ਸਤਰੰਗਾ ਸੱਪ
A free resource from
KidsOut - the fun and happiness charity
This story is available in:
This story is available in:
ਆਸਟਰੇਲੀਆ ਆਦਿਵਾਸੀਆਂ ਦੀ ਕਹਾਣੀ

*
ਬਹੁਤ ਸਮਾਂ ਪਹਿਲਾਂ ਸੁਪਨੇ ਦੇ ਸਮੇਂ ਵਿੱਚ ਆਦਿਵਾਸੀਆਂ ਦਾ ਇੱਕ ਸਮੂਹ ਸ਼ਿਕਾਰ ਲਈ ਗਿਆ ਹੋਇਆ ਸੀ। ਕਈ ਘੰਟਿਆਂ ਬਾਅਦ, ਉਹ ਥੱਕ ਗਏ ਅਤੇ ਆਰਾਮ ਕਰਨ ਦਾ ਫੈਸਲਾ ਕੀਤਾ ਅਤੇ ਜਦੋਂ ਉਹ ਬੈਠ ਕੇ ਕਹਾਣੀਆਂ ਸੁਣਾ ਰਹੇ ਸਨ ਅਤੇ ਅੱਗ ਨਾਲ ਆਪਣੇ ਹੱਥਾਂ ਨੂੰ ਸੇਕ ਰਹੇ ਸਨ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉੱਪਰ ਵੱਲ ਦੇਖਿਆ।
ਦਿਸਹੱਦੇ 'ਤੇ ਇੱਕ ਖੂਬਸੂਰਤ ਬਹੁ-ਰੰਗੀ ਕਮਾਨ ਸੀ - ਇੱਕ ਸਤਰੰਗੀ ਪੀਂਘ। ਪਰ ਆਦਿਵਾਸੀਆਂ ਨੇ ਸੋਚਿਆ ਕਿ ਇਹ ਇੱਕ ਸੱਪ ਹੈ ਜੋ ਇੱਕ ਛੱਪੜ ਤੋਂ ਦੂਜੇ ਛੱਪੜ ਵੱਲ ਜਾ ਰਿਹਾ ਹੈ ਅਤੇ ਉਹ ਡਰ ਗਏ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਕੈਂਪ ਦੇ ਨੇੜੇ ਕਿਸੇ ਛੱਪੜ ਵਿੱਚ ਚਮਕਦਾਰ ਰੰਗ ਦਾ ਵੱਡਾ ਸੱਪ ਆਵੇ। ਪਰ ਉਹ ਸ਼ੁਕਰਗੁਜ਼ਾਰ ਸਨ ਕਿ ਉਹ ਉਨ੍ਹਾਂ ਦੇ ਆਪਣੇ ਛੱਪੜ ਦੇ ਬਹੁਤ ਜ਼ਿਆਦਾ ਨੇੜੇ ਨਹੀਂ ਆ ਰਿਹਾ ਸੀ।
ਇੱਕ ਨੌਜਵਾਨ ਆਦਮੀ, ਸਤਰੰਗੇ ਸੱਪ ਬਾਰੇ ਹੋਰ ਜਾਣਨਾ ਚਾਹੁੰਦਾ ਸੀ, ਇਸ ਲਈ ਜਦੋਂ ਉਹ ਘਰ ਵਾਪਸ ਆਇਆ, ਤਾਂ ਉਸਨੇ ਆਪਣੇ ਕਬੀਲੇ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਸ਼ਿਕਾਰੀ ਸਤਰੰਗੇ ਸੱਪ ਤੋਂ ਕਿਉਂ ਡਰਦੇ ਸਨ।
ਬਜੁਰਗਾਂ ਨੇ ਉਸ ਨੂੰ ਦੱਸਿਆ ਕਿ ਸਤਰੰਗਾ ਸੱਪ ਸੁਪਨੇ ਦੇ ਸਮੇਂ ਦੇ ਜੀਵਾਂ ਵਿੱਚੋਂ ਇੱਕ ਸੀ ਜਿਸਨੇ ਧਰਤੀ ਨੂੰ ਆਕਾਰ ਦਿੱਤਾ ਸੀ।

ਸ਼ੁਰੂ ਵਿੱਚ ਧਰਤੀ ਚਪਟੀ ਸੀ। ਜਿਵੇਂ ਹੀ ਸਤਰੰਗੇ ਸੱਪ ਨੇ ਸਮੁੱਚੀ ਧਰਤੀ ਨੂੰ ਪਾਰ ਕੀਤਾ, ਉਸ ਦੇ ਸਰੀਰ ਦੀ ਹਰਕਤ ਨੇ ਪਹਾੜਾਂ ਦਾ ਅਤੇ ਘਾਟੀਆਂ ਦਾ ਨਿਰਮਾਣ ਕੀਤਾ ਜਿੱਥੇ ਦਰਿਆ ਵੱਗ ਰਹੇ ਸਨ। ਉਹ ਸੁਪਨੇ ਦੇ ਸਮੇਂ ਦੇ ਜੀਵਾਂ ਵਿਚੋਂ ਸਭ ਤੋਂ ਵੱਡਾ ਸੀ ਅਤੇ ਉਸਦੀ ਸ਼ਕਤੀ ਨੇ ਸਪਨੇ ਦੇ ਸਮੇਂ ਦੇ ਹੋਰਨਾਂ ਜੀਵਾਂ ਨੂੰ ਵੀ ਡਰਾਇਆ।
ਆਖਰਕਾਰ, ਧਰਤੀ ਨੂੰ ਆਕਾਰ ਦੇਣ ਦੀ ਕੋਸ਼ਿਸ਼ ਤੋਂ ਥੱਕ ਕੇ, ਸਤਰੰਗਾ ਸੱਪ ਰਿੜ੍ਹਕੇ ਇੱਕ ਛਪੱੜ ਵਿੱਚ ਚਲਾ ਗਿਆ ਜਿੱਥੇ ਉਹ ਠੰਡੇ ਪਾਣੀ ਵਿੱਚ ਲੇਟਿਆ ਜਿਸ ਨੇ ਉਸਨੂੰ ਠੰਡਾ ਕੀਤਾ ਅਤੇ ਉਸਦੇ ਸਰੀਰ ਦੇ ਚਮਕਦਾਰ ਰੰਗਾਂ ਨੂੰ ਕੋਮਲ ਕਰ ਦਿੱਤਾ।
ਹਰ ਵਾਰ ਜਦੋਂ ਜਾਨਵਰ ਛੱਪੜ ਕੋਲ ਜਾਂਦੇ, ਤਾਂ ਉਹ ਧਿਆਨ ਰੱਖਦੇ ਸਨ ਕਿ ਪਾਣੀ ਵਿੱਚ ਵਿਘਨ ਨਾ ਪਵੇ, ਕਿਉਂਕਿ ਹਾਲਾਂਕਿ ਉਹ ਉਸ ਨੂੰ ਨਹੀਂ ਦੇਖ ਸਕਦੇ ਸਨ, ਪਰ ਉਹ ਜਾਣਦੇ ਸੀ ਕਿ ਉਹ ਉੱਥੇ ਸੀ।
ਉਹ ਕੇਵਲ ਭਾਰੀ ਮੀਂਹ ਦੇ ਤੂਫਾਨ ਤੋਂ ਬਾਅਦ ਹੀ ਬਾਹਰ ਆਇਆ ਜਦੋਂ ਉਸ ਦੇ ਛੱਪੜ ਨੂੰ ਹਿਲਾਇਆ ਗਿਆ ਸੀ ਅਤੇ ਜਦੋਂ ਸੂਰਜ ਨੇ ਉਸ ਦੇ ਰੰਗਦਾਰ ਸਰੀਰ ਨੂੰ ਛੂਹਿਆ। ਫਿਰ ਉਹ ਛਪੱੜ ਤੋਂ ਉੱਠਿਆ ਅਤੇ ਦਰੱਖਤਾਂ ਦੀਆਂ ਚੋਟੀਆਂ ਤੋਂ ਉੱਪਰ, ਬੱਦਲਾਂ ਵਿਚੋਂ ਦੀ ਲੰਘ ਕੇ ਮੈਦਾਨ ਦੇ ਦੂਜੇ ਪਾਸੇ ਇੱਕ ਹੋਰ ਛਪੱੜ ਵਿੱਚ ਚਲਾ ਗਿਆ।
ਲੋਕ ਡਰੇ ਹੋਏ ਸਨ ਕਿ ਉਹ ਗੁੱਸੇ ਵਿੱਚ ਸੀ ਅਤੇ ਉਹ ਇੱਕ ਵਾਰ ਫਿਰ ਜ਼ਮੀਨ ਨੂੰ ਉਜਾੜ ਦੇਵੇਗਾ ਇਸ ਲਈ ਉਹ ਬਹੁਤ ਚੁੱਪਚਾਪ ਅਤੇ ਸਥਿਰ ਰਹੇ ਜਦੋਂ ਉਹ ਆਪਣੇ ਨਵੇਂ ਘਰ ਵਿੱਚ ਜਾ ਰਿਹਾ ਸੀ। ਇੱਕ ਵਾਰ ਜਦੋਂ ਉਹ ਉੱਥੇ ਪਹੁਚ ਗਿਆ ਤਾਂ ਉਹ ਦੁਬਾਰਾ ਪਾਣੀ ਦੇ ਹੇਠਾਂ ਅਲੋਪ ਹੋ ਗਿਆ ਅਤੇ ਕਿਸੇ ਨੇ ਉਸਨੂੰ ਨਹੀਂ ਦੇਖਿਆ।
ਇਹੀ ਕਾਰਨ ਹੈ ਕਿ ਆਦਿਵਾਸੀ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਸਤਰੰਗੇ ਸੱਪ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਜਦੋਂ ਉਹ ਉਸ ਨੂੰ ਅਸਮਾਨ ਦੇ ਪਾਰ, ਇੱਕ ਛਪੱੜ ਤੋਂ ਦੂਜੇ ਛਪੱੜ ਵਿੱਚ ਜਾਂਦਾ ਹੋਇਆ ਦੇਖਦੇ ਹਨ।
Enjoyed this story?