KidsOut World Stories

ਡ੍ਰੈਗਨ ਤੋਂ ਸੁਚੇਤ ਰਹੋ Alice Atkins    
Previous page
Next page

ਡ੍ਰੈਗਨ ਤੋਂ ਸੁਚੇਤ ਰਹੋ

A free resource from

Begin reading

This story is available in:

 

 

 

 

 

ਡ੍ਰੈਗਨ ਤੋਂ ਸੁਚੇਤ ਰਹੋ

 

 

 

 

 

 

 

 

*

ਇਲਾਕੇ ਵਿੱਚ ਸ਼ਾਮ ਹੋ ਗਈ ਸੀ। ਸਰ ਆਦੀ, ਡੇਮ ਸੋਫੀਆ ਅਤੇ ਸਰ ਥਾਮਸ ਖਾਲੀ ਪੇਟ ਅਤੇ ਦੁਖਦੇ ਪੈਰਾਂ ਤੋਂ ਦੁਖੀ ਸਨ। ਇਹ ਤਿੰਨੇ ਬਹਾਦਰ ਸੂਰਮੇ ਸਨ, ਜਿਨ੍ਹਾਂ ਨੇ ਸਾਰਾ ਦਿਨ ਸਫ਼ਰ ਕੀਤਾ ਸੀ ਅਤੇ ਉਨ੍ਹਾਂ ਨੂੰ ਰਾਤ ਨੂੰ ਰੁਕਣ ਲਈ ਕਿਸੇ ਥਾਂ ਦੀ ਲੋੜ ਸੀ।

ਅਚਾਨਕ, ਉਨ੍ਹਾਂ ਨੂੰ ਇੱਕ ਉੱਚੇ, ਹਨੇਰੇ ਪਹਾੜ ਦੇ ਪਰਛਾਵੇਂ ਵਿੱਚ ਛੁੱਪਿਆ ਇੱਕ ਪਿੰਡ ਲੱਭਿਆ।

ਜਦੋਂ ਉਹ ਪਿੰਡ ਵਿੱਚ ਗਏ, ਤਾਂ ਉਨ੍ਹਾਂ ਨੇ ਦੇਖਿਆ ਕਿ ਕਿਵੇਂ ਵਿਸ਼ਾਲ ਪਹਾੜ ਦਾ ਪਰਛਾਵਾਂ ਹਰ ਚੀਜ਼ 'ਤੇ ਛਾਇਆ ਹੋਇਆ ਸੀ। ਹਲਾਂਕਿ ਸਟਰੀਟ ਲਾਈਟਾਂ ਜਗ ਰਹੀਆਂ ਸਨ, ਪਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਹਰ ਇਮਾਰਤ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਸਨ ਅਤੇ ਪਰਦੇ ਪੂਰੀ ਤਰ੍ਹਾਂ ਬੰਦ ਕੀਤੇ  ਗਏ ਸਨ।

'ਕਿੰਨਾ ਅਜੀਬ ਪਿੰਡ ਹੈ। ਆਲੇ-ਦੁਆਲੇ ਜ਼ਰੂਰ ਕੋਈ ਨਾ ਕੋਈ ਹੋਵੇਗਾ,' ਸਰ ਆਦੀ ਨੇ ਕਿਹਾ।

'ਯਕੀਨਨ, ਕੋਈ ਜ਼ਰੂਰ ਹੋਣਾ ਚਾਹੀਦਾ ਹੈ, ਨਹੀਂ ਤਾਂ ਲਾਈਟਾਂ ਕਿਉਂ ਜਗਦੀਆਂ ਹੋਣਗੀਆਂ? ਸਾਨੂੰ ਰਹਿਣ ਲਈ ਕੋਈ ਥਾਂ ਲੱਭਣੀ ਚਾਹੀਦੀ ਹੈ, ਮੈਂ ਇਸ ਨੂੰ ਹੋਰ ਜ਼ਿਆਦਾ ਦੇਰ ਨਹੀਂ ਸਹਿ ਸਕਦੀ।' ਡੈਮ ਸੋਫੀਆ ਬੁੜਬੁੜਾਉਂਦੀ ਹੋਈ ਆਪਣੇ ਦਰਦ ਭਰੇ ਪੈਰਾਂ ਨੂੰ ਦਬਾਉਣ ਲਈ ਰੁਕ ਗਈ।

ਸਰ ਥਾਮਸ, ਜੋ ਅੱਗੇ ਵੱਧ ਗਿਆ ਸੀ, ਨੇ ਇੱਕ ਵੱਡੀ ਇਮਾਰਤ ਦੇਖੀ, ਜਿਸ 'ਤੇ ਇੱਕ ਸਾਈਨ ਬੋਰਡ 'ਤੇ ਵੱਡੇ-ਵੱਡੇ ਲਾਲ ਅੱਖਰਾਂ ਵਿੱਚ ਇੰਨ ਲਿਖਿਆ ਹੋਇਆ ਸੀ।

'ਉੱਧਰ,' ਉਸ ਨੇ ਧਰਮਸ਼ਾਲਾ ਵੱਲ ਇਸ਼ਾਰਾ ਕਰਦੇ ਹੋਏ ਆਪਣੇ ਦੋਸਤਾਂ ਨੂੰ ਵਾਪਸ ਬੁਲਾਇਆ।

ਤਿੰਨੋਂ ਸਾਹਮਣੇ ਵਾਲੇ ਦਰਵਾਜ਼ੇ ਤੱਕ ਚਲੇ ਗਏ ਅਤੇ ਆਪਣੇ ਕੰਨ ਉੱਥੇ ਲਗਾ ਦਿੱਤੇ। ਉਹ ਚੁੱਪਚਾਪ ਗੱਲਾਂਬਾਤਾਂ ਅਤੇ ਐਨਕਾਂ ਦੀ ਛਣਕ ਸੁਣ ਸਕਦੇ ਸਨ। ਡੈਮ ਸੋਫੀਆ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਕਰਾਹੁੰਦੇ ਹੋਏ ਖੁੱਲ੍ਹਿਆ, ਅੰਦਰੋਂ ਇੱਕ ਬਜ਼ੁਰਗ ਔਰਤ ਦਿਖਾਈ ਦਿੱਤੀ।

'ਕੀ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਪਿੱਛਲੇ ਪਾਸੋਂ ਅੰਦਰ ਆਉਣਾ ਚਾਹੀਦਾ ਹੈ?' ਔਰਤ ਬੋਲਣ ਲੱਗ ਪਈ। ਉਸ ਨੇ ਸੂਰਬੀਰਾਂ (ਨਾਇਟਸ) ਵੱਲ ਉਲਝਣ ਭਰੇ ਲਹਿਜ਼ੇ ਨਾਲ ਦੇਖਿਆ, 'ਤੂਸੀਂ ਸਾਰੇ ਇੱਥੇ ਕੀ ਕਰ ਰਹੇ ਹੋ?'

'ਅਸੀਂ ਖਾਣ ਅਤੇ ਆਰਾਮ ਕਰਨ ਲਈ ਕਿਸੇ ਜਗ੍ਹਾ ਦੀ ਤਲਾਸ਼ ਕਰ ਰਹੇ ਹਾਂ। ਕੀ ਅਸੀਂ ਕਿਰਪਾ ਕਰਕੇ ਇੱਥੇ ਰਹਿ ਸਕਦੇ ਹਾਂ?' ਸਰ ਥਾਮਸ ਨੇ ਪੁੱਛਿਆ।

ਔਰਤ ਨੇ ਤਿੰਨਾਂ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਅਤੇ ਉਨ੍ਹਾਂ ਦੇ ਅੰਦਰ ਆਉਣ ਤੋਂ ਬਾਅਦ ਦਰਵਾਜ਼ਾ ਬੰਦ ਕਰ ਦਿੱਤਾ। ਉਹਨਾਂ ਨੇ ਆਪਣੇ ਆਪ ਨੂੰ ਇੱਕ ਛੋਟੇ ਜਿਹੇ ਰੈਸਟੋਰੈਂਟ ਹੈ ਜਿਸ ਵਿੱਚ ਪਿੰਡ ਦੇ ਲੋਕ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਸਨ ਅਤੇ ਪੀ ਰਹੇ ਸਨ। ਔਰਤ ਉਨ੍ਹਾਂ ਨੂੰ ਅੱਗ ਦੇ ਕੋਲ ਇੱਕ ਛੋਟੇ ਜਿਹੇ ਮੇਜ਼ 'ਤੇ ਲੈ ਗਈ ਅਤੇ ਉਨ੍ਹਾਂ ਦੇ ਪੀਣ ਲਈ ਕੁਝ ਲੈ ਕੇ ਆਈ।

ਪਿੰਡ ਦੇ ਇੱਕ ਵਿਅਕਤੀ ਨੇ ਬੁਲੰਦ ਆਵਾਜ਼  ਵਿੱਚ ਕਿਹਾ। 'ਹਾਂ, ਡ੍ਰੈਗਨ ਜ਼ਰੂਰ ਬੀਤੀ ਰਾਤ ਇੱਥੇ ਆਇਆ ਹੋਵੇਗਾ। ਇਹੀ ਇਕੋ ਇੱਕ ਤਰੀਕਾ ਹੈ ਜਿਸ ਨਾਲ ਟੈਡ ਦਾ ਘਰ ਸੜ ਸਕਦਾ ਸੀ।' ਉਸ ਦੇ ਸ਼ਬਦ ਉਸ ਦੀ ਗੰਦੀ ਦਾੜ੍ਹੀ ਤੋਂ ਨਿਕਲੇ ਅਤੇ ਕਮਰੇ ਦੇ ਹਰ ਕੋਨੇ ਵਿੱਚ ਗੁੰਜਣ ਲੱਗ ਪਏ।

ਤਿੰਨਾਂ ਸੂਰਬੀਰਾਂ ਨੇ ਆਪਣਾ ਧਿਆਨ ਉਸ ਆਦਮੀ ਵੱਲ ਮੋੜਿਆ।

'ਇੱਕ ਡ੍ਰੈਗਨ?' ਸਰ ਆਦੀ ਨੇ ਪੁੱਛਿਆ।

'ਬਦਸੂਰਤ ਵੱਡੀ ਜਿਹੀ ਚੀਜ਼,' ਪਿੰਡ ਵਾਲਾ ਫੁੰਕਾਰਿਆ। 'ਉਹ ਹਰ ਰਾਤ ਇੱਥੇ ਖਾਣਾ ਖਾਣ ਦੀ ਕੋਸ਼ਿਸ਼ ਕਰਨ ਲਈ ਆਉਂਦਾ ਹੈ।'

'ਕੀ ਤੂੰ ਇਸ ਡ੍ਰੈਗਨ ਨੂੰ ਦੇਖਿਆ ਹੈ?'

'ਨਹੀਂ, ਪਰ ਮੇਰੇ ਚਾਚੇ ਨੇ ਦੇਖਿਆ ਹੈ। ਉਸ ਬੁੱਢੇ ਆਦਮੀ ਦਾ ਕਹਿਣਾ ਹੈ ਕਿ ਉਹ ਇੱਕ ਵੱਡਾ ਜਾਨਵਰ ਹੈ, ਇੱਕ ਘਰ ਤੋਂ ਵੀ ਵੱਡਾ, ਬਰਫੀਲੇ ਛਿਲਕਿਆਂ, ਬਹੁਤ ਵੱਡੀਆਂ ਲਾਲ ਅੱਖਾਂ ਅਤੇ ਪੰਜਿੰਆਂ ਵਾਲਾ।'

'ਓਹ ਬਸ ਕਰ, ਤੇਰਾ ਚਾਚਾ ਝੂਠਾ ਹੈ। ਹਰ ਕੋਈ ਜਾਣਦਾ ਹੈ ਕਿ ਉਸ ਦੀਆਂ ਅੱਖਾਂ ਪੀਲੀਆਂ ਹਨ!' ਉਸ ਦੇ ਨਾਲ ਬੈਠੇ ਆਦਮੀ ਨੇ ਥੁੱਕਦਿਆਂ ਕਿਹਾ।

'ਕੀ ਉਹ ਕਿਸੇ ਨੂੰ ਚੁੱਕ ਕੇ ਲੈ ਗਿਆ ਹੈ?' ਸਰ ਥਾਮਸ ਨੇ ਪੁੱਛਿਆ।

'ਅਜੇ ਨਹੀਂ। ਜਦੋਂ ਤੱਕ ਕੋਈ ਅੱਜ ਰਾਤ ਨੂੰ ਸਭ ਕੁਝ ਬੰਦ ਕਰਨਾ ਨਹੀਂ ਭੁੱਲ ਜਾਂਦਾ,' ਦਾੜ੍ਹੀ ਵਾਲਾ ਆਦਮੀ  ਬੁੜਬੁੜਾਇਆ, 'ਪਰ ਤੈਨੂੰ ਕੀ ਲੱਗਦਾ ਹੈ ਕਿ ਕਿੰਨਾ ਸਮਾਂ ਲੱਗੇਗਾ ਜਦੋਂ ਉਹ ਸਾਡੇ ਸਾਰਿਆਂ ਲਈ ਆਏਗਾ? ਹਰ ਕੋਈ ਜਾਣਦਾ ਹੈ ਕਿ ਡ੍ਰੈਗਨ ਅੱਗ ਛੱਡਦੇ ਹਨ। ਬੰਦ ਖਿੜਕੀਆਂ ਅਤੇ ਦਰਵਾਜ਼ੇ ਉਸ ਨੂੰ ਸਦਾ ਲਈ ਬਾਹਰ ਨਹੀਂ ਰੱਖ ਸਕਦੇ।'

ਪਿੰਡ ਵਾਲੇ ਚੁੱਪ ਹੋ ਗਏ।

ਸੂਰਬੀਰਾਂ ਨੇ ਇੱਕ-ਦੂਜੇ ਵੱਲ ਦੇਖਿਆ।

'ਕੀ ਕੋਈ ਤਰੀਕਾ ਹੈ ਜਿਸ ਨਾਲ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ?' ਸਰ ਅਦੀ ਫੁਸਫੁਸਾਇਆ।

'ਕੀ ਤੈਨੂੰ ਲੱਗਦਾ ਹੈ ਕਿ ਅਸੀਂ...' ਸਰ ਥਾਮਸ ਰੁਕਿਆ, '... ਅਸੀਂ ਇੱਕ ਡ੍ਰੈਗਨ ਨਾਲ ਲੜ ਸਕਦੇ ਹਾਂ?'

'ਸਾਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਲੋੜ ਹੈ,' ਡੇਮ ਸੋਫੀਆ ਨੇ ਐਲਾਨ ਕੀਤਾ। ਉਹ ਖੜ੍ਹੀ ਹੋ ਗਈ ਅਤੇ ਕਮਰੇ ਨੂੰ ਸੰਬੋਧਿਤ ਕੀਤਾ। 'ਜੇ ਇਹ ਡ੍ਰੈਗਨ ਤੁਹਾਡੀ ਮੁਸ਼ਕਲ ਦਾ ਕਾਰਨ ਬਣ ਰਿਹਾ ਹੈ, ਤਾਂ ਅਸੀਂ ਜਾ ਕੇ ਇਸਦਾ ਹੱਲ ਕਰਾਂਗੇ।'

ਪਿੰਡ ਦੇ ਲੋਕ ਉਸ ਵੱਲ ਘੂਰਦੇ ਰਹੇ।

ਦਾੜ੍ਹੀ ਵਾਲਾ ਆਦਮੀ ਹੱਸ ਪਿਆ। 'ਸੱਚਮੁੱਚ? ਇੱਕ ਡ੍ਰੈਗਨ ਦੇ ਵਿਰੁੱਧ? ਕੀ ਤੂੰ ਪਾਗਲ ਹੈਂ?' ਉਸ ਨੇ ਕਿਹਾ।

'ਮੈਂ ਇੱਕ ਸੂਰਬੀਰ ਹਾਂ। ਮੈਨੂੰ ਕਿਸੇ ਡ੍ਰੈਗਨ ਤੋਂ ਡਰ ਨਹੀਂ ਲੱਗਦਾ।' ਡੈਮ ਸੋਫੀਆ ਨੇ ਉਸ ਵੱਲ ਤੱਕਿਆ। ਉਸ ਦਾ ਹਾਸਾ ਫਿੱਕਾ ਪੈ ਗਿਆ।

ਸਰ ਆਦੀ ਅਤੇ ਸਰ ਥਾਮਸ ਨੇ ਇੱਕ ਦੂਜੇ ਵੱਲ ਦੇਖਿਆ।

'ਬੇਸ਼ੱਕ, ਰਾਤ ਦੇ ਖਾਣੇ ਤੋਂ ਬਾਅਦ,' ਸਰ ਆਦੀ ਨੇ ਕਿਹਾ।

ਛੇਤੀ ਹੀ ਮੇਜ਼ਬਾਨ ਨੇ ਉਨ੍ਹਾਂ ਨੂੰ ਰਾਤ ਦਾ ਖਾਣਾ ਪਰੋਸਿਆ। ਜਦੋਂ ਉਹ ਖਾਣਾ ਖਾ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਬਾਕੀ ਦਾ ਕਮਰਾ ਬੁੜਬੁੜਾ ਰਿਹਾ ਸੀ, ਉਨ੍ਹਾਂ ਵੱਲ ਲੁਕਵੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਜਿਉਂ ਹੀ ਉਨ੍ਹਾਂ ਨੇ ਆਪਣਾ ਖਾਣਾ ਖ਼ਤਮ ਕੀਤਾ, ਇੱਕ ਮੋਟਾ ਪਿੰਡ ਵਾਲਾ ਉਨ੍ਹਾਂ ਦੇ ਮੇਜ਼ ਕੋਲ ਆ ਗਿਆ।

'ਜੇ ਤੁਸੀਂ ਸੱਚਮੁੱਚ ਹੀ ਇਹ ਕਰਨਾ ਚਾਹੁੰਦੇ ਹੋ, ਤਾਂ ਡ੍ਰੈਗਨ ਪਹਾੜ ਦੀ ਚੋਟੀ 'ਤੇ ਇੱਕ ਗੁਫਾ ਵਿੱਚ ਰਹਿੰਦਾ ਹੈ।'

'ਮੇਰੇ ਪਿਤਾ ਦਾ ਪੁਰਾਣਾ ਦੋਸਤ ਇੱਕ ਵਾਰ ਉੱਥੇ ਉੱਪਰ ਗਿਆ ਸੀ। ਉਹ ਕਹਿੰਦਾ ਹੈ ਕਿ ਗੁਫਾ ਹੱਡੀਆਂ ਨਾਲ ਭਰੀ ਹੋਈ ਹੈ।'

'ਸਾਡਾ ਇਹ ਮੰਤਵ ਹੈ, ਅਤੇ ਅਸੀਂ ਠੀਕ ਰਹਾਂਗੇ। ਸੁਝਾਅ ਲਈ ਤੁਹਾਡਾ ਧੰਨਵਾਦ,' ਡੈਮ ਸੋਫੀਆ ਨੇ ਕਿਹਾ। ਸੂਰਬੀਰ ਖੜ੍ਹੇ ਹੋ ਗਏ, ਆਪਣੇ ਖਾਣੇ ਦਾ ਭੁਗਤਾਨ ਕੀਤਾ ਅਤੇ ਧਰਮਸ਼ਾਲਾ ਤੋਂ ਬਾਹਰ ਚਲੇ ਗਏ। ਉਹ ਹਨੇਰੇ ਪਹਾੜ ਵੱਲ ਨਿਕਲ ਪਏ। ਉਨ੍ਹਾਂ ਨੇ ਮਸ਼ਾਲਾਂ ਜਗਾਈਆਂ ਅਤੇ ਇੱਕ ਪੁਰਾਣੀ ਟੁੱਟੀ ਹੋਈ ਸੜਕ 'ਤੇ ਤੁਰ ਕੇ ਚੜ੍ਹਾਈ ਤੱਕ ਪਹੁੰਚੇ।

ਉੱਲੂ ਰਾਤ ਨੂੰ ਚੀਕ-ਚਿਹਾੜਾ ਪਾ ਰਹੇ ਸਨ। ਕਾਲੇ ਹੋਏ ਘਾਹ ਅਤੇ ਮੁਰਝਾਏ ਰੁੱਖ ਰਸਤੇ ਦੇ ਕਿਨਾਰੇ ਸੀ। ਇਥੋਂ ਤੱਕ ਕਿ ਹਵਾ ਵੀ ਉਨ੍ਹਾਂ ਦੀ ਚਮੜੀ ਦੇ ਵਿਰੁੱਧ ਝੁਲਸੀ ਹੋਈ ਮਹਿਸੂਸ ਕਰਦੀ ਸੀ। ਉਹ ਕਈ ਘੰਟਿਆਂ ਤੱਕ ਚੜ੍ਹਾਈ ਕਰਦੇ ਰਹੇ। ਆਖ਼ਿਰਕਾਰ, ਉਹ ਉਸ ਚੋਟੀ 'ਤੇ ਪਹੁੰਚ ਗਏ ਜਿੱਥੇ ਮੁਰਝਾਏ ਘਾਹ ਨੇ ਕਾਲੀ ਚੱਟਾਨ ਨੂੰ ਰਸਤਾ ਦਿੱਤਾ।

ਪਹਾੜ ਦੀ ਚੋਟੀ 'ਤੇ ਇੱਕ ਗੁਫਾ ਦਾ ਪ੍ਰਵੇਸ਼ ਦੁਆਰ ਲਾਲ ਚਮਕ ਰਿਹਾ ਸੀ।

'ਕੀ ਸਾਡੇ ਕੋਲ ਕੋਈ ਯੋਜਨਾ ਹੈ?' ਸਰ ਆਦੀ ਨੇ ਡੇਮ ਸੋਫੀਆ ਨੂੰ ਪੁੱਛਿਆ।

'ਸਾਨੂੰ ਪਹਿਲਾਂ ਗੁਫਾ ਦੇ ਆਲੇ-ਦੁਆਲੇ ਝਾਤ ਮਾਰਨ ਦੀ ਲੋੜ ਪਵੇਗੀ,' ਡੇਮ ਸੋਫੀਆ ਨੇ ਕਿਹਾ।

ਉਹ ਅੰਦਰ ਚਲੇ ਗਏ ਅਤੇ ਦੇਖਿਆ ਕਿ ਗੁਫਾ ਇੱਕ ਘੁਮਾਓ ਵਿੱਚ ਹੇਠਾਂ ਵੱਲ ਢੱਲਦੀ ਸੀ। ਮਸ਼ਾਲਾਂ ਦੀ ਰੌਸ਼ਨੀ ਤੋਂ, ਉਹ ਕੰਧਾਂ 'ਤੇ ਕਾਲਖ ਅਤੇ ਫਰਸ਼ 'ਤੇ ਖੁਰਚੇ ਹੋਏ ਪੰਜਿਆਂ ਦੇ ਨਿਸ਼ਾਨ ਦੇਖ ਸਕਦੇ ਸਨ।

ਧੂੰਏਂ ਨਾਲ ਹਵਾ ਭਾਰੀ ਸੀ। ਉਹ ਤਿੰਨੋਂ ਉਦੋਂ ਤੱਕ ਹੇਠਾਂ ਅਤੇ ਹੇਠਾਂ ਜਾਂਦੇ ਗਏ ਜਦੋਂ ਤੱਕ ਉਹ ਰੱਸੀ ਨਾਲ ਬੰਨ੍ਹੇ ਹੋਏ ਕੁਝ ਚਿੱਟੇ ਪਦਾਰਥ ਦੇ ਬਣੇ ਪਰਦੇ ਤੱਕ ਨਹੀਂ ਪਹੁੰਚ ਗਏ।

'ਹੱਡੀਆਂ?' ਸਰ ਥਾਮਸ ਨੇ ਪੁੱਛਿਆ।

ਸਰ ਆਦੀ ਨੇ ਨੇੜਿਓਂ ਦੇਖਿਆ। ਪਰਦਾ ਇੰਨਾ ਪਾਰਦਰਸ਼ੀ ਸੀ ਕਿ ਉਹ ਹੱਡੀ ਦਾ ਬਣਿਆ ਨਹੀਂ ਹੋ ਸਕਦਾ ਸੀ।

'ਕਿਸੇ ਕਿਸਮ ਦੀ ਚੱਟਾਨ?' ਉਹ ਬੁੜਬੁੜਾਇਆ।

ਇੱਕ ਗਰਜ ਹਵਾ ਨੂੰ ਚੀਰਦੀ ਹੋਈ ਸੁਣਾਈ ਦਿੱਤੀ। ਇਸ ਨੇ ਸਫੈਦ ਚੱਟਾਨ ਦਾ ਪਰਦਾ ਖਿੰਡਾਇਆ ਅਤੇ ਇੱਕ ਪਲ ਲਈ ਸੂਰਬੀਰਾਂ ਨੂੰ ਪਿੱਛੇ ਵੱਲ ਧੱਕ ਦਿੱਤਾ।

ਜਿਵੇਂ ਹੀ ਉਨ੍ਹਾਂ ਨੇ ਆਪਣਾ ਸੰਤੁਲਨ ਮੁੜ ਪ੍ਰਾਪਤ ਕੀਤਾ, ਉਨ੍ਹਾਂ ਨੇ ਇਕੱਠਿਆਂ ਆਪਣੇ ਆਪ ਨੂੰ ਪਰਦੇ ਥਾਣੀ ਧੱਕਾ ਦਿੱਤਾ ਅਤੇ ਇੱਕ ਉੱਚੀ ਗੁਫਾ ਲੱਭੀ।

ਹਜ਼ਾਰਾਂ ਵੱਖ-ਵੱਖ ਰੰਗਾਂ ਦੀ ਧਾਤੂ ਨੇ, ਅੱਗ ਦੀ ਰੌਸ਼ਨੀ ਵਿੱਚ ਚਮਕਦੇ ਹੋਏ, ਕੰਧਾਂ 'ਤੇ ਲਕੀਰਾਂ ਪਾ ਦਿੱਤੀਆਂ। ਸਾਰੀਆਂ ਸ਼ਕਲਾਂ ਅਤੇ ਆਕਾਰਾਂ ਦੇ ਰਤਨ ਫਰਸ਼ 'ਤੇ ਪੱਥਰਾਂ ਦੇ ਢੇਰ 'ਤੇ ਪਏ ਸਨ। ਕਮਰੇ ਦੇ ਵਿਚਕਾਰ ਰਤਨਾਂ ਦਾ ਇੱਕ ਇੰਨਾ ਉੱਚਾ ਪਹਾੜ ਸੀ ਕਿ ਉਹ ਗੁਫਾ ਦੇ ਉਪਰਲੇ ਹਿੱਸੇ ਨੂੰ ਛੂਹ ਰਿਹਾ ਸੀ। ਸੂਰਬੀਰਾਂ ਨੇ ਹੈਰਾਨ ਹੋ ਕੇ ਆਲੇ-ਦੁਆਲੇ ਦੇਖਿਆ; ਉਨ੍ਹਾਂ ਨੇ ਅਜਿਹੀ ਦੌਲਤ ਕਦੇ ਵੀ ਨਹੀਂ ਦੇਖੀ ਸੀ।

'ਕੀ ਤੈਨੂੰ ਲਗਦਾ ਹੈ ਕਿ ਇਹ ਡ੍ਰੈਗਨ ਦਾ ਘਰ ਹੈ? ਜੇ ਇਹ ਏਨਾ ਭੈੜਾ ਰਾਖਸ਼ ਹੈ, ਤਾਂ ਇਸ ਨੇ ਏਨੀ ਅਦਭੁਤ ਥਾਂ ਦੀ ਸਿਰਜਣਾ ਕਿਵੇਂ ਕੀਤੀ ਹੋਵੇਗੀ?' ਸਰ ਥਾਮਸ ਨੇ ਪੁੱਛਿਆ।

ਉਹ ਪੱਥਰਾਂ ਦੇ ਢੇਰ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਉਹਨਾਂ ਨੂੰ ਇੱਕ ਮੇਜ਼ ਅਤੇ ਕੁਰਸੀਆਂ ਦੇ ਪਿੱਛੇ ਕੰਧ ਵਿੱਚ ਉੱਕਰੀ ਹੋਈ ਇੱਕ ਛੋਟੀ ਜਿਹੀ ਫਾਇਰਪਲੇਸ ਲੱਭੀ। ਉੱਥੇ ਕੁਝ ਔਜ਼ਾਰ ਸਨ, ਐਨਕਾਂ ਦੀ ਇੱਕ ਦਿਲਚਸਪ ਜੋੜੀ ਅਤੇ ਮੇਜ਼ ਦੇ ਉੱਤੇ ਰਤਨ ਬਿਖਰੇ ਹੋਏ ਸੀ।

ਰਤਨਾਂ ਦੇ ਪਹਾੜ ਤੋਂ ਇੱਕ ਹੋਰ ਗਰਜ ਉੱਠੀ। ਪਰ, ਇਸ ਵਾਰ ਇਸ ਦਾ ਅੰਤ ਉਸ ਚੀਜ਼ ਨਾਲ ਹੋਇਆ ਜੋ ਨਿਰਸੰਦੇਹ ਤੌਰ 'ਤੇ ਇੱਕ ਘੁਰਾੜੇ ਵਾਂਗ ਸੀ।

'ਇਹ ਇੱਧਰ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ,' ਡੇਮ ਸੋਫੀਆ ਨੇ ਕਿਹਾ।

ਤਿੰਨੇ ਸੂਰਬੀਰ ਚਮਕਦੇ ਢੇਰ ਕੋਲ ਪਹੁੰਚੇ ਅਤੇ ਇਸ ਦੇ ਆਲੇ-ਦੁਆਲੇ ਚੱਕਰ ਕੱਟਿਆ।

'ਹੋ ਸਕਦਾ ਹੈ ਕਿ ਇਹ ਇਸ ਦੇ ਅੰਦਰ ਹੋਵੇ?' ਸਰ ਆਦੀ ਨੇ ਪੁੱਛਿਆ।

'ਚਲੋ ਫਿਰ ਖੁਦਾਈ ਸ਼ੁਰੂ ਕਰਦੇ ਹਾਂ,' ਡੈਮ ਸੋਫੀਆ ਨੇ ਕਿਹਾ। ਉਸਨੇ ਰਤਨਾਂ ਨੂੰ ਹੱਥ ਨਾਲ ਚੁੱਕਿਆ ਅਤੇ ਉਨ੍ਹਾਂ ਨੂੰ ਦੂਰ ਸੁੱਟ ਦਿੱਤਾ। ਸਰ ਅਦੀ ਅਤੇ ਸਰ ਥਾਮਸ ਸ਼ਾਮਲ ਹੋ ਗਏ, ਅਤੇ ਰਤਨਾਂ ਨੂੰ ਕਮਰੇ ਦੇ ਆਲੇ-ਦੁਆਲੇ ਬਿਖੇਰਿਆ। ਕੀਮਤੀ ਪੱਥਰ ਉੱਡ ਕੇ ਫਰਨੀਚਰ ਵਿੱਚ ਜਾ ਵੜੇ ਅਤੇ ਕੰਧਾਂ ਤੋਂ ਮਸ਼ਾਲਾਂ ਨੂੰ ਗਿਰਾ ਦਿੱਤਾ। ਢੇਰ ਦੇ ਸਿਖਰ 'ਤੇ ਪਏ ਰਤਨ ਹੇਠਾਂ ਡਿੱਗ ਪਏ ਅਤੇ ਪੱਥਰਾਂ ਦੇ ਛੋਟੇ-ਛੋਟੇ ਢੇਰਾਂ ਨਾਲ ਟਕਰਾਏ, ਅਤੇ ਉਹਨਾਂ ਨੂੰ ਡਿੱਗਾ ਦਿੱਤਾ।

ਸੂਰਬਾਰ ਅੰਦਰ ਕਿਸੇ ਡ੍ਰੈਗਨ ਨੂੰ ਨਹੀਂ ਦੇਖ ਸਕੇ।

'ਇਹ ਇੱਥੇ ਹੀ ਹੋਣਾ ਚਾਹੀਦਾ ਹੈ,' ਸਰ ਥਾਮਸ ਨੇ ਕਿਹਾ। 'ਮੈਂ ਇਸ ਨੂੰ ਸੁਣ ਸਕਦਾ ਹਾਂ।'

ਉਸ ਵੇਲੇ, ਡੇਮ ਸੋਫੀਆ ਨੇ ਕੁੱਝ ਛਿਲਕਿਆਂ ਵਾਲਾ ਅਤੇ ਲਾਲ ਰੰਗ ਦਾ ਕੁਝ ਲੱਭਿਆ। ਉਸ ਨੇ ਇਸ ਨੂੰ ਖਿੱਚਿਆ, ਅਤੇ ਇੱਕ ਡ੍ਰੈਗਨ ਨੂੰ ਪ੍ਰਗਟ ਕਰਦੇ ਹੋਏ ਰਤਨ ਥੱਲੇ ਡਿਗ ਪਏ, ਜੋ ਕਿਸੇ ਵੱਡੇ ਕੁੱਤੇ ਤੋਂ ਵੱਡਾ ਨਹੀਂ ਸੀ। ਇਹ ਗੂੜੇ ਲਾਲ ਦੇ ਛਿਲਕਿਆਂ ਨਾਲ ਕੱਜਿਆ ਹੋਇਆ ਸੀ ਅਤੇ ਰੂਬੀਆਂ ਵਾਂਗ ਚਮਕ ਰਿਹਾ ਸੀ।

ਡੇਮ ਸੋਫੀਆ ਦੀਆਂ ਅੱਖਾਂ ਚੌੜੀਆਂ ਹੋ ਗਈਆਂ।

'ਡ੍ਰੈਗਨ?' ਉਹ ਇੱਕ ਦੱਮ ਬੋਲ ਪਈ।

ਡ੍ਰੈਗਨ ਇੱਕਦਮ ਜਾਗ ਪਿਆ।

'ਤੁਸੀਂ ਕੌਣ ਹੋ? ਕਿਰਪਾ ਕਰਕੇ ਮੈਨੂੰ ਛੱਡ ਦਿਓ...' ਡ੍ਰੈਗਨ ਬੋਲਣ ਲੱਗ ਪਿਆ। ਉਸ ਦੀਆਂ ਹਰੀਆਂ ਅੱਖਾਂ ਚੌੜੀਆਂ ਹੋ ਗਈਆਂ ਜਦੋਂ ਉਹ ਕਮਰੇ ਦੇ ਆਲੇ-ਦੁਆਲੇ ਘੁੰਮੀਆਂ। 'ਮੇਰਾ ਘਰ? ਤੂਸੀਂ ਇਹ ਕੀ ਕੀਤਾ ਹੈ?'

ਸਰ ਆਦੀ ਅਤੇ ਸਰ ਥਾਮਸ ਡੇਮ ਸੋਫੀਆ ਦੇ ਹੱਥਾਂ ਵਿੱਚ ਤਿਲਮਿਲਾਉਂਦੇ ਹੋਏ ਡ੍ਰੈਗਨ ਕੋਲ ਪਹੁੰਚੇ।

'ਕੀ ਤੂੰ ਉਹ ਡ੍ਰੈਗਨ ਨਹੀਂ ਹੈਂ ਜੋ ਪਿੰਡ ਵਿੱਚ ਦਹਿਸ਼ਤ ਫੈਲਾ ਰਿਹਾ ਹੈ?' ਸਰ ਥਾਮਸ ਨੇ ਜੀਵ ਨੂੰ ਪੁੱਛਿਆ।

'ਪਿੰਡ? ਮੈਂ ਉੱਥੇ ਹੇਠਾਂ ਕਦੀ ਨਹੀਂ ਜਾਂਦਾ। ਉਹ ਬਹੁਤ ਘਟੀਆ ਲੋਕ ਹਨ। ਮੈਂ ਤਾਂ ਏਥੇ ਹੀ ਰਹਿੰਦਾ ਹਾਂ ਅਤੇ ਗਹਿਣੇ ਬਣਾਉਂਦਾ ਹਾਂ।'

ਡ੍ਰੈਗਨ ਨੇ ਡੈਸਕ ਵੱਲ ਦੇਖਿਆ ਅਤੇ ਆਪਣੇ ਆਪ ਨੂੰ ਡੇਮ ਸੋਫੀਆ ਦੇ ਹੱਥੋਂ ਛੁਡਾਇਆ। ਮੇਜ਼ ਰਤਨ ਦੇ ਹੜ੍ਹ ਦੇ ਭਾਰ ਹੇਠ ਆਉਣ ਕਾਰਨ ਬਹੁਤ ਸਾਰੇ ਟੁਕੜਿਆਂ ਵਿੱਚ ਟੁੱਟ ਗਿਆ ਸੀ। ਡ੍ਰੈਗਨ ਇੱਧਰ-ਓਧਰ ਤੁਰਿਆ ਅਤੇ ਐਨਕਾਂ ਚੁੱਕ ਲਈਆਂ। ਉਸਨੇ ਉਨ੍ਹਾਂ ਨੂੰ ਆਪਣੇ ਨੱਕ 'ਤੇ ਟਿਕਾਇਆ ਅਤੇ ਸ਼ੀਸ਼ੇ ਰਾਹੀਂ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਾਇਆ ਕਿ ਉਹ ਮੁਰੰਮਤ ਨਾ ਹੋਣ ਦੀ ਹੱਦ ਤੱਕ ਟੁੱਟ ਚੁੱਕੀਆਂ ਸਨ।

ਡ੍ਰੈਗਨ ਚਿਲਾਇਆ। ਐਨਕਾਂ ਨੂੰ ਸੁੱਟਦਿਆਂ, ਉਸਨੇ ਆਪਣਾ ਸਿਰ ਆਪਣੇ ਪੰਜਿਆਂ ਵਿੱਚ ਦੱਬ ਲਿਆ। ਉਹ ਰੋਂਦੀ ਹੋਈ ਅਤੇ ਫਰਸ਼ 'ਤੇ ਅੱਗ ਦੀਆਂ ਛੋਟੀਆਂ-ਛੋਟੀਆਂ ਚੰਗਿਆੜੀਆਂ ਛੱਡਦੀ ਹੋਈ ਇੱਕ ਗੇਂਦ ਦੀ ਸ਼ਕਲ ਵਿੱਚ ਘੁੰਮ ਗਈ।

'ਤੁਸੀਂ ਇਹ ਕੀ ਕਰ ਦਿੱਤਾ? ਮੈਂ ਆਪਣੀਆਂ ਐਨਕਾਂ ਤੋਂ ਬਿਨਾਂ ਦੇਖ ਨਹੀਂ ਸਕਦਾ। ਤੁਸੀਂ ਸਭ ਕੁਝ ਤਬਾਹ ਕਰ ਦਿੱਤਾ ਹੈ! ਚਲੇ ਜਾਓ, ਮੂਰਖ ਮਨੁੱਖੋ!' ਉਸ ਨੇ ਰੌਲਾ ਪਾਇਆ।

ਸੂਰਬੀਰਾਂ ਨੇ ਇੱਕ-ਦੂਜੇ ਵੱਲ ਦੇਖਿਆ।

'ਇਹ ਜੀਵ ਨੁਕਸਾਨ-ਰਹਿਤ ਜਾਪਦਾ ਹੈ,' ਸਰ ਆਦੀ ਨੇ ਕਿਹਾ। 'ਮੈਨੂੰ ਸ਼ੱਕ ਹੈ ਕਿ ਇਹ ਇੱਕ ਮੁਰਗੀ ਤੋਂ ਵੱਡੀ ਕਿਸੇ ਵੀ ਚੀਜ਼ ਨੂੰ ਚੁੱਕ ਸਕਦੀ ਹੈ ਅਤੇ ਇਸ ਵਿੱਚ ਅਜਿਹਾ ਕੋਈ ਜਜ਼ਬਾ ਨਹੀਂ ਜਾਪਦਾ।' ਉਸ ਨੇ ਦੁਖੀ ਹਿਰਦੇ ਵਾਲੇ ਡ੍ਰੈਗਨ ਵੱਲ ਦੇਖਿਆ ਅਤੇ ਉਸ ਦੀਆਂ ਡੂੰਘੀਆਂ ਆਵਾਜ਼ਾਂ ਨੂੰ ਸ਼ਾਂਤ ਕਰਨ ਲਈ ਆਪਣੀ ਆਵਾਜ਼ ਬੁਲੰਦ ਕੀਤੀ। 'ਪਿੰਡ ਵਾਲਿਆਂ ਨੇ ਝੂਠ ਬੋਲਿਆ ਹੋਵੇਗਾ, ਅਸੀਂ ਕੀ ਕਰ ਸਕਦੇ ਹਾਂ?'

'ਸਾਨੂੰ ਪਿੰਡ ਵਾਪਸ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਠੀਕ ਕਰਨ ਵਿੱਚ ਸਾਡੀ ਮਦਦ ਲਈ ਲੋਕਾਂ ਨੂੰ ਲੈ ਕੇ ਆਉਣਾ ਚਾਹੀਦਾ ਹੈ,' ਡੇਮ ਸੋਫੀਆ ਨੇ ਰੋਂਦੇ ਹੋਏ ਜੀਅ ਵੱਲ ਦੇਖਣ ਲਈ ਮੁੜਦੇ ਹੋਏ ਕਿਹਾ। 'ਚਿੰਤਾ ਨਾ ਕਰੋ। ਅਸੀਂ ਵਾਪਸ ਆਵਾਂਗੇ।'

ਤਿੰਨੋਂ ਸੂਰਬਾਰ ਗੁਫਾ ਤੋਂ ਜਲਦੀ ਬਾਹਰ ਨਿਕਲੇ ਅਤੇ ਪਹਾੜ ਤੋਂ ਉਤਰ ਕੇ ਹੇਠਾਂ ਪਿੰਡ ਵੱਲ ਚੜ੍ਹ ਗਏ। ਜਦੋਂ ਉਹ ਪਹੁੰਚੇ ਤਾਂ ਸਵੇਰ ਹੋ ਗਈ ਸੀ। ਪਿੰਡ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ ਅਤੇ ਸੜਕਾਂ 'ਤੇ ਭਟਕ ਰਹੇ ਸਨ।

ਸੂਰਬੀਰ ਉਨ੍ਹਾਂ ਵਿੱਚੋਂ ਜਿੰਨੇ ਵੀ ਲੋਕ ਇਕੱਠੇ ਕਰ ਸਕਦੇ ਸੀ, ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਸਮਝਾਇਆ ਕਿ ਉਨ੍ਹਾਂ ਨੇ ਕੀ ਦੇਖਿਆ ਅਤੇ ਕੀਤਾ ਸੀ।

'ਬਕਵਾਸ!' ਇੱਕ ਪਿੰਡ ਵਾਸੀ ਨੇ ਚੀਕ ਕੇ ਕਿਹਾ।

'ਉਹ ਡ੍ਰੈਗਨ ਬਹੁਤ ਵੱਡਾ ਅਤੇ ਖ਼ਤਰਨਾਕ ਹੈ!' ਇੱਕ ਹੋਰ ਨੇ ਕਿਹਾ।

'ਜੇ ਤੂਸੀਂ ਸਾਡੇ 'ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਇਲਾਕੇ ਦੇ ਸੂਰਬੀਰ ਹੋਣ ਦੇ ਨਾਤੇ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਤੁਸੀਂ ਸਾਡੇ ਮਗਰ ਚਲ ਕੇ ਆਪੇ ਹੀ ਦੇਖ ਲਵੋ,' ਡੇਮ ਸੋਫੀਆ ਨੇ ਆਪਣੀ ਤਲਵਾਰ ਹਵਾ ਵਿੱਚ ਚੁੱਕਦਿਆਂ ਕਿਹਾ।

ਪਿੰਡ ਦੇ ਲੋਕ ਬੁੜਬੁੜਾਏ, ਪਰ ਉਹ ਜਾਣਦੇ ਸਨ ਕਿ ਉਹ ਕਿਸੇ ਸੂਰਬੀਰ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ ਸੀ। ਸੂਰਬੀਰ ਉਨ੍ਹਾਂ ਨੂੰ ਪਿੰਡ ਤੋਂ ਬਾਹਰ, ਪਹਾੜਾਂ ਦੇ ਉੱਤੇ ਅਤੇ ਹੇਠਾਂ ਗੁਫਾ ਵਿੱਚ ਲੈ ਗਏ। ਉਹ ਡ੍ਰੈਗਨ ਦੀ ਗੁਫਾ ਤੱਕ ਪਹੁੰਚੇ ਅਤੇ ਇਸ ਨੂੰ ਪਹਿਲਾਂ ਵਾਂਗ ਹੀ ਅਸਤ-ਵਿਅਸਤ ਪਾਇਆ। ਛੋਟਾ ਡ੍ਰੈਗਨ ਅਜੇ ਵੀ ਆਪਣੇ ਘਰ ਦੇ ਖੰਡਰਾਂ ਵਿੱਚ ਰੋ ਰਿਹਾ ਸੀ।

'ਕੀ ਸੱਚਮੁੱਚ ਇਹ ਡ੍ਰੈਗਨ ਹੈ?' ਦਾੜ੍ਹੀ ਵਾਲੇ ਆਦਮੀ ਨੇ ਪੁੱਛਿਆ।

'ਇੱਥੇ ਹੋਰ ਕੋਈ ਡ੍ਰੈਗਨ ਨਹੀਂ ਹੈ,' ਸਰ ਆਦੀ ਨੇ ਕਿਹਾ।

ਪਿੰਡ ਵਾਸੀਆਂ ਨੇ ਇੱਕ-ਦੂਜੇ ਵੱਲ ਦੇਖਿਆ। ਇੱਕ ਬੱਚਾ ਰੋਂਦੇ ਹੋਏ ਡ੍ਰੈਗਨ ਵੱਲ ਵਧਿਆ, ਉਸ ਨੇ ਆਪਣੀਆਂ ਬਾਹਾਂ ਉਸ ਦੇ ਆਲੇ-ਦੁਆਲੇ ਸੁੱਟ ਦਿੱਤੀਆਂ ਅਤੇ ਉਹ ਵੀ ਰੋਣ ਲੱਗ ਪਿਆ।

'ਵਿਚਾਰਾ ਡ੍ਰੈਗਨ। ਵਿਚਾਰਾ, ਵਿਚਾਰਾ ਡ੍ਰੈਗਨ,' ਬੱਚੇ ਨੇ ਰੋਂਦਿਆਂ ਕਿਹਾ।

'ਅਸੀਂ ਕੀ ਕਰ ਦਿੱਤਾ ਹੈ?' ਇੱਕ ਪਿੰਡ ਵਾਸੀ ਨੇ ਪੁੱਛਿਆ।

'ਮਾੜੀ ਗੱਲ। ਸਾਨੂੰ ਇਸ ਨੂੰ ਠੀਕ ਕਰਨਾ ਚਾਹੀਦਾ ਹੈ,' ਇੱਕ ਹੋਰ ਨੇ ਕਿਹਾ।

 'ਮੈਂ ਤਰਖਾਣ ਹਾਂ,' ਇੱਕ ਪਿੰਡ ਵਾਸੀ ਨੇ ਕਿਹਾ। 'ਮੈਂ ਤੇਰੇ ਲਈ ਇੱਕ ਨਵਾਂ ਮੇਜ਼ ਅਤੇ ਕੁਰਸੀਆਂ ਬਣਾ ਸਕਦਾ ਹਾਂ।'

'ਮੈਂ ਇੱਕ ਐਨਕਸਾਜ਼ ਹਾਂ, ਮੈਂ ਤੁਹਾਡੀਆਂ ਐਨਕਾਂ ਠੀਕ ਕਰ ਸਕਦਾ ਹਾਂ,' ਇੱਕ ਹੋਰ ਨੇ ਕਿਹਾ।

ਡ੍ਰੈਗਨ ਨੇ ਆਪਣਾ ਸਿਰ ਚੁੱਕਿਆ ਅਤੇ ਮੁਸਕਰਾਇਆ। 'ਤੁਹਾਡਾ ਧੰਨਵਾਦ।'

ਸੂਰਬੀਰਾਂ ਨੇ ਇੱਕ-ਦੂਜੇ ਵੱਲ ਦੇਖਿਆ ਅਤੇ ਗੁਫਾ ਵਿਚੋਂ ਨਿਕਲ ਕੇ ਨਵੇਂ ਕਾਰਨਾਮਿਆਂ ਵੱਲ ਕੂਚ ਕੀਤਾ। ਪਿੰਡ ਵਿੱਚ ਸ਼ਾਂਤੀ ਅਤੇ ਨਿਆਂ ਸਥਾਪਿਤ ਕਰਨ ਤੋਂ ਬਾਅਦ, ਉਹ ਉੱਥੇ ਰਹਿਣ ਵਾਲੇ ਲੋਕਾਂ ਵਿੱਚ ਤਬਦੀਲੀ ਬਾਰੇ ਵਿਸ਼ਵਾਸ ਮਹਿਸੂਸ ਕਰਦੇ ਹੋਏ ਉਥੋਂ ਚਲੇ ਗਏ। ਫਿਰ ਕਦੇ ਵੀ ਉਹ ਅੰਨ੍ਹੇਵਾਹ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਪ੍ਰਤੀ ਪੂਰਵ-ਨਿਰਣਾ ਕਰਨਗੇ।

Enjoyed this story?
Find out more here