KidsOut World Stories

ਜੋਹਾ ਅਤੇ ਉਸ ਦਾ ਖੋਤਾ Jawaher Mutlaq Alotaibi    
Previous page
Next page

ਜੋਹਾ ਅਤੇ ਉਸ ਦਾ ਖੋਤਾ

A free resource from

Begin reading

This story is available in:

 

 

 

 

ਜੋਹਾ ਅਤੇ ਉਸ ਦਾ ਖੋਤਾ

ਇੱਕ ਸਾਊਦੀ ਅਰਬੀ ਕਹਾਣੀ

 

 

 

 

 

*

ਇੱਕ ਦਿਨ, ਜੋਹਾ ਬਾਜ਼ਾਰ ਜਾਂਦੇ ਹੋਏ ਆਪਣੇ ਖੋਤੇ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜੋਹਾ ਦਾ ਪੁੱਤਰ ਲਗਾਮ ਫੜ ਕੇ ਖੋਤੇ ਦੇ ਨਾਲ-ਨਾਲ ਤੁਰ ਰਿਹਾ ਸੀ ਅਤੇ ਆਪਣੇ ਪਿਤਾ ਨਾਲ ਗੱਲਾਂ ਕਰ ਰਿਹਾ ਸੀ।

ਜਦੋਂ ਪਿਤਾ ਅਤੇ ਪੁੱਤਰ ਰਾਹ ਦੇ ਕਿਨਾਰੇ ਇਕੱਠੇ ਹੋਏ ਲੋਕਾਂ ਦੇ ਇੱਕ ਛੋਟੇ ਜਿਹੇ ਸਮੂਹ ਕੋਲੋਂ ਲੰਘੇ, ਤਾਂ ਲੋਕਾਂ ਨੇ ਜੋਹਾ ਦੀ ਆਲੋਚਨਾ ਕੀਤੀ।

ਉਨ੍ਹਾਂ ਨੇ ਬੁੱਢੇ ਆਦਮੀ ਨੂੰ ਕਿਹਾ, 'ਜੋਹਾ, ਤੂੰ ਏਨਾ ਨਿਰਦਈ ਕਿਵੇਂ ਹੋ ਸਕਦਾ ਹੈਂ? ਤੂੰ ਗਧੇ 'ਤੇ ਕਿਵੇਂ ਸਵਾਰ ਹੋ ਸਕਦਾ ਹੈਂ, ਜੱਦਕਿ ਤੇਰਾ ਪੁੱਤਰ ਮਜਬੂਰਨ ਤੇਰੇ ਨਾਲ ਪੈਦਲ ਤੁਰ ਰਿਹਾ ਹੈ?'

ਜਦੋਂ ਜੋਹਾ ਨੇ ਇਹ ਸ਼ਬਦ ਸੁਣੇ ਤਾਂ ਉਹ ਹੇਠਾਂ ਉਤਰ ਗਿਆ ਅਤੇ ਆਪਣੀ ਥਾਂ ਆਪਣੇ ਪੁੱਤਰ ਨੂੰ ਚੁੱਕ ਕੇ ਖੋਤੇ 'ਤੇ ਬਿਠਾ ਦਿੱਤਾ।

ਜੋਹਾ ਅਤੇ ਉਸ ਦੇ ਪੁੱਤਰ ਨੇ ਆਪਣੀ ਯਾਤਰਾ ਜਾਰੀ ਰੱਖੀ, ਜੋਹਾ ਖੋਤੇ ਦੇ ਨਾਲ-ਨਾਲ ਚੱਲ ਰਿਹਾ ਸੀ, ਉਸ ਨੇ ਆਪਣੇ ਹੱਥਾਂ ਵਿੱਚ ਲਗਾਮ ਫੜੀ ਹੋਈ ਸੀ ਜਦੋਂ ਉਹ ਬਾਜ਼ਾਰ ਵੱਲ ਜਾ ਰਹੇ ਸਨ।

ਸੜਕ 'ਤੇ ਅੱਗੇ ਜਾਂਦਿਆਂ ਲਗਭਗ ਇੱਕ ਮੀਲ ਅੱਗੇ, ਜੋਹਾ ਇੱਕ ਖੂਹ ਦੇ ਆਲੇ-ਦੁਆਲੇ ਇਕੱਠੀਆਂ ਹੋਈਆਂ ਔਰਤਾਂ ਦੇ ਇੱਕ ਛੋਟੇ ਜਿਹੇ ਸਮੂਹ ਕੋਲੋਂ ਲੰਘਿਆ।

ਜਦੋਂ ਔਰਤਾਂ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਈਆਂ। ਉਨ੍ਹਾਂ ਨੇ ਉਸ ਨੂੰ ਪੁੱਛਿਆ, 'ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬੁੱਢਾ ਆਦਮੀ ਪੈਦਲ ਤੁਰ ਰਿਹਾ ਹੈ ਪਰ ਉਸਦਾ ਪੁੱਤਰ ਖੋਤੇ 'ਤੇ ਸਵਾਰ ਹੈ? ਵਾਕਿਈ ਇਹ ਸਹੀ ਗੱਲ ਨਹੀਂ ਹੈ!'

ਸੋ ਜੋਹਾ ਆਪਣੇ ਪੁੱਤਰ ਨਾਲ ਖੋਤੇ ਦੀ ਪਿੱਠ 'ਤੇ ਚੜ੍ਹ ਗਿਆ ਅਤੇ ਉਹਨਾਂ ਨੇ ਆਪਣੀ ਯਾਤਰਾ ਜਾਰੀ ਰੱਖੀ।

ਭਰੀ ਦੁਪਹਿਰ ਸੀ, ਸੂਰਜ ਅਸਮਾਨ ਵਿੱਚ ਤੇਜ਼ੀ ਨਾਲ ਚਮਕ ਰਿਹਾ ਸੀ ਅਤੇ ਬਹੁਤ ਗਰਮੀ ਸੀ, ਪਰ ਫਿਰ ਵੀ ਜੋਹਾ ਅਤੇ ਉਸ ਦੇ ਪੁੱਤਰ ਨੇ ਬਾਜ਼ਾਰ ਵੱਲ ਆਪਣਾ ਸਫ਼ਰ ਜਾਰੀ ਰੱਖਿਆ।

ਆਪਣੀ ਪਿੱਠ 'ਤੇ ਪਿਤਾ ਅਤੇ ਪੁੱਤਰ ਦੇ ਭਾਰ ਕਾਰਨ ਖੋਤਾ ਬਹੁਤ ਹੌਲੀ-ਹੌਲੀ ਅੱਗੇ ਵਧ ਰਿਹਾ ਸੀ, ਪਰ ਕਿਸੇ ਨੇ ਵੀ ਉਦੋਂ ਤੱਕ ਆਲੋਚਨਾ ਨਹੀਂ ਕੀਤੀ ਜਦ ਤੱਕ ਉਹ ਕਸਬੇ ਦੇ ਕਿਨਾਰੇ ਲੋਕਾਂ ਦੇ ਇੱਕਠ ਕੋਲ ਨਹੀਂ ਪਹੁੰਚੇ ਜਿੱਥੇ ਬਾਜ਼ਾਰ ਲੱਗਿਆ ਹੋਇਆ ਸੀ। ਲੋਕਾਂ ਨੇ ਨਾਰਾਜ਼ਗੀ ਨਾਲ ਇਸ਼ਾਰਾ ਕੀਤਾ ਜਦੋਂ ਉਹਨਾਂ ਨੇ ਜੋਹਾ ਅਤੇ ਉਸ ਦੇ ਪੁੱਤਰ ਨੂੰ ਛੋਟੇ ਜਿਹੇ ਖੋਤੇ ਦੀ ਪਿੱਠ 'ਤੇ ਬੈਠੇ ਦੇਖਿਆ ਜੋ ਪਿਤਾ ਅਤੇ ਪੁੱਤਰ ਦੇ ਭਾਰ ਕਾਰਨ ਬਹੁਤ ਹੌਲੀ-ਹੌਲੀ ਤੁਰ ਰਿਹਾ ਸੀ। 

'ਤੁਸੀਂ ਦੋਵੇਂ ਇਸ ਛੋਟੇ ਜਿਹੇ ਖੋਤੇ 'ਤੇ ਕਿਉਂ ਸਵਾਰ ਹੋ?' ਉਹ ਚੀਕ-ਚੀਕ ਕੇ ਜੋਹਾ ਨੂੰ ਕਹਿਣ ਲੱਗੇ। 'ਕੀ ਤੁਹਾਨੂੰ ਇਹ ਦਿਖਾਈ ਨਹੀਂ ਦਿੰਦਾ ਕਿ ਤੁਹਾਡਾ ਕਿੰਨਾ ਭਾਰ ਹੈ ਅਤੇ  ਅਤੇ ਤੁਹਾਡਾ ਖੋਤਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ?'

'ਮੈਨੂੰ ਲੱਗਦਾ ਹੈ ਕਿ ਜੇ ਅਸੀਂ ਦੋਵੇਂ ਖੋਤੇ ਤੋਂ ਉਤਰ ਕੇ ਪੈਦਲ ਤੁਰੀਏ ਤਾਂ ਇਹ ਸਭ ਤੋਂ ਚੰਗਾ ਹੋਵੇਗਾ', ਜੋਹਾ ਨੇ ਆਪਣੇ ਪੁੱਤਰ ਨੂੰ ਕਿਹਾ। 'ਇਸ ਤਰ੍ਹਾਂ ਹੁਣ ਕੋਈ ਵੀ ਸਾਨੂੰ ਕੁਝ ਨਹੀਂ ਕਹਿ ਸਕੇਗਾ।'

ਇਸ ਲਈ ਜੋਹਾ ਅਤੇ ਉਸ ਦਾ ਪੁੱਤਰ ਖੋਤੇ ਤੋਂ ਹੇਠਾਂ ਉਤਰ ਗਏ। ਜੋਹਾ ਨੇ ਖੋਤੇ ਦੀ ਅਗਵਾਈ ਕਰਨ ਲਈ ਲਗਾਮ ਸੰਭਾਲੀ ਅਤੇ ਆਪਣੇ ਪੁੱਤਰ ਨਾਲ ਪਿੰਡ ਵਿਚਕਾਰ ਬਾਜ਼ਾਰ ਵੱਲ ਤੁਰ ਪਿਆ।

ਪਰ ਜਦੋਂ ਜੋਹਾ ਬਾਜ਼ਾਰ ਵਿਚ ਪਹੁੰਚਿਆ, ਤਾਂ ਬਹੁਤ ਸਾਰੇ ਲੋਕੀ ਹੱਸੇ ਅਤੇ ਆਲੋਚਨਾ ਕੀਤੀ ਅਤੇ ਉਸ ਬੁੱਢੇ ਆਦਮੀ ਦਾ ਮਜ਼ਾਕ ਉਡਾਇਆ।

'ਕਿੰਨਾ ਮੂਰਖ ਹੈ!' ਉਨ੍ਹਾਂ ਨੇ ਕਿਹਾ, 'ਇਹ ਕਿਹੋ ਜਿਹਾ ਬੰਦਾ ਹੈ ਜਿਸ ਕੋਲ ਖੋਤਾ ਹੈ ਪਰ ਫਿਰ ਵੀ ਆਪਣੇ ਪੁੱਤਰ ਨਾਲ ਪੈਦਲ ਤੁਰ ਰਿਹਾ ਹੈ ਜਦਕਿ ਉਸ ਨੂੰ ਖੋਤੇ ਦੀ ਸਵਾਰੀ ਕਰਨੀ ਚਾਹੀਦੀ ਹੈ?'

ਜੋਹਾ ਲੋਕਾਂ 'ਤੇ ਨਾਰਾਜ਼ ਨਹੀਂ ਹੋਇਆ ਬਲਕਿ ਉਸ ਨੂੰ ਅਹਿਸਾਸ ਹੋਇਆ ਕਿ ਹਰ ਸਮੇਂ ਹਰ ਕਿਸੇ ਨੂੰ ਖੁਸ਼ ਕਰਨਾ ਸੰਭਵ ਨਹੀਂ ਹੈ, ਅਤੇ ਸ਼ਾਇਦ ਇਹ ਸਭ ਤੋਂ ਵਧੀਆ ਹੋਵੇਗਾ ਜੇ ਹਰ ਆਦਮੀ ਇਹ ਫੈਸਲਾ ਕਰੇ ਕਿ ਉਸਨੇ ਆਪਣੀ ਜ਼ਿੰਦਗੀ ਕਿਵੇਂ ਜੀਉਣੀ ਹੈ।

Enjoyed this story?
Find out more here