KidsOut World Stories

ਅਲੀ ਅੰਗੂਠਾ    
Previous page
Next page

ਅਲੀ ਅੰਗੂਠਾ

A free resource from

Begin reading

This story is available in:

 

 

 

 

ਅਲੀ ਅੰਗੂਠਾ

ਇੱਕ ਤੁਰਕੀ ਕਹਾਣੀ

 

button

 

*

 

 

 

 

ਇੱਕ ਵਾਰ ਦੀ ਗੱਲ ਹੈ, ਇੱਕ ਜੋੜੇ ਦਾ ਇੱਕ ਛੋਟਾ ਬੱਚਾ ਸੀ ਜਿਸਨੂੰ ਉਹ ਅਲੀ ਕਹਿੰਦੇ ਸਨ।

ਬੱਚਾ ਆਪਣੇ ਮਾਪਿਆਂ ਲਈ ਇੱਕ ਹੈਰਾਨੀ ਦੇ ਤੌਰ ‘ਤੇ ਆਇਆ ਸੀ, ਕਿਉਂਕਿ ਜਦੋਂ ਉਹ ਪੈਦਾ ਹੋਇਆ ਸੀ ਤਾਂ ਉਹ ਇੱਕ ਅੰਗੂਠੇ ਤੋਂ ਵੱਡਾ ਨਹੀਂ ਸੀ!

ਸ਼ੁਰੂ-ਸ਼ੁਰੂ ਵਿੱਚ ਮਾਂ ਅਤੇ ਪਿਤਾ ਦੋਨੋਂ ਹੀ ਬਹੁਤ ਪਰੇਸ਼ਾਨ ਸਨ, ਪਰ ਫੇਰ ਉਹਨਾਂ ਨੇ ਸੋਚਿਆ,

'ਪਰਮੇਸ਼ਰ ਨੇ ਸਾਨੂੰ ਇਹੀ ਦਾਤ ਦਿੱਤੀ ਹੈ, ਅਤੇ ਇੱਕ ਦਿਨ ਸਾਡਾ ਪੁੱਤਰ ਵੱਡਾ ਹੋ ਕੇ ਇੱਕ ਵੱਡਾ ਅਤੇ ਤਾਕਤਵਰ ਮੁੰਡਾ ਬਣ ਜਾਵੇਗਾ।'

ਪਰ ਕਈ ਸਾਲ ਬੀਤ ਗਏ ਅਤੇ ਅਲੀ ਬਿਲਕੁਲ ਨਹੀਂ ਵਧਿਆ। ਉਹ ਇੱਕ ਅੰਗੂਠੇ ਜਿੰਨਾ ਹੀ ਛੋਟਾ ਰਿਹਾ।

ਹਰ ਸ਼ਾਮ ਨੂੰ ਰਾਤ ਦੇ ਖਾਣੇ ਵੇਲੇ, ਮਾਂ ਆਪਣੇ ਪੁੱਤਰ ਲਈ ਮੇਜ਼ 'ਤੇ ਭੋਜਨ ਦੀ ਜਗ੍ਹਾ ਤਿਆਰ ਕਰਦੀ।

ਉਹ ਉਸ ਦੇ ਸਾਮ੍ਹਣੇ ਇੱਕ ਛੋਟੀ ਜਿਹੀ ਪਲੇਟ ਰੱਖਦੀ ਅਤੇ ਇਸ ਨੂੰ ਸੂਪ ਦੇ ਇੱਕ ਚਮਚ ਨਾਲ ਭਰਦੀ।

ਅਲੀ ਕੋਲ ਇੱਕ ਛੋਟਾ ਜਿਹਾ ਕੱਪ ਵੀ ਸੀ ਜਿਸ ਨੂੰ ਉਸਦੀ ਮਾਂ ਪਾਣੀ ਦੀ ਇੱਕ ਬੂੰਦ ਨਾਲ ਭਰ ਦਿੰਦੀ।

ਜਦੋਂ ਪਰਿਵਾਰ ਘਰ ਹੁੰਦਾ ਸੀ ਤਾਂ ਸਭ ਕੁਝ ਠੀਕ ਸੀ, ਪਰ ਮਾਤਾ-ਪਿਤਾ ਇਹ ਸੋਚਦੇ ਹੋਏ ਆਪਣੇ ਬੇਟੇ ਤੋਂ ਸ਼ਰਮਿੰਦਾ ਸਨ ਕਿ ਜੇ ਕਿਸੇ ਨੇ ਉਸ ਨੂੰ ਦੇਖਿਆ ਤਾਂ ਉਹ ਉਹਨਾਂ ਦੇ ਛੋਟੇ ਲੜਕੇ ਨੂੰ ਚਿੜਾਉਣਗੇ। ਇਸ ਲਈ ਉਨ੍ਹਾਂ ਨੇ ਉਸ ਨੂੰ ਹਮੇਸ਼ਾਂ ਸਮਾਜ ਦੀਆਂ ਨਜ਼ਰਾਂ ਤੋਂ ਲੁਕਾ ਕੇ, ਘਰ ਦੇ ਅੰਦਰ ਹੀ ਰੱਖਿਆ।

ਕਈ ਹੋਰ ਸਾਲ ਬੀਤ ਗਏ ਅਤੇ ਆਖਰਕਾਰ ਅਲੀ ਨੇ ਆਪਣਾ ਵੀਹਵਾਂ ਜਨਮਦਿਨ ਮਨਾਇਆ।

ਉਹ ਅਜੇ ਵੀ ਇੱਕ ਅੰਗੂਠੇ ਜਿੰਨਾ ਛੋਟਾ ਸੀ, ਪਰ ਉਸ ਦੀ ਆਵਾਜ਼ ਬਹੁਤ ਡੂੰਘੀ ਅਤੇ ਬਹੁਤ ਉੱਚੀ ਹੋ ਗਈ ਸੀ।

ਅਸਲ ਵਿੱਚ, ਜੇ ਕਦੇ ਕਿਸੇ ਨੇ ਉਹਨਾਂ ਦੇ ਪੁੱਤਰ ਨੂੰ ਬੋਲਦੇ ਹੋਏ ਸੁਣਨਾ ਸੀ, ਤਾਂ ਉਹ ਸੋਚਦੇ ਕਿ ਇਹ ਇੱਕ ਵੱਡੇ ਆਦਮੀ ਦੀ ਆਵਾਜ਼ ਹੈ।

ਅਲੀ ਬਹੁਤ ਉਦਾਸ ਨੌਜਵਾਨ ਸੀ ਕਿਉਂਕਿ ਉਸ ਦਾ ਕੋਈ ਦੋਸਤ ਨਹੀਂ ਸੀ ਅਤੇ ਉਸ ਨੂੰ ਆਪਣਾ ਸਾਰਾ ਸਮਾਂ ਆਪਣੇ ਮਾਪਿਆਂ ਦੇ ਘਰ ਦੇ ਅੰਦਰ ਲੁਕ ਕੇ ਬਿਤਾਉਣਾ ਪੈਂਦਾ ਸੀ।

ਇੱਕ ਦਿਨ, ਅਲੀ ਦਾ ਪਿਤਾ ਨਾਲ ਦੇ ਕਸਬੇ ਦੇ ਬਾਜ਼ਾਰ ਜਾਣ ਲਈ ਤਿਆਰ ਹੋ ਰਿਹਾ ਸੀ। ਬੁੱਢੇ ਆਦਮੀ ਨੇ ਰਾਤ ਨੂੰ ਇੱਕ ਹੋਟਲ ਵਿੱਚ ਬਿਤਾਉਣ ਦੀ ਯੋਜਨਾ ਬਣਾਈ ਕਿਉਂਕਿ ਉਹ ਉੱਥੇ ਤੱਕ ਯਾਤਰਾ ਕਰਨ ਤੋਂ ਬਾਅਦ ਅਤੇ ਰਾਤ ਪੈਣ ਤੋਂ ਪਹਿਲਾਂ ਵਾਪਸ ਨਹੀਂ ਆ ਸਕੇਗਾ।

ਅਲੀ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਯਾਤਰਾ 'ਤੇ ਨਾਲ ਲੈ ਜਾਵੇ, ਪਰ ਉਸ ਦੇ ਪਿਤਾ ਇਸ ਵਿਚਾਰ ਬਾਰੇ ਬਹੁਤ ਚਿੰਤਤ ਨਜ਼ਰ ਆਏ।

'ਅਸੀਂ ਤੈਨੂੰ ਅੱਜ ਤੱਕ ਕਦੇ ਵੀ ਬਾਹਰ ਨਹੀਂ ਲੈ ਕੇ ਗਏ ਅਤੇ ਮੈਨੂੰ ਯਕੀਨ ਨਹੀਂ ਹੈ ਕਿ ਮੈਂ ਹੁਣ ਇਹ ਕਰ ਸਕਦਾ ਹਾਂ,' ਉਸ ਨੇ ਕਿਹਾ। 'ਮੈਂ ਤੇਰੀ ਰੱਖਿਆ ਕਿਵੇਂ ਕਰ ਸਕਦਾ ਹਾਂ ਅਤੇ ਤੈਨੂੰ ਹੋਰਨਾਂ ਲੋਕਾਂ ਤੋਂ ਕਿਵੇਂ ਛੁਪਾ ਸਕਦਾ ਹਾਂ?'

'ਇਹ ਸੌਖਾ ਹੋਵੇਗਾ,' ਅਲੀ ਨੇ ਆਪਣੀ ਡੂੰਘੀ, ਗੂੰਜਦੀ ਆਵਾਜ਼ ਵਿੱਚ ਜਵਾਬ ਦਿੱਤਾ। 'ਤੁਸੀਂ ਮੈਨੂੰ ਆਪਣੀ ਜੇਬ ਵਿੱਚ ਰੱਖ ਸਕਦੇ ਹੋ ਅਤੇ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਮੈਂ ਉਥੇ ਹਾਂ। ਤੁਸੀਂ ਕਪੜੇ ਵਿੱਚ ਨਿੱਕੀ ਜਿਹੀ ਮੋਰੀ ਕਰ ਸਕਦੇ ਹੋ ਤਾਂ ਜੋ ਮੈਂ ਸਾਹ ਲੈ ਸਕਾਂ ਅਤੇ ਤਾਂ ਜੋ ਮੈਂ ਦੇਖ ਸਕਾਂ ਕਿ ਕੀ ਹੋ ਰਿਹਾ ਹੈ ਅਤੇ ਸੰਸਾਰ ਦੇ ਸਾਰੇ ਨਵੇਂ ਨਜ਼ਾਰਿਆਂ ਦਾ ਅਨੰਦ ਲੈ ਸਕਾਂ।'

ਅਲੀ ਦੇ ਪਿਤਾ ਨੂੰ ਅਹਿਸਾਸ ਹੋਇਆ ਕਿ ਅਲੀ ਘਰ ਤੋਂ ਬਾਹਰ ਜਾਣ ਦੇ ਵਿਚਾਰ ਤੋਂ ਕਿੰਨਾ ਉਤਸ਼ਾਹਿਤ ਸੀ, ਅਤੇ ਇਸ ਕਾਰਨ ਉਸ ਨੂੰ ਆਪਣੇ ਇੱਕਲੌਤੇ ਪੁੱਤਰ ਨੂੰ ਨਾਂਹ ਕਹਿਣਾ ਅਸੰਭਵ ਲੱਗਿਆ।

ਬੁੱਢੇ ਆਦਮੀ ਨੇ ਆਪਣੀ ਕਮੀਜ਼ ਦੀ ਜੇਬ ਵਿੱਚ ਇੱਕ ਬਹੁਤ ਹੀ ਛੋਟੀ ਜਿਹੀ ਮੋਰੀ ਕੀਤੀ ਅਤੇ ਅਲੀ ਨੂੰ ਅੰਦਰ ਚੜ੍ਹਨ ਵਿੱਚ ਮਦਦ ਕੀਤੀ।

ਮਾਂ ਨੇ ਸਫ਼ਰ ਲਈ ਬੈਗ ਸੌਂਪੇ ਅਤੇ ਉਨ੍ਹਾਂ ਦੋਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਫਿਰ ਅਲੀ ਅਤੇ ਉਸ ਦਾ ਪਿਤਾ ਨੇੜਲੇ ਕਸਬੇ ਦੇ ਬਾਜ਼ਾਰ ਵੱਲ ਰਵਾਨਾ ਹੋ ਗਏ।

ਸਾਰਾ ਦਿਨ ਯਾਤਰਾ ਕਰਨ ਤੋਂ ਬਾਅਦ, ਅਲੀ ਅਤੇ ਉਸ ਦੇ ਪਿਤਾ ਸੜਕ ਦੇ ਕਿਨਾਰੇ ਬਣੇ ਹੋਟਲ ਵਿੱਚ ਆਏ।

'ਅਸੀਂ ਰਾਤ ਲਈ ਇੱਥੇ ਇੱਕ ਕਮਰਾ ਲਵਾਂਗੇ,' ਪਿਤਾ ਨੇ ਕਿਹਾ, 'ਅਤੇ ਕੱਲ੍ਹ ਨੂੰ ਅਸੀਂ ਘਰ ਵਾਪਸ ਪਰਤਣ ਤੋਂ ਪਹਿਲਾਂ ਸਵੇਰੇ-ਸਵੇਰੇ ਬਾਜ਼ਾਰ ਜਾਵਾਂਗੇ।'

'ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੈਨੂੰ ਹੋਟਲ ਵਿੱਚ ਰਹਿਣ ਦਾ ਮੌਕਾ ਮਿਲੇਗਾ!' ਅਲੀ ਨੇ ਹੈਰਾਨੀ ਨਾਲ ਕਿਹਾ।

ਉਹ ਨੌਜਵਾਨ ਆਦਮੀ ਬਹੁਤ ਉਤਸ਼ਾਹਿਤ ਸੀ ਕਿਉਂਕਿ ਉਸਨੇ ਆਪਣੇ ਸਫ਼ਰ 'ਤੇ ਪਹਿਲਾਂ ਹੀ ਬਹੁਤ ਕੁਝ ਦੇਖ ਲਿਆ ਸੀ ਅਤੇ ਉਹ ਕਦੀ ਵੀ ਆਪਣੇ ਘਰ ਤੋਂ ਇਲਾਵਾ ਕਿਤੇ ਹੋਰ ਨਹੀਂ ਸੁੱਤਾ ਸੀ।

ਅਲੀ ਦੇ ਪਿਤਾ ਨੇ ਇੱਕ ਕਮਰੇ ਲਈ ਪੈਸੇ ਅਦਾ ਕੀਤੇ ਅਤੇ ਰਾਤ ਦੇ ਖਾਣੇ ਦੀ ਤਿਆਰੀ ਲਈ ਆਪਣੇ ਬੈਗ ਪੌੜੀਆਂ ਤੋਂ ਉੱਪਰ ਲੈ ਗਿਆ।

ਬੁੱਢੇ ਆਦਮੀ ਦੇ ਅਨਪੈਕ ਕਰਨ ਅਤੇ ਹੱਥ-ਪੈਰ ਧੋਣ ਤੋਂ ਬਾਅਦ, ਅਤੇ ਅਜੇ ਵੀ ਆਪਣੀ ਜੇਬ ਵਿੱਚ ਛੁਪੇ ਅਲੀ ਦੇ ਨਾਲ, ਉਹ ਇਸ ਉਮੀਦ ਨਾਲ ਡਾਇਨਿੰਗ ਰੂਮ ਵਿੱਚ ਚਲਾ ਗਿਆ ਕਿ ਉਹ ਆਪਣੇ ਛੋਟੇ ਪੁੱਤਰ ਲਈ ਛੁਪਾ ਕੇ ਕੁਝ ਭੋਜਨ ਵੀ ਲੈ ਸਕਦਾ ਹੈ।

ਫਿਰ ਕੁਝ ਬਹੁਤ ਦੀ ਅਚਨਚੇਤ ਘਟਨਾ ਵਾਪਰੀ। ਜਿਵੇਂ ਹੀ ਸਾਰੇ ਮਹਿਮਾਨ ਰਾਤ ਦੇ ਖਾਣੇ ਲਈ ਬੈਠ ਗਏ, ਚੋਰਾਂ ਦਾ ਇੱਕ ਸਮੂਹ ਹੋਟਲ ਵਿੱਚ ਦਾਖਲ ਹੋ ਗਿਆ।

ਕੁੱਲ ਤਿੰਨ ਘਟੀਆ ਦਿੱਖ ਵਾਲੇ ਬੰਦਿਆਂ ਨੇ ਬੰਦੂਕਾਂ ਤਾਣ ਲਈਆਂ ਅਤੇ ਹੁਕਮ ਦਿੱਤੇ ਕਿ ਹਰ ਆਦਮੀ ਅਤੇ ਔਰਤ ਨੂੰ ਆਪਣਾ ਪੈਸਾ ਅਤੇ ਉਨ੍ਹਾਂ ਕੋਲ ਮੌਜੂਦ ਕੋਈ ਵੀ ਕੀਮਤੀ ਸਮਾਨ ਸਾਨੂੰ ਦੇ ਦੇਣਾ ਚਾਹੀਦਾ ਹੈ।

ਅਲੀ ਦੇ ਪਿਤਾ ਸਮੇਤ, ਸਾਰੇ ਮਹਿਮਾਨ ਬਹੁਤ ਡਰੇ ਹੋਏ ਸਨ, ਪਰ ਜਿਵੇਂ ਉਨ੍ਹਾਂ ਲੋਕਾ ਨੂੰ ਕਿਹਾ ਗਿਆ ਸੀ, ਸੱਭ ਨੇ ਉਵੇਂ ਹੀ ਕੀਤਾ ਅਤੇ ਆਪਣੇ ਬਟੂਏ ਅਤੇ ਗਹਿਣਿਆਂ ਤੱਕ ਪਹੁੰਚਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਚੋਰਾਂ ਨੂੰ ਦੇਣ ਲਈ ਮੇਜ਼ਾਂ 'ਤੇ ਰੱਖਣੇ ਸ਼ੁਰੂ ਕਰ ਦਿੱਤੇ।

ਅਚਾਨਕ, ਕਿਸੇ ਪਾਸਿਓਂ ਬਹੁਤ ਉੱਚੀ ਅਤੇ ਬਹੁਤ ਭਾਰੀ ਆਵਾਜ਼ ਆਈ।

'ਆਪਣੀਆਂ ਬੰਦੂਕਾਂ ਸੁੱਟ ਦਿਓ!' ਆਵਾਜ਼ ਨੇ ਹੁਕਮ ਦਿੱਤਾ। 'ਮੈਂ ਉੱਥੇ ਆ ਰਿਹਾ ਹਾਂ ਅਤੇ ਮੈਂ ਤੁਹਾਨੂੰ ਫੜ ਲਵਾਂਗਾ ਅਤੇ ਪੁਲਿਸ ਦੇ ਹਵਾਲੇ ਕਰ ਦੇਵਾਂਗਾ।'

ਕਿਸੇ ਨੂੰ ਨਹੀਂ ਪਤਾ ਸੀ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਚੋਰਾਂ ਨੇ ਡਾਇਨਿੰਗ ਰੂਮ ਦੇ ਚਾਰੇ ਪਾਸੇ ਦੇਖਿਆ ਪਰ ਉਨ੍ਹਾਂ ਨੂੰ ਕੋਈ ਰੂਹ ਨਹੀਂ ਲੱਭੀ।

ਫਿਰ ਆਵਾਜ਼ ਦੁਬਾਰਾ ਆਈ, ਇਸ ਵਾਰ ਹੋਰ ਵੀ ਉੱਚੀ। 'ਮੈਂ ਤੁਹਾਨੂੰ ਤੁਹਾਡੇ ਦੁਸ਼ਟ ਕੰਮਾਂ ਦੀ ਕੀਮਤ ਚੁਕਾਉਣ ਲਈ ਸਬਕ ਸਿਖਾਵਾਂਗਾ। ਮੈਂ ਇਹ ਯਕੀਨੀ ਬਣਾਵਾਂਗਾ ਕਿ ਤੂਸੀਂ ਕਈ ਸਾਲ ਜੇਲ੍ਹ ਵਿੱਚ ਕੱਟੋ।'

ਕਿਉਂਕਿ ਚੋਰਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਵਾਜ਼ ਕਿੱਥੋਂ ਆ ਰਹੀ ਹੈ, ਇਸ ਲਈ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਭੂਤ ਹੈ।

ਅਤੇ ਜੇ ਅਜਿਹੀ ਕੋਈ ਇੱਕ ਚੀਜ਼ ਸੀ ਜਿਸਤੋਂ ਚੋਰ ਪੁਲਿਸ ਤੋਂ ਵੀ ਵੱਧ ਤੋਂ ਡਰਦੇ ਸਨ, ਤਾਂ ਉਹ ਭੂਤ ਸਨ।

ਅਚਾਨਕ, ਚੋਰਾਂ ਨੇ ਆਪਣੀਆਂ ਬੰਦੂਕਾਂ ਸੁੱਟ ਦਿੱਤੀਆਂ ਅਤੇ ਹੋਟਲ ਤੋਂ ਭੱਜੇ ਅਤੇ ਰਾਤ ਦੇ ਹਨੇਰੇ ਵਿੱਚ ਗਾਇਬ ਹੋ ਗਏ।

ਭਾਵੇਂ ਮਹਿਮਾਨ ਖੁਸ਼ ਸਨ ਕਿ ਲੁਟੇਰੇ ਭੱਜ ਗਏ ਸਨ, ਪਰ ਉਹ ਵੀ ਭੂਤਾਂ ਤੋਂ ਡਰਦੇ ਸਨ ਅਤੇ ਭੱਜ ਕੇ ਆਪਣੇ ਕਮਰਿਆਂ ਵਿੱਚ ਜਾ ਕੇ ਲੁਕਣਾ ਚਾਹੁੰਦੇ ਸਨ।

'ਚਿੰਤਾ ਨਾ ਕਰੋ,' ਅਲੀ ਦੇ ਪਿਤਾ ਨੇ ਕਿਹਾ। 'ਇਹ ਕੋਈ ਭੂਤ ਨਹੀਂ ਹੈ ਜੋ ਗੱਲ ਕਰ ਰਿਹਾ ਹੈ। ਇਹ ਮੇਰਾ ਪੁੱਤਰ ਹੈ।'

ਅਤੇ ਇਸ ਦੇ ਨਾਲ, ਬੁੱਢੇ ਆਦਮੀ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਜੋ ਅਲੀ ਉਸ ਦੇ ਹੱਥ ਵਿੱਚ ਚੜ੍ਹ ਸਕੇ। ਫਿਰ ਉਸਨੇ ਅਲੀ ਨੂੰ ਹੌਲੀ-ਹੌਲੀ ਮੇਜ਼ 'ਤੇ ਬਿਠਾਇਆ ਤਾਂ ਜੋ ਸਾਰੇ ਮਹਿਮਾਨ ਹੈਲੋ ਕਹਿ ਸਕਣ।

'ਮੈਨੂੰ ਯਕੀਨ ਹੈ ਕਿ ਲੁਟੇਰੇ ਵਾਪਸ ਨਹੀਂ ਆਉਣਗੇ,' ਅਲੀ ਨੇ ਆਪਣੀ ਡੂੰਘੀ, ਤੇਜ਼ ਆਵਾਜ਼ ਵਿੱਚ ਕਿਹਾ, ਉਸ ਦੇ ਚਿਹਰੇ 'ਤੇ ਇੱਕ ਵੱਡੀ ਮੁਸਕਾਨ ਸੀ ਕਿਉਂਕਿ ਉਹ ਇੰਨੀਆਂ ਸਾਰੀਆਂ ਨਵੀਆਂ ਚੀਜ਼ਾਂ ਦੇਖ ਰਿਹਾ ਸੀ।

ਮਹਿਮਾਨ ਬਹੁਤ ਹੈਰਾਨ ਸਨ ਅਤੇ ਅਜਿਹੇ ਇੱਕ ਲੜਕੇ ਨੂੰ ਮਿਲਣ ਲਈ ਬਹੁਤ ਉਤਸੁਕ ਸਨ ਜੋ ਅੰਗੂਠੇ ਤੋਂ ਵੱਡਾ ਨਹੀਂ ਸੀ।

ਪਰ ਸਭ ਤੋਂ ਵੱਧ, ਉਹ ਸਾਰੇ ਅਲੀ ਦੇ ਬਹੁਤ ਸ਼ੁਕਰਗੁਜ਼ਾਰ ਸਨ ਕਿ ਉਸ ਨੇ ਉਨ੍ਹਾਂ ਨੂੰ ਚੋਰਾਂ ਤੋਂ ਬਚਾਇਆ, ਅਤੇ ਉਨ੍ਹਾਂ ਨੇ ਉਸ ਦਾ ਧੰਨਵਾਦ ਕੀਤਾ ਅਤੇ ਉਸ ਨਾਲ ਹੱਥ ਮਿਲਾਇਆ ਅਤੇ ਉਸਦੇ ਪਿਤਾ ਨੂੰ ਕਿਹਾ ਕਿ ਉਸ ਨੂੰ ਇੰਨਾ ਬਹਾਦਰ ਪੁੱਤਰ ਹੋਣ 'ਤੇ ਕਿੰਨਾ ਮਾਣ ਹੁੰਦਾ ਹੋਵੇਗਾ।

ਸਵੇਰੇ, ਜਦੋਂ ਉਹ ਹੋਟਲ ਤੋਂ ਬਾਜ਼ਾਰ ਜਾਣ ਲਈ ਨਿਕਲੇ ਤਾਂ ਅਲੀ ਦੇ ਪਿਤਾ ਨੇ ਆਪਣੇ ਛੋਟੇ ਪੁੱਤਰ ਨੂੰ ਆਪਣੀ ਜੇਬ ਵਿਚੋਂ ਬਾਹਰ ਕੱਢ ਲਿਆ ਅਤੇ ਉਸ ਨੂੰ ਆਪਣੇ ਮੋਢੇ 'ਤੇ ਬਿਠਾ ਦਿੱਤਾ।

ਬਾਜ਼ਾਰ ਵਿੱਚ ਸਾਰੀ ਸਵੇਰ, ਅਤੇ ਫਿਰ ਘਰ ਦੇ ਰਸਤੇ ਵਿੱਚ, ਉਸ ਬਜੁਰਗ ਨੂੰ ਅਲੀ ਦੀ ਰਾਹਗੀਰਾਂ ਨਾਲ ਜਾਣ-ਪਹਿਚਾਣ ਕਰਵਾਉਣ ਲਈ ਕਈ ਵਾਰ ਰੁਕਣਾ ਪਿਆ। ਅਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ ਅਤੇ ਉਨ੍ਹਾਂ ਸਾਰਿਆਂ ਨੂੰ ਦੱਸਿਆ ਕਿ ਕਿਵੇਂ ਉਸਦੇ ਪੁੱਤਰ ਨੇ ਤਿੰਨ ਚੋਰਾਂ ਤੋਂ ਸਾਰਿਆਂ ਨੂੰ ਬਚਾਇਆ ਸੀ।

ਜਦੋਂ ਉਸ ਸ਼ਾਮ ਨੂੰ ਪਿਤਾ ਅਤੇ ਪੁੱਤਰ ਘਰ ਪਹੁੰਚੇ, ਤਾਂ ਅਲੀ ਦੀ ਮਾਂ ਬਹੁਤ ਚਿੰਤਤ ਨਜ਼ਰ ਆ ਰਹੀ ਸੀ ਕਿ ਅਲੀ ਉਸਦੇ ਪਤੀ ਦੇ ਮੋਢੇ 'ਤੇ ਬੈਠਿਆ ਹੋਇਆ ਸੀ।

'ਕੀ ਹੋਵੇਗਾ ਜੇ ਕੋਈ ਉਸ ਨੂੰ ਦੇਖ ਲੈਂਦਾ ਹੈ?' ਉਸ ਨੇ ਆਪਣੇ ਪਤੀ ਨੂੰ ਪੁੱਛਿਆ।

ਪਰ ਬਜੁਰਗ ਆਦਮੀ ਨੇ ਮੁਸਕਰਾ ਕੇ ਆਪਣੀ ਪਤਨੀ ਨੂੰ ਸਮਝਾਇਆ ਕਿ ਉਹਨਾਂ ਦੋਨਾਂ ਨੇ ਹੋਟਲ ਵਿੱਚ ਜੋ ਸਾਹਸੀ ਘਟਨਾਵਾਂ ਦਾ ਅਨੁਭਵ ਕੀਤਾ ਸੀ, ਅਤੇ ਕਿਵੇਂ ਅਲੀ ਨੇ ਸਾਰਿਆਂ ਨੂੰ ਬਚਾਇਆ ਸੀ ਅਤੇ ਚੋਰਾਂ ਨੂੰ ਡਰਾਇਆ ਸੀ।

'ਆਪਣੇ ਪੁੱਤਰ ਕਰਕੇ ਸ਼ਰਮਿੰਦਾ ਹੋਣਾ ਸਾਡੀ ਬਹੁਤ ਵੱਡੀ ਗਲਤੀ ਰਹੀ ਹੈ। ਸਾਨੂੰ ਉਸ ਨੂੰ ਇੰਨੇ ਸਾਲਾਂ ਤੱਕ ਘਰ ਵਿੱਚ ਲੁਕਾ ਕੇ ਨਹੀਂ ਰੱਖਣਾ ਚਾਹੀਦਾ ਸੀ। ਸਾਨੂੰ ਅਲੀ 'ਤੇ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ 'ਤੇ ਮਾਣ ਹੋਣਾ ਚਾਹੀਦਾ ਹੈ ਜੋ ਉਹ ਕਰਨ ਦੇ ਸਮਰੱਥ ਹੈ।'

ਅਲੀ ਦੀ ਮਾਂ ਨੂੰ ਸੱਚਮੁੱਚ ਬਹੁਤ ਮਾਣ ਸੀ ਜਦੋਂ ਉਸਨੇ ਆਪਣੇ ਪੁੱਤਰ ਦੀ ਬਹਾਦਰੀ ਦੀ ਕਹਾਣੀ ਸੁਣੀ, ਅਤੇ ਵਾਅਦਾ ਕੀਤਾ ਕਿ ਉਹ ਉਸਨੂੰ ਕਦੇ ਵੀ ਛੁਪਾ ਕੇ ਨਹੀਂ ਰੱਖੇਗੀ ਜਾਂ ਫਿਰ ਕਦੇ ਸ਼ਰਮਿੰਦਾ ਨਹੀਂ ਹੋਵੇਗੀ।

ਉਸ ਦਿਨ ਤੋਂ ਲੈ ਕੇ, ਅਲੀ ਅੰਗੂਠੇ ਨੇ ਹਮੇਸ਼ਾ ਆਪਣੇ ਮਾਪਿਆਂ ਦੇ ਮੋਢਿਆਂ 'ਤੇ ਸਫ਼ਰ ਕੀਤਾ ਹੈ ਜਿੱਥੇ ਵੀ ਉਹ ਜਾਂਦੇ ਹਨ, ਅਤੇ ਉਸਨੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਅਤੇ ਕੀਤੀਆਂ ਹਨ ਅਤੇ ਬਹੁਤ ਸਾਰੇ ਕਾਰਨਾਮੇ ਕੀਤੇ ਹਨ।

Enjoyed this story?
Find out more here