KidsOut World Stories

ਪੱਥਰ ਦਾ ਸੂਪ Anam Peeram    
Previous page
Next page

ਪੱਥਰ ਦਾ ਸੂਪ

A free resource from

Begin reading

This story is available in:

 

 

 

 

ਪੱਥਰ ਦਾ ਸੂਪ

a pot of soup

 

 

 

 

 

 

ਬਹੁਤ ਸਮਾਂ ਪਹਿਲਾਂ, ਇੱਕ ਪਿੰਡ ਵਿੱਚ, ਜੋ ਦਰਿਆ ਤੋਂ ਬਹੁਤੀ ਦੂਰ ਨਹੀਂ ਸੀ, ਇੱਕ ਦਿਆਲੂ ਸਿਪਾਹੀ ਇੱਕ ਧੂੜ ਭਰੀ ਗਲੀ ਵਿੱਚ ਪੈਰ ਘਸੀਟ ਕੇ ਤੁਰ ਰਿਹਾ ਸੀ। ਉਸ ਦੀ ਚਾਲ ਹੌਲੀ ਸੀ ਕਿਉਂਕਿ ਉਹ ਸਾਰੇ ਦਿਨ ਦਾ ਤੁਰ ਰਿਹਾ ਸੀ। ਉਸ ਨੂੰ ਚੰਗਾ, ਗਰਮ ਖਾਣਾ ਖਾਣ ਤੋਂ ਇਲਾਵਾ ਹੋਰ ਕੁਝ ਵੀ ਪਸੰਦ ਨਹੀਂ ਸੀ ਆਉਣਾ। ਜਦੋਂ ਉਸ ਨੇ ਸੜਕ ਦੇ ਕਿਨਾਰੇ ਇੱਕ ਅਜੀਬ ਜਿਹੇ ਛੋਟੇ ਘਰ ਨੂੰ ਦੇਖਿਆ, ਤਾਂ ਉਸ ਨੇ ਆਪਣੇ-ਆਪ ਵਿੱਚ ਸੋਚਿਆ, 'ਜਿਹੜਾ ਬੰਦਾ ਇੱਥੇ ਰਹਿੰਦਾ ਹੈ, ਉਸ ਕੋਲ ਮੇਰੇ ਵਰਗੇ ਭੁੱਖੇ ਮੁਸਾਫ਼ਰ ਨਾਲ ਸਾਂਝਾ ਕਰਨ ਲਈ ਕੁਝ ਵਾਧੂ ਭੋਜਨ ਜਰੂਰ ਹੋਵੇਗਾ; ਮੈਨੂੰ ਲੱਗਦਾ ਹੈ ਕਿ ਮੈਨੂੰ ਜਾ ਕੇ ਪੁੱਛਣਾ ਚਾਹੀਦਾ ਹੈ।'

ਅਤੇ ਇਸ ਲਈ ਸਿਪਾਹੀ ਇੱਟਾਂ ਵਾਲੇ ਰਸਤੇ ਤੋਂ, ਗੋਭੀ, ਆਲੂ, ਪਿਆਜ਼ ਅਤੇ ਗਾਜਰਾਂ ਨਾਲ ਭਰੇ ਬਗੀਚੇ ਨੂੰ ਪਾਰ ਕਰਦੇ ਹੋਏ,  ਲੱਕੜ ਦੇ ਦਰਵਾਜ਼ੇ ਵੱਲ ਤੁਰ ਪਿਆ। ਇੱਕ ਵਾਰ ਜਦੋਂ ਉਹ ਘਰ ਦੇ ਸਾਹਮਣੇ ਪਹੁੰਚ ਗਿਆ, ਤਾਂ ਉਸਨੇ ਦਰਵਾਜ਼ਾ ਖੜਕਾਉਣ ਵਾਸਤੇ ਆਪਣਾ ਹੱਥ ਉੱਪਰ ਚੁੱਕਿਆ ਤੱਦ ਅਚਾਨਕ ਹੀ ਦਰਵਾਜ਼ਾ ਖੁੱਲ੍ਹ ਗਿਆ। ਦੂਜੇ ਪਾਸੇ ਇੱਕ ਬੁੱਢਾ ਆਦਮੀ ਖੜ੍ਹਾ ਸੀ। ਉਸ ਦੇ ਹੱਥ ਉਸ ਦੇ ਕੁੱਲ੍ਹਿਆਂ 'ਤੇ ਸਨ ਅਤੇ ਉਸ ਦੇ ਚਿਹਰੇ 'ਤੇ ਤਿਉੜੀ ਚੜ੍ਹੀ ਹੋਈ ਸੀ।

'ਤੈਨੂੰ ਕੀ ਚਾਹੀਦਾ ਹੈ?' ਬੁੱਢੇ ਨੇ ਰੁੱਖੇ ਲਹਿਜੇ ਵਿੱਚ ਕਿਹਾ। ਫਿਰ ਵੀ ਸਿਪਾਹੀ ਉਸ ਵੱਲ ਦੇਖ ਕੇ ਮੁਸਕਰਾਇਆ।

'ਹੈਲੋ, ਮੈਂ ਇੱਕ ਪਿੰਡ ਦਾ ਸਿਪਾਹੀ ਹਾਂ ਜੋ ਇਥੋਂ ਬਹੁਤੀ ਦੂਰ ਨਹੀਂ ਹੈ। ਮੈਂ ਤੁਹਾਡੇ ਕੋਲ ਇਹ ਪੁੱਛਣ ਲਈ ਆਇਆ ਹਾਂ ਕਿ ਕੀ ਤੁਹਾਡੇ ਕੋਲ ਥੋੜਾ ਭੋਜਨ ਹੈ ਜੋ ਤੁਸੀਂ ਮੈਂਨੂੰ ਦੇ ਸਕੋ।' 

ਬੁੱਢੇ ਆਦਮੀ ਨੇ ਸਿਪਾਹੀ ਨੂੰ ਉੱਪਰ ਅਤੇ ਹੇਠਾਂ ਤੱਕਿਆ ਅਤੇ ਬਹੁਤ ਹੀ ਕਠੋਰਤਾ ਨਾਲ ਜਵਾਬ ਦਿੱਤਾ। 'ਨਹੀਂ। ਹੁਣ ਚਲੇ ਜਾਓ।' 

ਸਿਪਾਹੀ ਇਸ ਗੱਲ ਨਾਲ ਨਿਰਾਸ਼ ਨਹੀਂ ਹੋਇਆ - ਉਹ ਇੱਕ ਵਾਰ ਫਿਰ ਮੁਸਕਰਾਇਆ ਅਤੇ ਆਪਣਾ ਸਿਰ ਹਿਲਾਇਆ। 'ਮੈਂਨੂੰ ਪਤਾ ਹੈ, ਮੈਂ ਕੇਵਲ ਇਸ ਲਈ ਪੁੱਛ ਰਿਹਾ ਹਾਂ ਤਾਂ ਜੋ ਮੇਰੇ ਕੋਲ ਮੇਰੇ ਪੱਥਰ ਦੇ ਸੂਪ ਵਾਸਤੇ ਕੁਝ ਹੋਰ ਸਮੱਗਰੀਆਂ ਹੋਣ, ਪਰ ਮੇਰਾ ਖਿਆਲ ਹੈ ਕਿ ਮੈਨੂੰ ਇਸਨੂੰ ਸਾਦਾ ਹੀ ਪੀਣਾ ਪਵੇਗਾ। ਪਰ ਫਿਰ ਵੀ ਓਨਾ ਹੀ ਸੁਆਦੀ!'

ਬੁੱਢੇ ਆਦਮੀ ਨੇ ਆਪਣੇ ਭਰਵੱਟੇ ਚਾੜ੍ਹੇ। 'ਪੱਥਰ ਦਾ ਸੂਪ?'  ਉਸ ਨੇ ਪੁੱਛਿਆ।

'ਹਾਂ ਸ੍ਰੀਮਾਨ', ਸਿਪਾਹੀ ਨੇ ਜਵਾਬ ਦਿੱਤਾ, 'ਹੁਣ ਜੇ ਤੁਸੀਂ ਮੈਨੂੰ ਮਾਫ਼ ਕਰੋ...'

ਸਿਪਾਹੀ ਰਸਤੇ ਦੇ ਵਿਚਕਾਰ ਚਲਾ ਗਿਆ ਅਤੇ ਆਪਣੇ ਸਮਾਨ ਵਿਚੋਂ ਲੋਹੇ ਦਾ ਕੜਾਹਾ ਕੱਢਿਆ। ਇੱਕ ਵਾਰ ਜਦੋਂ ਉਸ ਨੇ ਇਸ ਨੂੰ ਪਾਣੀ ਨਾਲ ਭਰ ਦਿੱਤਾ ਤਾਂ ਉਸ ਨੇ ਇਸ ਦੇ ਹੇਠਾਂ ਅੱਗ ਜਲਾਉਣੀ ਸ਼ੁਰੂ ਕਰ ਦਿੱਤੀ। ਫਿਰ ਬੜੀ ਰਸਮ ਨਾਲ, ਉਸ ਨੇ ਰੇਸ਼ਮ ਦੇ ਥੈਲੇ ਵਿਚੋਂ ਇੱਕ ਸਾਧਾਰਣ ਦਿੱਸਣ ਵਾਲਾ ਪੱਥਰ ਕੱਢਿਆ ਅਤੇ ਉਸ ਨੂੰ ਹੌਲੀ ਜਿਹੀ ਪਾਣੀ ਵਿੱਚ ਸੁੱਟ ਦਿੱਤਾ।

ਬੁੱਢੇ ਆਦਮੀ ਨੇ ਹੈਰਾਨ ਹੋ ਕੇ ਆਪਣੀ ਖਿੜਕੀ ਵਿਚੋਂ ਇਹ ਸਭ ਕੁਝ ਦੇਖਿਆ।

'ਪੱਥਰ ਦਾ ਸੂਪ?' ਉਸ ਨੇ ਆਪਣੇ-ਆਪ ਨੂੰ ਪੁੱਛਿਆ। 'ਯਕੀਨਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ।'

ਅਤੇ ਥੋੜ੍ਹੀ ਦੇਰ ਬਾਅਦ ਸਿਪਾਹੀ ਨੂੰ ਇੱਕ ਛੋਟੀ ਜਿਹੀ ਸੋਟੀ ਨਾਲ ਪਾਣੀ ਹਿਲਾਉਂਦੇ ਹੋਏ ਦੇਖਣ ਤੋਂ ਬਾਅਦ, ਬੁੱਢਾ ਆਦਮੀ ਬਾਹਰ ਨਿਕਲ ਆਇਆ ਅਤੇ ਸਿਪਾਹੀ ਨੂੰ ਪੁੱਛਿਆ, 'ਤੂੰ ਕੀ ਕਰ ਰਿਹਾ ਹੈਂ?'

ਸਿਪਾਹੀ ਨੇ ਆਪਣੇ ਭਾਂਡੇ ਵਿੱਚੋਂ ਨਿਕਲ ਰਹੀ ਭਾਫ਼ ਨੂੰ ਇੱਕ ਵਾਰੀ ਸੁੰਘਿਆ ਅਤੇ ਉਮੀਦ ਭਰੇ ਅੰਦਾਜ਼ ਨਾਲ ਆਪਣੇ ਬੁੱਲ੍ਹਾਂ ਨੂੰ ਚੱਟਿਆ, 'ਆਹ, ਪੱਥਰ ਦੇ ਸੁਆਦੀ ਸੂਪ ਤੋਂ ਵੱਧ ਮੈਨੂੰ ਹੋਰ ਕੁਝ ਵੀ ਪਸੰਦ ਨਹੀਂ ਹੈ।' ਫਿਰ ਉਸ ਨੇ ਬੁੱਢੇ ਵੱਲ ਤੱਕਿਆ ਅਤੇ ਕਿਹਾ, 'ਬੇਸ਼ੱਕ, ਹਲਕੇ ਜਿਹੇ ਨਮਕ ਅਤੇ ਕਾਲੀ ਮਿਰਚ ਵਾਲੇ ਪੱਥਰ ਦੇ ਸੂਪ ਨੂੰ ਹਰਾਉਣਾ ਔਖਾ ਹੈ।'

ਝਿਜਕਦੇ ਹੋਏ, ਬੁੱਢਾ ਆਦਮੀ ਅੰਦਰ ਗਿਆ ਅਤੇ ਨਮਕ ਅਤੇ ਕਾਲੀ ਮਿਰਚ ਲੈ ਕੇ ਵਾਪਸ ਆ ਗਿਆ, ਉਸਨੇ ਹੌਲੀ-ਹੌਲੀ ਇਸ ਨੂੰ ਸਿਪਾਹੀ ਦੇ ਹਵਾਲੇ ਕਰ ਦਿੱਤਾ।

'ਬਿਲਕੁਲ ਠੀਕ!' ਸਿਪਾਹੀ ਉਨ੍ਹਾਂ ਨੂੰ ਭਾਂਡੇ ਵਿੱਚ ਛਿੜਕਣ ਵੇਲੇ ਚੀਕਿਆ। ਉਸ ਨੇ ਫਿਰ ਬੁੱਢੇ ਬੰਦੇ ਵੱਲ ਦੇਖਣ ਤੋਂ ਪਹਿਲਾਂ ਇਸ ਨੂੰ ਇੱਕ ਵਾਰ ਹੋਰ ਹਿਲਾਇਆ, 'ਪਰ ਤੂਸੀਂ ਜਾਣਦੇ ਹੋ, ਮੈਂ ਇੱਕ ਵਾਰ ਬੰਦਗੋਭੀ ਦੇ ਨਾਲ ਇਸ ਅਦਭੁਤ ਪੱਥਰ ਦੇ ਸੂਪ ਦਾ ਸਵਾਦ ਚੱਖਿਆ ਸੀ।'

ਫਿਰ ਬੁੱਢੇ ਆਦਮੀ ਨੇ ਆਪਣੇ ਬੰਦਗੋਭੀ ਦੇ ਪੌਦਿਆਂ ਕੋਲ ਪਹੁੰਚ ਕੇ ਸਭ ਤੋਂ ਪੱਕੀ ਬੰਦਗੋਭੀ ਚੁੱਕ ਕੇ ਸਿਪਾਹੀ ਦੇ ਹਵਾਲੇ ਕਰ ਦਿੱਤੀ।

'ਓਹ, ਕਿੰਨੀ ਅਦਭੁਤ ਗੱਲ ਹੈ!' ਸਿਪਾਹੀ ਚੀਕਿਆ ਜਦੋਂ ਉਸ ਨੇ ਬੰਦਗੋਭੀ ਨੂੰ ਕੱਟ ਕੇ ਭਾਂਡੇ ਵਿੱਚ ਸੁੱਟਿਆ।

ਉਸ ਨੇ ਭਾਂਡੇ ਨੂੰ ਚੰਗੀ ਤਰ੍ਹਾਂ ਸੁੰਘਿਆ ਅਤੇ ਬੁੱਢੇ ਆਦਮੀ ਨੂੰ ਕਿਹਾ, 'ਤੁਸੀਂ ਜਾਣਦੇ ਹੋ, ਇਹ ਇੱਕ ਅਜਿਹਾ ਸੂਪ ਹੋਵੇਗਾ ਜੋ ਕੁਝ ਗਾਜਰਾਂ ਦੇ ਨਾਲ ਰਾਜੇ ਲਈ ਢੁਕਵਾਂ ਹੋਵੇਗਾ।'

ਬੁੱਢੇ ਨੇ ਸੋਚ-ਸਮਝ ਕੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਕੁਝ ਗਾਜਰਾਂ ਲਿਆ ਸਕਦਾ ਹਾਂ,' ਅਤੇ ਉਹ ਆਪਣੀਆਂ ਗਾਜਰਾਂ ਕੋਲ ਗਿਆ ਅਤੇ ਮੁੱਠੀ ਭਰ ਗਾਜਰਾਂ ਚੁੱਕ ਲਈਆਂ।

ਜਦੋਂ ਸਿਪਾਹੀ ਨੂੰ ਗਾਜਰਾਂ ਭੇਟ ਕੀਤੀਆਂ ਗਈਆਂ ਤਾਂ ਉਹ ਬਹੁਤ ਖੁਸ਼ ਹੋਇਆ; ਉਸ ਨੇ ਉਨ੍ਹਾਂ ਨੂੰ ਕੱਟਿਆ ਅਤੇ ਇੱਕ ਵਾਰ ਫਿਰ ਭਾਂਡੇ ਨੂੰ ਹਿਲਾਇਆ।

ਅਤੇ ਇਵੇਂ ਹੀ ਚਲਦਾ ਰਿਹਾ। ਬਜ਼ੁਰਗ ਆਦਮੀ ਭਾਂਡੇ ਦੀ ਗੰਧ ਤੋਂ ਖੁਸ਼ ਹੋਣ ਲੱਗਾ ਜਿਵੇਂ ਜਿਵੇਂ ਉਹ ਪਿਆਜ਼, ਆਲੂ, ਅਤੇ ਗਾਂ ਦਾ ਮਾਸ ਅਤੇ ਹੋਰ ਚੀਜ਼ਾਂ ਆਦਿ ਲੈ ਕੇ ਆਇਆ। ਸਿਪਾਹੀ ਨੇ ਖੁਦ ਵੀ ਆਪਣੇ ਥੈਲੇ ਵਿਚੋਂ ਖੁੰਬਾਂ ਅਤੇ ਜੌਂ ਵਰਗੀਆਂ ਚੀਜ਼ਾਂ ਸ਼ਾਮਲ ਕੀਤੀਆਂ, ਜਦ ਤੱਕ ਕਿ ਉਸਨੇ ਇਹ ਐਲਾਨ ਨਹੀਂ ਕੀਤਾ ਕਿ ਸੂਪ ਤਿਆਰ ਸੀ।

ਬੁੱਢਾ ਆਦਮੀ ਸਿਪਾਹੀ 'ਤੇ ਮੁਸਕਰਾਇਆ ਜਦੋਂ ਉਸਨੇ ਉਸ ਨੂੰ ਅੱਧਾ ਸੂਪ ਪੇਸ਼ ਕੀਤਾ।

'ਤੂੰ ਅੰਦਰ ਕਿਉਂ ਨਹੀਂ ਆਉਂਦਾ? ਮੇਰੇ ਕੋਲ ਅੱਜ ਸਵੇਰੇ ਸਿੱਧੀ ਬੇਕਰੀ ਤੋਂ ਲਿਆਂਦੀ ਗਈ ਤਾਜ਼ੀ ਡਬਲਰੋਟੀ ਹੈ, ਜੋ ਪੱਥਰ ਦੇ ਸੂਪ ਨਾਲ ਬਹੁਤ ਹੀ ਸੁਆਦੀ ਲਗੇਗੀ,' ਉਸ ਨੇ ਨਿਮਰਤਾ ਨਾਲ ਕਿਹਾ।

ਅਤੇ ਫਿਰ ਬੁੱਢੇ ਆਦਮੀ ਅਤੇ ਸਿਪਾਹੀ ਨੇ ਮਿਲ ਕੇ ਇੱਕ ਸ਼ਾਨਦਾਰ ਭੋਜਨ ਸਾਂਝਾ ਕੀਤਾ। ਸਿਪਾਹੀ ਨੇ ਆਪਣੇ ਬੈਗ ਵਿਚੋਂ ਇੱਕ ਦੁੱਧ ਦਾ ਡੱਬਾ ਕੱਢਿਆ ਅਤੇ ਉਨ੍ਹਾਂ ਨੇ ਮਿਲ ਕੇ ਉਹ ਵੀ ਸਾਂਝਾ ਕੀਤਾ। ਬੁੱਢਾ ਆਦਮੀ ਸਿਪਾਹੀ ਨਾਲ ਸਹਿਮਤ ਹੋਇਆ ਕਿ ਇਹ ਸੂਪ ਉਸ ਕਿਸੇ ਵੀ ਸੂਪ ਤੋਂ ਬਿਹਤਰ ਸੀ ਜੋ ਉਸਨੇ ਪਹਿਲਾਂ ਕਦੇ ਚੱਖਿਆ ਸੀ।

ਬੁੱਢੇ ਆਦਮੀ ਨੂੰ ਸੱਚਾਈ ਦਾ ਅਹਿਸਾਸ ਉਦੋਂ ਤੱਕ ਨਹੀਂ ਹੋਇਆ ਜਦੋਂ ਤੱਕ ਸਿਪਾਹੀ ਨੇ ਉਸ ਨੂੰ ਪੱਥਰ ਵਾਲਾ ਰੇਸ਼ਮੀ ਬੈਗ ਨਹੀਂ ਦਿੱਤਾ। ਇਹ ਪੱਥਰ ਨਹੀਂ ਸਨ ਜਿਸ ਨੇ ਸੁਆਦੀ ਸੂਪ ਬਣਾਇਆ ਸੀ। ਇਸ ਦੀ ਬਜਾਇ, ਮਿਲ ਕੇ ਕੰਮ ਕਰਕੇ ਅਤੇ ਉਦਾਰ ਹੋ ਕੇ, ਉਹ ਅਤੇ ਸਿਪਾਹੀ ਦੋਵੇਂ ਹੀ ਇੱਕ ਸ਼ਾਨਦਾਰ ਭੋਜਨ ਬਣਾਉਣ ਦੇ ਯੋਗ ਹੋਏ ਸਨ ਜਿਸ ਨੂੰ ਉਹ ਆਪਸ ਵਿੱਚ ਸਾਂਝਾ ਕਰ ਸਕਦੇ ਸਨ।

Enjoyed this story?
Find out more here