ਸੂਰਜ ਅਤੇ ਚੰਦਰਮਾ ਅਸਮਾਨ ਵਿੱਚ ਕਿਉਂ ਰਹਿੰਦੇ ਹਨ
A free resource from
KidsOut - the fun and happiness charity
This story is available in:
This story is available in:
ਇੱਕ ਨਾਈਜੀਰੀਅਨ ਕਹਾਣੀ

*
ਕਈ ਸਾਲ ਪਹਿਲਾਂ, ਸੂਰਜ ਅਤੇ ਪਾਣੀ ਬਹੁਤ ਚੰਗੇ ਦੋਸਤ ਸਨ, ਅਤੇ ਉਹ ਦੋਵੇਂ ਧਰਤੀ 'ਤੇ ਇਕੱਠੇ ਰਹਿੰਦੇ ਸਨ। ਸੂਰਜ ਅਕਸਰ ਪਾਣੀ ਨੂੰ ਮਿਲਣ ਜਾਂਦਾ ਸੀ, ਪਰ ਪਾਣੀ ਕਦੇ ਵੀ ਮੁਲਾਕਾਤਾਂ ਵਾਪਸ ਨਹੀਂ ਕਰਦਾ ਸੀ।
ਆਖ਼ਿਰਕਾਰ, ਸੂਰਜ ਨੇ ਪਾਣੀ ਨੂੰ ਪੁੱਛਿਆ ਕਿ ਉਹ ਕਦੇ ਕਿਉਂ ਨਹੀਂ ਆਇਆ। ਪਾਣੀ ਨੇ ਜਵਾਬ ਦਿੱਤਾ ਕਿ ਸੂਰਜ ਦਾ ਘਰ ਇੰਨਾ ਵੱਡਾ ਨਹੀਂ ਹੈ, ਅਤੇ ਜੇ ਉਹ ਆਪਣੇ ਸਾਰੇ ਸਾਥੀਆਂ ਨਾਲ ਆਇਆ, ਤਾਂ ਉਹ ਸੂਰਜ ਨੂੰ ਉਸਦੇ ਘਰ ਤੋਂ ਬਾਹਰ ਕੱਢ ਦੇਵੇਗਾ।
ਫਿਰ ਪਾਣੀ ਨੇ ਕਿਹਾ, 'ਜੇ ਤੂੰ ਚਾਹੁੰਦਾ ਹੈਂ ਕਿ ਮੈਂ ਤੈਨੂੰ ਮਿਲਣ ਆਵਾਂ, ਤਾਂ ਤੈਨੂੰ ਇੱਕ ਵੱਡਾ ਘਰ ਬਣਾਉਣਾ ਪਏਗਾ। ਪਰ ਮੈਂ ਤੈਨੂੰ ਚੇਤਾਵਨੀ ਦਿੰਦਾ ਹਾਂ ਕਿ ਇਹ ਬਹੁਤ ਵੱਡਾ ਹੋਣਾ ਚਾਹੀਦਾ ਹੈ, ਕਿਉਂਕਿ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਦੋਸਤ ਹਨ ਅਤੇ ਸਾਨੂੰ ਬਹੁਤ ਸਾਰੀ ਥਾਂ ਦੀ ਲੋੜ ਹੁੰਦੀ ਹੈ।'
ਸੂਰਜ ਨੇ ਇੱਕ ਵਿਸ਼ਾਲ ਘਰ ਬਣਾਉਣ ਦਾ ਵਾਅਦਾ ਕੀਤਾ, ਅਤੇ ਉਸ ਤੋਂ ਬਾਅਦ ਜਲਦੀ ਹੀ ਉਹ ਆਪਣੀ ਪਤਨੀ, ਚੰਦ ਕੋਲ ਘਰ ਵਾਪਸ ਆ ਗਿਆ, ਜਿਸਨੇ ਪਿਆਰੀ ਮੁਸਕਰਾਹਟ ਨਾਲ ਉਸਦਾ ਸਵਾਗਤ ਕੀਤਾ।
ਸੂਰਜ ਨੇ ਚੰਦ ਨੂੰ ਦੱਸਿਆ ਕਿ ਉਸ ਨੇ ਪਾਣੀ ਨੂੰ ਕੀ ਵਾਅਦਾ ਕੀਤਾ ਸੀ, ਅਤੇ ਅਗਲੇ ਦਿਨ ਉਨ੍ਹਾਂ ਨੇ ਪਾਣੀ ਅਤੇ ਉਸ ਦੇ ਸਾਰੇ ਪਰਿਵਾਰ ਅਤੇ ਦੋਸਤਾਂ ਦਾ ਮਨੋਰੰਜਨ ਕਰਨ ਲਈ ਇੱਕ ਵੱਡਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਪੂਰਾ ਹੋਇਆ, ਤਾਂ ਸੂਰਜ ਨੇ ਪਾਣੀ ਨੂੰ ਉਸਨੂੰ ਮਿਲਣ ਲਈ ਆਉਣ ਲਈ ਕਿਹਾ।
ਜਦੋਂ ਪਾਣੀ ਆਇਆ, ਤਾਂ ਉਸ ਨੇ ਸੂਰਜ ਨੂੰ ਆਵਾਜ਼ ਮਾਰੀ ਅਤੇ ਉਸ ਨੂੰ ਪੁੱਛਿਆ ਕਿ ਕੀ ਉਸ ਦੇ ਸਾਰੇ ਪਰਿਵਾਰ ਅਤੇ ਦੋਸਤਾਂ ਲਈ ਅੰਦਰ ਜਾਣਾ ਸੁਰੱਖਿਅਤ ਹੋਵੇਗਾ, ਅਤੇ ਸੂਰਜ ਨੇ ਜਵਾਬ ਦਿੱਤਾ, 'ਹਾਂ, ਤੁਸੀਂ ਸਾਰੇ ਅੰਦਰ ਆ ਸਕਦੇ ਹੋ।'
ਪਾਣੀ ਅੰਦਰ ਵੱਗਣਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਮੱਛੀਆਂ ਅਤੇ ਹੋਰ ਸਾਰੇ ਪਾਣੀ ਦੇ ਜਾਨਵਰ ਆਉਣੇ ਸ਼ੁਰੂ ਹੋ ਗਏ।
ਬਹੁਤ ਛੇਤੀ, ਘਰ ਵਿੱਚ ਪਾਣੀ ਗੋਡੇ-ਗੋਡੇ ਡੂੰਘਾ ਹੋ ਗਿਆ ਤਾਂ ਪਾਣੀ ਨੇ ਸੂਰਜ ਨੂੰ ਪੁੱਛਿਆ ਕਿ ਕੀ ਇਹ ਅਜੇ ਵੀ ਸੁਰੱਖਿਅਤ ਹੈ, ਤਾਂ ਸੂਰਜ ਨੇ ਫਿਰ ਕਿਹਾ, 'ਹਾਂ, ਕਿਰਪਾ ਕਰਕੇ ਮੇਰੇ ਘਰ ਅੰਦਰ ਆ ਜਾਓ।' ਇਸ ਲਈ ਪਾਣੀ ਅਤੇ ਉਸ ਦਾ ਸਾਰਾ ਪਰਿਵਾਰ ਅੰਦਰ ਆਉਂਦਾ ਰਿਹਾ।
ਜਦੋਂ ਪਾਣੀ ਇੱਕ ਆਦਮੀ ਦੇ ਸਿਰ ਦੇ ਪੱਧਰ 'ਤੇ ਸੀ, ਤਾਂ ਪਾਣੀ ਨੇ ਸੂਰਜ ਨੂੰ ਕਿਹਾ, 'ਕੀ ਤੁਸੀਂ ਅਜੇ ਵੀ ਚਾਹੁੰਦੇ ਹੋ ਕਿ ਮੇਰੇ ਹੋਰ ਲੋਕ ਅੰਦਰ ਆਉਣ?'
ਇਸ ਤੋਂ ਬਿਹਤਰ ਕੁਝ ਨਾ ਜਾਣਦੇ ਹੋਏ, ਸੂਰਜ ਅਤੇ ਚੰਦ ਦੋਵਾਂ ਨੇ ਕਿਹਾ, 'ਹਾਂ, ਜਿੰਨੇ ਜ਼ਿਆਦਾ ਹੋਣਗੇ ਉਨਾ ਵੱਧੀਆ ਹੋਵੇਗਾ।'
ਇਸ ਲਈ ਪਾਣੀ ਦੇ ਹੋਰ ਅਤੇ ਹੋਰ ਲੋਕ ਅੰਦਰ ਆਉਂਦੇ ਗਏ, ਜਦੋਂ ਤੱਕ ਕਿ ਸੂਰਜ ਅਤੇ ਚੰਦ ਨੂੰ ਛੱਤ ਦੇ ਉੱਪਰ ਬੈਠਣਾ ਨਹੀਂ ਪਿਆ। ਜਦੋਂ ਪਾਣੀ ਛੱਤ ਦੇ ਉੱਤੇ ਵਹਿਣ ਲੱਗਾ, ਤਾਂ ਸੂਰਜ ਅਤੇ ਚੰਦ ਨੂੰ ਅਸਮਾਨ ਵਿੱਚ ਉੱਪਰ ਜਾਣ ਲਈ ਮਜਬੂਰ ਹੋਣਾ ਪਿਆ ...
... ਅਤੇ ਉਦੋਂ ਤੋਂ ਹੀ ਉਹ ਉੱਥੇ ਹਨ।
Enjoyed this story?