
ਇੱਕ ਰਵਾਇਤੀ ਅੰਗਰੇਜ਼ੀ ਕਹਾਣੀ
ਲੱਗਭਗ ਸੱਤ ਸੌ ਸਾਲ ਪਹਿਲਾਂ, ਰੋਬਰਟ ਆਫ ਲੋਕਸਲੀ ਨਾਮ ਦਾ, ਇੱਕ ਨੋਜਵਾਨ ਬੰਦਾ ਸੀ। ਉਸਦੇ ਦੋਸਤ ਉਸ ਨੂੰ ਰੋਬਿਨ ਆਖਦੇ ਸਨ।
ਰੋਬਿਨ, ਲੋਕਸਲੀ ਮੈਨਰ ਵਿੱਖੇ, ਅਪਣੀ ਮਾਂ ਦੇ ਨਾਲ ਰਹਿੰਦਾ ਸੀ। ਉਸਦੇ ਪਿਤਾ ਇੱਕ ਸਿਪਾਹੀ ਸੀ, ਜੋ ਦੂਰ ਸਮੁੰਦਰ ਪਾਰ ਜੰਗ ਲੜ ਰਹੇ ਸੀ। ਜੰਗ ਇੱਕ ਅਜਿਹੇ ਦੇਸ਼ ਵਿੱਚ ਸੀ ਜਿੱਥੇ, ਰਾਜਾ ਰਿਚਰਡ ਦਿ ਲਾਈਨਹਾਰਟ, ਦੁਸ਼ਮਣ ਨਾਲ ਲੜ ਰਹੇ ਸੀ।
ਜਦੋ ਰਾਜਾ ਰਿਚਰਡ ਸਮੁੰਦਰ ਪਾਰ ਜੰਗ ਵਿੱਚ ਸੀ, ਤਾਂ ਉਨ੍ਹਾਂ ਨੇ, ਆਪਣੇ ਛੋਟੇ ਭਰਾ ਨੂੰ ਇੰਗਲੈਂਡ 'ਤੇ ਰਾਜ ਕਰਨ ਲਈ ਛੱਡਿਆ ਹੋਇਆ ਸੀ। ਰਿਚਰਡ ਦੇ ਭਰਾ ਦਾ ਨਾਮ ਜੋਹਨ ਸੀ, ਉਹ ਇੱਕ ਚੰਗਾ ਬੰਦਾ ਨਹੀਂ ਸੀ। ਅਸਲ ਵਿੱਚ, ਉਹ ਬਹੁਤ ਲਾਲਚੀ ਸੀ। ਜੋਹਨ, ਰਿਚਰਡ ਤੋਂ ਜਿਆਦਾ ਜਮੀਨਾਂ ਅਤੇ ਮੈਨਰ (ਜਾਗੀਰ) ਰੱਖਣਾ ਚਾਹੁੰਦਾ ਸੀ। ਇਸ ਲਈ ਜਦੋ ਜਮੀਨਾਂ ਦੇ ਮਾਲਕ, ਜਿਵੇਂ ਰੋਬਿਨ ਦੇ ਪਿਤਾ ਅਤੇ ਹੋਰ, ਵਿਦੇਸ਼ ਵਿੱਚ ਰਾਜਾ ਨਾਲ ਜੰਗ ਵਿੱਚ ਸਨ, ਤਾਂ ਲਾਲਚੀ ਰਾਜਕੁਮਾਰ ਜੋਹਨ ਨੇ, ਉਨ੍ਹਾਂ ਦੀਆਂ ਜਾਗੀਰਾਂ ਅਤੇ ਜਮੀਨਾਂ 'ਤੇ ਕਬਜ਼ਾ ਕਰ ਲਿਆ।
ਇੱਕ ਦਿਨ ਰਾਜਕੁਮਾਰ ਜੋਹਨ ਨੇ ਅਪਣੇ ਬੰਦਿਆਂ ਨੂੰ ਲੋਕਸਲੀ ਮੈਨਰ 'ਤੇ ਕਬਜ਼ਾ ਕਰਨ ਲਈ ਭੇਜਿਆ। ਰੋਬਿਨ, ਉਸਦੀ ਮਾਂ ਅਤੇ ਉਨ੍ਹਾਂ ਦੇ ਸਾਰੇ ਕਰਮਚਾਰੀ ਉਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ। ਰੋਬਿਨ, ਅਪਣੀ ਮਾਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਲੈ ਗਿਆ। ਜਿੱਥੇ ਉਹ ਸੁਰੱਖਿਅਤ ਸਨ।
ਰੋਬਿਨ ਨੂੰ ਉਸਦੇ ਪਿਤਾ ਦਾ ਘਰ ਅਤੇ ਜਮੀਨ ਗਵਾ ਦੇਣ ਕਾਰਨ ਬਹੁਤ ਗੁੱਸਾ ਆਇਆ। ਇਸ ਲਈ ਉਸਨੇ ਕਸਮ ਖਾਧੀ ਕਿ ਉਹ ਇਸ ਗੱਲ ਦਾ ਬਦਲਾ ਲੈ ਕੇ ਰਹੇਗਾ। ਉਸਦੀ ਪ੍ਰੇਮਿਕਾ ਮਾਰੀਆਂ, ਉਸਦੇ ਘਰ ਦੇ ਨੇੜੇ ਹੀ ਰਹਿੰਦੀ ਸੀ। ਜਦੋ ਇਹ ਘਟਨਾ ਹੋਈ ਤਾਂ ਉਸਨੂੰ ਮਾਰੀਆਂ ਨੂੰ ਛੱਡ ਕੇ ਜਾਣਾ ਪਿਆ। ਜਿਸਦਾ ਉਸਨੂੰ ਬਹੁਤ ਦੁੱਖ ਹੋਇਆ। ਪਰ ਉਹ ਨੌਟਿੰਘਮ ਦੇ ਨੇੜ੍ਹੇ ਲੁਕ ਗਿਆ ਅਤੇ ਗਹਿਰੇ ਸ਼ੇਰਵੁੱਡ ਜੰਗਲਾਂ ਦੇ ਵਿੱਚ ਰਹਿਣ ਲੱਗਾ।
ਕੁਝ ਹੋਰ ਬੰਦੇ ਰੋਬਿਨ ਦਾ ਸਾਥ ਦੇਣ ਲਈ ਉਸ ਨਾਲ ਜੁੜੇ। ਛੇਤੀ ਹੀ ਉੱਥੇ ਦੋਸਤਾਂ ਦਾ ਇੱਕ ਗੁੱਟ ਬਣ ਗਿਆ, ਜੋ ਇਕੱਠੇ ਲੁਕ ਕੇ ਰਹਿ ਰਿਹਾ ਸੀ। ਉਨ੍ਹਾਂ ਬੰਦਿਆਂ ਨੂੰ 'ਮੇਰੀ ਮੈਨ' ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਉਹ ਹਰੇ ਰੰਗ ਦੇ ਕੱਪੜੇ ਪਾਉਂਦੇ ਸਨ, ਤਾਂ ਜੋ ਉਹ ਜੰਗਲੀ ਪੱਤਿਆਂ ਵਿੱਚ ਨਜ਼ਰਾਂ ਤੋਂ ਬੱਚ ਕੇ ਰਹਿ ਸਕਣ।
ਰੋਬਿਨ ਦੇ ਦੋਸਤ ਵਿਲ ਤੋਂ ਇਲਾਵਾ, ਬਾਕੀ ਸਾਰੇ ਹਰੇ ਕੱਪੜੇ ਪਾਉਂਦੇ ਸਨ। ਵਿਲ ਲਾਲ ਰੰਗ ਦੇ ਕੱਪੜੇ ਪਾਉਂਦਾ ਸੀ ਤਾਂ ਜੋ ਉਹ ਜਦੋਂ ਲੁਕੇ ਤਾਂ ਪਤਝੜ ਦੇ ਪੱਤੇ ਵਰਗਾ ਦਿਸੇ। ਰੋਬਿਨ ਉਸਨੂੰ, ਉਸ ਦੇ ਲਾਲ ਕਪੜਿਆਂ ਕਰਕੇ, ‘ਵਿਲ ਸਕਾਰਲੇਟ’ ਆਖਦਾ ਸੀ। ਵਿਲ, ਰੋਬਿਨ ਨੂੰ ‘ਰੋਬਿਨ ਹੁੱਡ’ ਆਖਦਾ ਸੀ ਕਿਉਂਕਿ ਰੋਬਿਨ ਦੀ ਜੈਕੇਟ ਦੇ ਪਿੱਛੇ ਇੱਕ ਹੁੱਡ ਸੀ।
ਸਾਰੇ ਬੰਦੇ ਜੋ ਰੋਬਿਨ ਨਾਲ ਜੁੜੇ ਸਨ, ਉਹ ਅੱਵਲ ਦਰਜੇ ਦੇ ਤੀਰ ਅੰਦਾਜ਼ ਸਨ। ਉਹ ਕਿਸੇ ਵੀ ਤੀਰ ਨੂੰ ਇੱਕ ਦਮ ਸਿੱਧਾ ਮਾਰਦੇ ਸਨ। ਉਨ੍ਹਾਂ ਦਾ ਦੂਰ ਦਾ ਨਿਸ਼ਾਨਾ ਵੀ ਬਿਲਕੁਲ ਕੇਂਦਰ ਵਿੱਚ ਜਾਕੇ ਲੱਗਦਾ ਸੀ।
ਜਦ ਕਦੇ ਵੀ ਰਾਜਕੁਮਾਰ ਜੋਹਨ ਦਾ ਕੋਈ ਲਾਲਚੀ ਬੰਦਾ, ਸ਼ੇਰਵੁੱਡ ਜੰਗਲਾ ਦੇ ਨੇੜਿਓਂ ਲੰਘਣ ਵਾਲੀ ਸੜ੍ਹਕ ਤੋਂ ਜਾਂਦਾ, ਤਾਂ ਰੋਬਿਨ ਹੁੱਡ ਅਤੇ ਉਸ ਦਾ ਮੇਰੀ ਮੈਨ ਦਾ ਗੁੱਟ ਜੰਗਲ ਤੋਂ ਬਾਹਰ ਆਕੇ, ਬੰਦੇ ਨੂੰ ਫੜ ਲੈਂਦਾ।
'ਆਓ ਸਾਡੇ ਨਾਲ ਭੋਜਨ ਕਰੋ,' ਉਹ ਕਹਿੰਦੇ। ਉਹ, ਉਸਦੇ ਖਾਣ ਲਈ ਸਵਾਦੀ ਭੋਜਨ ਪੇਸ਼ ਕਰਦੇ। ਖਾਣਾ ਖਾਣ ਤੋਂ ਬਾਅਦ ਰੋਬਿਨ ਹੁੱਡ, ਬੰਦੇ ਨੂੰ ਭੋਜਨ ਦੀ ਕੀਮਤ ਅਦਾ ਕਰਨ ਨੂੰ ਕਹਿੰਦਾ। ਫਿਰ ਰੋਬਿਨ ਦੇ ਦੋਸਤ, ਉਸ ਬੰਦੇ ਨੂੰ ਉਸਦੇ ਰਸਤੇ ਵਾਪਸ ਭੇਜਣ ਤੋਂ ਪਹਿਲਾਂ, ਉਸਦੇ ਬੈਗ ਵਿਚੋਂ ਸੋਨਾ ਅਤੇ ਚਾਂਦੀ ਲੈ ਲੈਂਦੇ।
ਨੌਟਿੰਘਮ ਦਾ ਸ਼ਰੀਫ, ਜੰਗਲ ਵਿੱਚ ਹੋ ਰਹੀ ਚੋਰੀਆਂ ਦੇ ਕਾਰਣ ਬਹੁਤ ਗੁੱਸਾ ਸੀ। ਲੇਕਿਨ ਉਹ ਕਦੇ ਵੀ, ਰੋਬਿਨ ਜਾਂ ਉਸ ਦੇ ਮੇਰੀ ਮੈਨ ਨੂੰ ਲੱਭ ਨਾ ਸਕਿਆ ਕਿਉਂਕਿ ਉਹ ਬਹੁਤ ਚੰਗੀ ਤਰ੍ਹਾ ਲੁਕੇ ਹੋਏ ਸਨ।
ਰੋਬਿਨ ਅਤੇ ਉਸਦੇ ਆਦਮੀਆਂ ਨੇ ਲਾਲਚੀ ਬੰਦਿਆਂ ਤੋਂ ਲੁੱਟੇ ਹੋਏ ਖ਼ਜ਼ਾਨੇ ਵਿੱਚੋਂ, ਇੱਕ ਪਾਈ ਵੀ ਆਪਣੇ ਕੋਲ ਨਾ ਰੱਖੀ। ਬਲਕਿ ਉਨ੍ਹਾਂ ਨੇ ਇਹ ਸੱਭ ਉਨ੍ਹਾਂ ਗ਼ਰੀਬ ਲੋਕਾਂ ਵਿੱਚ ਵੰਡ ਦਿੱਤਾ, ਜਿਨ੍ਹਾਂ ਨੂੰ ਉਹ ਜਾਣਦੇ ਸਨ - ਉਹ ਲੋਕ, ਜਿਨ੍ਹਾਂ ਨੇ ਰਾਜਕੁਮਾਰ ਜੋਹਨ ਅਤੇ ਉਸਦੇ ਬੰਦਿਆਂ ਦੀ ਲੁੱਟ ਦੇ ਕਾਰਨ ਆਪਣਾ ਸੱਭ ਕੁੱਝ ਗਵਾ ਦਿੱਤਾ ਸੀ।
ਜਿਵੇਂ ਸਮਾਂ ਗੁਜਰਿਆ, ਹੋਰ ਲੋਕ ਵੀ ਰੋਬਿਨ ਹੁੱਡ ਦੇ ਨਾਲ ਜੁੜਨਾ ਚਾਹੁੰਦੇ ਸਨ ਅਤੇ ਨਿਆਂ ਵਾਸਤੇ ਲੜਨਾ ਚਾਹੁੰਦੇ ਸਨ। ਇਨ੍ਹਾਂ ਲੋਕਾਂ ਵਿੱਚੋਂ ਇੱਕ ਬੰਦੇ ਦਾ ਨਾਮ ਜੋਹਨ ਲਿਟਲ ਸੀ। ਉਹ ਕੇਵਲ ਦੋ ਫੁੱਟ ਤੋਂ ਥੋੜ੍ਹਾ ਜਿਹਾ ਹੀ ਲੰਮਾ ਸੀ। ਉਹ ਇੱਕ ਲੰਬੇ ਖੰਭੇ ਦਾ ਇਸਤੇਮਾਲ ਕਰਦੇ ਹੋਏ ਸ਼ਾਨਦਾਰ ਤਰੀਕੇ ਨਾਲ ਲੜਦਾ ਸੀ।
ਜੋਹਨ ਨੇ ਇੱਕ ਵਾਰ ਹੱਸਦੇ ਹੋਏ ਉਸਨੂੰ ਕਿਹਾ, 'ਤੁਹਾਡਾ ਨਾਮ ਜੋਹਨ ਬਿਗ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਸ ਖੰਭੇ ਦੇ ਕਾਰਣ ਬਹੁਤ ਲੰਬੇ ਹੋ। ਮੈਂ ਤੁਹਾਨੂੰ ਮਜ਼ਾਕ ਨਾਲ ਲਿਟਲ ਜੋਹਨ ਬੁਲਾਵਾਂਗਾ !' ਬਾਕੀ ਸਭ ਵੀ ਉਸਨੂੰ ਲਿਟਲ ਜੋਹਨ ਹੀ ਬੁਲਾਉਂਦੇ ਸਨ।
ਇੱਕ ਹੋਰ ਵਿਅਕਤੀ ਜੋ ਮੇਰੀ ਮੈਨ ਗੁੱਟ ਨਾਲ ਜੁੜਿਆ, ਉਹ ਸੀ ਐਲਨ ਏ'ਡੇਲ। ਉਹ ਇੱਕ ਲੋਕ-ਗਾਇਕ ਸੀ। ਇਸ ਲਈ ਉਹ ਅਪਣਾ ਸੰਗੀਤ ਵਜਾਉਂਦਾ ਅਤੇ ਗਾਣੇ ਗਾ ਕੇ ਰੋਬਿਨ ਅਤੇ ਉਸਦੇ ਬੰਦਿਆਂ ਦਾ ਮਨੋਰੰਜਨ ਕਰਦਾ ਸੀ।
ਇੱਕ ਦਿਨ ਇੱਕ ਫਰਾਇਰ ਟੱਕ ਨਾਮ ਦਾ ਭਿਕਸ਼ੂ ਰੋਬਿਨ ਆਫ ਲੋਕਸਲੀ ਨੂੰ ਲੱਭਦਾ ਹੋਇਆ ਸ਼ੇਰਵੁਡ ਜੰਗਲ ਵਿੱਚ ਆਇਆ। ਉਸਦੇ ਨਾਲ ਇੱਕ ਨੋਜਵਾਨ ਔਰਤ ਵੀ ਸੀ।
'ਮਾਰੀਆਂ! ਰੋਬਿਨ ਚੀਕਿਆ, ਜਦੋ ਉਸਨੇ ਉਨ੍ਹਾਂ ਨੂੰ ਦੇਖਿਆ।
ਫਰਾਇਰ ਟੱਕ ਨੇ ਸੱਭ ਸਮਝਾਇਆ:
'ਮਾਰੀਆਂ ਦਾ ਪਿਤਾ ਉਸ ਦਾ ਵਿਆਹ ਇੱਕ ਅਮੀਰ, ਬਜ਼ੁਰਗ ਆਦਮੀ ਨਾਲ ਕਰਵਾਉਣਾ ਚਾਹੁੰਦਾ ਸੀ। ਪਰ ਮਾਰੀਆਂ ਦੀ ਅੱਖਾਂ ਵਿੱਚ ਹੰਝੂ ਸਨ, ਕਿਉਂਕਿ ਉਹ ਇਸ ਆਦਮੀ ਨਾਲ ਸ਼ਾਦੀ ਨਹੀਂ ਕਰ ਸਕਦੀ ਸੀ, ਉਸ ਨੂੰ ਕਿਸੇ ਹੋਰ ਨਾਲ ਪਿਆਰ ਸੀ। ਉਸਦਾ ਸੱਚਾ ਪਿਆਰ ਰੋਬਿਨ ਆਫ ਲੋਕਸਲੀ ਹੀ ਸੀ। ਮੈਂ ਜਾਣਦਾ ਸੀ ਕਿ ਰੋਬਿਨ ਸ਼ੇਰਵੁੱਡ ਜੰਗਲ ਵਿੱਚ ਲੁਕ ਕੇ ਰਹਿੰਦਾ ਹੈ। ਇਸ ਲਈ ਮੈਂ ਮਾਰੀਆਂ ਨੂੰ ਉਥੋਂ ਬਚਾਅ ਕੇ ਇੱਥੇ ਲੈ ਆਇਆ, ਤਾਂ ਜੋ ਉਹ ਅਪਣੇ ਸੱਚੇ ਪਿਆਰ ਨਾਲ ਵਿਆਹ ਕਰ ਸਕੇ।'
ਮਾਰੀਆਂ ਅਤੇ ਰੋਬਿਨ ਖੁਸ਼ੀ ਨਾਲ ਇੱਕ ਦੂਸਰੇ ਦੇ ਗਲ ਲੱਗੇ। ਫਰਾਇਰ ਟੱਕ ਅਤੇ ਮਾਰੀਆਂ, ਮੇਰੀ ਮੈਨ ਗੁੱਟ ਵਿੱਚ ਸ਼ਾਮਲ ਹੋ ਗਏ।
ਅਫਸੋਸ ! ਇੱਕ ਦਿਨ ਇੱਕ ਮਾੜੀ ਖਬਰ ਰੋਬਿਨ ਹੁੱਡ ਨੂੰ ਮਿਲੀ:
'ਦੂਰ ਦੇਸ਼ ਵਿੱਚ ਰਾਜਾ ਰਿਚਰਡ ਨੂੰ ਕੈਦ ਕਰ ਲਿਆ ਗਿਆ ਸੀ। ਉਸਨੂੰ ਕੈਦ ਕਰਨ ਵਾਲਿਆਂ ਦੀ ਮੰਗ ਸੀ ਕਿ ਉਹ ਰਾਜਾ ਨੂੰ ਉਦੋਂ ਹੀ ਰਿਹਾ ਕਰਨਗੇ, ਜਦੋਂ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਦੀ ਫਿਰੌਤੀ ਦਿੱਤੀ ਜਾਵੇ। ਰਾਜਕੁਮਾਰ ਜੋਹਨ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਭਰਾ ਦੀ ਜਾਨ ਬਚਾਉਣ ਲਈ ਇੱਕ ਫੁੱਟੀ ਕੌਡੀ ਵੀ ਨਹੀਂ ਖਰਚੇਗਾ ਅਤੇ ਉਸਦੇ ਭਰਾ ਦੀ ਆਜ਼ਾਦੀ ਲਈ ਸੋਨਾ ਅਤੇ ਚਾਂਦੀ ਦੇਣਾ ਤਾਂ ਦੂਰ ਦੀ ਗੱਲ ਹੈ।'
ਉਹ ਅਜਿਹਾ ਇਸ ਲਈ ਕਰ ਰਿਹਾ ਸੀ ਕਿਉਂਕਿ ਉਹ ਖੁਦ ਇੰਗਲੈਂਡ ਦਾ ਰਾਜਾ ਬਣਨਾ ਚਾਹੁੰਦਾ ਸੀ!' ਰੌਬਿਨ ਹੁੱਡ ਨੇ ਘਿਰਣਾ ਨਾਲ ਕਿਹਾ।
ਹਾਲਾਂਕਿ ਮੇਰੀ ਮੈਨ ਗੁੱਟ ਕੋਲ ਇੱਕ ਸ਼ਾਨਦਾਰ ਯੋਜਨਾ ਸੀ। 'ਜਿਨ੍ਹੇ ਵੀ ਗ਼ਰੀਬ ਲੋਕਾਂ ਨੂੰ ਅਸੀਂ ਜਾਣਦੇ ਹਾਂ, ਉਨ੍ਹਾਂ ਨੂੰ ਅਸੀਂ ਉਨ੍ਹਾਂ ਦੀਆ ਜ਼ਰੂਰਤਾਂ ਪੁਰੀਆਂ ਕਰਨ ਵਾਸਤੇ ਕਾਫੀ ਧਨ ਦੇ ਚੁੱਕੇ ਹਾਂ। ਇਸ ਲਈ ਜੋ ਧਨ ਸਾਡੇ ਕੋਲ ਹੁਣ ਵੀ ਖ਼ਜ਼ਾਨੇ ਦੀ ਸੰਦੂਕ ਵਿੱਚ ਹੈ, ਉਸਦੀ ਵਰਤੋ ਕਰਕੇ, ਅਸੀਂ ਰਾਜਾ ਰਿਚਰਡ ਦੀ ਆਜ਼ਾਦੀ ਖ਼ਰੀਦ ਸਕਦੇ ਹਾਂ।'
ਤਾਂ, ਰਾਜਕੁਮਾਰ ਜੋਹਨ ਨੂੰ ਅਪਣੀ ਯੋਜਨਾ ਬਾਰੇ ਦੱਸੇ ਬਿਨਾਂ, ਰੋਬਿਨ ਅਤੇ ਉਸਦੇ ਬੰਦਿਆਂ ਨੇ ਸੋਨੇ ਅਤੇ ਚਾਂਦੀ ਦੀ ਫਿਰੌਤੀ ਅਦਾ ਕਰ ਦਿੱਤੀ।
ਕੁਝ ਹਫਤੇ ਬਾਅਦ ਇੱਕ ਅਣਜਾਣ ਨਾਈਟ, ਸਵਾਰ ਹੋਕੇ ਸ਼ੇਰਵੁੱਡ ਜੰਗਲ ਵਿੱਚ ਆਇਆ। ਉਸਦੇ ਸਾਰੇ ਕੱਪੜੇ ਕਾਲੇ ਸਨ। ਉਹ ਕਹਿ ਰਿਹਾ ਸੀ ਕਿ ਉਹ ਰੋਬਿਨ ਹੁੱਡ ਨੂੰ ਲੱਭ ਰਿਹਾ ਹੈ।
'ਤੂੰ ਕੌਣ ਹੈ?', ਰੋਬਿਨ ਨੇ ਜਵਾਬ ਮੰਗਿਆ।
'ਮੈਂ ਬਲੈਕ ਨਾਈਟ ਹਾਂ,' ਜਵਾਬ ਆਇਆ।
ਪਰ ਜਦੋਂ ਨਾਈਟ ਨੇ ਅਪਣਾ ਹੈਲਮੇਟ ਉਤਾਰਿਆ, ਰੋਬਿਨ ਨੇ ਉਸਨੂੰ ਪਹਿਚਾਣ ਲਿਆ।
'ਰਾਜਾ ਰਿਚਰਡ!' ਰੋਬਿਨ ਨੇ ਹੱਫਦੇ ਹੋਏ ਕਿਹਾ। ਰੋਬਿਨ ਨੇ ਅਪਣੇ ਰਾਜੇ ਦੇ ਸਨਮਾਨ ਵਿੱਚ ਸਿਰ ਝੁਕਾ ਦਿੱਤਾ। ਮੇਰੀ ਮੈਨ ਗੁੱਟ ਨੇ ਵੀ ਸਿਰ ਝੁਕਾਇਆ ਅਤੇ ਦਾਸੀ ਮਾਰੀਆਂ ਨੇ ਜਨਾਨਾ ਅੰਦਾਜ਼ ਵਿੱਚ ਸਲਾਮ ਕੀਤਾ।
'ਮੈ, ਫਿਰੌਤੀ ਅਦਾ ਕਰਨ ਲਈ ਤੁਹਾਡਾ ਧੰਨਵਾਦ ਕਰਨ ਆਇਆ ਹਾਂ, ਜਿਸ ਦੇ ਕਰਕੇ ਅੱਜ ਮੈ ਆਜ਼ਾਦ ਹਾਂ,' ਰਾਜਾ ਨੇ ਕਿਹਾ। 'ਮੈਨੂੰ ਪਤਾ ਲੱਗਿਆ ਕਿ ਕਿਵੇਂ ਮੇਰਾ ਭਰਾ ਜੋਹਨ, ਮੇਰੀ ਸਲਤਨਤ 'ਤੇ ਨਿਆਂ ਨਾਲ ਰਾਜ ਕਰਨ ਵਿੱਚ ਨਾਕਾਮ ਰਿਹਾ। ਮੈਨੂੰ ਉਸ ਦੇ ਲਾਲਚ ਬਾਰੇ ਪਤਾ ਲੱਗਿਆ ਕਿ ਕਿਵੇਂ ਉਸ ਨੇ ਲੋਕਾਂ ਦੀਆਂ ਜਮੀਨਾਂ ਅਤੇ ਘਰ ਖੋਹ ਲਏ। ਮੈਂ ਉਸਦੀ ਖਬਰ ਲਵਾਂਗਾ ਅਤੇ ਉਸ ਨੂੰ ਸਜਾ ਦੇਵਾਂਗਾ। ਪਰ ਤੁਹਾਡੇ ਸੱਭ ਲਈ, ਜਿਨ੍ਹਾਂ ਨੇ ਅਪਣੇ ਘਰ ਅਤੇ ਜਮੀਨਾਂ ਖੋਹ ਦਿੱਤੀਆਂ ਸੀ, ਮੈਂ ਉਹ ਘਰ ਅਤੇ ਜਮੀਨਾਂ ਵਾਪਸ ਕਰਦਾ ਹਾਂ, ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਇੱਕ ਵਾਰ ਫਿਰ ਤੋਂ ਉੱਥੇ ਰਹਿ ਸਕੋ।'
ਰੋਬਿਨ, ਮਾਰੀਆਂ ਅਤੇ ਮੇਰੀ ਮੈਨ ਗੁੱਟ ਦੇ ਸਾਰੇ ਬੰਦਿਆਂ ਨੇ ਸ਼ਹਿਨਸ਼ਾਹ ਰਾਜਾ, ਜਿਸ ਨੂੰ ਰਿਚਰਡ ਦਿ ਲਾਈਨਹਾਰਟ ਕਿਹਾ ਜਾਂਦਾ ਸੀ, ਦੇ ਪ੍ਰਤੀ ਅਪਣੀ ਵਫ਼ਾਦਾਰੀ ਰੱਖਣ ਦਾ ਵਾਅਦਾ ਕੀਤਾ।
ਰੋਬਿਨ ਅਤੇ ਉਸਦੇ ਮੇਰੀ ਮੈਨ ਗੁੱਟ ਦੀ, ਉਨ੍ਹਾਂ ਦੇ ਰਾਜਾ ਦੇ ਪ੍ਰਤੀ ਵਫਾਦਾਰੀ ਦੀ ਕਹਾਣੀ, ਕਈ ਪੀੜ੍ਹੀਆਂ ਤੱਕ ਸੁਣਾਈ ਜਾਂਦੀ ਰਹੀ। ਇਹੀ ਕਾਰਨ ਹੈ ਕਿ, ਸੱਤ ਸ਼ਤਾਬਦੀਆਂ ਬਾਅਦ ਵੀ, ਅਸੀਂ ਰੋਬਿਨ ਆਫ ਲੋਕਸਲੀ ਮੈਨਰ ਦੀ ਕਹਾਣੀ ਜਾਣਦੇ ਹਾਂ।
Enjoyed this story?