KidsOut World Stories

ਤਿੰਨ ਅਖੱੜ-ਬੱਕਰੇ    
Previous page
Next page

ਤਿੰਨ ਅਖੱੜ-ਬੱਕਰੇ

A free resource from

Begin reading

This story is available in:

 

 

 

 

ਤਿੰਨ ਅਖੱੜ-ਬੱਕਰੇ

ਇੱਕ ਨਾਰਵੇਜੀਅਨ ਕਹਾਣੀ

 

 

 

 

 

 

*

ਇੱਕ ਵਾਰ ਤਿੰਨ ਅਖੱੜ ਬੱਕਰੇ ਸਨ; ਛੋਟਾ ਅੱਖੜ ਬੱਕਰਾ, ਦਰਮਿਆਨੇ-ਆਕਾਰ ਦਾ ਅੱਖੜ ਬੱਕਰਾ ਅਤੇ ਵੱਡਾ ਅੱਖੜ ਬੱਕਰਾ, ਜੋ ਇੱਕ ਹਰੀ ਘਾਟੀ ਵਿੱਚ ਇੱਕ ਖੇਤ ਵਿੱਚ ਰਹਿੰਦੇ ਸੀ।

ਉਹ ਮਿੱਠਾ ਘਾਹ ਖਾਣਾ ਪਸੰਦ ਕਰਦੇ ਸਨ, ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦਾ ਖੇਤ ਹੁਣ ਭੂਰਾ ਅਤੇ ਬੰਜਰ ਹੋ ਗਿਆ ਸੀ ਕਿਉਂਕਿ ਉਹ ਲਾਲਚੀ ਬੱਕਰੇ ਸਨ ਅਤੇ ਉਨ੍ਹਾਂ ਨੇ ਘਾਹ ਦੇ ਆਖਰੀ ਤਿਨਕੇ ਤੱਕ ਨੂੰ ਖਾ ਲਿਆ ਸੀ।

ਪਰ ਉਹ ਅਜੇ ਵੀ ਭੁੱਖੇ ਸਨ।

ਦੂਰ ਕਿਤੇ, ਉਹ ਇੱਕ ਖੇਤ ਨੂੰ ਦੇਖ ਸਕਦੇ ਸਨ ਜੋ ਹਰੇ-ਭਰੇ ਮਿੱਠੇ ਸੁਆਦੀ ਘਾਹ ਨਾਲ ਭਰਿਆ ਹੋਇਆ ਸੀ, ਪਰ ਅਫਸੋਸ ਕਿ ਇਸ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਸਤਾ ਸੀ - ਇੱਕ ਨਦੀ ਦੇ ਉੱਪਰ ਇੱਕ ਕਮਜ਼ੋਰ ਪੁਲ ਰਾਹੀਂ।

ਪਰ ਪੁਲ ਦੇ ਹੇਠਾਂ ਟ੍ਰੇਵਰ ਨਾਮ ਦਾ ਇੱਕ ਭਿਆਨਕ ਡਰਾਉਣਾ ਟਰੋਲ ਰਹਿੰਦਾ ਸੀ - ਉਹ ਹਮੇਸ਼ਾ ਭੁੱਖਾ ਵੀ ਰਹਿੰਦਾ ਸੀ। ਅਤੇ ਇੱਕ ਵਧੀਆ ਰਸਦਾਰ ਬੱਕਰਾ ਖਾਣ ਤੋਂ ਬਿਹਤਰ ਉਸ ਨੂੰ ਹੋਰ ਕੁਝ ਵੀ ਪਸੰਦ ਨਹੀਂ ਸੀ।

ਸਭ ਤੋਂ ਪਹਿਲਾਂ ਪੁਲ 'ਤੇ ਪਹੁੰਚਣ ਵਾਲਾ ਛੋਟਾ ਬੱਕਰਾ ਸੀ। ਸਾਵਧਾਨੀ ਨਾਲ, ਉਸ ਨੇ ਇੱਕ ਖੁਰ ਅਤੇ ਫਿਰ ਦੂਜਾ ਖੁਰ ਪੁਲ 'ਤੇ ਰੱਖ ਦਿੱਤਾ।

ਪਰ ਕਿਉਂਕਿ ਇਹ ਬਹੁਤ ਹੀ ਖਸਤਾ ਹਾਲਤ ਵਿੱਚ ਸੀ, ਇਸ ਲਈ ਉਸ ਨੇ ਕਿੰਨੀ ਵੀ ਕੋਸ਼ਿਸ਼ ਕੀਤੀ, ਉਸ ਦਾ ਖੁਰ ਅਜੇ ਵੀ ਲੱਕੜ ਦੀਆਂ ਤਖ਼ਤੀਆਂ 'ਤੇ  ਟ੍ਰਿਪ ਟ੍ਰੈਪ, ਟ੍ਰਿਪ ਟ੍ਰੈਪ ਕਰਦਾ ਰਿਹਾ।

ਅਚਾਨਕ ਇੱਕ ਵੱਡੀ ਗਰਜ ਦੀ ਆਵਾਜ਼ ਆਈ।

'ਉਹ ਕੌਣ ਹੈ ਜੋ ਮੇਰੇ ਪੁਲ 'ਤੇ ਟ੍ਰਿਪ ਟ੍ਰੈਪ ਕਰ ਰਿਹਾ ਹੈ?'

ਅਤੇ ਟ੍ਰੋਲ ਪੁਲ ਦੇ ਹੇਠਾਂ ਤੋਂ ਬਾਹਰ ਨਿਕਲ ਕੇ ਆ ਗਿਆ।

ਆਪਣੇ ਕੰਬਦੇ ਖੁਰਾਂ ਦੇ ਨਾਲ, ਛੋਟਾ ਅਖੱੜ ਬੱਕਰਾ ਚੀਕਣ ਵਿੱਚ ਕਾਮਯਾਬ ਹੋ ਗਿਆ, 'ਇਹ ਸਿਰਫ਼ ਮੈਂ ਹੀ ਹਾਂ। ਮੈਂ ਸਿਰਫ ਆਪਣੇ ਖਾਣ ਲਈ ਕੁਝ ਘਾਹ ਲੱਭਣ ਜਾ ਰਿਹਾ ਹਾਂ।'

'ਓਹ ਨਹੀਂ, ਤੂੰ ਕਿਤੇ ਨਹੀਂ ਜਾ ਰਿਹਾ! ਮੈਂ ਤੈਨੂੰ ਆਪਣੇ ਨਾਸ਼ਤੇ, ਦੁਪਹਿਰ ਦੇ ਭੋਜਨ ਅਤੇ ਸ਼ਾਮ ਦੇ ਭੋਜਨ ਲਈ ਖਾਣ ਵਾਲਾ ਹਾਂ!'

'ਓਹ ਨਹੀਂ!' ਡਰੇ ਹੋਏ ਅਖੱੜ ਛੋਟੇ ਬੱਕਰੇ ਨੇ ਕਿਹਾ। 'ਮੈਂ ਤਾਂ ਸਿਰਫ਼ ਛੋਟਾ ਜਿਹਾ ਅਖੱੜ ਬੱਕਰਾ ਹਾਂ। ਤੁਸੀਂ ਮੇਰੇ ਭਰਾ ਦੀ ਉਡੀਕ ਕਿਉਂ ਨਹੀਂ ਕਰਦੇ? ਉਹ ਮੇਰੇ ਨਾਲੋਂ ਵੱਡਾ ਹੈ ਅਤੇ ਬਹੁਤ ਜ਼ਿਆਦਾ ਸਵਾਦਿਸ਼ਟ ਹੈ।'

*

ਇਸ ਲਈ ਲਾਲਚੀ ਟਰੋਲ ਨੇ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਅਤੇ ਛੋਟਾ ਅਖੱੜ ਬੱਕਰਾ ਪੁਲ ਤੋਂ ਲੰਘ ਗਿਆ ਅਤੇ ਉਸਨੇ ਦੂਜੇ ਪਾਸੇ ਤਾਜ਼ੇ ਹਰੇ ਘਾਹ ਨੂੰ ਖਾਣਾ ਸ਼ੁਰੂ ਕਰ ਦਿੱਤਾ।.

ਦੂਸਰੇ ਬੱਕਰਿਆਂ ਨੇ ਛੋਟੇ ਅਖੱੜ ਬੱਕਰੇ ਨੂੰ ਤਾਜ਼ਾ ਹਰਾ ਘਾਹ ਖਾਂਦਿਆਂ ਦੇਖਿਆ ਅਤੇ ਈਰਖਾ ਕਰਨ ਲੱਗੇ ਕਿਉਂਕਿ ਉਹ ਵੀ ਖਾਣਾ ਚਾਹੁੰਦੇ ਸਨ।

ਇਸ ਲਈ ਦਰਮਿਆਨਾ ਅਖੱੜ ਬੱਕਰਾ ਹੇਠਾਂ ਪੁਲ ਵੱਲ ਗਿਆ ਅਤੇ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ।

ਦਰਮਿਆਨੇ-ਆਕਾਰ ਦੀਆਂ ਖੁਰਾਂ ਨੇ ਟ੍ਰਿਪ, ਟ੍ਰੈਪ, ਟ੍ਰਿਪ, ਟ੍ਰੈਪ ਦੀਆਂ ਆਵਾਜ਼ਾਂ ਕੀਤੀਆਂ। ਇੱਕ ਵਾਰ ਫਿਰ ਟਰੋਲ ਪੁਲ ਦੇ ਹੇਠਾਂ ਤੋਂ ਬਾਹਰ ਨਿਕਲ ਗਿਆ।

'ਉਹ ਕੌਣ ਹੈ ਜੋ ਮੇਰੇ ਪੁਲ 'ਤੇ ਟ੍ਰਿਪ ਟ੍ਰੈਪ ਕਰ ਰਿਹਾ ਹੈ?' ਉਹ ਗਰਜਿਆ।

ਆਪਣੇ ਕੰਬਦੇ ਖੁਰਾਂ ਨਾਲ, ਦਰਮਿਆਨੇ-ਆਕਾਰ ਦਾ ਅਖੱੜ ਬੱਕਰਾ ਆਪਣੀ ਨਰਮ ਆਵਾਜ਼ ਵਿੱਚ ਕਹਿਣ ਲੱਗਾ,

'ਇਹ ਸਿਰਫ਼ ਮੈਂ ਹੀ ਹਾਂ। ਮੈਂ ਆਪਣੇ ਭਰਾ, ਛੋਟੇ ਅਖੱੜ ਬੱਕਰੇ ਦੇ ਪਿੱਛੇ ਜਾ ਰਿਹਾ ਹਾਂ, ਤਾਂ ਜੋ ਮੈਂ ਮਿੱਠਾ ਘਾਹ ਖਾ ਸਕਾਂ।'

'ਓਹ ਨਹੀਂ, ਤੂੰ ਕਿਤੇ ਨਹੀਂ ਜਾ ਰਿਹਾ! ਮੈਂ ਤੈਨੂੰ ਨਾਸ਼ਤੇ, ਦੁਪਹਿਰ ਦੇ ਭੋਜਨ ਅਤੇ ਸ਼ਾਮ ਦੇ ਭੋਜਨ ਲਈ ਖਾਣ ਵਾਲਾ ਹਾਂ!'

'ਓਹ ਨਹੀਂ, ਸ਼੍ਰੀਮਾਨ ਟਰੋਲ, ਤੁਸੀਂ ਮੈਨੂੰ ਖਾਣਾ ਨਹੀਂ ਚਾਹੋਗੇ। ਮੈਂ ਇੰਨਾ ਵੱਡਾ ਨਹੀਂ ਹਾਂ ਕਿ ਤੁਹਾਡਾ ਢਿੱਡ ਭਰ ਸਕਾਂ। ਮੇਰੇ ਵੱਡੇ ਭਰਾ ਦੇ ਆਉਣ ਤੱਕ ਉਡੀਕ ਕਰੋ - ਉਹ ਮੇਰੇ ਨਾਲੋਂ ਬਹੁਤ ਜ਼ਿਆਦਾ ਸਵਾਦਿਸ਼ਟ ਹੈ।'

'ਫਿਰ ਠੀਕ ਹੈ,' ਟਰੋਲ ਨੇ ਕਿਹਾ ਅਤੇ ਦਰਮਿਆਨੇ-ਆਕਾਰ ਦਾ ਬੱਕਰਾ ਪੁਲ ਤੋਂ ਲੰਘ ਗਿਆ ਅਤੇ ਉਸ ਨੇ ਛੋਟੇ ਅਖੱੜ ਬੱਕਰੇ ਨਾਲ ਮਿੱਠੇ ਹਰੇ ਘਾਹ ਨੂੰ ਖਾਣਾ ਸ਼ੁਰੂ ਕਰ ਦਿੱਤਾ।

ਵੱਡੇ ਦਲੇਰ ਅਖੱੜ ਬੱਕਰੇ ਨੂੰ ਈਰਖਾ ਹੋਈ ਅਤੇ ਉਸ ਕੋਲੋਂ ਪੁਲ ਪਾਰ ਕਰਨ ਅਤੇ ਆਪਣੇ ਭਰਾਵਾਂ ਨਾਲ ਸ਼ਾਮਲ ਹੋਣ ਲਈ ਇੰਤਜ਼ਾਰ ਨਹੀਂ ਸੀ ਹੋ ਰਿਹਾ।

ਇਸ ਲਈ ਦਲੇਰੀ ਨਾਲ, ਉਸ ਨੇ ਆਪਣੇ ਖੁਰਾਂ ਨੂੰ ਪੁਲ 'ਤੇ ਰੱਖਿਆ।

ਟ੍ਰਿਪ, ਟ੍ਰੈਪ, ਟ੍ਰਿਪ, ਟ੍ਰੈਪ।

ਅਚਾਨਕ ਟਰੋਲ ਪੁਲ ਦੇ ਹੇਠਾਂ ਤੋਂ ਨਿਕਲ ਕੇ ਬਾਹਰ ਆ ਗਿਆ।

'ਉਹ ਕੌਣ ਹੈ ਜੋ ਮੇਰੇ ਪੁਲ 'ਤੇ ਟ੍ਰਿਪ ਟ੍ਰੈਪ ਕਰ ਰਿਹਾ ਹੈ?' ਉਸ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ।

'ਇਹ ਮੈਂ ਹਾਂ। ਵੱਡਾ ਅਖੱੜ ਬੱਕਰਾ। ਤੈਨੂੰ ਕੀ ਲੱਗਦਾ ਹੈ ਕਿ ਤੂੰ ਕੌਣ ਹੈਂ?'

'ਮੈਂ ਟਰੋਲ ਹਾਂ ਅਤੇ ਮੈਂ ਤੁਹਾਨੂੰ ਨਾਸ਼ਤੇ, ਦੁਪਹਿਰ ਦੇ ਭੋਜਨ ਅਤੇ ਸ਼ਾਮ ਦੇ ਭੋਜਨ ਲਈ ਖਾਣ ਵਾਲਾ ਹਾਂ।'

'ਓਹ ਨਹੀਂ, ਤੂੰ ਅਜਿਹਾ ਨਹੀਂ ਕਰੇਂਗਾ!'

'ਓਹ ਹਾਂ, ਮੈਂ ਇਹੀ ਕਰਾਂਗਾ - ਤੂੰ ਦੇਖੀ ਜਾਵੀਂ!'

ਫਿਰ ਟਰੋਲ ਵੱਡੇ ਅਖੱੜ ਬੱਕਰੇ ਵੱਲ ਭੱਜਿਆ, ਜਿਸ ਨੇ ਆਪਣਾ ਸਿਰ ਝੁਕਾਇਆ ਅਤੇ ਬਹਾਦਰੀ ਨਾਲ ਟਰੋਲ ਵੱਲ ਭੱਜਿਆ, ਉਸ ਨੂੰ ਆਪਣੇ ਸਿੰਗਾਂ ਵਿੱਚ ਫਸਾ  ਲਿਆ ਅਤੇ ਉਸ ਨੂੰ ਹੇਠਾਂ ਦਰਿਆ ਵਿੱਚ ਸੁੱਟ ਦਿੱਤਾ।

ਟਰੋਲ ਤੇਜ਼ ਵੱਗਦੇ ਪਾਣੀ ਵਿੱਚ ਅਲੋਪ ਹੋ ਗਿਆ, ਦੁਬਾਰਾ ਫਿਰ ਕਦੇ ਵੀ ਦਿਖਾਈ ਨਹੀਂ ਦਿੱਤਾ।

ਉਸ ਤੋਂ ਬਾਅਦ, ਕੋਈ ਵੀ ਪੁਲ ਨੂੰ ਪਾਰ ਕਰ ਸਕਦਾ ਸੀ ਅਤੇ ਤਿੰਨ ਅਖੱੜ ਬੱਕਰਿਆਂ ਨਾਲ ਮਿੱਠੇ ਹਰੇ ਘਾਹ ਦਾ ਅਨੰਦ ਲੈ ਸਕਦਾ ਸੀ।

Enjoyed this story?
Find out more here