KidsOut World Stories

ਡਿੱਕ ਵਿਟਿਂਗਟਨ ਅਤੇ ਉਸਦੀ ਬਿੱਲੀ    
Previous page
Next page

ਡਿੱਕ ਵਿਟਿਂਗਟਨ ਅਤੇ ਉਸਦੀ ਬਿੱਲੀ

A free resource from

Begin reading

This story is available in:

 

 

 

 

ਡਿੱਕ ਵਿਟਿਂਗਟਨ ਅਤੇ ਉਸਦੀ ਬਿੱਲੀ

 

 

 

 

 

*

ਬਹੁਤ ਸਮ੍ਹਾਂ ਪਹਿਲ੍ਹਾਂ ਦੀ ਗੱਲ ਹੈ ਇੱਕ ਗਰੀਬ ਮੁੰਡਾ ਜਿਸਦਾ ਨਾਂ ਡਿੱਕ ਵਿਟਿਂਗਟਨ ਸੀ ਉਸਦੀ ਦੇਖਭਾਲ ਕਰਨ ਲਈ ਉਸਦੇ ਮਾਤਾ-ਪਿਤਾ ਨਹੀਂ ਸਨ ਇਸ ਲਈ ਉਹ ਜਿਆਦਾ ਤਰ ਭੁੱਖਾ ਹੀ ਰਹਿੰਦਾ ਸੀ।ਉਹ ਇੱਕ ਦੇਸ਼ ਦੇ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ।ਉਸਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਈਆ ਸੀ।ਇੱਕ ਬਹੁਤ ਦੂਰ ਦੇ ਸਥਾਨ ਦੀਆਂ ਜਿਹੜਾ ਕਿ ਲੰਦਨ ਸੀ ਜਿੱਥੇ ਹਰ ਇੱਕ ਆਦਮੀ ਅਮੀਰ ਸੀ ਅਤੇ ਸੜਕ੍ਹਾਂ ਦੇ ਆਲੇ-ਦੁਆਲੇ ਸੋਨਾ ਵਿੱਛਿਆ ਹੋਇਆ ਸੀ।

ਡਿੱਕ ਵਿਟਿਂਗਟਨ ਨੇ ਨਿਸ਼ਚੈ ਕੀਤਾ ਕਿ ਉਹ ਉੱਥੇ ਜਾਵੇਗਾ ਅਤੇ ਗਲੀਆਂ ਵਿੱਚੋਂ ਸੋਨਾ ਇੱਕਠਾ ਕਰਕੇ ਆਪਣੀ ਕਿਸਮਤ ਬਣਾਵੇਗਾ।ਇੱਕ ਦਿਨ, ਉਸਨੂੰ ਦੋਸਤਾਨਾ ਭਾਵ ਵਾਲਾ ਚਾਰ ਪਹੀਆ ਵਾਲਾ ਗੱਡੀ ਦਾ ਮਾਲਕ ਮਿਲਿਆ ਜਿਹੜਾ ਕਿ ਲੰਦਨ ਜਾ ਰਿਹਾ ਸੀ ਉਸਨੇ ਕਿਹਾ ਕਿ ਉਹ ਉਸਨੂੰ ਉੱਥੇ ਲਾਹ ਦੇਵੇਗਾ, ਇਸ ਲਈ ਉਹ ਚਲੇਗੇ।ਜਦੋਂ ਉਹ ਵੱਡੇ ਸ਼ਹਿਰ ਪਹੁੰਚ ਗਏ ਡਿੱਕ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੋਇਆ।ਉਹ ਨੇ ਘੋੜੇ,ਬੱਘੀਆਂ, ਸੈਂਕੜਾਂ ਲੋਕ, ਵੱਡੀਆਂ ਅਤੇ ਉੱਚੀਆਂ ਇਮਾਰਤਾਂ, ਬਹੁਤ ਸਾਰਾ ਚਿੱਕੜ, ਪਰ ਉਹ ਸੋਨਾ ਕਿਤੇ ਵੀ ਨਾ ਦੇਖ ਸਕਿਆ।ਕਿੰਨੀ ਜਿਆਦਾ ਨਿਰਾਸ਼ਾ! ਕਿੱਦ੍ਹਾਂ ਉਹ ਆਪਣੀ ਕਿਸਮਤ ਬਣਾਏਗਾ? ਕਿਦ੍ਹਾਂ ਉਹ ਇੱਥੋਂ ਤੱਕ ਕਿ ਰੋਟੀ ਖਾਏਗਾ?

ਕੁੱਝ ਦਿਨ੍ਹਾਂ ਬਾਅਦ ਉਹਨੂੰ ਬਹੁਤ ਜਿਆਦਾ ਭੁੱਖ ਲੱਗੀ ਇੰਨੀ ਕਿ ਉਹ ਇੱਕ ਅਮੀਰ ਵਪਾਰੀ ਦੀ ਦਹਲੀਜ ਦੇ ਉੱਚੇ-ਨੀਵੇਂ ਢੇਰ ਦੇ ਉੱਪਰ ਡਿੱਗ ਗਿਆ।ਘਰ ਦੇ ਵਿੱਚੋਂ ਇੱਕ ਰਸੋਈਆ ਨਿਕਲੀ।

“ਚਲਾ ਜਾ ਇੱਥੋਂ,” ਉਹ ਚਿਲਾਈ, “ਗੰਦੇ, ਮੈਲੇ-ਕੁਚੈਲੇ ਕਪੜਿਆਂ ਵਾਲੇ!” ਅਤੇ ਉਹ ਕੋਸ਼ਿਸ਼ ਕਰਨ ਲੱਗੀ ਉਸਨੂੰ ਝਾੜੂ ਦੇ ਨਾਲ ਪੌੜੀ ਤੋਂ ਤੇਜੀ ਦੇ ਨਾਲ ਪਰ੍ਹਾਂ ਕਰਨ ਲੱਗੀ।

ਉਸੇ ਹੀ ਵੇਲੇ ਵਪਾਰੀ ਵਾਪਸ ਆਪਣੇ ਘਰ ਆਇਆ ਅਤੇ ਇੱਕ ਨੇਕ ਆਦਮੀ ਹੋਣ ਦੇ ਨਾਤੇ, ਉਸਨੇ ਵਿਚਾਰੇ ਡਿੱਕ ਉੱਤੇ ਦਇਆ ਦਿਖਾਈ।

“ਇਸਨੂੰ ਘਰ ਦੇ ਵਿੱਚ ਲੈ ਜਾਉ,” ਉਸਨੇ ਆਪਣੀ ਨੌਕਰ ਨੂੰ ਕਿਹਾ।

*

ਜਦੋਂ ਉਸਨੂੰ ਰੋਟੀ ਖਵਾ ਦਿੱਤੀ ਗਈ ਅਤੇ ਉਸਨੇ ਆਰਾਮ ਕਰ ਲਿਆ, ਡਿੱਕ ਨੂੰ ਰਸੋਈ ਦੇ ਵਿੱਚ ਨੌਕਰੀ ਦੇ ਦਿੱਤੀ ਗਈ। ਉਸਨੇ ਵਪਾਰੀ ਦਾ ਬਹੁਤ ਧੰਨਵਾਦ ਕੀਤਾ ਪਰ ਅਫ਼ਸੋਸ, ਖਾਣਾ ਪਕਾਉਣ ਵਾਲੀ ਬਹੁਤ ਭੈੜੇ ਸੁਭਾਅ ਦੀ ਸੀ ਅਤੇ ਜਦੋਂ ਕੋਈ ਵੀ ਨਹੀਂ ਦੇਖ ਰਿਹਾ ਹੁੰਦਾ, ਉਹ ਉਸਨੂੰ ਘੱਟ ਖਾਣ ਨੂੰ ਦਿੰਦੀ ਅਤੇ ਕੁੱਟਦੀ ਸੀ।

ਦੂਸਰੀ ਚੀਜ਼ ਜਿਹੜੀ ਕਿ ਡਿੱਕ ਨੂੰ ਉਦਾਸ ਕਰਦੀ ਸੀ ਉਹ ਇਹ ਸੀ ਕਿ ਉਸਨੂੰ ਘਰ ਦੇ ਸਭ ਤੋਂ ਉੱਪਰ ਛੋਟੇ ਜਿਹੇ ਕਮਰੇ ਵਿੱਚ ਸੌਣਾ ਪੈਂਦਾ ਸੀ ਅਤੇ ਇਹ ਚੂਹਿਆਂ ਅਤੇ ਬਿੱਲੀਆਂ ਨਾਲ ਭਰਿਆ ਹੋਇਆ ਸੀ ਜਿਹੜੇ ਕਿ ਉਸਦੇ ਪੂਰੇ ਚਿਹਰੇ ਉੱਤੇ ਰੇਂਗਦੇ ਸਨ ਅਤੇ ਉਸਦਾ ਨੱਕ ਖਾਣ ਦੀ ਕੋਸ਼ਿਸ਼ ਕਰਦੇ ਸਨ।

ਉਹ ਇੰਨਾ ਮਾਯੂਸ ਹੋ ਗਿਆ ਕਿ ਉਸਨੂੰ ਆਪਣੀਆਂ ਸਾਰੀਆਂ ਪੈਨੀਆ ਬਚਾਈਆ ਅਤੇ ਇੱਕ ਬਿੱਲੀ ਖਰੀਦ ਲਈ।ਬਿੱਲੀ ਇੱਕ ਖਾਸ ਬਿੱਲੀ ਸੀ-ਉਹ ਪੂਰੇ ਲੰਦਨ ਦੇ ਵਿੱਚ ਚੂਹੇ-ਬਿੱਲੀ ਫੜ੍ਹਨ ਵਿੱਚ ਸਭ ਤੋਂ ਵਧੀਆ ਸੀ।ਥੋੜੇ ਹਫ਼ਤਿਆਂ ਬਾਅਦ ਡਿੱਕ ਦੀ ਜ਼ਿੰਦਗੀ ਆਪਣੀ ਚਾਲਾਕ ਬਿੱਲੀ ਦੇ ਕਾਰਨ ਹੋਰ ਉਦਾਸ ਹੋ ਗਈ ਜਿਸਨੇ ਕਿ ਸਾਰੀਆਂ ਬਿੱਲੀਆਂ ਅਤੇ ਚੂਹੇ ਖਾ ਲਏ ਸੀ ਅਤੇ ਉਹ ਸ਼ਾਂਤੀ ਦੇ ਨਾਲ ਨੀਂਦਰ ਲੈ ਸਕਦਾ ਸੀ।

ਕੁੱਝ ਜਿਆਦਾ ਸਮਾਂ ਬਾਅਦ ਨਹੀਂ, ਡਿੱਕ ਨੇ ਸੁਣਾਈ ਕਿ ਵਪਾਰੀ ਸਭ ਨੂੰ ਘਰ ਦੇ ਵਿੱਚ ਕਹਿ ਰਿਹਾ ਹੈ ਕਿ ਕੀ ਉਹ ਕੋਈ ਚੀਜ਼ ਭੇਜਣਾ ਚਾਹੁੰਦੇ ਹਨ ਜਿਹੜੀ ਕਿ ਉਹ ਸੋਚ ਰਹੇ ਹਨ ਕਿ ਉਹ ਉਹਦੇ ਜਹਾਜ਼ ਤੇ ਵੇਚ ਸਕਦੇ ਹਨ।ਸਮੁੰਦਰੀ ਜਹਾਜ਼ ਸੰਸਾਰ ਦੇ ਦੂਜੇ ਪਾਸੇ ਜਾ ਰਿਹਾ ਸੀ ਅਤੇ ਨਾਇਕ ਜਹਾਜ਼ ਦੇ ਉੱਤੇ ਕੁੱਝ ਵੀ ਵੇਚ ਸਕਦਾ ਸੀ ਤਾਂਕਿ ਉਹ ਸਭ ਕੁੱਝ ਵੇਚ ਕੇ ਪੈਸਾ ਬਣਾ ਸਕਣ। ਵਿਚਾਰਾ ਡਿੱਕ, ਉਹ ਕੀ ਵੇਚ ਸਕਦਾ ਸੀ?

ਇੱਕੋ ਦਮ, ਇੱਕ ਖਿਆਲ ਉਹਨੂੰ ਆਇਆ।

“ਕ੍ਰਿਪਾ ਕਰਕੇ ਸ਼੍ਰੀਮਾਨ ਜੀ, ਤੁਸੀਂ ਮੇਰੀ ਬਿੱਲੀ ਲੈ ਜਾਉਗੇ?”

ਸਾਰੇ ਇੱਕੋ ਦਮ ਹੱਸਣ ਲੱਗ ਪਏ, ਪਰ ਵਪਾਰੀ ਮੁਸਕਰਾਇਆ ਅਤੇ ਕਹਿਣ ਲੱਗਾ:

“ਹਾਂ ਡਿੱਕ, ਮੈਂ ਕਰਾਂਗਾ, ਅਤੇ ਉਸਨੂੰ ਵੇਚ ਕੇ ਸਾਰਾ ਪੈਸਾ ਤੈਨੂੰ ਮਿਲੇਗਾ।”

ਜਦੋਂ ਵਪਾਰੀ ਸ਼ਹਿਰ ਤੋਂ ਚਲਾ ਗਿਆ ਡਿੱਕ ਫ਼ਿਰ ਤੋਂ ਇੱਕਲਾ ਹੋ ਗਿਆ, ਚੂਹੇ ਅਤੇ ਬਿੱਲੀਆ ਸਾਰੀ ਰਾਤ ਉਸ ਉੱਤੇ ਰੇਂਗਦੇ ਰਹਿੰਦੇ ਅਤੇ ਖਾਣਾ ਪਕਾਉਣ ਵਾਲੀ ਫ਼ਿਰ ਤੋਂ ਖਰਾਬ ਹੋ ਗਈ ਕਿਉਂਕਿ ਉਸਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ।ਡਿੱਕ ਨੇ ਭੱਜ ਜਾਣ ਦਾ ਫੈਸਲਾ ਕੀਤਾ।

ਜਿੱਦਾਂ ਹੀ ਡਿੱਕ ਜਾਣ ਲਗਾ, ਚਰਚ ਦੀਆਂ ਸਾਰੀਆ ਘੰਟੀਆ ਵੱਜਣ ਲੱਗੀਆ ਅਤੇ ਇੱਦ੍ਹਾਂ ਕਹਿਣ ਲੱਗੀਆ:

“ਦੁਬਾਰਾ ਮੁੜ ਜਾ ਡਿੱਕ ਵਿਟਿਂਗਟਨ,
ਤਿੰਨ ਵਾਰ ਲੰਦਨ ਦਾ ਲਾਰਡ ਮੇਅਰ!”

“ਕ੍ਰਿਪਾਲੂ,ਦਆਲੂ ਭਗਵਾਨ,” ਸੋਚਦਾ ਹੋਇਆ ਡਿੱਕ ਹੈਰਾਨ ਹੋ ਗਿਆ। “ਜੇ ਮੈਂ ਲਾਰਡ ਬਣਨ ਜਾ ਰਿਹਾ ਹਾਂ ਤਾਂ ਮੇਰੇ ਲਈ ਰੁਕਣਾ ਵਧੀਆ ਹੋਵੇਗਾ।ਮੈਂ ਰਸੋਈਏ ਨੂੰ ਅਤੇ ਛੋਟੇ ਤੇਜ਼ ਦੌੜਨ ਵਾਲੇ ਚੂਹੇ ਅਤੇ ਬਿੱਲੀਆ ਨੂੰ ਬਰਦਾਸ਼ਤ ਕਰਾਂਗਾ ਅਤੇ ਜਦੋਂ ਮੈਂ ਮੇਅਰ ਬਣ ਜਾਵਾਂਗਾ ਤਾਂ ਉਨ੍ਹਾਂ ਨੂੰ ਦੱਸਾਂਗਾ।”

ਇਸਲਈ ਉਹ ਵਾਪਿਸ ਮੁੜ ਗਿਆ।

 

*

ਸੰਸਾਰ ਦੇ ਦੂਸਰੇ ਪਾਸੇ, ਵਪਾਰੀ ਤੇ ਉਸਦਾ ਜਹਾਜ਼ ਆਪਣੇ ਟਿਕਾਣੇ ਤੇ ਪਹੁੰਚ ਗਏ।ਲੋਕ ਉਸਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਇੰਨਾ ਨਿੱਘਾ ਸਵਾਗਤ ਕਰਨ ਵਾਲੇ ਸਨ ਕਿ ਵਪਾਰੀ ਨੇ ਉਨ੍ਹਾਂ ਦੇ ਰਾਜਾ-ਰਾਣੀ ਨੂੰ ਕੁੱਝ ਭੇਂਟ ਭੇਜਣ ਦਾ ਫੈਸਲਾ ਕੀਤਾ।

ਰਾਜਾ ਅਤੇ ਰਾਣੀ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਉਨ੍ਹਾਂ ਸਾਰਿਆ ਨੂੰ ਭੋਜਨ ਦੀ ਦਾਵਤ ਦੇ ਦਿੱਤੀ।ਪਰ, ਮੰਨੋ ਚਾਹੇ ਨਾ ਮੰਨੋ, ਜਿੱਦ੍ਹਾਂ ਹੀ ਭੋਜਨ ਪੇਸ਼ ਕੀਤਾ ਗਿਆ, ਸੈਂਕੜਿਆਂ ਦੀ ਤਾਦਾਰ ਤੇ ਆਪਣੇ ਆਪ ਚੂਹੇ ਆਏ ਅਤੇ ਉਨ੍ਹਾਂ ਦੇ ਖਾਣ ਤੋਂ ਪਹਿਲ੍ਹਾਂ ਹੀ ਕਾਹਲੀ ਨਾਲ ਸਭ ਕੁੱਝ ਹੜਪ ਗਏ।

“ੳਹ ਪਿਆਰੇ,” ਰਾਜੇ ਨੇ ਕਿਹਾ, “ਇਸ ਤਰ੍ਹਾਂ ਹਮੇਸ਼ਾ ਹੁੰਦਾ ਹੈ ਮੈਨੂੰ ਕਦੇ ਵੀ ਸੇਬ-ਪਾਈ ਖਾਉਣ ਦਾ ਮੌਕਾ ਨਹੀਂ ਮਿਲਿਆ।ਮੈਂ ਕੀ ਕਰ ਸਕਦਾ ਹਾਂ?”

“ਮੇਰੇ ਕੋਲ ਇੱਕ ਯੁਕਤੀ ਹੈ,” ਵਪਾਰੀ ਨੇ ਕਿਹਾ। “ਮੇਰੇ ਕੋਲ ਇੱਕ ਬੜੀ ਖਾਸ ਬਿੱਲੀ ਹੈ ਜਿਹੜੀ ਕਿ ਲੰਦਨ ਤੋਂ ਸਾਰਾ ਰਸਤਾ ਮੇਰੇ ਨਾਲ ਸਫ਼ਰ ਕਰਕੇ ਆਈ ਹੈ ਅਤੇ ਉਹ ਤੁਹਾਡੇ ਚੂਹਿਆ ਨੂੰ ਉਨ੍ਹਾਂ ਤੋਂ ਵੀ ਕਾਹਲੀ ਨਾਲ ਹੜਪ ਜਾਣਗੇ ਜਿੰਨੀ ਕਾਹਲੀ ਨਾਲ ਉਹ ਤੁਹਾਡੀ ਦਾਵਤ ਨੂੰ ਹੜਪਦੇ ਹਨ।”

ਜਰੂਰ ਜਰੂਰ, ਰਾਜਾ ਅਤੇ ਰਾਣੀ ਖੁਸ਼ ਹੋ ਗਏ, ਅਗਲੀ ਵਾਰ ਦਾਵਤ ਤਿਆਰ ਕੀਤੀ ਗਈ ਅਤੇ ਚੂਹੇ ਆਪਣੇ ਆਪ ਹਾਜ਼ਿਰ ਹੋ ਗਏ, ਬਿੱਲੀ ਨੇ ਝੱਪਟਾ ਮਾਰਿਆ ਅਤੇ ਸਾਰੇ ਚੂਹਿਆਂ ਨੂੰ ਬਹੁਤ ਹੀ ਜਲਦੀ ਨਾਲ ਖਾ ਗਈ।

ਰਾਜਾ ਅਤੇ ਰਾਣੀ ਖੁਸ਼ੀ ਨਾਲ ਝੂਮਣ ਲੱਗ ਪਏ ਅਤੇ ਵਪਾਰੀ ਨੂੰ ਉਸ ਖਾਸ ਬਿੱਲੀ ਦੇ ਬਦਲੇ ਸੋਨੇ ਨਾਲ ਭਰਿਆ ਇੱਕ ਜਹਾਜ਼ ਦੇ ਦਿੱਤਾ।

ਜਦੋਂ ਜਹਾਜ਼ ਲੰਦਨ ਵਾਪਸ ਪਰਤਿਆ ਡਿੱਕ ਬਹੁਤ ਹੀ ਘਬਰਾ ਗਿਆ ਸੋਨੇ ਦੀ ਇੰਨੀ ਮਾਤਰਾ ਦੇਖ ਕੇ ਜਿਹੜੀ ਕਿ ਵਪਾਰੀ ਨੇ ਉਸਨੂੰ ਉਸਦੀ ਬਿੱਲੀ ਦੇ ਦਿੱਤੀ ਸੀ।ਉਸਨੇ ਕਈ ਸਾਲਾਂ ਤੱਕ ਉਸ ਪੈਸਾ ਬਹੁਤ ਧਿਆਨ ਨਾਲ ਖਰਚ ਕੀਤਾ, ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਬਹੁਤ ਚੰਗਾ ਕੀਤਾ, ਅਤੇ ਉਨ੍ਹਾਂ ਲਈ ਵੀ ਜਿਹੜੇ ਉਸਦੇ ਲਈ ਕੰਮ ਕਰਦੇ ਸਨ, ਅਤੇ ਉਹ ਲੰਦਨ ਦਾ ਤਿੰਨ ਵਾਰ ਮੇਅਰ ਨਿਯੁਕਤ ਹੋਇਆ। ਪਰ ਉਹ ਆਪਣੇ ਦਿਆਲੂ ਵਪਾਰੀ ਦੋਸਤ ਨੂੰ ਕਦੇ ਵੀ ਨਹੀਂ ਭੁਲਿਆ, ਜਿਸਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਉਸਨੂੰ ਬਿੱਲੀ ਦੁਆਰਾ ਕਮਾਇਆ ਗਿਆ ਸਾਰਾ ਧਨ ਦੇ ਦਿੱਤਾ ਸੀ ਅਤੇ ਆਪਣੇ ਲਈ ਕੁੱਝ ਵੀ ਨਹੀਂ ਰੱਖਿਆ ਸੀ।

ਜਦੋਂ ਡਿੱਕ ਵੱਡਾ ਹੋਇਆ ਉਹ ਐਲਿਸ ਨੂੰ ਪਿਆਰ ਕਰਨ ਲੱਗਾ, ਵਪਾਰੀ ਦੀ ਸੋਹਣੀ ਜਿਹੀ ਕੁੜੀ, ਅਤੇ ਉਸ ਨਾਲ ਵਿਆਹ ਕਰਵਾਇਆ।ਉਹ ਉਸਤੋਂ ਬਾਅਦ ਖੁਸ਼ੀ-ਖੁਸ਼ੀ ਰਹਿਣ ਲੱਗੇ, ਜਿਦ੍ਹਾਂ ਕਿ ਲੋਕ ਕਹਾਣੀਆਂ ਵਿੱਚ ਰਹਿੰਦੇ ਹਨ।


“ਵਾਪਿਸ ਮੁੜ ਜਾ ਡਿੱਕ ਵਿਟਿਂਗਟਨ,
ਤਿੰਨ ਵਾਰ ਲੰਦਨ ਦਾ ਲਾਰਡ ਮੇਅਰ।”

ਤੁਸੀਂ ਦੇਖੋ ਬਿਲਕੁਲ ਠੀਕ ਸੀ।

 

Enjoyed this story?
Find out more here