KidsOut World Stories

ਇਕੱਲਾ ਨਹੀਂ    
Previous page
Next page

ਇਕੱਲਾ ਨਹੀਂ

A free resource from

Begin reading

This story is available in:

 

 

 

 

ਇਕੱਲਾ ਨਹੀਂ

ਇੱਕ ਫਿਲੀਪੀਨੋ ਕਹਾਣੀ

luggage bag

 

 

 

 

 

*

ਜਦੋਂ ਡਾਲੀਸੇ ਸਿਰਫ ਅੱਠ ਸਾਲਾਂ ਦੀ ਸੀ ਤਾਂ ਉਸਦੀ ਮਾਂ ਨੇ ਉਸਨੂੰ ਦੱਸਿਆ ਕਿ ਉਹ ਆਪਣਾ ਘਰ ਛੱਡ ਕੇ ਇੰਗਲੈਂਡ ਚਲੇ ਜਾਣਗੇ।

'ਤੁਹਾਡੇ ਪਿਤਾ ਲਈ ਕੰਮ ਲੱਭਣਾ ਲਾਜ਼ਮੀ ਹੈ ਤਾਂ ਜੋ ਅਸੀਂ ਤੁਹਾਡੇ ਦਾਦਾ-ਦਾਦੀ ਅਤੇ ਆਂਟੀ ਦੀ ਸਹਾਇਤਾ ਲਈ ਪੈਸੇ ਭੇਜ ਸਕੀਏ,' ਡਾਲੀਸੇ ਦੀ ਮਾਂ ਨੇ ਸਮਝਾਇਆ।

ਇਹ ਮੁਟਿਆਰ ਮਨੀਲਾ ਵਿੱਚ ਆਪਣਾ ਘਰ ਨਹੀਂ ਛੱਡਣਾ ਚਾਹੁੰਦੀ ਸੀ, ਜੋ ਫਿਲੀਪੀਨਜ਼ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਸੀ, ਅਤੇ ਜਦੋਂ ਉਸ ਦੀ ਮਾਂ ਨੇ ਉਸ ਨੂੰ ਇਹ ਖ਼ਬਰ ਦੱਸੀ ਤਾਂ ਉਹ ਬਹੁਤ ਦੁਖੀ ਹੋਈ।

'ਪਰ ਮੇਰੇ ਸਾਰੇ ਦੋਸਤਾਂ ਦਾ ਕੀ ਹੋਵੇਗਾ?' ਡਾਲੀਸੇ ਨੇ ਪੁੱਛਿਆ। 'ਮੈਂ ਇੰਗਲੈਂਡ ਵਿੱਚ ਕਿਸੇ ਨੂੰ ਨਹੀਂ ਜਾਣਦੀ ਅਤੇ ਮੈਂ ਇਕੱਲੀ ਹੋ ਜਾਵਾਂਗੀ।' 

ਉਸ ਦੀ ਮਾਂ ਨੇ ਡਾਲੀਸੇ ਨੂੰ ਭਰੋਸਾ ਦਿਵਾਇਆ ਕਿ ਇਹ ਉਨ੍ਹਾਂ ਤਿੰਨਾਂ ਲਈ ਇੱਕ ਰੋਮਾਂਚਕ ਸਾਹਸ ਭਰਿਆ ਕੰਮ ਹੋਣ ਵਾਲਾ ਹੈ ਅਤੇ ਇਹ ਕਿ ਜਦੋਂ ਉਹ ਇੰਗਲੈਂਡ ਵਿੱਚ ਸਕੂਲ ਸ਼ੁਰੂ ਕਰੇਗੀ ਤਾਂ ਡਾਲੀਸੇ ਬਹੁਤ ਸਾਰੇ ਨਵੇਂ ਦੋਸਤਾਂ ਨੂੰ ਮਿਲੇਗੀ। ਡਾਲੀਸੇ ਆਪਣੀ ਮਾਂ ਦੇ ਦਿਆਲੂ ਸ਼ਬਦਾਂ ਨਾਲ ਸਹਿਮਤ ਨਹੀਂ ਸੀ। ਉਸਨੂੰ ਆਪਣਾ ਘਰ ਪਸੰਦ ਸੀ ਅਤੇ ਉਸਨੂੰ ਸਕੂਲ ਜਾਣਾ ਪਸੰਦ ਸੀ ਜਿੱਥੇ ਉਹ ਸਾਰੇ ਅਧਿਆਪਕਾਂ ਨੂੰ ਜਾਣਦੀ ਸੀ ਅਤੇ ਪਹਿਲਾਂ ਹੀ ਉਸਦੇ ਬਹੁਤ ਸਾਰੇ ਦੋਸਤ ਸਨ।

'ਮੈਨੂੰ ਸਮਝ ਨਹੀਂ ਆ ਰਿਹਾ ਕਿ ਸਾਨੂੰ ਇੰਨੀ ਦੂਰ ਇੰਗਲੈਂਡ ਕਿਉਂ ਜਾਣਾ ਪੈ ਰਿਹਾ ਹੈ,' ਪਰਿਵਾਰ ਦੇ ਜਾਣ ਤੋਂ ਇੱਕ ਰਾਤ ਪਹਿਲਾਂ ਡਾਲੀਸੇ ਨੇ ਸੋਚਿਆ। 'ਮੈਨੂੰ ਇੰਗਲੈਂਡ ਬਾਰੇ ਕੁਝ ਨਹੀਂ ਪਤਾ। ਮੈਂ ਬਹੁਤੀ ਅੰਗਰੇਜੀ ਵੀ ਨਹੀਂ ਬੋਲਦੀ ਅਤੇ ਮੈਂ ਇਕੱਲੀ ਹੋ ਜਾਵਾਂਗੀ।' 

ਇਸ ਆਖਰੀ ਅਹਿਸਾਸ ਨੇ ਮੁਟਿਆਰ ਨੂੰ ਹੋਰ ਵੀ ਉਦਾਸ ਕਰ ਦਿੱਤਾ ਅਤੇ ਉਸਨੇ ਆਪਣੇ ਪੂਰੇ ਦਿਲ ਨਾਲ ਇੱਛਾ ਕੀਤੀ ਕਿ ਉਹ ਆਪਣੀ ਆਂਟੀ ਜਾਂ ਆਪਣੇ ਦਾਦਾ-ਦਾਦੀ ਨਾਲ ਮਨੀਲਾ ਵਿੱਚ ਰਹਿ ਸਕੇ।

ਯਾਤਰਾ ਬਹੁਤ ਲੰਬੀ ਸੀ ਅਤੇ ਡਾਲੀਸੇ ਵੱਡੇ ਹਵਾਈ ਜਹਾਜ਼ ਅਤੇ ਹਵਾਈ ਅੱਡੇ ਵਿੱਚ ਇੱਧਰ-ਉੱਧਰ ਭੱਜ ਰਹੇ ਸਾਰੇ ਲੋਕਾਂ ਤੋਂ ਬਿਹਬਲ ਹੋ ਗਈ।

ਜਦੋਂ ਪਰਿਵਾਰ ਆਖਰਕਾਰ ਇੰਗਲੈਂਡ ਪਹੁੰਚਿਆ, ਤਾਂ ਸਭ ਕੁਝ ਅਜੀਬ ਦਿਖਾਈ ਦੇ ਰਿਹਾ ਸੀ ਅਤੇ ਉਸਨੂੰ ਯਕੀਨ ਸੀ ਕਿ ਹਰ ਕੋਈ ਉਸ ਵੱਲ ਦੇਖ ਰਿਹਾ ਸੀ। ਬਰਮਿੰਘਮ ਕਸਬੇ ਦੀਆਂ ਇਮਾਰਤਾਂ ਵੱਡੀਆਂ ਅਤੇ ਸਲੇਟੀ ਰੰਗ ਦੀਆਂ ਸਨ ਅਤੇ ਡਾਲੀਸੇ ਨੂੰ ਬਿਲਕੁਲ ਵੀ ਘਰ ਵਾਂਗ ਮਹਿਸੂਸ ਨਹੀਂ ਹੁੰਦਾ ਸੀ।

ਪਹਿਲਾ ਮਹੀਨਾ ਇੱਕ ਝਟਕੇ ਵਿੱਚ ਗੁਜ਼ਰ ਗਿਆ ਜਦੋਂ ਪਰਿਵਾਰ ਨੂੰ ਰਹਿਣ ਲਈ ਇੱਕ ਘਰ ਲੱਭਿਆ ਅਤੇ ਡਾਲੀਸੇ ਦੇ ਪਿਤਾ ਕੰਮ ਦੀ ਭਾਲ ਵਿੱਚ ਬਾਹਰ ਗਏ ਤਾਂ ਜੋ ਉਹ ਫਿਲੀਪੀਨਜ਼ ਵਿੱਚ ਬਾਕੀ ਪਰਿਵਾਰ ਨੂੰ ਪੈਸੇ ਵਾਪਸ ਭੇਜ ਸਕਣ।

ਮੁਟਿਆਰ ਬਹੁਤ ਇਕੱਲੀ ਸੀ, ਅਤੇ ਭਾਵੇਂ ਉਸ ਦੀ ਮਾਂ ਉਸ ਨਾਲ ਖੇਡਾਂ ਖੇਡਦੀ ਸੀ ਅਤੇ ਉਸ ਨੂੰ ਘੁੰਮਾਉਣ ਲਈ ਬਾਹਰ ਲੈ ਜਾਂਦੀ ਸੀ, ਡਾਲੀਸੇ ਨੂੰ ਆਪਣੇ ਦੋਸਤਾਂ ਦੀ ਬਹੁਤ ਯਾਦ ਆਉਂਦੀ ਸੀ ਅਤੇ ਉਹ ਇਹ ਮਹਿਸੂਸ ਕੀਤੇ ਬਿਨਾਂ ਨਹੀਂ ਰਹਿ ਸਕਦੀ ਸੀ ਕਿ ਉਹ ਇਸ ਨਵੇਂ ਸ਼ਹਿਰ ਵਿੱਚ ਇਕੱਲੀ ਸੀ। ਰਾਤ ਨੂੰ ਉਹ ਆਪਣੇ ਬਿਸਤਰੇ ਵਿੱਚ ਰੋਂਦੀ ਸੀ ਅਤੇ ਉਹ ਅਕਸਰ ਸੁਪਨੇ ਦੇਖਦੀ ਸੀ ਕਿ ਉਸਦੇ ਪਿਤਾ ਅਗਲੇ ਦਿਨ ਉਸਨੂੰ ਜਗਾਉਣਗੇ ਅਤੇ ਕਹਿਣਗੇ ਕਿ ਉਹ ਘਰ ਵਾਪਸ ਜਾ ਰਹੇ ਸੀ। ਪਰ ਹਰ ਸਵੇਰ ਡਾਲੀਸੇ ਉੱਠਦੀ ਸੀ ਅਤੇ ਅਹਿਸਾਸ ਹੁੰਦਾ ਸੀ ਕਿ ਸ਼ਾਇਦ ਉਹ ਦੁਬਾਰਾ ਕਦੇ ਵੀ ਘਰ ਵਾਪਸ ਨਹੀਂ ਜਾਵੇਗੀ।

ਇੱਕ ਸਵੇਰ, ਜਦੋਂ ਉਹ ਦੁੱਧ ਨਾਲ ਸੀਰੀਅਲ ਵਾਲਾ ਆਪਣਾ ਅਜੀਬ ਨਾਸ਼ਤਾ ਖਾ ਰਹੀ ਸੀ – ਇਹ ਉਸ ਦੇ ਆਮ ਨਾਸ਼ਤੇ ਸਿਨਾਨਗਾਗ ਵਰਗਾ ਬਿਲਕੁਲ ਵੀ ਨਹੀਂ ਸੀ ਜੋ ਕਿ ਸੁਆਦੀ ਅੰਡਿਆਂ ਨਾਲ ਬਣੇ ਚਾਵਲ ਸਨ, ਡਾਲੀਸੇ ਨੂੰ ਪਤਾ ਲੱਗਾ ਕਿ ਉਹ ਸਕੂਲ ਜਾ ਰਹੀ ਹੈ।

'ਤੇਰੇ ਵਾਸਤੇ ਘਰੋਂ ਬਾਹਰ ਨਿਕਲ ਕੇ ਨਵੇਂ ਦੋਸਤਾਂ ਨੂੰ ਮਿਲਣਾ ਬਹੁਤ ਚੰਗਾ ਹੋਵੇਗਾ,' ਉਸ ਦੀ ਮਾਂ ਨੇ ਕਿਹਾ।

ਪਰ ਡਾਲੀਸੇ ਇਸ ਖ਼ਬਰ ਨੂੰ ਸੁਣ ਕੇ ਖੁਸ਼ ਨਹੀਂ ਸੀ। ਉਸਨੂੰ ਆਪਣੇ ਦੇਸ਼ ਵਿੱਚ ਆਪਣੀਆਂ ਸਹੇਲੀਆਂ ਦੀ ਯਾਦ ਆਉਂਦੀ ਸੀ, ਅਤੇ ਹਾਲਾਂਕਿ ਉਹ ਘਰੋਂ ਜ਼ਿਆਦਾ ਬਾਹਰ ਜਾਣਾ ਚਾਹੁੰਦੀ ਸੀ, ਪਰ ਉਹ ਸਕੂਲ ਜਾਣ ਤੋਂ ਡਰਦੀ ਸੀ ਕਿਉਂਕਿ ਉਹ ਕਿਸੇ ਨੂੰ ਨਹੀਂ ਜਾਣਦੀ ਸੀ। ਡਾਲੀਸੇ ਨੇ ਬਹੁਤ ਸਾਰੇ ਬੱਚਿਆਂ ਨੂੰ ਦੇਖਿਆ ਸੀ ਜਦੋਂ ਉਹ ਅਤੇ ਉਸਦੀ ਮਾਂ ਬਰਮਿੰਘਮ ਸ਼ਹਿਰ ਵਿੱਚ ਘੁੰਮ ਰਹੇ ਸਨ, ਪਰ ਕਿਸੇ ਨੇ ਵੀ ਉਸ ਨਾਲ ਗੱਲ ਨਹੀਂ ਕੀਤੀ ਸੀ ਅਤੇ ਉਹ ਜ਼ਿਆਦਾ ਅੰਗਰੇਜ਼ੀ ਨਹੀਂ ਬੋਲਦੀ ਸੀ ਜੋ  ਉਹ ਜਾਣਦੀ ਸੀ ਕਿ ਸਕੂਲ ਵਿੱਚ ਮੁਸ਼ਕਿਲ ਹੋਵੇਗੀ।

ਜਦੋਂ ਸਵੇਰ ਹੋਈ, ਤਾਂ ਡਾਲੀਸੇ ਨੇ ਇਹ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਸਨੂੰ ਬੁਖਾਰ ਹੈ ਅਤੇ ਉਹ ਸਕੂਲ ਜਾਣ ਲਈ ਬਹੁਤ ਬਿਮਾਰ ਹੈ, ਪਰ ਉਸਦੀ ਮਾਂ ਨੂੰ ਹਮੇਸ਼ਾਂ ਪਤਾ ਹੁੰਦਾ ਸੀ ਕਿ ਡਾਲੀਸੇ ਕਦੋਂ ਦਿਖਾਵਾ ਕਰ ਰਹੀ ਸੀ ਅਤੇ ਇਸ ਲਈ ਉਸਨੂੰ ਕੱਪੜੇ ਪਹਿਨਣ ਅਤੇ ਆਪਣਾ ਨਾਸ਼ਤਾ ਕਰਨ ਲਈ ਮਜਬੂਰ ਕੀਤਾ ਗਿਆ।

ਡਾਲੀਸੇ ਅਤੇ ਉਸਦੀ ਮਾਂ ਇੱਕ ਦੂਜੇ ਦਾ ਹੱਥ ਫੜ੍ਹ ਕੇ ਸਕੂਲ ਦੇ ਗੇਟ ਤੱਕ ਗਏ ਜਿੱਥੇ ਉਹਨਾਂ ਨੂੰ ਸ਼੍ਰੀਮਤੀ ਮਰੀ ਨਾਮ ਦੀ ਇੱਕ ਅਧਿਆਪਕਾ ਮਿਲੀ। ਅਧਿਆਪਕਾ ਬਹੁਤ ਦੋਸਤਾਨਾ ਸੀ ਅਤੇ ਉਸਨੇ ਡਾਲੀਸੇ ਦਾ ਸਕੂਲ ਵਿੱਚ ਸਵਾਗਤ ਕੀਤਾ ਅਤੇ ਉਸਦੀ ਮਾਂ ਨੂੰ ਕਿਹਾ ਕਿ ਉਹ ਦੁਬਾਰਾ ਤਿੰਨ ਵਜੇ ਆ ਕੇ ਆਪਣੀ ਬੇਟੀ ਨੂੰ ਲੈ ਕੇ ਜਾ ਸਕਦੀ ਹੈ।

ਸਵੇਰ ਧੁੰਦਲੇਪਣ ਵਿੱਚ ਗੁਜ਼ਰ ਗਈ ਕਿਉਂਕਿ ਡਾਲੀਸੇ ਦੀ ਹੋਰ ਅਧਿਆਪਕਾਂ ਅਤੇ ਬਹੁਤ ਸਾਰੇ ਬੱਚਿਆਂ ਨਾਲ ਜਾਣ-ਪਛਾਣ ਕਰਵਾਈ ਗਈ ਜੋ ਮੁਸਕਰਾਏ ਅਤੇ ਉਹਨਾਂ ਨੇ ਹੈਲੋ ਕਿਹਾ। ਡਾਲੀਸੇ ਨੂੰ ਜੋ ਕੁਝ ਕਿਹਾ ਗਿਆ, ਉਸ ਨੂੰ ਬਹੁਤ ਕੁਝ ਸਮਝ ਨਹੀਂ ਆਇਆ ਪਰ ਉਸਨੂੰ ਇਹ ਸਮਝਾਇਆ ਗਿਆ ਕਿ ਦੁਪਹਿਰ ਨੂੰ ਉਹ ਹੋਰ ਬੱਚਿਆਂ ਨਾਲ ਇੱਕ ਵਿਸ਼ੇਸ਼ ਕਲਾਸ ਵਿੱਚ ਜਾਵੇਗੀ ਜੋ ਦੁਨੀਆ ਭਰ ਤੋਂ ਇੰਗਲੈਂਡ ਆਏ ਸਨ।

ਜਦੋਂ ਡਾਲੀਸੇ ਉਸ ਦੁਪਹਿਰ ਬਾਅਦ ਕਲਾਸ ਰੂਮ ਵਿੱਚ ਪਹੁੰਚੀ, ਤਾਂ ਉਸ ਨੇ ਦਰਵਾਜ਼ਾ ਖੜਕਾਇਆ ਅਤੇ ਅੰਦਰ ਚਲੀ ਗਈ। ਉਹ ਬਹੁਤ ਘਬਰਾਈ ਹੋਈ ਸੀ ਅਤੇ ਅਜਨਬੀਆਂ ਨੂੰ ਮਿਲਣ ਦੇ ਇੰਨੇ ਲੰਬੇ ਦਿਨ ਤੋਂ ਬਹੁਤ ਥੱਕ ਵੀ ਗਈ ਸੀ। ਪਰ ਜਦੋਂ ਉਹ ਅੰਦਰ ਗਈ ਤਾਂ ਉਸ ਦਾ ਸਵਾਗਤ ਸ੍ਰੀਮਤੀ ਮਹਿਮੂਦ ਨੇ ਇੱਕ ਵੱਡੀ ਮੁਸਕਰਾਹਟ ਨਾਲ ਕੀਤਾ ਜੋ ਪਾਕਿਸਤਾਨ ਤੋਂ ਸੀ।

'ਅੰਦਰ ਆਓ, ਡਾਲੀਸੇ,' ਦੋਸਤਾਨਾ ਅਧਿਆਪਕਾ ਨੇ ਕਿਹਾ। 'ਅੱਜ ਅਸੀਂ ਪੁਸ ਇਨ ਬੂਟਸ ਨਾਮ ਦੀ ਇੱਕ ਕਿਤਾਬ ਪੜ੍ਹ ਰਹੇ ਹਾਂ ਅਤੇ ਬਾਅਦ ਵਿੱਚ ਅਸੀਂ ਕੁਝ ਗੇਮਾਂ ਖੇਡਾਂਗੇ ਅਤੇ ਪੇਂਟਿੰਗ ਕਰਾਂਗੇ।'

ਮੁਟਿਆਰ ਨੇ ਦੇਖਿਆ ਕਿ ਕਲਾਸਰੂਮ ਵਿੱਚ ਸਾਰੇ ਬੱਚੇ ਇੱਕ ਦੂਜੇ ਤੋਂ ਬਹੁਤ ਵੱਖਰੇ ਸਨ। ਜ਼ਿੰਬਾਬਵੇ ਤੋਂ ਇੱਕ ਮੁੰਡਾ ਸੀ ਅਤੇ ਪੋਲੈਂਡ ਤੋਂ ਦੋ ਕੁੜੀਆਂ ਸਨ। ਅਲਬਾਨੀਆ ਤੋਂ ਇੱਕ ਵੱਡੀ ਕੁੜੀ ਸੀ ਅਤੇ ਇੱਕ ਮੁੰਡਾ ਸੀ ਜੋ ਡਾਲੀਸੇ ਤੋਂ ਵੀ ਛੋਟਾ ਸੀ ਜਿਸਨੇ ਕਿਹਾ ਕਿ ਉਹ ਈਰਾਨ ਤੋਂ ਸੀ। ਅਤੇ ਉਸ ਨੂੰ ਬੜੀ ਹੈਰਾਨੀ ਹੋਈ ਕਿ ਆਪਣੇ ਹੱਥਾਂ ਵਿੱਚ ਪੁਸ ਇਨ ਬੂਟਸ ਦੀ ਕਾਪੀ ਲੈ ਕੇ ਕਲਾਸ ਰੂਮ ਦੇ ਪਿਛਲੇ ਪਾਸੇ ਇੱਕ ਛੋਟੀ ਕੁੜੀ ਬੈਠੀ ਹੋਈ ਸੀ ਜਿਸਦਾ ਨਾਮ ਕੈਲੀਆ ਸੀ ਅਤੇ ਉਹ ਵੀ ਫਿਲੀਪੀਨਜ਼ ਦੀ ਰਹਿਣ ਵਾਲੀ ਸੀ।

'ਏਥੇ ਆ ਕੇ ਮੇਰੇ ਕੋਲ ਬੈਠ ਜਾਓ!' ਕੈਲੀਆ ਨੇ ਆਵਾਜ਼ ਮਾਰੀ, ਜੋ ਡਾਲੀਸੇ ਵਾਂਗ ਹੀ ਹੈਰਾਨ ਸੀ।

ਦੋਵੇਂ ਕੁੜੀਆਂ ਤੁਰੰਤ ਦੋਸਤ ਬਣ ਗਈਆਂ ਜਦੋਂ ਕੈਲੀਆ ਨੇ ਪੁਸ ਇਨ ਬੂਟਸ ਦੀ ਕਹਾਣੀ ਬਾਰੇ ਦੱਸਿਆ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸ਼੍ਰੀਮਤੀ ਮਹਿਮੂਦ ਨਾਲ ਆਪਣੀ ਅੰਗਰੇਜੀ ਵਿੱਚ ਸੁਧਾਰ ਕਰਨਾ ਸਿੱਖਿਆ ਜੋ ਪੂਰੀ ਦੁਨੀਆ ਵਿੱਚ ਸਭ ਤੋਂ ਵਧੀਆ ਅਧਿਆਪਕਾ ਸੀ।

ਉਸ ਦੁਪਹਿਰ, ਡਾਲੀਸੇ ਨੇ ਕਲਾਸ ਦੇ ਹਰ ਇੱਕ ਬੱਚੇ ਨਾਲ ਗੱਲ ਕੀਤੀ, ਅਤੇ ਹਾਲਾਂਕਿ ਉਸਨੂੰ ਕਈ ਵਾਰ ਸਮਝ ਨਹੀਂ ਆਈ ਕਿ ਉਹ ਕੀ ਕਹਿ ਰਹੇ ਸੀ, ਪਰ ਉਹ ਇੱਕ ਗੱਲ ਪੱਕੀ ਤਰ੍ਹਾਂ ਜਾਣਦੀ ਸੀ: ਸਾਰੇ ਬੱਚੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਇੰਗਲੈਂਡ ਆਏ ਸਨ, ਅਤੇ ਹਾਲਾਂਕਿ ਕਿਸੇ ਨਵੀਂ ਜਗ੍ਹਾ 'ਤੇ ਹੋਣਾ ਕਦੀ-ਕਦੀ ਡਰਾਉਣਾ ਹੁੰਦਾ ਹੈ ਜਿੱਥੇ ਤੁਸੀਂ ਉੱਥੇ ਦੀ ਭਾਸ਼ਾ ਨਹੀਂ ਬੋਲ ਸਕਦੇ, ਪਰ ਆਲੇ-ਦੁਆਲੇ ਹਮੇਸ਼ਾਂ ਕੋਈ ਨਾ ਕੋਈ ਹੁੰਦਾ ਸੀ ਜੋ ਮਦਦ ਕਰਦਾ। ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਸੰਸਾਰ ਵਿੱਚ ਕਿਤੇ ਵੀ ਜਾਂਦੇ ਹੋ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਦੋਸਤ ਮਿਲ ਜਾਵੇਗਾ। ਡਾਲੀਸੇ ਨੂੰ ਉਦੋਂ ਅਹਿਸਾਸ ਹੋਇਆ ਕਿ ਉਹ ਕਦੇ ਇਕੱਲੀ ਨਹੀਂ ਹੋਵੇਗੀ। ਇੰਗਲੈਂਡ ਉਸਦਾ ਨਵਾਂ ਘਰ ਸੀ ਅਤੇ ਉਹ ਇਸ ਨੂੰ ਸਭ ਤੋਂ ਵਧੀਆ ਬਣਾਵੇਗੀ ਭਾਵੇਂ ਕੁਝ ਵੀ ਹੋਵੇ।

Enjoyed this story?
Find out more here