KidsOut World Stories

ਕੀੜੀ ਅਤੇ ਹਾਥੀ Emal Jabarkhail    
Previous page
Next page

ਕੀੜੀ ਅਤੇ ਹਾਥੀ

A free resource from

Begin reading

This story is available in:

 

 

 

 

ਕੀੜੀ ਅਤੇ ਹਾਥੀ

ਇੱਕ ਅਫਗਾਨੀ ਕਹਾਣੀ

 

 

 

 

 

 

*

ਮਹਾਬਿਸ ਦੋ ਟੀਮਾਂ ਵਿਚਕਾਰ ਖੇਡੀ ਜਾਣ ਵਾਲੀ ਖੇਡ ਹੈ। ਇੱਕ ਟੀਮ ਆਪਣੇ ਹੱਥਾਂ ਨੂੰ ਇੱਕ ਕੰਬਲ ਦੇ ਹੇਠਾਂ ਰੱਖਦੀ ਹੈ ਅਤੇ ਇੱਕ ਅੰਗੂਠੀ ਇੱਕ ਸਾਥੀ ਦੇ ਹੱਥ ਦੀ ਹਥੇਲੀ ਵਿੱਚ ਲੁਕਾਉਂਦੀ ਹੈ। ਫਿਰ ਉਹ ਦੂਜੀ ਟੀਮ ਨੂੰ ਆਪਣੇ ਬੰਦ ਹੱਥ ਦਿਖਾਉਂਦੇ ਹਨ। ਦੂਜੀ ਟੀਮ ਨੂੰ ਅੰਦਾਜ਼ਾ ਲਗਾਉਣਾ ਹੁੰਦਾ ਹੈ ਕਿ ਅੰਗੂਠੀ ਕਿਸਦੇ ਹੱਥ ਵਿੱਚ ਛੁਪੀ ਹੋਈ ਹੈ।

ਕੀੜੀ ਅਤੇ ਹਾਥੀ ਸੱਚਮੁੱਚ ਬਹੁਤ ਚੰਗੇ ਦੋਸਤ ਸਨ ਅਤੇ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਸੀ ਤਾਂ ਉਹ ਇਕੱਠੇ ਖੇਡਦੇ ਸਨ।

ਮੁਸੀਬਤ ਇਹ ਸੀ ਕਿ ਹਾਥੀ ਦਾ ਪਿਤਾ ਬਹੁਤ ਸਖ਼ਤ ਪਿਤਾ ਸੀ ਅਤੇ ਉਸਨੂੰ ਆਪਣੇ ਪੁੱਤਰ ਦਾ ਖੇਡਣਾ ਪਸੰਦ ਨਹੀਂ ਸੀ ਜੱਦਕਿ ਉਸਨੂੰ ਆਪਣਾ ਹੋਮਵਰਕ ਕਰਨਾ ਹੁੰਦਾ ਸੀ, ਜਾਂ ਜੇ ਉਸਦੀ ਮਾਂ ਨੂੰ ਉਸ ਕੋਲੋਂ ਘਰ ਦੇ ਕੰਮ ਕਰਾਉਨ ਦੀ ਲੋੜ ਹੁੰਦੀ ਸੀ। ਅਤੇ ਉਸਨੂੰ ਇਹ ਪਸੰਦ ਨਹੀਂ ਸੀ ਕਿ ਉਸਦਾ ਪੁੱਤਰ ਆਪਣੇ ਦੋਸਤ ਕੀੜੀ ਨਾਲ ਖੇਡੇ ਜਦੋਂ ਉਸਨੂੰ ਟੋਲੇ ਵਿੱਚ ਦੂਜੇ ਹਾਥੀਆਂ ਨਾਲ ਖੇਡਣਾ ਚਾਹੀਦਾ ਹੈ।

ਛੋਟਾ ਹਾਥੀ ਆਪਣੇ ਪਿਤਾ ਤੋਂ ਬਹੁਤ ਡਰਦਾ ਸੀ ਅਤੇ ਉਸਨੂੰ ਪਸੰਦ ਨਹੀਂ ਸੀ ਜਦੋਂ ਉਹ ਗੁੱਸੇ ਵਿੱਚ ਹੁੰਦੇ ਸਨ। ਪਰ ਕੀੜੀ ਬਹੁਤ ਬਹਾਦਰ ਕੀੜੀ ਸੀ ਅਤੇ ਉਹ ਉਸਦੇ ਚਿੜਚਿੜੇ ਬੁੱਢੇ ਪਿਤਾ ਤੋਂ ਨਹੀਂ ਡਰਦੀ ਸੀ।

ਇੱਕ ਦਿਨ ਦੋਵੇਂ ਦੋਸਤ ਮਹਾਬਿਸ ਦੀ ਖੇਡ ਖੇਡ ਰਹੇ ਸਨ ਕਿ ਉਨ੍ਹਾਂ ਨੇ ਗੁੱਸੇ ਹੋਏ ਪਿਤਾ ਦੇ ਆਉਣ ਦੀ ਆਵਾਜ਼ ਸੁਣੀ। ਜ਼ਮੀਨ ਜ਼ਬਰਦਸਤ ਢੰਗ ਨਾਲ ਕੰਬ ਰਹੀ ਸੀ ਅਤੇ ਦਰੱਖਤ ਇੱਕ ਪਾਸੇ ਤੋਂ ਦੂਜੇ ਪਾਸੇ ਝੂਲ ਰਹੇ ਸਨ।

'ਓਹ ਨਹੀਂ, ਇਹ ਮੇਰੇ ਪਿਤਾ ਜੀ ਹਨ!' ਨੌਜਵਾਨ ਹਾਥੀ ਚੀਕਿਆ, ਉਸ ਦੇ ਚਿਹਰੇ 'ਤੇ ਡਰ ਝਲਕ ਰਿਹਾ ਸੀ। 'ਮੈਂ ਹੁਣ ਕੀ ਕਰਾਂ?'

ਛੋਟੀ ਕੀੜੀ ਨੇ ਆਪਣੀ ਛਾਤੀ ਨੂੰ ਫੁਲਾ ਕੇ ਚੋੜਾ ਕਰ ਲਿਆ ਅਤੇ ਆਪਣੇ ਦੋ ਪੈਰਾਂ 'ਤੇ ਖੜ੍ਹੀ ਹੋ ਕੇ ਕਿਹਾ, 'ਚਿੰਤਾ ਨਾ ਕਰ, ਮੇਰੇ ਦੋਸਤ, ਤੂੰ ਮੇਰੇ ਪਿੱਛੇ ਲੁਕ ਜਾ ਅਤੇ ਤੇਰੇ ਪਿਤਾ ਜੀ ਤੈਨੂੰ ਲੱਭ ਨਹੀਂ ਸਕਣਗੇ!'

Enjoyed this story?
Find out more here