀ।

'ਹਾਂ?!' ਆਸਕਰ ਨੇ ਆਪਣੇ ਹੈੱਡਸੈੱਟ ਲਾਹੁੰਦਿਆਂ ਕਿਹਾ।

'ਰਾਤ ਦਾ ਖਾਣਾ ਤਿਆਰ ਹੈ!'

ਆਸਕਰ ਨੇ ਆਪਣੀਆਂ ਅੱਖਾਂ ਘੁੰਮਾਈਆਂ ਫਿਰ ਉਸਨੇ ਆਪਣਾ ਹੈੱਡਸੈੱਟ ਵਾਪਸ ਪਾ ਲਿਆ ਅਤੇ ਆਪਣੇ ਆਪ ਨੂੰ ਸੋਫੇ 'ਤੇ ਸਥਾਪਿਤ ਕਰ ਲਿਆ।

'ਬਾਅਦ ਵਿੱਚ!' ਉਸ ਨੇ ਵਾਪਸ ਜਵਾਬ ਦਿੱਤਾ।

ਬਾਅਦ ਵਾਲਾ ਸਮਾਂ ਆ ਗਿਆ, ਅਤੇ ਆਸਕਰ ਦੀ ਮਾਂ ਉਸ ਦੇ ਕਮਰੇ ਵਿੱਚ ਗਈ। ਉਹ ਉਸ ਦੇ ਰਾਤ ਦੇ ਖਾਣੇ ਲਈ ਭੋਜਨ ਦੀ ਇੱਕ ਪਲੇਟ ਲੈ ਕੇ ਗਈ। ਉਹ ਅਚਾਨਕ ਦਰਵਾਜ਼ੇ ਦੇ ਬਿਲਕੁੱਲ ਅੰਦਰ ਹੀ ਰੁਕ ਗਈ।

'ਆਸਕਰ, ਕੀ ਤੁਸੀਂ ਇਸ ਗੰਦ ਨੂੰ ਸਾਫ਼ ਕਰ ਸਕਦੇ ਹੋ?'

ਆਸਕਰ ਨੇ ਜਿੰਨਾ ਜ਼ਿਆਦਾ ਖਾਧਾ ਸੀ, ਉਸ ਦੇ ਆਲੇ-ਦੁਆਲੇ ਉੱਨੇ ਹੀ ਟੁਕੜੇ ਖਿੰਡੇ ਹੋਏ ਸਨ। ਉਹ ਸੋਫੇ 'ਤੇ ਇਕੱਠੇ ਹੋਏ ਬਚੇ ਹੋਏ ਰੈਪਰਾਂ ਅਤੇ ਖਾਲੀ ਪੈਕੇਜਾਂ ਨਾਲ ਘਿਰਿਆ ਹੋਇਆ ਸੀ।

ਆਸਕਰ ਨੇ ਆਪਣੀ ਮਾਂ ਉੱਤੇ ਭੜਾਸ ਕੱਢੀ।

'ਬਾਅਦ ਵਿੱਚ!' ਉਹ ਵੀਡੀਓ ਗੇਮ ਦੀ ਆਵਾਜ਼ ਤੋਂ ਉੱਚਾ ਚੀਕਿਆ।

ਉਸਦੀ ਮਾਂ ਨੇ ਇੱਕ ਹਉਕਾ ਭਰਿਆ ਫਿਰ ਉਸਨੇ ਗੰਦ ਨੂੰ ਸਾਫ਼ ਕਰਨਾ ਸ਼ੁਰੂ ਕੀਤਾ।

ਅਗਲੇ ਦਿਨ, ਆਸਕਰ ਗੁੱਸੇ ਅਤੇ ਪਰੇਸ਼ਾਨ ਹੋ ਕੇ ਘਰ ਆਇਆ ਕਿਉਂਕਿ ਉਹ ਸਕੂਲ ਵਿੱਚ ਇੱਕ ਟੈਸਟ ਨਾਲ ਸੰਘਰਸ਼ ਕੀਤਾ ਸੀ। ਉਸਨੇ ਆਪਣੇ ਆਪ ਨੂੰ ਕੇਕ ਦਾ ਇਨਾਮ ਦੇਣ ਦਾ ਫੈਸਲਾ ਕੀਤਾ।

ਜਿਵੇਂ ਹੀ ਆਸਕਰ ਪਹਿਲਾ ਚੱਕ ਲੈਣ ਹੀ ਵਾਲਾ ਸੀ, ਉਸ ਦੀ ਮਾਂ ਨੇ ਉਸ ਨੂੰ ਦੂਜੇ ਕਮਰੇ ਤੋਂ ਬੁਲਾਇਆ। ਉਸ ਨੇ ਲੰਬਾ ਸਾਹ ਭਰਿਆ, ਆਪਣਾ ਕੇਕ ਸੁੱਟ ਦਿੱਤਾ ਅਤੇ ਆਪਣੀ ਮਾਂ ਨਾਲ ਗੱਲ ਕਰਨ ਲਈ ਰਵਾਨਾ ਹੋ ਗਿਆ।

ਉਹ ਕਠੋਰ ਨਜ਼ਰ ਆ ਰਹੀ ਸੀ। ਉਸ ਦੀਆਂ ਬਾਹਾਂ ਜੁੜੀਆਂ ਹੋਈਆਂ ਸਨ। ਆਸਕਰ ਨੇ ਜੋ ਲਿਫਾਫਾ ਹੁਣੇ-ਹੁਣੇ ਘਰ ਲਿਆਂਦਾ ਸੀ, ਉਹ ਪਾੜ ਕੇ ਖੋਲ੍ਹਿਆ ਗਿਆ ਸੀ, ਅਤੇ ਉਸ ਦੇ ਹੱਥ ਵਿੱਚ ਇੱਕ ਚਿੱਠੀ ਸੀ।

'ਆਸਕਰ, ਸਾਨੂੰ ਕਿਸੇ ਅਜਿਹੀ ਚੀਜ਼ ਬਾਰੇ ਗੱਲ ਕਰਨ ਦੀ ਲੋੜ ਹੈ ਜੋ ਸਕੂਲ ਵਿੱਚ ਵਾਪਰੀ ਸੀ।'

ਉਸਨੇ ਉਸਨੂੰ ਆਪਣੇ ਕੋਲ ਬੈਠਣ ਲਈ ਇਸ਼ਾਰਾ ਕੀਤਾ।

ਆਸਕਰ ਦਮ ਘੁੱਟ ਕੇ ਬੈਠ ਗਿਆ। ਉਸ ਨੇ ਸੋਚਿਆ ਕਿ ਉਹ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ।

'ਆਸਕਰ, ਮੈਂ ਤੁਹਾਡੇ ਅਧਿਆਪਕ ਦੀ ਇਹ ਚਿੱਠੀ ਪੜ੍ਹੀ ਹੈ। ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਟੈਸਟਾਂ ਵਿੱਚ ਨਕਲ ਕਰ ਰਹੇ ਹੋ ਅਤੇ ਆਪਣੇ ਦੋਸਤ ਦੇ ਕੰਮ ਦੀ ਨਕਲ ਕਰ ਰਹੇ ਹੋ।'

ਆਸਕਰ ਨੂੰ ਅਚਾਨਕ ਗੁੱਸਾ ਆ ਗਿਆ। ਉਸਨੇ ਸਿਰਫ ਇਸ ਲਈ ਨਕਲ ਕੀਤੀ ਕਿਉਂਕਿ ਉਹ ਇਸ ਵਿੱਚੋਂ ਕੁਝ ਵੀ ਨਹੀਂ ਸਮਝ ਆਇਆ ਸੀ।

'ਗੱਲ ਇਹ ਹੈ, ਉਹ ਮੈਨੂੰ ਆਪਣੀ ਨਕਲ ਕਰਨ ਦਿੰਦਾ ਹੈ!' ਉਸ ਨੇ ਹਉਕਾ ਭਰਿਆ ਅਤੇ ਆਪਣੀਆਂ ਬਾਹਾਂ ਜੋੜ ਲਈਆਂ।

ਉਸ ਦੀ ਮਾਂ ਨੇ ਵੀ ਸਾਹ ਲਿਆ ਪਰ ਫਿਰ ਉਸ ਨੂੰ ਇੱਕ ਛੋਟੀ ਜਿਹੀ ਮੁਸਕਰਾਹਟ ਦਿੱਤੀ।

'ਕੋਈ ਗੱਲ ਨਹੀਂ, ਆਸਕਰ। ਦੇਖੋ, ਜੇ ਤੁਸੀਂ ਸੰਘਰਸ਼ ਕਰ ਰਹੇ ਹੋ, ਤਾਂ ਮੈਂ ਮਦਦ ਕਰ ਸਕਦੀ ਹਾਂ। ਚਲੋ ਅੱਜ ਰਾਤ ਨੂੰ ਸ਼ੁਰੂ ਕਰੀਏ, ਠੀਕ ਹੈ?'

ਆਸਕਰ ਥੱਕਿਆ ਅਤੇ ਤੰਗ ਆਇਆ ਹੋਇਆ ਸੀ। ਪਹਿਲਾਂ, ਉਸ ਦੇ ਅਧਿਆਪਕ ਨੇ ਉਸ ਬਾਰੇ ਉਸਦੀ ਮਾਂ ਨੂੰ ਦੱਸਿਆ ਅਤੇ ਫਿਰ ਉਸ ਦੀ ਮਾਂ ਨੇ ਉਸ ਦੇ ਅਧਿਆਪਕ ਦਾ ਪੱਖ ਲਿਆ! ਉਹ ਇਸ ਤੋਂ ਬਾਹਰ ਕਿਉਂ ਨਹੀਂ ਰਹਿ ਸਕੀ?

ਉਹ ਛਾਲ ਮਾਰ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ। ਉਸ ਦੇ ਹੱਥ ਉਸ ਦੇ ਪਾਸਿਆਂ ਨਾਲ ਜਕੜੇ ਹੋਏ ਸਨ।

'ਬਾਅਦ ਵਿੱਚ!' ਉਹ ਚੀਕਿਆ। ਉਹ ਭੱਜ ਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਚਲਾ ਗਿਆ।

ਉਸ ਰਾਤ ਬਾਅਦ ਵਿੱਚ, ਆਸਕਰ ਬੁੜਬੁੜਾਇਆ ਜਦੋਂ ਉਹ ਆਪਣੇ ਬਿਸਤਰੇ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਪਰਤਦਾ ਰਹਿਆ। ਉਸਨੂੰ ਨੀਂਦ ਨਹੀਂ ਆ ਰਹੀ ਸੀ।

ਸਾਰੇ ਹਰ ਵੇਲੇ ਉਸ ਤੋਂ ਸਾਰਾ ਕੰਮ ਕਿਉਂ ਕਰਵਾਉਣਾ ਚਾਹੁੰਦੇ ਹਨ? ਉਹ ਉਸ ਨੂੰ ਉਹ ਕੰਮ ਕਿਉਂ ਨਹੀਂ ਕਰਨ ਦਿੰਦੇ ਜੋ ਉਹ ਚਾਹੁੰਦਾ ਹੈ? ਉਹ ਚਾਹੁੰਦਾ ਸੀ ਕਿ ਹਰ ਕੋਈ ਉਸਦੇ ਪਿੱਛੇ ਨਾ ਪਵੇ। ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਭਵਿੱਖ ਵਿੱਚ ਆਪਣੇ ਲਈ ਸਭ ਕੁਝ ਕਰੇਗਾ, ਭਾਵੇਂ ਇਸਦਾ ਮਤਲਬ ਟੈਸਟਾਂ ਵਿੱਚ ਨਕਲ ਕਰਨਾ ਹੀ ਕਿਉਂ ਨਾ ਹੋਵੇ।

ਉਸ ਰਾਤ, ਆਸਕਰ ਨੇ ਆਪਣੇ ਪਸੰਦੀਦਾ ਸਨੈਕਸ ਖਾਣ ਅਤੇ ਸਾਰਾ ਦਿਨ ਆਪਣੇ ਸਭ ਤੋਂ ਚੰਗੇ ਦੋਸਤਾਂ ਨਾਲ ਪਾਰਕ ਵਿੱਚ ਖੇਡਣ ਦਾ ਸੁਪਨਾ ਦੇਖਿਆ।

ਅਗਲੀ ਸਵੇਰ, ਆਸਕਰ ਆਪਣੀ ਬਿਹਤਰੀਨ ਨੀਂਦ ਤੋਂ ਹੈਰਾਨ ਰਹਿ ਗਿਆ। ਉਸ ਦੀ ਖਿੜਕੀ ਦੇ ਬਾਹਰ ਤੂਫਾਨ ਆਇਆ। ਸ਼ੀਸ਼ੇ ‘ਤੇ ਜ਼ੋਰਦਾਰ ਢੰਗ ਨਾਲ ਮੀਂਹ ਟਕਰਾਇਆ।

'ਮੰਮੀ?' ਆਸਕਰ ਨੇ ਚੁੱਪ-ਚੁਪੀਤੇ ਘਰ ਵਿੱਚ ਆਵਾਜ਼ ਮਾਰੀ।

ਖ਼ਾਮੋਸ਼ੀ ਨੇ ਉਸ ਨੂੰ ਜਵਾਬ ਦਿੱਤਾ।

ਉਹ ਥੱਲੇ ਗਿਆ, ਪਰ ਉੱਥੇ ਕੋਈ ਨਹੀਂ ਸੀ। ਆਸਕਰ ਨੇ ਬਸ ਆਪਣੇ ਮੋਢੇ ਹਿਲਾ ਕੇ ਕਿਹਾ, ਕਦੀ-ਕਦਾਈ ਉਸ ਦੀ ਮਾਂ ਨੂੰ ਆਖਰੀ ਪਲਾਂ ਵਿੱਚ ਕੰਮ 'ਤੇ ਬੁਲਾਇਆ ਜਾਂਦਾ ਸੀ। ਉਹ ਆਮ ਤੌਰ 'ਤੇ ਉਸ ਨੂੰ ਇਹ ਦੱਸਣ ਲਈ ਇੱਕ ਨੋਟ ਛੱਡ ਦਿੰਦੀ ਸੀ ਕਿ ਉਸਨੇ ਉਸਦਾ ਮਨਪਸੰਦ ਨਾਸ਼ਤਾ ਬਣਾਇਆ ਹੈ ਅਤੇ ਇਸਨੂੰ ਲਪੇਟ ਕੇ ਕਾਊਂਟਰ 'ਤੇ ਰੱਖਿਆ ਹੈ। ਉਸ ਨੇ ਹਰ ਪਾਸੇ ਤੱਕਿਆ, ਪਰ ਕੋਈ ਨੋਟ ਜਾਂ ਨਾਸ਼ਤਾ ਨਹੀਂ ਲੱਭਿਆ।

'ਖੈਰ ਕੋਈ ਗੱਲ ਨਹੀਂ,' ਆਸਕਰ ਨੇ ਆਪਣੇ ਆਪ ਨੂੰ ਉੱਚੀ ਆਵਾਜ਼ ਵਿੱਚ ਕਿਹਾ। ਉਸ ਨੇ ਨਾਸ਼ਤੇ ਲਈ ਆਪਣੇ ਮਨਪਸੰਦ ਸਨੈਕਸ ਚੁੱਕ ਲਏ।

ਆਸਕਰ ਸ਼ਿਕਾਇਤ ਕਰਦਾ ਸਕੂਲ ਚਲਾ ਗਿਆ ਅਤੇ ਉਸ ਨੂੰ ਯਾਦ ਆਇਆ ਕਿ ਉਸ ਦਿਨ ਉਸ ਨੂੰ ਇੱਕ ਹੋਰ ਇਮਤਿਹਾਨ ਦਾ ਸਾਹਮਣਾ ਕਰਨਾ ਸੀ। ਜਦੋਂ ਉਹ ਕਲਾਸ ਵਿੱਚ ਪਹੁੰਚਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜਿਸ ਦੋਸਤ ਦੀ ਉਹ ਆਮ ਤੌਰ 'ਤੇ ਨਕਲ ਕਰਦਾ ਸੀ, ਉਹ ਆਲੇ-ਦੁਆਲੇ ਕਿਤੇ ਵੀ ਨਹੀਂ ਸੀ। ਉਸਨੇ ਆਸਕਰ ਨੂੰ ਇਹ ਨਹੀਂ ਦੱਸਿਆ ਸੀ ਕਿ ਉਹ ਉੱਥੇ ਨਹੀਂ ਹੋਵੇਗਾ। ਇੰਝ ਜਾਪਦਾ ਸੀ ਕਿ ਉਸ ਨੇ ਅਧਿਆਪਕਾਂ ਨੂੰ ਵੀ ਨਹੀਂ ਦੱਸਿਆ ਸੀ; ਜਦੋਂ ਆਸਕਰ ਨੇ ਉਨ੍ਹਾਂ ਨੂੰ ਪੁੱਛਿਆ ਤਾਂ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਸੀ।

ਆਸਕਰ ਉਸ ਦਿਨ ਸਕੂਲ ਤੋਂ ਬਾਅਦ ਘਰ ਆਉਣ ਬਾਰੇ ਜ਼ਿਆਦਾ ਖੁਸ਼ ਨਹੀਂ ਸੀ। ਇਮਤਿਹਾਨ ਦੇ ਕਾਰਨ ਉਹ ਨਾਖੁਸ਼ ਸੀ। ਆਸਕਰ ਨੂੰ ਮੀਂਹ ਤੋਂ ਨਫ਼ਰਤ ਸੀ, ਪਰ ਲਗਦਾ ਸੀ ਕਿ ਮੀਂਹ ਰੁਕਣਾ ਨਹੀਂ ਚਾਹੁੰਦਾ। ਮੀਂਹ ਦਾ ਮਤਲਬ ਇਹ ਸੀ ਕਿ ਉਹ ਘਰੋਂ ਬਾਹਰ ਰਹਿਣ ਅਤੇ ਖੇਡਣ ਦੇ ਯੋਗ ਨਹੀਂ ਸੀ, ਪਰ ਜਿਸ ਦੋਸਤ ਨਾਲ ਉਹ ਘੁੰਮਣਾ ਚਾਹੁੰਦਾ ਸੀ, ਉਹ ਵੀ ਗਾਇਬ ਹੋ ਗਿਆ ਸੀ। ਇਸ ਲਈ ਉਸ ਕੋਲ ਵੈਸੇ ਵੀ ਖੇਡਣ ਲਈ ਕੋਈ ਨਹੀਂ ਸੀ।

'ਠੀਕ ਹੈ, ਘੱਟੋ-ਘੱਟ ਹੁਣ ਮੈਂ ਘਰ ਤਾਂ ਪਹੁੰਚ ਗਿਆ ਹਾਂ,' ਉਸ ਨੇ ਸੋਚਿਆ।

'ਮੈਂ ਵਾਪਸ ਆ ਗਿਆ ਹਾਂ!' ਉਸ ਨੇ ਇੱਕ ਖਾਲੀ ਘਰ ਵਿੱਚ ਐਲਾਨ ਕੀਤਾ।

ਉਸ ਦੀ ਮਾਂ ਅਜੇ ਵੀ ਕਿਤੇ ਨਹੀਂ ਲੱਭ ਰਹੀ ਸੀ।

ਆਸਕਰ ਦੀ ਮੁਸਕਾਨ ਉਸ ਦੇ ਚਿਹਰੇ ਤੋਂ ਡਿੱਗ ਪਈ। ਇਹ ਅਜੀਬ ਗੱਲ ਸੀ। ਆਮ ਤੌਰ 'ਤੇ, ਉਸਦੀ ਮਾਂ ਕਿਸੇ ਨੂੰ ਉਸਦੀ ਦੇਖਭਾਲ ਕਰਨ ਲਈ ਬੁਲਾ ਲੈਂਦੀ ਸੀ ਜੇ ਉਹ ਲੰਬੇ ਸਮੇਂ ਲਈ ਬਾਹਰ ਰਹਿੰਦੀ ਸੀ।

ਉਸ ਨੇ ਇਸ ਦੀ ਪਰਵਾਹ ਨਹੀਂ ਕੀਤਾ।

'ਮੈਂ ਇਸ ਬਾਰੇ ਬਾਅਦ ਵਿੱਚ ਚਿੰਤਾ ਕਰਾਂਗਾ,' ਉਸ ਨੇ ਆਪਣੇ-ਆਪ ਨੂੰ ਕਿਹਾ।

ਉਸ ਨੇ ਆਪਣੀ ਮਨਪਸੰਦ ਵੀਡੀਓ ਗੇਮ ਖੇਡਣੀ ਸ਼ੁਰੂ ਕਰ ਦਿੱਤੀ। ਉਸਨੇ ਬਹੁਤ ਸਾਰੇ ਸਨੈਕਸ ਖਾਧੇ, ਰਾਤ ਦਾ ਖਾਣਾ ਨਹੀਂ ਖਾਧਾ ਅਤੇ ਉਸ ਰਾਤ ਦੇਰ ਨਾਲ ਸੌਣ ਲਈ ਗਿਆ।

ਸਵੇਰ ਹੋ ਗਈ। ਹਵਾ ਅਤੇ ਮੀਂਹ ਨੇ ਆਸਕਰ ਦੀ ਖਿੜਕੀ ‘ਤੇ ਦਸਤਕ ਦਿੱਤੀ ਅਤੇ ਜ਼ੋਰ ਨਾਲ ਟੱਕਰਾਂ ਮਾਰੀਆਂ।

'ਸ਼ਨੀਵਾਰ ਦਾ ਦਿਨ ਹੈ!' ਆਸਕਰ ਇੱਕ ਉਤੇਜਿਤ ਮੁਸਕਰਾਹਟ ਨਾਲ ਜਾਗਿਆ। ਉਸਨੂੰ ਯਾਦ ਆਇਆ ਕਿ ਉਹ ਅਤੇ ਉਸਦੀ ਮਾਂ ਪਿਛਲੇ ਕਈ ਹਫ਼ਤਿਆਂ ਤੋਂ ਇੱਕ ਦਿਨ ਬਾਹਰ ਘੁੰਮਣ ਦੀ ਯੋਜਨਾ ਬਣਾ ਰਹੇ ਸਨ।

ਆਸਕਰ ਹੇਠਾਂ ਵੱਲ ਭੱਜਿਆ ਪਰ ਜਦੋਂ ਕੋਈ ਵੀ ਉੱਥੇ ਨਹੀਂ ਸੀ ਤਾਂ ਉਹ ਥੋੜ੍ਹੀ ਦੇਰ ਲਈ ਰੁੱਕ ਗਿਆ। ਆਖ਼ਿਰਕਾਰ ਉਸ ਨੇ ਚਿੰਤਾ ਕਰਨੀ ਸ਼ੁਰੂ ਕੀਤੀ। ਉਸ ਦਿਨ, ਆਸਕਰ ਨੇ ਹਰ ਜਗ੍ਹਾ ਭਾਲ ਕੀਤੀ ਜਿੱਥੇ ਉਸਦੀ ਮਾਂ ਜਾ ਸਕਦੀ ਸੀ। ਉਸ ਨੇ ਹਰ ਉਸ ਵਿਅਕਤੀ ਨੂੰ ਫੋਨ ਕੀਤਾ ਜਿਸ ਨੂੰ ਉਹ ਜਾਣਦਾ ਸੀ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਪੁੱਛਿਆ, ਪਰ ਮੀਂਹ ਕਾਰਨ ਬਹੁਤ ਘੱਟ ਲੋਕ ਆਲੇ-ਦੁਆਲੇ ਸੀ। ਆਸਕਰ ਜਿਨ੍ਹਾਂ ਲੋਕਾਂ ਨੂੰ ਜਾਣਦਾ ਸੀ ਅਤੇ ਲੱਭ ਸਕਦਾ ਸੀ, ਉਨ੍ਹਾਂ ਵਿਚੋਂ ਕਿਸੇ ਨੇ ਵੀ ਉਸ ਦੀ ਮਾਂ ਨੂੰ ਨਹੀਂ ਦੇਖਿਆ ਸੀ।

ਆਸਕਰ ਨਿਰਾਸ਼ ਮਹਿਸੂਸ ਕਰਦੇ ਹੋਏ, ਘਰ ਪਰਤਿਆ। ਉਸਨੂੰ ਅਹਿਸਾਸ ਹੋਇਆ ਕਿ ਜਦੋਂ ਉਸਨੇ ਰਸੋਈ ਵਿੱਚ ਪਏ ਹੋਏ ਸਾਰੇ ਗੰਦ ਦੇ ਅੰਦਰ ਖਾਣ ਲਈ ਕਿਸੇ ਚੀਜ਼ ਦੀ ਭਾਲ ਕੀਤੀ ਤਾਂ ਉਹ ਰੋ ਰਿਹਾ ਸੀ। ਘਰ ਤਬਾਹ ਹੋ ਗਿਆ ਸੀ। ਆਸਕਰ ਇੰਨੀ ਗੰਦਗੀ ਦੇ ਅੰਦਰ ਆਪਣੇ ਮਨਪਸੰਦ ਖਿਡੌਣੇ ਵੀ ਨਹੀਂ ਲੱਭ ਸਕਿਆ।

ਆਸਕਰ ਉਸ ਰਾਤ ਸੌਣ ਲਈ ਬਹੁਤ ਪਰੇਸ਼ਾਨ ਸੀ। ਉਸ ਨੇ ਖਿੜਕੀ ਰਾਹੀਂ ਅਸਮਾਨ ਵੱਲ ਦੇਖਿਆ।

'ਮੈਨੂੰ ਮਾਫ ਕਰ ਦਿਓ। ਮੈਨੂੰ ਮਾਫ ਕਰ ਦਿਓ,' ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ। 'ਮੇਰਾ ਮਤਲਬ ਇਹ ਨਹੀਂ ਸੀ ਕਿ ਹਰ ਕੋਈ ਜੋ ਮੇਰੀ ਪਰਵਾਹ ਕਰਦਾ ਹੈ, ਉਹ ਚਲਾ ਜਾਵੇ। ਮੈਂ ਇੱਕ ਛੁੱਟੀ ਚਾਹੁੰਦਾ ਸੀ, ਪਰ ਇਸ ਤਰ੍ਹਾਂ ਨਹੀਂ! ਮੈਂ ਚਾਹੁੰਦਾ ਹਾਂ ਕਿ ਸਭ ਕੁਝ ਆਮ ਵਾਂਗ ਵਾਪਸ ਹੋ ਜਾਵੇ। ਬੇਨਤੀ ਹੈ, ਬੇਨਤੀ ਹੈ, ਮੇਰਾ ਇਹ ਮਤਲਬ ਨਹੀਂ ਸੀ ਕਿ ਅਜਿਹਾ ਕੁੱਝ ਵਾਪਰੇ।'

ਅਗਲੀ ਸਵੇਰ, ਆਸਕਰ ਦੇ ਸੁੱਤੇ ਹੋਏ ਚਿਹਰੇ 'ਤੇ ਸੂਰਜ ਤੇਜ਼ੀ ਨਾਲ ਚਮਕਿਆ। ਉਹ ਤਰੋਤਾਜ਼ਾ ਮਹਿਸੂਸ ਕਰਦਾ ਹੋਇਆ ਉੱਠਿਆ। ਉਹ ਇੱਕ ਪਲ ਲਈ ਸਭ ਕੁਝ ਭੁੱਲ ਗਿਆ ਸੀ। ਅਚਾਨਕ, ਉਸ ਨੂੰ ਯਾਦ ਆਇਆ।

ਇੱਕ ਸਮੇਂ 'ਤੇ ਦੋ ਕਦਮ ਪੁੱਟਦਿਆਂ, ਆਸਕਰ ਹੇਠਾਂ ਵੱਲ ਭੱਜਿਆ, ਇਹ ਕੋਸ਼ਿਸ਼ ਕਰਦੇ ਹੋਏ ਕਿ ਉਹ ਨਾ ਡਿਗੇ ਜਿਸ ਦਰਮਿਆਨ ਉਹ ਆਪਣੀ ਮਾਂ ਨੂੰ ਆਵਾਜ਼ਾਂ ਲਗਾ ਰਿਹਾ ਸੀ।

ਜਦੋਂ ਉਸਨੇ ਆਪਣੀ ਮਾਂ ਨੂੰ ਦੇਖਿਆ ਤਾਂ ਉਹ ਲੈਂਡਿੰਗ 'ਤੇ ਰੁਕ ਗਿਆ। ਉਹ ਮੁਸਕਰਾਈ ਜਦੋਂ ਉਹ ਉਸ ਨੂੰ ਜੱਫੀ ਪਾਉਣ ਲਈ ਦੌੜਿਆ।

'ਤੁਸੀਂ ਵਾਪਸ ਆ ਗਏ! ਤੁਸੀਂ ਵਾਪਸ ਆ ਗਏ!' ਉਹ ਚੀਕਿਆ।

ਉਹ ਹੱਸ ਪਈ ਅਤੇ ਉਸ ਨੂੰ ਕੱਸ ਕੇ ਫੜ ਲਿਆ। 'ਕੀ ਤੈਨੂੰ ਕੋਈ ਬੁਰਾ ਸੁਪਨਾ ਆਇਆ ਸੀ, ਰਾਜੇ?'

ਉਸ ਨੇ ਆਪਣਾ ਸਿਰ ਹਿਲਾਇਆ ਜਦੋਂ ਉਸਨੇ ਉਸਨੂੰ ਕੱਸ ਕੇ ਜੱਫੀ ਪਾਈ ਅਤੇ ਉਹ ਹੋਰ ਜ਼ੋਰ ਨਾਲ ਹੱਸ ਪਈ।

ਆਸਕਰ ਨੇ ਉਸ ਹਾਸੇ ਨੂੰ ਬਹੁਤ ਯਾਦ ਕੀਤਾ ਸੀ।

'ਚਲ ਹੁਣ ਬੱਸ ਕਰ। ਸ਼ੁੱਕਰਵਾਰ ਦਾ ਦਿਨ ਹੈ, ਸਕੂਲ ਜਾਣ ਲਈ ਤਿਆਰ ਹੋ ਜਾ ਨਹੀਂ ਤਾਂ ਤੁਹਾਨੂੰ ਦੁਬਾਰਾ ਦੇਰ ਹੋ ਜਾਵੇਗੀ।'

ਆਸਕਰ ਨੇ ਉਸ ਦੀ ਗੱਲ੍ਹ 'ਤੇ ਚੁੰਮਿਆ।

'ਬਾਅਦ ਵਿੱਚ!' ਉਸ ਦੀ ਜੀਭ ਦੀ ਨੋਕ 'ਤੇ ਸੀ। ਇਹ ਇੱਕ ਅਜਿਹੀ ਪੁਰਾਣੀ ਆਦਤ ਸੀ। ਪਰ, ਉਸ ਨੇ ਇੱਕ ਡੂੰਘਾ ਸਾਹ ਲਿਆ ਅਤੇ ਕਿਹਾ, 'ਠੀਕ ਹੈ! ਮੈਂ ਹੁਣੇ ਤਿਆਰ ਹੋ ਜਾਂਦਾ ਹਾਂ।'

Enjoyed this story?
Find out more here