KidsOut World Stories

ਬਾਂਦਰ ਅਤੇ ਮਗਰਮੱਛ    
Previous page
Next page

ਬਾਂਦਰ ਅਤੇ ਮਗਰਮੱਛ

A free resource from

Begin reading

This story is available in:

 

 

 

 

 

ਬਾਂਦਰ ਅਤੇ ਮਗਰਮੱਛ

 

 

 

 

 

 

 

 

 

*

 

ਇੱਕ ਵਾਰ ਦੀ ਗੱਲ ਹੈ, ਇੱਕ ਦਰਿਆ ਦੇ ਕਿਨਾਰੇ ਦਰੱਖਤ ਉੱਤੇ ਇੱਕ ਬਾਂਦਰ ਰਹਿੰਦਾ ਸੀ। ਬਾਂਦਰ ਇਕੱਲਾ ਸੀ ਕਿਉਂਕਿ ਉਸਦਾ ਕੋਈ ਦੋਸਤ ਜਾਂ ਪਰਿਵਾਰ ਨਹੀਂ ਸੀ ਪਰ ਉਹ ਖੁਸ਼ ਅਤੇ ਸੰਤੁਸ਼ਟ ਸੀ। ਰੁੱਖ ਨੇ ਉਸ ਨੂੰ ਖਾਣ ਲਈ ਬਹੁਤ ਸਾਰੇ ਮਿੱਠੇ ਜਾਮੁਨਾਂ ਦੇ ਫਲ ਦਿੱਤੇ। ਇਸ ਨੇ ਉਸਨੂੰ ਧੁੱਪ ਤੋਂ ਛਾਂ ਅਤੇ ਮੀਂਹ ਤੋਂ ਪਨਾਹ ਵੀ ਦਿੱਤੀ।

ਇੱਕ ਦਿਨ ਇੱਕ ਮਗਰਮੱਛ ਦਰਿਆ ‘ਤੇ ਤੈਰ ਰਿਹਾ ਸੀ। ਉਹ ਬਾਂਦਰ ਵਾਲੇ ਦਰੱਖਤ ਦੇ ਹੇਠਾਂ ਆਰਾਮ ਕਰਨ ਲਈ ਕੰਢੇ 'ਤੇ ਚੜ੍ਹ ਗਿਆ।

'ਸਤ ਸ੍ਰੀ ਅਕਾਲ,' ਬਾਂਦਰ ਨੇ ਕਿਹਾ, ਜੋ ਇੱਕ ਦੋਸਤਾਨਾ ਜਾਨਵਰ ਸੀ।

'ਸਤ ਸ੍ਰੀ ਅਕਾਲ,' ਮਗਰਮੱਛ ਨੇ ਹੈਰਾਨ ਹੁੰਦਿਆਂ ਜਵਾਬ ਦਿੱਤਾ। 'ਕੀ ਤੈਨੂੰ ਪਤਾ ਹੈ ਕਿ ਮੈਨੂੰ ਭੋਜਨ ਕਿੱਥੋਂ ਮਿਲ ਸਕਦਾ ਹੈ?' ਉਸ ਨੇ ਪੁੱਛਿਆ। 'ਮੈਂ ਸਾਰਾ ਦਿਨ ਕੁਝ ਵੀ ਨਹੀਂ ਖਾਧਾ ਹੈ ਅਤੇ ਮੈਨੂੰ ਭੁੱਖ ਲੱਗੀ ਹੋਈ ਹੈ।'

ਹੁਣ ਤੁਸੀਂ ਸੋਚ ਸਕਦੇ ਹੋ ਕਿ ਮਗਰਮੱਛ ਬਾਂਦਰ ਨੂੰ ਖਾਣਾ ਚਾਹੇਗਾ, ਪਰ ਇਹ ਬਹੁਤ ਦਿਆਲੂ ਅਤੇ ਨੇਕ ਦਿਲ ਮਗਰਮੱਛ ਸੀ ਅਤੇ ਇਹ ਵਿਚਾਰ ਉਸ ਦੇ ਦਿਮਾਗ ਵਿੱਚ ਕਦੀ ਵੀ ਨਹੀਂ ਆਇਆ।

'ਮੇਰੇ ਰੁੱਖ ਵਿੱਚ ਬਹੁਤ ਸਾਰੇ ਫਲ ਹਨ। ਕੀ ਤੁਸੀਂ ਉਹਨਾਂ ਨੂੰ ਅਜ਼ਮਾਉਣਾ ਚਾਹੋਗੇ?' ਬਾਂਦਰ ਨੇ ਕਿਹਾ, ਉਹ ਵੀ ਬਹੁਤ ਦਿਆਲੂ ਸੀ।

ਉਸਨੇ ਮਗਰਮੱਛ ਨੂੰ ਕੁਝ ਜਾਮੁਨਾਂ ਹੇਠਾਂ ਸੁੱਟੀਆਂ। ਮਗਰਮੱਛ ਇੰਨਾ ਭੁੱਖਾ ਸੀ ਕਿ ਉਸਨੇ ਸਾਰੇ ਜਾਮੁਨ ਖਾ ਲਏ, ਹਾਲਾਂਕਿ ਮਗਰਮੱਛ ਆਮ ਤੌਰ 'ਤੇ ਫਲ ਨਹੀਂ ਖਾਂਦੇ। ਉਸਨੂੰ ਖੱਟੇ-ਮਿੱਠੇ ਫਲ ਪਸੰਦ ਆਏ ਅਤੇ ਗੁਲਾਬੀ ਜਾਮੁਨਾਂ ਨੇ ਉਸ ਦੀ ਜੀਭ ਨੂੰ ਜਾਮਨੀ ਕਰ ਦਿੱਤਾ।

'ਜਦੋਂ ਵੀ ਤੁਹਾਨੂੰ ਹੋਰ ਫਲ ਚਾਹੀਦੇ ਹੋਣ', ਵਾਪਸ ਆ ਜਾਣਾ, ਬਾਂਦਰ ਨੇ ਕਿਹਾ, ਜਦੋਂ ਮਗਰਮੱਛ ਨੇ ਢਿੱਡ ਭਰ ਕੇ ਖਾ ਲਿਆ ਸੀ ਜਿੰਨਾ ਉਹ ਚਾਹੁੰਦਾ ਸੀ।

ਜਲਦੀ ਹੀ ਮਗਰਮੱਛ ਹਰ ਰੋਜ਼ ਬਾਂਦਰ ਨੂੰ ਮਿਲਣ ਆਉਣ ਲੱਗਾ। ਦੋਵੇਂ ਜਾਨਵਰ ਚੰਗੇ ਦੋਸਤ ਬਣ ਗਏ। ਉਹ ਗੱਲਾਂ ਕਰਦੇ, ਇੱਕ ਦੂਜੇ ਨੂੰ ਕਹਾਣੀਆਂ ਸੁਣਾਉਂਦੇ ਅਤੇ ਇਕੱਠੇ ਬਹੁਤ ਸਾਰੇ ਮਿੱਠੇ ਜਾਮੁਨ ਖਾਂਦੇ।

ਇੱਕ ਦਿਨ, ਮਗਰਮੱਛ ਨੇ ਬਾਂਦਰ ਨੂੰ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਦੱਸਿਆ।

'ਕਿਰਪਾ ਕਰਕੇ ਅੱਜ ਵਾਪਸ ਜਾਣ ਲੱਗਿਆਂ ਆਪਣੀ ਪਤਨੀ ਲਈ ਵੀ ਕੁਝ ਫਲ ਲੈ ਜਾਣਾ,' ਬਾਂਦਰ ਨੇ ਕਿਹਾ।

ਮਗਰਮੱਛ ਦੀ ਪਤਨੀ ਨੂੰ ਜਾਮੁਨ ਬਹੁਤ ਪਸੰਦ ਆਏ। ਉਸਨੇ ਪਹਿਲਾਂ ਕਦੇ ਵੀ ਇੰਨੀ ਮਿੱਠੀ ਚੀਜ਼ ਨਹੀਂ ਖਾਧੀ ਸੀ ਪਰ ਉਹ ਆਪਣੇ ਪਤੀ ਜਿੰਨੀ ਦਿਆਲੂ ਅਤੇ ਨੇਕ ਦਿਲ ਨਹੀਂ ਸੀ।

'ਕਲਪਨਾ ਕਰੋ ਕਿ ਬਾਂਦਰ ਦਾ ਸੁਆਦ ਕਿੰਨਾ ਮਿੱਠਾ ਹੋਵੇਗਾ ਜੇ ਉਹ ਹਰ ਰੋਜ਼ ਇੰਨੇ ਜਾਮੁਨ ਖਾਂਦਾ ਹੈ,' ਉਸ ਨੇ ਆਪਣੇ ਪਤੀ ਨੂੰ ਕਿਹਾ।

ਦਿਆਲੂ ਮਗਰਮੱਛ ਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵਾਕਿਈ ਬਾਂਦਰ ਨੂੰ ਨਹੀਂ ਖਾ ਸਕਦਾ।

'ਉਹ ਮੇਰਾ ਸਭ ਤੋਂ ਚੰਗਾ ਦੋਸਤ ਹੈ' ਉਸਨੇ ਕਿਹਾ।

ਮਗਰਮੱਛ ਦੀ ਲਾਲਚੀ ਪਤਨੀ ਨੇ ਗੱਲ ਨਹੀਂ ਸੁਣੀ। ਆਪਣੇ ਪਤੀ ਤੋਂ ਉਹ ਕੰਮ ਕਰਵਾਉਣ ਲਈ ਜੋ ਉਹ ਚਾਹੁੰਦੀ ਸੀ, ਉਸਨੇ ਬਿਮਾਰ ਹੋਣ ਦਾ ਦਿਖਾਵਾ ਕੀਤਾ।

'ਮੈਂ ਮਰ ਰਹੀ ਹਾਂ ਅਤੇ ਸਿਰਫ਼ ਇੱਕ ਮਿੱਠੇ ਬਾਂਦਰ ਦਾ ਦਿਲ ਹੀ ਮੈਨੂੰ ਠੀਕ ਕਰ ਸਕਦਾ ਹੈ!' ਉਸਨੇ ਆਪਣੇ ਪਤੀ ਨੂੰ ਚੀਕਦੇ ਹੋਏ ਕਿਹਾ। 'ਜੇ ਤੂੰ ਮੈਨੂੰ ਪਿਆਰ ਕਰਦਾ ਹੈਂ, ਤਾਂ ਤੂੰ ਆਪਣੇ ਦੋਸਤ ਬਾਂਦਰ ਨੂੰ ਫੜ ਕੇ ਲਿਆਵੇਂਗਾ ਅਤੇ ਮੈਨੂੰ ਉਸ ਦਾ ਦਿਲ ਖਾਣ ਦੇਵੇਂਗਾ।'

ਵਿਚਾਰੇ ਮਗਰਮੱਛ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰੇ। ਉਹ ਆਪਣੇ ਦੋਸਤ ਨੂੰ ਖਾਣਾ ਨਹੀਂ ਸੀ ਚਾਹੁੰਦਾ ਪਰ ਉਹ ਆਪਣੀ ਪਤਨੀ ਨੂੰ ਮਰਨ ਨਹੀਂ ਦੇ ਸਕਦਾ ਸੀ।

ਆਖ਼ਿਰਕਾਰ, ਉਸਨੇ ਫੈਸਲਾ ਕੀਤਾ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਗਲੀ ਵਾਰ ਜਦੋਂ ਉਹ ਬਾਂਦਰ ਨੂੰ ਮਿਲਣ ਗਿਆ ਤਾਂ ਉਸਨੇ ਉਸਨੂੰ ਆਪਣੀ ਪਤਨੀ ਨੂੰ ਮਿਲਣ ਲਈ ਆਉਣ ਲਈ ਕਿਹਾ ਕਿਉਂਕਿ ਉਹ ਮਿੱਠੇ ਜਾਮੁਨਾਂ ਲਈ ਆਪ ਉਸਦਾ ਧੰਨਵਾਦ ਕਰਨਾ ਚਾਹੁੰਦੀ ਸੀ।

ਬਾਂਦਰ ਖੁਸ਼ ਸੀ ਪਰ ਉਸਨੇ ਕਿਹਾ ਕਿ ਉਹ ਵਾਕਈ ਨਹੀਂ ਜਾ ਸਕਦਾ ਕਿਉਂਕਿ ਉਸਨੂੰ ਤੈਰਨਾ ਨਹੀਂ ਆਉਂਦਾ।

'ਇਸ ਦੀ ਚਿੰਤਾ ਨਾ ਕਰੋ,' ਮਗਰਮੱਛ ਨੇ ਕਿਹਾ। 'ਮੈਂ ਤੈਨੂੰ ਆਪਣੀ ਪਿੱਠ 'ਤੇ ਚੁੱਕ ਕੇ ਲੈ ਜਾਵਾਂਗਾ।'

ਬਾਂਦਰ ਸਹਿਮਤ ਹੋ ਗਿਆ ਅਤੇ ਮਗਰਮੱਛ ਦੀ ਪਿੱਠ 'ਤੇ ਛਾਲ ਮਾਰ ਦਿੱਤੀ।

ਸੋ ਦੋਵੇਂ ਦੋਸਤ ਡੂੰਘੇ ਚੌੜੇ ਦਰਿਆ ਵਿੱਚ ਚਲੇ ਗਏ।

ਜਦੋਂ ਉਹ ਕੰਢੇ ਅਤੇ ਜਾਮੁਣ ਦੇ ਦਰੱਖਤ ਤੋਂ ਬਹੁਤ ਦੂਰ ਸਨ, ਤਾਂ ਮਗਰਮੱਛ ਨੇ ਕਿਹਾ, 'ਮੈਨੂੰ ਬਹੁਤ ਅਫਸੋਸ ਹੈ ਪਰ ਮੇਰੀ ਪਤਨੀ ਬਹੁਤ ਬਿਮਾਰ ਹੈ ਅਤੇ ਕਹਿੰਦੀ ਹੈ ਕਿ ਇਸਦਾ ਇੱਕੋ ਇੱਕ ਇਲਾਜ ਬਾਂਦਰ ਦਾ ਦਿਲ ਹੈ। ਮੈਨੂੰ ਡਰ ਹੈ ਕਿ ਮੈਨੂੰ ਤੈਨੂੰ ਜਾਨੋਂ ਮਾਰਨਾ ਪਵੇਗਾ, ਭਾਵੇਂ ਮੈਂਨੂੰ ਆਪਣੀਆਂ ਕੀਤੀਆਂ ਗੱਲਾਂ ਯਾਦ ਆਉਣਗੀਆਂ।' 

ਬਾਂਦਰ ਨੇ ਤੁਰੰਤ ਸੋਚਿਆ ਅਤੇ ਬੋਲਿਆ, 'ਪਿਆਰੇ ਦੋਸਤ, ਮੈਨੂੰ ਤੇਰੀ ਪਤਨੀ ਦੀ ਬਿਮਾਰੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਨੂੰ ਖੁਸ਼ੀ ਹੈ ਕਿ ਮੈਂ ਉਸਦੀ ਮਦਦ ਕਰਨ ਦੇ ਯੋਗ ਹੋਵਾਂਗਾ ਪਰ ਮੈਂ ਆਪਣਾ ਦਿਲ ਜਾਮੁਨ ਦੇ ਦਰੱਖਤ ਵਿੱਚ ਪਿੱਛੇ ਛੱਡ ਆਇਆ ਹਾਂ। ਕੀ ਤੈਨੂੰ ਲੱਗਦਾ ਹੈ ਕਿ ਅਸੀਂ ਵਾਪਸ ਜਾ ਸਕਦੇ ਹਾਂ ਤਾਂ ਜੋ ਮੈਂ ਇਸ ਨੂੰ ਲਿਆ ਸਕਾਂ?' 

ਮਗਰਮੱਛ ਨੇ ਬਾਂਦਰ 'ਤੇ ਵਿਸ਼ਵਾਸ ਕੀਤਾ। ਉਹ ਮੁੜਿਆ ਅਤੇ ਤੇਜ਼ੀ ਨਾਲ ਤੈਰ ਕੇ ਜਾਮੁਨ ਦੇ ਦਰੱਖਤ ਵੱਲ ਚਲਾ ਗਿਆ। ਬਾਂਦਰ ਨੇ ਉਸਦੀ ਪਿੱਠ ਤੋਂ ਛਾਲ ਮਾਰ ਦਿੱਤੀ ਅਤੇ ਆਪਣੇ ਰੁੱਖ ਦੀ ਸੁਰੱਖਿਆ ਵਿੱਚ ਉੱਤੇ ਚੜ੍ਹ ਗਿਆ।

'ਮੈਂ ਸੋਚਿਆ ਸੀ ਕਿ ਤੂੰ ਮੇਰਾ ਦੋਸਤ ਹੈਂ।' ਉਸਨੇ ਕਿਹਾ। 'ਕੀ ਤੈਨੂੰ ਨਹੀਂ ਪਤਾ ਕਿ ਅਸੀਂ ਆਪਣੇ ਦਿਲਾਂ ਨੂੰ ਆਪਣੇ ਅੰਦਰ ਲੈ ਕੇ ਫਿਰਦੇ ਹਾਂ? ਮੈਂ ਫਿਰ ਕਦੇ ਵੀ ਤੇਰੇ 'ਤੇ ਭਰੋਸਾ ਨਹੀਂ ਕਰਾਂਗਾ ਜਾਂ ਤੈਂਨੂੰ ਆਪਣੇ ਰੁੱਖ ਤੋਂ ਫਲ ਨਹੀਂ ਦੇਵਾਂਗਾ। ਚਲੇ ਜਾਓ ਅਤੇ ਵਾਪਸ ਨਾ ਆਉਣਾ।' 

ਮਗਰਮੱਛ ਨੂੰ ਮੂਰਖਤਾ ਮਹਿਸੂਸ ਹੋਈ। ਉਸਨੇ ਇੱਕ ਦੋਸਤ ਅਤੇ ਚੰਗੇ ਮਿੱਠੇ ਫਲਾਂ ਨੂੰ ਗੁਆ ਲਿਆ ਸੀ। ਬਾਂਦਰ ਨੇ ਆਪਣੇ ਆਪ ਨੂੰ ਬਚਾ ਲਿਆ ਸੀ ਕਿਉਂਕਿ ਉਸਨੇ ਤੁਰੰਤ ਸੋਚ ਸੋਚਿਆ ਸੀ। ਉਸ ਦਿਨ ਤੋਂ ਬਾਅਦ, ਉਸ ਨੇ ਫਿਰ ਕਦੀ ਵੀ ਮਗਰਮੱਛਾਂ 'ਤੇ ਭਰੋਸਾ ਨਹੀਂ ਕੀਤਾ।

Enjoyed this story?
Find out more here