ਅਨਾਂਸੀ ਦੀਆਂ ਅੱਠ ਪਤਲੀਆਂ ਲੱਤਾਂ ਕਿਉਂ ਹਨ?
A free resource from
KidsOut - the fun and happiness charity
This story is available in:
This story is available in:
ਇੱਕ ਅਕਾਨ ਕਹਾਣੀ

*
ਇੱਕ ਵਾਰ ਦੀ ਗੱਲ ਹੈ, ਅਨਾਂਸੀ ਨਾਮ ਦਾ ਇੱਕ ਮੱਕੜਾ ਸੀ। ਹਾਲਾਂਕਿ ਅਨਾਂਸੀ ਦੀ ਪਤਨੀ ਕਾਫੀ ਸੁਆਦ ਭੋਜਨ ਪਕਾਉਂਦੀ ਸੀ, ਫਿਰ ਵੀ ਅਨਾਂਸੀ ਇਨ੍ਹਾਂ ਲਾਲਚੀ ਸੀ ਕਿ ਉਸਨੂੰ ਦੂਜਿਆਂ ਦਾ ਭੋਜਨ ਖਾਣ ਤੋਂ ਜਿਆਦਾ, ਹੋਰ ਕੁੱਝ ਵੀ ਪਸੰਦ ਨਹੀਂ ਸੀ ਆਉਂਦਾ।
ਇੱਕ ਦਿਨ, ਅਨਾਂਸੀ ਘਰ ਜਾਂਦੇ ਹੋਏ, ਆਪਣੇ ਮਿੱਤਰ ਖਰਗੋਸ਼ ਨੂੰ ਮਿਲਣ ਵਾਸਤੇ, ਉਸਦੇ ਕੋਲ ਰੁਕ ਗਿਆ।
'ਹਮਮ !' ਰਸੋਈ ਵਿੱਚ ਦਾਖ਼ਲ ਹੁੰਦੇ ਹੀ ਲਾਲਚੀ ਮੱਕੜੇ ਨੇ ਉੱਚੀ ਆਵਾਜ਼ ਵਿੱਚ ਕਿਹਾ। 'ਰੈਬਿਟ, ਜੋ ਸਾਗ ਤੁਸੀਂ ਪਕਾ ਰਹੇ ਹੋ, ਉਹ ਬਹੁਤ ਵਧੀਆ ਲੱਗ ਰਿਹਾ ਹੈ।'
ਖਰਗੋਸ਼ ਨੇ ਦੋਸਤੀ ਭਰੇ ਅੰਦਾਜ਼ ਵਿੱਚ ਜਵਾਬ ਦਿੱਤਾ, 'ਤੁਸੀਂ, ਰਾਤ ਦੇ ਖਾਣੇ ਤੱਕ ਕਿਉਂ ਨਹੀਂ ਰੁੱਕ ਜਾਂਦੇ? ਸਾਗ ਅਜੇ ਪੂਰਾ ਪੱਕਿਆ ਨਹੀਂ ਹੈ, ਪਰ ਛੇਤੀ ਹੀ ਪੱਕ ਜਾਵੇਗਾ।'
ਅਨਾਂਸੀ ਜਾਣਦਾ ਸੀ ਕਿ ਜੇਕਰ ਉਹ ਭੋਜਨ ਦੇ ਪੱਕਣ ਤੱਕ ਉੱਥੇ ਰੁੱਕਿਆ, ਤਾਂ ਖਰਗੋਸ਼ ਜਰੂਰ ਉਸਨੂੰ ਕੁੱਝ ਨਾ ਕੁੱਝ ਕੰਮ ਕਰਨ ਨੂੰ ਦੇ ਦੇਵੇਗਾ। ਪਰ ਲਾਲਚੀ ਮੱਕੜਾ ਆਪਣੇ ਦੋਸਤ ਕੋਲ ਕੰਮ ਕਰਨ ਤਾਂ ਆਇਆ ਨਹੀਂ ਸੀ।
ਇਸ ਲਈ ਅਨਾਂਸੀ ਨੇ ਖਰਗੋਸ਼ ਨੂੰ ਕਿਹਾ, 'ਮੇਰੇ ਪਿਆਰੇ ਦੋਸਤ, ਕਿਰਪਾ ਕਰਕੇ ਮੈਨੂੰ ਮਾਫ ਕਰੋ, ਪਰ ਮੈਨੂੰ ਕੁਝ ਕੰਮ ਹੈ ਜੋ ਮੈਨੂੰ ਹੁਣੇ ਕਰਨਾ ਪੈਣਾ ਹੈ। ਕਿਉਂ ਨਾ ਮੈਂ ਏਦਾਂ ਕਰਾਂ ਕਿ ਇੱਕ ਲੰਮਾ ਜਾਲ ਬੁਣ ਲਵਾਂ, ਜਿਸਦਾ ਇੱਕ ਸਿਰਾ ਮੈਂ ਆਪਣੀ ਲੱਤ ਨਾਲ ਅਤੇ ਦੂਜਾ ਸਿਰਾ ਤੁਹਾਡੇ ਖਾਣਾ ਪਕਾਉਣ ਵਾਲੇ ਪਤੀਲੇ ਦੇ ਆਲੇ-ਦੁਆਲੇ ਬੰਨ੍ਹ ਲਵਾਂ? ਇਸ ਤਰ੍ਹਾਂ, ਜਦੋਂ ਸਾਗ ਪੱਕ ਜਾਵੇ ਤਾਂ ਤੁਸੀਂ ਜਾਲ ਨੂੰ ਖਿੱਚ ਸਕਦੇ ਹੋ ਅਤੇ ਮੈਂ ਭੱਜਦਾ ਹੋਇਆ ਰਾਤ ਦੇ ਖਾਣੇ ਲਈ ਵਾਪਸ ਆ ਜਾਵਾਂਗਾ।
ਖਰਗੋਸ਼ ਸਹਿਮਤ ਹੋ ਗਿਆ ਕਿ ਇਹ ਤਾਂ ਬਹੁਤ ਵਧੀਆ ਵਿਚਾਰ ਸੀ। ਤਾਂ ਉਸ ਨੇ ਅਨਾਂਸੀ ਦੇ ਜਾਲ ਨੂੰ ਆਪਣੇ ਪਤੀਲੇ ਨਾਲ ਬੰਨ੍ਹ ਦਿੱਤਾ ਅਤੇ ਆਪਣੇ ਦੋਸਤ ਨੂੰ ਅਲਵਿਦਾ ਕਿਹਾ।

ਕੁਝ ਪਲਾਂ ਬਾਅਦ, ਲਾਲਚੀ ਮੱਕੜੇ ਨੇ ਪਾਇਆ ਕਿ ਉਹ ਆਪਣੇ ਚੰਗੇ ਦੋਸਤ, ਬਾਂਦਰ ਦੇ ਘਰ ਦੇ ਨੇੜਿਓਂ ਲੰਘ ਰਿਹਾ ਸੀ। ਅਤੇ ਹੋਇਆ ਇਹ ਕਿ ਮੰਕੀ ਵੀ ਆਪਣਾ ਰਾਤ ਦਾ ਭੋਜਨ ਪਕਾਉਣ ਦੀ ਤਿਆਰੀ ਦੇ ਵਿੱਚ ਲੱਗਿਆ ਹੋਇਆ ਸੀ।
'ਹਮਮ !' ਰਸੋਈ ਵਿੱਚ ਦਾਖ਼ਲ ਹੁੰਦੇ ਹੀ ਲਾਲਚੀ ਮੱਕੜੇ ਨੇ ਉੱਚੀ ਆਵਾਜ਼ ਵਿੱਚ ਕਿਹਾ। 'ਮੰਕੀ, ਜੋ ਫਲ੍ਹੀਆਂ ਅਤੇ ਸ਼ਾਹਿਦ ਦਾ ਭੋਜਨ ਤੁਸੀਂ ਪਕਾ ਰਹੇ ਹੋ, ਉਹ ਬਹੁਤ ਵਧੀਆ ਲੱਗ ਰਿਹਾ ਹੈ।'
ਦੋਸਤੀ ਭਰੇ ਅੰਦਾਜ਼ ਵਿੱਚ ਬਾਂਦਰ ਨੇ ਜਵਾਬ ਦਿੱਤਾ, 'ਤੁਸੀਂ ਇਨ੍ਹਾਂ ਦੇ ਪੱਕਣ ਤੱਕ ਕਿਓਂ ਨਹੀਂ ਰੁਕਦੇ ਅਤੇ ਫਿਰ ਉਸ ਤੋਂ ਬਾਅਦ ਭੋਜਨ ਵੀ ਕਰ ਲੈਣਾ?'
ਇੱਕ ਵਾਰ ਫਿਰ, ਅਨਾਂਸੀ ਜਾਣਦਾ ਸੀ ਕਿ ਜੇਕਰ ਉਹ ਭੋਜਨ ਦੇ ਪੱਕਣ ਤੱਕ ਰੁਕਿਆ ਤਾਂ ਮੰਕੀ (ਬਾਂਦਰ) ਉਸਨੂੰ ਜਰੂਰ ਕੁਝ ਕੰਮ ਕਰਨ ਲਈ ਦੇ ਦੇਵੇਗਾ, ਅਤੇ ਲਾਲਚੀ ਮੱਕੜੇ ਦੀ ਕੰਮ ਕਰਨ ਦੀ ਕੋਈ ਇੱਛਾ ਨਹੀਂ ਸੀ। ਇਸ ਲਈ ਅਨਾਂਸੀ ਨੇ ਬਾਂਦਰ ਨੂੰ ਕਿਹਾ, 'ਮੈਨੂੰ ਮਾਫ ਕਰਨਾ, ਮੇਰੇ ਦੋਸਤ, ਪਰ ਮੈਨੂੰ ਕੁਝ ਕੰਮ ਹੈ ਜੋ ਮੈਨੂੰ ਹੁਣੇ ਕਰਨਾ ਪੈਣਾ ਹੈ। ਕਿਉਂ ਨਾ ਮੈਂ ਏਦਾਂ ਕਰਾਂ ਕਿ ਇੱਕ ਲੰਮਾ ਜਾਲ ਬੁਣ ਲਵਾਂ, ਜਿਸਦਾ ਇੱਕ ਸਿਰਾ ਮੈਂ ਆਪਣੀ ਲੱਤ ਨਾਲ ਅਤੇ ਦੂਜਾ ਸਿਰਾ ਤੁਹਾਡੇ ਖਾਣਾ ਪਕਾਉਣ ਵਾਲੇ ਪਤੀਲੇ ਦੇ ਆਲੇ ਦੁਆਲੇ ਬੰਨ੍ਹ ਲਵਾਂ?
ਇਸ ਤਰ੍ਹਾਂ, ਜਦੋਂ ਫਲ੍ਹੀਆਂ ਅਤੇ ਸ਼ਾਹਿਦ ਪੱਕ ਜਾਣਗੇ, ਤਾਂ ਤੁਸੀਂ ਜਾਲ ਨੂੰ ਖਿੱਚ ਸਕਦੇ ਹੋ ਅਤੇ ਮੈਂ ਭੱਜਦਾ ਹੋਇਆ ਰਾਤ ਦੇ ਖਾਣੇ ਲਈ ਵਾਪਸ ਆ ਜਾਵਾਂਗਾ।
*
ਮੰਕੀ ਸਹਿਮਤ ਹੋਇਆ ਕਿ ਇਹ ਤਾਂ ਬਹੁਤ ਸ਼ਾਨਦਾਰ ਵਿਚਾਰ ਸੀ। ਅਤੇ ਤਾਂ ਉਸਨੇ ਅਨਾਂਸੀ ਦੇ ਜਾਲ ਨੂੰ ਆਪਣੇ ਪਤੀਲੇ ਨਾਲ ਬੰਨ੍ਹ ਦਿੱਤਾ ਅਤੇ ਆਪਣੇ ਦੋਸਤ ਨੂੰ ਅਲਵਿਦਾ ਕਿਹਾ।

ਆਪਣੇ ਘਰ ਨੂੰ ਵਾਪਸ ਜਾਣ ਵੇਲੇ, ਅਨਾਂਸੀ ਛੇ ਹੋਰ ਦੋਸਤਾਂ ਕੋਲ ਗਿਆ। ਉਹ ਸਾਰੇ ਆਪਣੇ ਰਾਤ ਦੇ ਭੋਜਨ ਨੂੰ ਬਣਾਉਣ ਦੀਆਂ ਤਿਆਰੀਆਂ ਵਿੱਚ ਵਿਅਸਤ ਸਨ।
ਉਹ ਕੱਛੂ, ਖਰਗੋਸ਼, ਗਿਲੜ੍ਹੀ (ਗਲਹਿਰੀ), ਚੂਹੇ, ਲੂੰਬੜੀ ਨੂੰ ਮਿਲਣ ਗਿਆ ਅਤੇ ਸਭ ਤੋਂ ਅਖੀਰ ਵਿੱਚ ਉਹ ਆਪਣੇ ਚੰਗੇ ਮਿੱਤਰ, ਸੂਰ ਕੋਲ ਗਿਆ।
ਹਰੇਕ ਦੋਸਤ ਕੋਲ ਪਹੁੰਚ ਕੇ, ਅਨਾਂਸੀ ਨੇ ਉਹੀ ਪੁਰਾਣੀ ਕਹਾਣੀ ਦੁਹਰਾਈ। ਅਤੇ ਹਰੇਕ ਦੋਸਤ ਦੇ ਖਾਣਾ ਬਣਾਉਨ ਵਾਲੇ ਘੜੇ ਲਈ, ਉਸਨੇ ਲੰਮਾ ਜਾਲ ਬੁਣਿਆ।
ਤਾਂ ਹੋਇਆ ਇਹ ਕਿ ਅਨਾਂਸੀ ਦੀਆਂ ਸਾਰੀਆਂ ਅੱਠ ਲੱਤਾਂ, ਅਲੱਗ ਅਲੱਗ ਖਾਣਾ ਪਕਾਉਣ ਦੇ ਬਰਤਨਾ ਨਾਲ, ਲੰਮੇ ਜਾਲੇ ਰਾਹੀਂ ਜੁੜ ਗਈਆਂ।

ਲਾਲਚੀ ਮੱਕੜਾ, ਆਪਣੇ ਹਰੇਕ ਦੋਸਤ ਨਾਲ ਚਲਾਕੀ ਕਰਨ ਤੋਂ, ਖੁਦ ਨੂੰ ਰੋਕ ਨਾ ਸਕਿਆ। ਉਸਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਉਹ ਹਰੇਕ ਰਸੋਈ ਦੇ ਪਤੀਲੇ ਵਿਚੋਂ, ਪੱਕ ਰਿਹਾ ਭੋਜਨ ਖਾ ਸਕੇਗਾ, ਨਾਲੇ ਉਸਨੂੰ, ਉਸਦੇ ਹਿੱਸੇ ਵਿੱਚ ਆਉਣ ਵਾਲਾ ਕੋਈ ਕੰਮ ਵੀ ਨਹੀਂ ਕਰਨਾ ਪਵੇਗਾ।
ਅਨਾਂਸੀ, ਉਸਨੂੰ ਮਿਲਣ ਵਾਲੇ, ਸਾਰੇ ਪਕਵਾਨਾਂ ਨੂੰ ਖਾਣ ਲਈ ਬੇਸਬਰੀ ਨਾਲ ਉਮੀਦ ਕਰ ਰਿਹਾ ਸੀ । ਖਾਸ ਕਰਕੇ, ਆਲੂ ਅਤੇ ਸ਼ਹਿਦ ਦਾ ਪਕਵਾਨ, ਜਿਸਨੂੰ ਸੂਰ ਹਮੇਸ਼ਾ ਬਹੁਤ ਹੀ ਵਧੀਆ ਤਰ੍ਹਾਂ ਨਾਲ ਬਣਾਉਂਦਾ ਸੀ।
ਲਾਲਚੀ ਮੱਕੜੇ ਨੇ ਸੋਚਿਆ, 'ਇਸ ਵਾਰ ਤਾਂ ਮੈਂ ਸੱਚਮੁੱਚ ਖੁਦ ਨੂੰ ਹੀ ਪਛਾੜ ਦਿੱਤਾ। ਖਾਣ ਵਾਸਤੇ ਇਨ੍ਹਾਂ ਸਾਰਾ ਵਧੀਆ ਭੋਜਨ ਮਿਲੇਗਾ ਅਤੇ ਬਦਲੇ ਵਿੱਚ ਜਿਹੜੇ ਕੰਮ ਮੈਨੂੰ ਕਰਨੇ ਪੈਣੇ ਸੀ, ਉਨ੍ਹਾਂ ਤੋਂ ਵੀ ਛੁਟਕਾਰਾ ਮਿਲ ਗਿਆ ! ਮੈਂ ਸੋਚਦਾ ਹਾਂ ਕਿ ਕਿਹੜੇ ਪਤੀਲੇ ਵਿੱਚ ਪਹਿਲਾਂ ਭੋਜਨ ਤਿਆਰ ਹੋਵੇਗਾ ?'
*
ਉਦੋਂ ਹੀ, ਅਨਾਂਸੀ ਨੂੰ ਆਪਣੀ ਇੱਕ ਲੱਤ ਵਿੱਚ ਬੰਨ੍ਹੇ ਹੋਏ ਜਾਲ ਵਿੱਚ, ਖਿਚਾਅ ਮਹਿਸੂਸ ਹੋਇਆ। ਲਾਲਚੀ ਮੱਕੜੇ ਨੇ ਸੋਚਿਆ, 'ਇਹ ਜ਼ਰੂਰ ਖਰਗੋਸ਼ ਹੋਣਾ, ਉਸਦਾ ਸਾਗ ਤਿਆਰ ਹੋ ਗਿਆ ਹੋਣਾ।'
ਪਰ ਉਦੋਂ ਹੀ, ਅਨਾਂਸੀ ਨੂੰ, ਉਸਦੀ ਦੂਜੀ ਲੱਤ ਨਾਲ ਬੰਨ੍ਹੇ ਹੋਏ ਜਾਲ ਵਿੱਚ, ਖਿਚਾਅ ਮਹਿਸੂਸ ਹੋਇਆ। 'ਓਹ ਪਿਆਰੇ ! ਉਹ ਜ਼ੋਰ ਨਾਲ ਚੀਕਿਆ। 'ਇਹ ਜ਼ਰੂਰ ਬਾਂਦਰ ਹੋਣਾ, ਉਸਦਾ ਫਲ਼ੀਆਂ ਅਤੇ ਸ਼ਾਹਿਦ ਵਾਲਾ ਘੜਾ ਪੱਕ ਗਿਆ ਹੋਣਾ।'
ਫਿਰ ਇੱਕ ਹੋਰ ਲੱਤ ਖਿੱਚੀ ਗਈ! ਅਤੇ ਇੱਕ ਹੋਰ! ਅਤੇ ਇੱਕ ਹੋਰ! ਕੁਝ ਪਲਾਂ ਵਿੱਚ, ਅਨਾਂਸੀ ਦੀਆਂ ਸਾਰੀਆਂ ਅੱਠ ਲੱਤਾਂ, ਇੱਕੋ ਸਮੇਂ, ਵੱਖੋ ਵੱਖਰੀਆਂ ਦਿਸ਼ਾਵਾਂ ਵਿੱਚ ਖਿੱਚੀਆਂ ਜਾ ਰਹੀਆਂ ਸਨ!

ਅਨਾਂਸੀ ਨੇ ਖੁਦ ਨੂੰ ਨਦੀ ਵੱਲ ਘਸੀਟਿਆ ਅਤੇ ਪਾਣੀ ਵਿੱਚ ਛਾਲ ਮਾਰ ਦਿੱਤੀ। ਉਸਦੀਆਂ ਲੱਤਾਂ ਤੋਂ ਸਾਰੇ ਜਾਲੇ ਪਾਣੀ ਵਿੱਚ ਧੂਲ ਗਏ। ਇੱਕ-ਇੱਕ ਕਰਕੇ ਜਾਲਾਂ ਨੇ ਉਸ ਦੀਆਂ ਲੱਤਾਂ 'ਤੇ ਆਪਣੀ ਪਕੜ੍ਹ ਛੱਡ ਦਿੱਤੀ। ਆਖਰਕਾਰ ਲਾਲਚੀ ਮੱਕੜਾ ਨਦੀ ਦੇ ਕੰਢੇ 'ਤੇ ਵਾਪਸ ਚੜ੍ਹਨ ਦੇ ਯੋਗ ਹੋਇਆ।
ਜਦੋਂ ਅਨਾਂਸੀ ਨੂੰ ਠੀਕ ਤਰ੍ਹਾਂ ਹੋਸ਼ ਆਇਆ, ਉਸਨੇ ਆਪਣੇ ਸਰੀਰ ਨੂੰ ਕਿਸੇ ਤਰ੍ਹਾਂ ਸੁਕਾਇਆ। ਉਸਦਾ ਧਿਆਨ ਕੁੱਝ ਬਹੁਤ ਹੀ ਅਜੀਬ ਚੀਜ਼ ਵੱਲ ਗਿਆ।
ਉਸਦੀਆਂ ਸਾਰੀਆਂ ਅੱਠ ਲੱਤਾਂ ਖਿੱਚ ਗਈਆਂ ਸਨ।
ਇੱਕ ਸਮੇ, ਕਦੇ ਉਹ ਛੋਟੀਆਂ ਅਤੇ ਚੌੜੀਆਂ ਹੁੰਦੀਆਂ ਸਨ, ਹੁਣ ਉਹ ਪਤਲੀਆਂ ਅਤੇ ਲੰਮੀਆਂ ਹੋ ਗਈਆਂ ਸਨ!
'ਉਫ਼! ਮੈਂ ਇਨ੍ਹਾਂ ਲਾਲਚੀ ਕਿਵੇਂ ਹੋ ਸਕਦਾ ਹਾਂ?' ਅਨਾਂਸੀ ਨੇ ਸੋਚਿਆ। 'ਹੁਣ ਦੇਖੋ ਮੇਰਾ ਹਾਲ ਕੀ ਬਣ ਗਿਆ ਹੈ। ਨਾ ਸਿਰਫ ਹੁਣ ਮੇਰੀਆਂ ਅੱਠ ਪਤਲੀਆਂ ਲੱਤਾਂ ਹਨ, ਪਰ ਹੁਣ ਮੈਨੂੰ ਆਪਣਾ ਭੋਜਨ ਵੀ ਖੁਦ ਹੀ ਪਕਾਉਣਾ ਪਵੇਗਾ!'
ਅਤੇ ਇਹੀ ਕਾਰਨ ਹੈ ਕਿ ਅਨਾਂਸੀ ਦੀਆਂ ਅੱਠ ਪਤਲੀਆਂ ਲੱਤਾਂ ਹਨ।
Enjoyed this story?