KidsOut World Stories

ਲੈਲਾ ਅਤੇ ਮਜਨੂੰ ਦੀ ਕਹਾਣੀ Awalkhan Ahmadzai and Emal Jabarkhail    
Previous page
Next page

ਲੈਲਾ ਅਤੇ ਮਜਨੂੰ ਦੀ ਕਹਾਣੀ

A free resource from

Begin reading

This story is available in:

 

 

 

 

ਲੈਲਾ ਅਤੇ ਮਜਨੂੰ ਦੀ ਕਹਾਣੀ

ਇੱਕ ਅਫ਼ਗਾਨੀ ਕਹਾਣੀ

 

a small red heart that's breaking

 

 

 *

   

ਕੈਸ ਬਿਨ ਅਲ ਮੁਲਾਵਾ ਛੋਟੀ ਉਮਰ ਤੋਂ ਹੀ ਲੈਲਾ-ਅਲ-ਆਮੀਰਿਆ ਨਾਲ ਬੇਹਦ ਪਿਆਰ ਕਰਣ ਲਗ ਪਿਆ ਸੀ। ਓਸਨੂੰ ਅਪਣੇ ਪਿਆਰ ਤੇ ਓੁਸ ਦਿਨ ਤੋਂ ਹੀ ਭਰੋਸਾ ਸੀ ਜਿਸ ਦਿਨ ਤੋਂ ਓਸਨੇ ਲੈਲਾ ਨੂੰ ਪਹਿਲੀ ਵਾਰ ਵੇਖਿਆ ਸੀ। ਜਲਦੀ ਹੀ ਓਸਨੇ ਲੈਲਾ ਬਾਰੇ ਬਹੁਤ ਖ਼ੂਬਸੂਰਤ ਪਿਆਰ ਭਰਿਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਲੀ ਦੇ ਨੁੱਕਰ ਤੇ ਓੁਹ ਆਪਣੀ ਕਵਿਤਾਵਾਂ ਓੁਹਨਾਂ ਸਭਨਾਂ ਨੂੰ ਉੱਚੀ ਸੁਣਾਉਂਦਾ ਸੀ, ਜੋ ਵੀ ਉਸਨੂੰ ਸੁਣਣਾ ਚਾਹੁੰਦੇ। ਅਜਿਹੇ ਭਾਵੁਕ ਪਿਆਰ ਅਤੇ ਸ਼ਰਧਾ ਨੂੰ ਵੇਖ ਕੇ ਲੋਕਾਂ ਨੇ ਉਸ ਮੁੰਡੇ ਨੂੰ ਮਜਨੂੰ ਭਾਵ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ।

ਇਕ ਦਿਨ ਮਜਨੂੰ ਨੇ ਹਿਮੱਤ ਕਰਕੇ ਲੈਲਾ ਦੇ ਪਿਤਾ ਤੋਂ ਉਸ ਨਾਲ ਵਿਆਹ ਕਰਨ ਲਈ ਪੁਛਿੱਆ, ਪਰ ਲੈਲਾ ਦੇ ਪਿਤਾ ਨੇ ਇਸ ਬੇਨਤੀ ਨੂੰ ਇਨਕਾਰ ਕਰ ਦਿੱਤਾ। ਅਜਿਹਾ ਵਿਆਹ, ਲੈਲਾ ਦੇ ਪਿਤਾ ਨੇ ਸੋਚਿਆ, ਸਿਰਫ ਇਕ ਬਵਾਲ ਹੀ ਖੜਾ ਕਰੇਗਾ। ਇਹ ਠੀਕ ਨਹੀਂ ਕਿ ਉਸਦੀ ਬੇਟੀ ਦਾ ਵਿਆਹ ਅਜਿਹੇ ਬੰਦੇ ਨਾਲ ਹੋਵੇ ਜਿਸਨੂੰ ਸਭ ਪਾਗਲ ਬੁਲਾਉੰਦੇ ਹਨ। ਇਸਦੇ ਬਜਾਏ, ਲੈਲਾ ਦਾ ਵਿਆਹ ਕਿਸੇ ਹੋਰ ਨਾਲ ਪੱਕਾ ਕਰ ਦਿੱਤਾ।

ਮਜਨੂੰ ਦੁੱਖ਼ ਨਾਲ ਭਰ ਗਿਆ ਅਤੇ ਉਸਨੇ ਆਪਣਾ ਘਰ ਅਤੇ ਪਰਿਵਾਰ ਛੱਡ ਦਿੱਤਾ ਤੇ ਉਜਾੜ ਥਾਂ ਤੇ ਅਲੋਪ ਹੋ ਗਿਆ। ਉਹ ਦੁੱਖ਼ ਭਰੀ ਜਿੰਦਗੀ ਇੱਕਲੇ ਜੰਗਲੀ ਜਾਨਵਰਾਂ ਨਾਲ ਆਪਣੀ ਪਰੇਮਿਕਾ ਲੈਲਾ ਲਈ ਕਵਿਤਾਵਾਂ ਲਿਖ ਕੇ ਬਿਤਾਉਣ ਲੱਗਿਆ। ਲੈਲਾ ਦਾ ਵਿਆਹ ਜਬਰਦੱਸਤੀ ਕਿਸੇ ਹੋਰ ਆਦਮੀ ਨਾਲ ਕਰ ਦਿੱਤਾ ਗਿਆ। ਉਹ ਉਸ ਨੂੰ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਸ ਦਾ ਦਿਲ ਅਜੇ ਵੀ ਮਜਨੂੰ ਨੂੰ ਚਾਹੰਦਾ ਸੀ, ਪਰ ਉਹ ਇੱਕ ਵਫ਼ਾਦਾਰ ਪਤਨੀ ਬਣਕੇ ਰਹੀ। ਵਿਆਹ ਦੀ ਖ਼ਬਰ ਸੁਣ ਕੇ ਮਜਨੂੰ ਪੂਰੀ ਤਰਾਂ ਟੁੱਟ ਗਿਆ ਅਤੇ ਉਸਨੇ ਆਪਣੇ ਮਾਤਾ-ਪਿਤਾ ਕੋਲ ਸ਼ਹਿਰ ਮੁੜ ਜਾਣ ਤੋਂ ਮਨਾ ਕਰ ਦਿੱਤਾ ਤੇ ਆਪਣਾ ਜੀਵਨ ਇਕੱਲੇ ਹੀ ਜਿਉਂਦਾ ਰਿਹਾ।

ਮਜਨੂੰ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਬੇਹਦ ਯਾਦ ਕਰਦੇ ਅਤੇ ਹਰ ਦਿਨ ਉਸਦੇ ਸਹੀ ਸਲਾਮਤ ਘਰ ਮੁੜ ਆਉਣ ਦੀ ਰਾਹ ਦੇਖਦੇ। ਉਹ ਬਾਗ ਦੀ ਨੁੱਕਰ ਤੇ ਮਜਨੂੰ ਲਈ ਖਾਣਾ ਰੱਖਦੇ, ਇਸ ਉਮੀਦ ਵਿੱਚ ਕਿ ਇਕ ਦਿਨ ਮਜਨੂੰ ਮਾਰੂਥਲ ਤੋਂ ਮੁੜ ਆਵੇਗਾ। ਪਰ ਮਜਨੂੰ ਰੇਗਿਸਥਾਣ ਵਿੱਚ ਹੀ ਰਿਹਾ, ਇਕਾਂਤ ਵਿੱਚ ਕਵਿਤਾ ਲਿਖੱਦਾ ਅਤੇ ਉਸਨੇ ਕਿਸੇ ਆਦਮੀ ਨਾਲ ਕੋਈ ਵੀ ਗਲ ਨਹੀਂ ਕੀਤੀ।

ਮਜਨੂੰ ਆਪਣਾ ਸਾਰਾ ਸਮਾਂ ਇਕੱਲੇ ਜੰਗਲੀ ਜਾਨਵਰ ਨਾਲ ਬਿਤਾਉਂਦਾ, ਜੋ ਉਸਦੇ ਇਰਦ ਗਿਰਦ ਘੁੰਮਦੇ ਰਹਿੰਦੇ ਅਤੇ ਲੰਬੀ ਹਨੇਰੀ ਰਾਤਾਂ ਵਿਚ ਉਸਦੀ ਰੱਖਿਆ ਕਰਦੇ। ਉਸਨੂੰ ਅਕਸਰ ਸ਼ਹਿਰ ਜਾਣ ਵਾਲੇ ਰਾਹਗੀਰ ਦੇਖਦੇ ਸੀ। ਰਾਹਗੀਰਾਂ ਨੇ ਦਸਿੱਆ ਕਿ ਮਜਨੂੰ ਆਪਣੇ ਦਿਨ ਆਪਣੇ ਆਪ ਨੂੰ ਕਵਿਤਾਵਾਂ ਸੁਣਾ ਕੇ ਗੁਜ਼ਾਰਦਾ ਹੈ ਅਤੇ ਇੱਕ ਲੰਬੀ ਛੜੀ ਨਾਲ ਮਿੱਟੀ ਤੇ ਲਿੱਖਦਾ ਹੈ, ਉਹਨਾਂ ਦੱਸਿਆ ਕਿ ਉਸਦਾ ਦਿਲ ਟੁਟੱਣ ਕਾਰਨ ਉਹ ਪਾਗਲਪਨ ਵੱਲ ਜਾ ਰਿਹਾ ਸੀ।

ਬਹੁਤ ਸਾਲਾਂ ਬਾਦ, ਮਜਨੂੰ ਦੇ ਮਾਤਾ-ਪਿਤਾ ਗੁਜ਼ਰ ਗਏ। ਮਜਨੂੰ ਆਪਣੇ ਮਾਤਾ-ਪਿਤਾ ਦੀ ਬਹੁਤ ਕਦਰ ਕਰਦਾ ਸੀ, ਇਸਲਈ ਲੈਲਾ ਨੇ ਉਹਨਾਂ ਦੇ ਗੁਜ਼ਰ ਜਾਣ ਦੀ ਖ਼ਬਰ ਮਜਨੂੰ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ। ਕੁੱਝ ਸਮਾ ਬਾਦ ਲੈਲਾ ਨੂੰ ਇੱਕ ਬਜ਼ੁਰਗ ਆਦਮੀ ਮਿਲਿਆ ਜੋ ਇਹ ਦਾਅਵਾ ਕਰਦਾ ਸੀ ਕਿ ਉਸਨੇ ਮਜਨੂੰ ਨੂੰ ਮਾਰੂਥਲ ਵਿੱਚ ਵੇਖਿਆ ਹੈ। ਬਹੁਤ ਮਿਨਤਾਂ ਅਤੇ ਤਰਲੇ ਕਰਣ ਤੋਂ ਬਾਦ, ਉਹ ਬਜ਼ੁਰਗ ਆਦਮੀ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਜਦ ਉਹ ਅਗਲੀ ਬਾਰ ਸਫ਼ਰ ਤੇ ਜਾਵੇਗਾ ਤਾਂ ਉਹ ਲੈਲਾ ਦਾ ਸੁਨੇਹਾ ਮਜਨੂੰ ਨੂੰ ਦੇ ਦੇਵੇਗਾ।

ਇੱਕ ਦਿਨ ਉਸ ਬਜ਼ੁਰਗ ਆਦਮੀ ਦਾ ਟਾਕਰਾ ਮਾਰੂਥਲ ਵਿੱਚ ਮਜਨੂੰ ਨਾਲ ਹੋਇਆ। ਉਸਨੇ ਬੜੀ ਹੀ ਗੰਭਿਰਤਾ ਨਾਲ ਮਜਨੂੰ ਨੂੰ ਉਸਦੇ ਮਾਤਾ-ਪਿਤਾ ਦੇ ਗੁਜ਼ਰ ਜਾਣ ਦੀ ਖ਼ਬਰ ਦਿੱਤੀ। ਉਹ ਆਦਮੀ ਇਹ ਦੇਖਣ ਨੂੰ ਮਜਬੂਰ ਸੀ ਕਿ ਇਸ ਗੱਲ ਦਾ ਉਸ ਜਵਾਨ ਕਵੀ ਤੇ ਕਿੰਨਾ ਭੈੜਾ ਅਸਰ ਹੋਇਆ। ਪਛਤਾਵੇ ਅਤੇ ਨਿਜੀ ਨੁਕਸਾਨ ਤੋਂ ਹਤਾਸ਼ ਮਜਨੂੰ ਨੇ ਫ਼ੇਸਲਾ ਕੀਤਾ ਕਿ ਉਹ ਦੁਨੀਆ ਤੋਂ ਪੂਰੀ ਤਰਾਂ ਅਲੱਗ ਹੋ ਜਾਵੇਗਾ ਅਤੇ ਕਸਮ ਥਾਧੀ ਕਿ ਆਪਣੀ ਮੌਤ ਤੱਕ ਉਹ ਮਾਰੂਥਲ ਵਿੱਚ ਹੀ ਰਹੇਗਾ।

ਕੁੱਝ ਸਾਲਾਂ ਬਾਦ, ਲੈਲਾ ਦੇ ਪਤੀ ਦੀ ਮੌਤ ਹੋ ਗਈ। ਲੈਲਾ ਨੂੰ ਉਮੀਦ ਹੋਈ ਕਿ ਹੁਣ ਉਹ ਆਪਣੇ ਸੱਚੇ ਪਿਆਰ ਨਾਲ ਇੱਕ ਹੋ ਸਕਦੀ ਹੈ ਅਤੇ ਉਹ ਤੇ ਮਜਨੰ ਆਪਣਾ ਜੀਵਨ ਹਮੇਸ਼ਾ ਲਈ ਇਕੱਠੇ ਬਿਤਾ ਸਕਦੇ ਹਨ। ਪਰੰਮਪਰਾ ਅਨੁਸਾਰ ਲੈਲਾ ਨੂੰ ਦੋ ਸਾਲ ਤੱਕ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਤੀ ਦੀ ਮੌਤ ਦਾ ਸੋਗ ਇੱਕਲੇ ਬਿਨਾਂ ਕਿਸੇ ਮਨੁੱਖ ਨੂੰ ਦੇਖੇ ਮਨਾਉਣਾ ਚਾਹੀਦਾ ਸੀ। ਉਸਨੇ ਇਹ ਸਮਾਂ ਆਪਣੇ ਪਤੀ ਦੀ ਯਾਦ ਵਿੱਚ ਬਿਤਾਉਣਾ ਸੀ। ਇਹ ਸੋਚ ਕਿ ਅਜੇ ਹੋਰ ਦੋ ਸਾਲ ਉਸਨੂੰ ਮਜਨੂੰ ਤੋਂ ਬਿਨਾਂ ਰਹਿਣਾ ਪਵੇਗਾ, ਉਸਦੀ ਬਰਦਾਸ਼ਤ ਤੋਂ ਬਾਹਰ ਸੀ। ਉਹ ਜਨਮ ਭਰ ਅਲਗ਼ ਰਹੇ ਸਨ ਅਤੇ ਹੁਣ ਉਸਨੇ ਇਕੱਲੇਪੱਣ ਦੇ ਦੋ ਹੋਰ ਸਾਲ ਆਪਣੇ ਪਿਆਰ ਨੂੰ ਦੇਖੇ ਬਿਨਾਂ ਗੁਜ਼ਾਰਨੇ ਸੀ। ਉਸ ਜਵਾਨ ਔਰਤ ਨੂੰ ਆਪਣੀ ਜਾਨ ਦੇਣ ਲਈ ਇਹ ਸੋਚ ਹੀ ਕਾਫ਼ੀ ਸੀ । ਲੈਲਾ ਦਿੱਲ ਟੁਟੱਣ ਕਰਕੇ ਆਪਣੇ ਘਰ ਵਿੱਚ ਮਜਨੂੰ ਨੂੰ ਦੇਖੇ ਬਿਨਾਂ ਮਰ ਗਈ।

ਲੈਲਾ ਦੀ ਮੌਤ ਦੀ ਖ਼ਬਰ ਮਜਨੂੰ ਨੂੰ ਮਾਰੂਥਲ ਵਿੱਚ ਮਿਲੀ ਅਤੇ ਤੁਰੰਤ ਹੀ ਉਸ ਥਾਂ ਤੇ ਪਹੁੰਚਦਾ ਹੈ ਜਿਥੇ ਲੈਲਾ ਨੂੰ ਦਫ਼ਨਾਇਆ ਸੀ। ਮਜਨੰ ਉਸ ਥਾਂ ਤੇ ਇੰਨਾ ਰੋਇਆ ਕਿ ਆਪਣੇ ਆਪ ਨੂੰ ਬੇਅੰਤ ਦੁੱਖ਼ ਦੇ ਹਵਾਲੇ ਕਰ ਦਿੱਤਾ ਅਤੇ ਆਪਣੇ ਸੱਚੇ ਪਿਆਰ ਦੀ ਕਬਰ ਤੇ ਆਪਣਾ ਦੱਮ ਛੱਡ ਦਿੱਤਾ।

'ਮੈਂ ਇਹਨਾਂ ਦੀਵਾਰਾਂ ਦੇ ਕੋਲੋਂ ਲੰਘਦਾ ਹਾਂ, ਲੈਲਾ ਦੀ ਦੀਵਾਰਾਂ
ਕਦੇ ਇਸ ਦੀਵਾਰ ਨੂੰ ਚੁੰਮਦਾ ਹਾਂ, ਕਦੇ ਉਸ ਦੀਵਾਰ ਨੂੰ।
ਇਹ ਘਰ ਦਾ ਪਿਆਰ ਨਹੀਂ ਜਿਸ ਨੇ ਮੇਰਾ ਦਿਲ ਚੁਰਾਇਆ ਹੈ
ਪਰ ਉਸ ਦਾ ਪਿਆਰ ਹੈ ਜੋ ਇਹਨਾਂ ਘਰਾਂ ਵਿੱਚ ਰਹਿੰਦਾ ਹੈ।'

 

Enjoyed this story?
Find out more here