KidsOut World Stories

ਇੱਕ ਚੰਗਾ ਦੋਸਤ Noel White    
Previous page
Next page

ਇੱਕ ਚੰਗਾ ਦੋਸਤ

A free resource from

Begin reading

This story is available in:

 

 

 

 

ਇੱਕ ਚੰਗਾ ਦੋਸਤ

ਇੱਕ ਅੰਗਰੇਜ਼ੀ ਕਹਾਣੀ

 

 

 

 

 

*

ਯਾਸੀਨ ਦਾ ਪਰਿਵਾਰ ਇਰਾਕ ਤੋਂ ਇੰਗਲੈਂਡ ਚਲਾ ਗਿਆ ਸੀ ਜਦੋਂ ਉਹ ਸਿਰਫ ਇੱਕ ਛੋਟਾ ਮੁੰਡਾ ਸੀ। ਯਾਸੀਨ ਸਮਾਰਾ ਵਿੱਚ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ ਸੀ ਪਰ ਉਸਦੇ ਪਿਤਾ ਨੇ ਕਿਹਾ ਕਿ ਪਰਿਵਾਰ ਲਈ ਇਹ ਸਭ ਤੋਂ ਵਧੀਆ ਸੀ ਕਿਉਂਕਿ ਹੁਣ ਉੱਥੇ ਰਹਿਣਾ ਸੁਰੱਖਿਅਤ ਨਹੀਂ ਸੀ ਅਤੇ ਉਹ ਚਾਹੁੰਦਾ ਸੀ ਕਿ ਉਸਦਾ ਪੁੱਤਰ ਇੱਕ ਅਜਿਹੇ ਦੇਸ਼ ਵਿੱਚ ਵੱਡਾ ਹੋਵੇ ਜੋ ਸਾਰੇ ਲੋਕਾਂ ਨੂੰ ਸਵੀਕਾਰ ਕਰ ਰਿਹਾ ਸੀ। ਯਾਸੀਨ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਇੰਗਲੈਂਡ ਇੱਕ ਬਹੁ-ਸੱਭਿਆਚਾਰਕ ਦੇਸ਼ ਸੀ ਜਿੱਥੇ ਲੋਕ ਨਸਲ ਜਾਂ ਧਾਰਮਿਕ ਵਿਸ਼ਵਾਸਾਂ ਦੀ ਪਰਵਾਹ ਕੀਤੇ ਬਿਨਾਂ ਇਕੱਠੇ ਰਹਿੰਦੇ ਸਨ ਅਤੇ ਕੰਮ ਕਰਦੇ ਸਨ।

ਹਾਲਾਂਕਿ ਯਾਸੀਨ ਇਰਾਕ ਛੱਡਣ ਤੋਂ ਖੁਸ਼ ਨਹੀਂ ਸੀ, ਪਰ ਜਲਦੀ ਹੀ ਉਹ ਲੰਡਨ ਨਾਂ ਦੇ ਇੱਕ ਵੱਡੇ ਸ਼ਹਿਰ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਵਸ ਗਿਆ। ਲੰਡਨ ਆਪਣੀਆਂ ਉੱਚੀਆਂ ਇਮਾਰਤਾਂ ਅਤੇ ਅਜਾਇਬ-ਘਰਾਂ ਦੇ ਨਾਲ ਬਹੁਤ ਰੁਮਾਂਚਕਾਰੀ ਸੀ, ਅਤੇ ਯਾਸੀਨ ਨੂੰ ਲੰਡਨ ਪਲੈਨੇਟੇਰੀਅਮ ਅਤੇ ਇਸਦੇ ਸਾਰੇ ਪੁਰਾਣੇ ਪੁਲਾਂ ਦੇ ਨਾਲ ਵੱਡੀ ਦਰਿਆ ਥੇਮਜ਼ ਖਾਸ ਤੌਰ ‘ਤੇ ਪਸੰਦ ਸੀ।

ਯਾਸੀਨ ਨੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਲੜਕੇ ਨਾਲ ਦੋਸਤੀ ਵੀ ਕਰ ਲਈ, ਜਿਸ ਦਾ ਨਾਮ ਐਂਡਰਿਊ ਸੀ। ਸਾਰੀਆਂ ਗਰਮੀਆਂ ਦੌਰਾਨ, ਐਂਡਰਿਊ ਅਤੇ ਯਾਸੀਨ ਪਾਰਕ ਵਿੱਚ ਖੇਡੇ ਜਾਂ ਐਂਡਰਿਊ ਦੀ ਮਾਂ ਨਾਲ ਚਿੜੀਆਘਰ ਗਏ। ਐਂਡਰਿਊ ਨੇ ਯਾਸੀਨ ਨਾਲ ਆਪਣੇ ਖਿਡੌਣੇ ਅਤੇ ਆਪਣੀਆਂ ਕਾਮਿਕਸ ਸਾਂਝੀਆਂ ਕੀਤੀਆਂ ਅਤੇ ਉਸਨੂੰ ਆਪਣੇ ਮਨਪਸੰਦ ਸੁਪਰਹੀਰੋਜ਼ ਬਾਰੇ ਸਭ ਕੁਝ ਦੱਸਿਆ। ਉਨ੍ਹਾਂ ਨੇ ਯਾਸੀਨ ਦੇ ਪਿਛਲੇ ਬਗੀਚੇ ਵਿੱਚ ਇੱਕ ਕੈਂਪ ਵੀ ਬਣਾਇਆ ਜਿੱਥੇ ਉਹ ਵੱਡਿਆਂ ਤੋਂ ਲੁਕ ਜਾਂਦੇ ਸਨ।

ਗਰਮੀਆਂ ਦਾ ਸਮਾਂ ਬਹੁਤ ਮਜ਼ੇਦਾਰ ਸੀ ਅਤੇ ਨੌਜਵਾਨ ਯਾਸੀਨ ਨੂੰ ਜਲਦੀ ਹੀ ਲੰਡਨ ਵਿੱਚ ਆਪਣੇ ਪੁਰਾਣੇ ਘਰ ਵਾਂਗ ਮਹਿਸੂਸ ਹੋਇਆ, ਭਾਵੇਂ ਇਹ ਇੱਕ ਬਹੁਤ ਵੱਡਾ ਸ਼ਹਿਰ ਸੀ ਅਤੇ ਇੱਥੇ ਲਗਭਗ ਓਨੀ ਧੁੱਪ ਅਤੇ ਗਰਮੀ ਨਹੀਂ ਸੀ ਜਿੰਨੀ ਸਮਾਰਾ ਵਿੱਚ ਸੀ। ਉਸ ਦੀ ਅੰਗਰੇਜੀ ਬਿਹਤਰ ਅਤੇ ਬਿਹਤਰ ਹੁੰਦੀ ਗਈ, ਖਾਸ ਕਰਕੇ ਐਂਡਰਿਊ ਦੀ ਮਦਦ ਨਾਲ, ਹਾਲਾਂਕਿ ਬਹੁਤ ਸਾਰੇ ਅਜਿਹੇ ਸ਼ਬਦ ਸਨ ਜੋ ਯਾਸੀਨ ਨੂੰ ਸਮਝ ਨਹੀਂ ਆਉਂਦੇ ਸਨ ਅਤੇ ਉਹ ਅਕਸਰ ਬੇਵਕੂਫ ਮਹਿਸੂਸ ਕਰਦਾ ਸੀ ਕਿਉਂਕਿ ਉਹ ਓਨੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਸੀ ਜਿੰਨਾ ਉਹ ਚਾਹੁੰਦਾ ਸੀ।

ਆਖਰਕਾਰ ਜਦੋਂ ਸਤੰਬਰ ਆ ਗਿਆ ਅਤੇ ਦਰੱਖਤਾਂ ਤੋਂ ਪੱਤੇ ਡਿੱਗਣੇ ਸ਼ੁਰੂ ਹੋ ਗਏ, ਤਾਂ ਯਾਸੀਨ ਦੇ ਪਿਤਾ ਨੇ ਸਮਝਾਇਆ ਕਿ ਹੁਣ ਉਸ ਦੇ ਪੁੱਤਰ ਦੇ ਸਕੂਲ ਜਾਣ ਦਾ ਸਮਾਂ ਆ ਗਿਆ ਹੈ। ਯਾਸੀਨ ਸੱਤ ਸਾਲਾਂ ਦਾ ਸੀ, ਇਸ ਲਈ ਉਹ ਸਥਾਨਕ ਪ੍ਰਾਇਮਰੀ ਸਕੂਲ ਦੇ ਤੀਜੇ ਸਾਲ ਵਿੱਚ ਜਾ ਰਿਹਾ ਸੀ - ਆਪਣੇ ਦੋਸਤ ਐਂਡਰਿਊ ਵਾਂਗ ਉਸੇ ਸਾਲ ਵਿੱਚ!

ਹਾਲਾਂਕਿ ਯਾਸੀਨ ਸਕੂਲ ਜਾਣ ਬਾਰੇ ਬਹੁਤ ਘਬਰਾਇਆ ਹੋਇਆ ਸੀ, ਪਰ ਉਸਦੇ ਪਿਤਾ ਅਤੇ ਮਾਂ ਨੇ ਉਸਨੂੰ ਭਰੋਸਾ ਦਿੱਤਾ ਕਿ ਇਹ ਇੱਕ ਮਜ਼ੇਦਾਰ ਸਥਾਨ ਹੋਵੇਗਾ ਜਿੱਥੇ ਉਹ ਬਹੁਤ ਸਾਰੇ ਨਵੇਂ ਦੋਸਤਾਂ ਨੂੰ ਮਿਲੇਗਾ ਅਤੇ ਬਹੁਤ ਸਾਰੀਆਂ ਦਿਲਚਸਪ ਨਵੀਆਂ ਚੀਜ਼ਾਂ ਸਿੱਖੇਗਾ।

'ਅੰਗਰੇਜ਼ੀ ਸਕੂਲ ਬਹੁਤ ਵਧੀਆ ਹੁੰਦੇ ਹਨ,' ਯਾਸੀਨ ਦੀ ਮਾਂ ਨੇ ਕਿਹਾ।

'ਅਤੇ ਤੇਰੀ ਅੰਗਰੇਜੀ ਬਹੁਤ ਜਲਦੀ ਠੀਕ ਹੋ ਜਾਵੇਗੀ,' ਉਸ ਦੇ ਪਿਤਾ ਨੇ ਭਰੋਸਾ ਦਿਵਾਇਆ।

ਯਾਸੀਨ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ, ਪਰ ਜਦੋਂ ਐਂਡਰਿਊ ਨੇ ਉਸ ਸਵੇਰ ਚਿਹਰੇ 'ਤੇ ਇੱਕ ਵੱਡੀ ਮੁਸਕਾਨ ਦੇ ਨਾਲ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਸਕੂਲ ਵਿੱਚ ਕਿੰਨਾ ਮਜ਼ਾ ਆਉਣ ਵਾਲਾ ਹੈ, ਤਾਂ ਯਾਸੀਨ ਨੂੰ ਬਹੁਤ ਬਿਹਤਰ ਮਹਿਸੂਸ ਹੋਇਆ ਕਿਉਂਕਿ ਉਹ ਆਪਣੇ ਦੋਸਤ 'ਤੇ ਭਰੋਸਾ ਕਰਦਾ ਸੀ।

ਦੋਵੇਂ ਮੁੰਡੇ ਸਾਰੇ ਰਸਤੇ ਸਕੂਲ ਦੇ ਗੇਟ ਤੱਕ ਗੱਲਾਂ ਕਰਦੇ ਰਹੇ। ਐਂਡਰਿਊ ਨੇ ਯਾਸੀਨ ਨੂੰ ਖੇਡ ਦੇ ਮੈਦਾਨ ਬਾਰੇ ਅਤੇ ਸਭ ਤੋਂ ਵਧੀਆ ਅਧਿਆਪਕ ਕੌਣ ਸੀ ਅਤੇ ਕਿਹੜੇ ਮੁੰਡੇ ਸਭ ਤੋਂ ਵੱਧ ਮਜ਼ੇਦਾਰ ਸਨ ਅਤੇ ਕਿਹੜੀਆਂ ਕੁੜੀਆਂ ਸੁੰਦਰ ਸਨ ਅਤੇ ਕਿਵੇਂ ਉਹਨਾਂ ਨੂੰ ਕਿੰਨੀ ਵਾਰ ਦੁਪਹਿਰ ਦੇ ਖਾਣੇ ਦੇ ਸਮੇਂ ਪੁਡਿੰਗ ਲਈ ਕਸਟਰਡ ਪਰੋਸਿਆ ਜਾਂਦਾ ਹੈ ਬਾਰੇ ਦੱਸਿਆ। ਯਾਸੀਨ ਨੂੰ ਨਹੀਂ ਪਤਾ ਸੀ ਕਿ ਕਸਟਰਡ ਕੀ ਸੀ, ਪਰ ਐਂਡਰਿਊ ਇਸ ਬਾਰੇ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਸੀ, ਇਸ ਲਈ ਯਾਸੀਨ ਨੇ ਸੋਚਿਆ ਕਿ ਇਸਦਾ ਸੁਆਦ ਬਹੁਤ ਵਧੀਆ ਹੋਣਾ ਚਾਹੀਦਾ ਹੈ।

ਪਰ ਜਦੋਂ ਮੁੰਡੇ ਆਪਣੀ ਕਲਾਸ ਵਿੱਚ ਪਹੁੰਚੇ, ਤਾਂ ਚੀਜ਼ਾਂ ਉਸ ਤਰ੍ਹਾਂ ਨਹੀਂ ਹੋਈਆਂ ਜਿਵੇਂ ਯਾਸੀਨ ਨੇ ਕਲਪਨਾ ਕੀਤੀ ਸੀ। ਅਧਿਆਪਕਾ ਨੇ ਐਂਡਰਿਊ ਨੂੰ ਕਲਾਸ ਵਿੱਚ ਅੱਗੇ ਵਾਲੀ ਸੀਟ ‘ਤੇ ਬੈਠਨ ਲਈ ਕਿਹਾ ਜਦੋਂ ਉਸਨੇ ਯਾਸੀਨ ਦੀ ਬਾਕੀ ਬੱਚਿਆਂ ਨਾਲ ਜਾਣ-ਪਛਾਣ ਕਰਵਾਈ। ਉਸ ਨੂੰ ਕਲਾਸ ਦੇ ਸਾਮ੍ਹਣੇ ਖੜ੍ਹੇ ਹੋਣਾ ਪਸੰਦ ਨਹੀਂ ਆਇਆ ਅਤੇ ਇੱਕ ਲੜਕਾ ਚੀਕਿਆ ਕਿ ਉਹ ਬਦਬੂਦਾਰ ਵਿਦੇਸ਼ੀ ਹੈ। ਮੁੰਡੇ ਅਤੇ ਕੁੜੀਆਂ ਸਾਰੇ ਹੱਸ ਪਏ, ਅਤੇ ਫਿਰ ਇੱਕ ਹੋਰ ਮੁੰਡੇ ਨੇ ਯਾਸੀਨ ਦੇ ਲਹਿਜ਼ੇ ਦਾ ਮਜ਼ਾਕ ਉਡਾਇਆ ਜਦੋਂ ਉਸ ਨੂੰ ਉਸ ਦਾ ਨਾਮ ਦੱਸਣ ਲਈ ਅਤੇ ਉਹ ਕਿੱਥੋਂ ਆਇਆ ਸੀ ਦੱਸਣ ਲਈ ਕਿਹਾ ਗਿਆ ਸੀ।

'ਮੈਂ ਉਸ ਨੂੰ ਸਮਝ ਨਹੀਂ ਸਕਦਾ, ਮਿਸ। ਉਹ ਅੰਗਰੇਜੀ ਵੀ ਨਹੀਂ ਬੋਲ ਸਕਦਾ,' ਉਸ ਗੰਦੇ ਮੁੰਡੇ ਨੇ ਕਿਹਾ।

ਅੰਤ ਵਿੱਚ, ਯਾਸੀਨ ਨੂੰ ਕਲਾਸ ਦੇ ਪਿਛਲੇ ਪਾਸੇ ਬੈਠਣ ਦੀ ਆਗਿਆ ਦਿੱਤੀ ਗਈ ਪਰ ਉਹ ਚਾਹੁੰਦਾ ਸੀ ਕਿ ਉਹ ਐਂਡਰਿਊ ਦੇ ਨਾਲ ਬੈਠੇ ਕਿਉਂਕਿ ਉਸਨੂੰ ਬਹੁਤ ਇਕੱਲਾ ਮਹਿਸੂਸ ਹੋ ਰਿਹਾ ਸੀ। ਉਸ ਦੇ ਨਾਲ ਬੈਠੀ ਕੁੜੀ ਉਸ ਵੱਲ ਅਜੀਬ ਤਰੀਕੇ ਨਾਲ ਦੇਖਦੀ ਰਹੀ ਜਿਸ ਨਾਲ ਯਾਸੀਨ ਨੂੰ ਝਿਜਕ ਮਹਿਸੂਸ ਹੋਈ ਅਤੇ ਪਾਠ ਦੌਰਾਨ ਉਸ ਨੇ ਆਪਣਾ ਹੱਥ ਉੱਪਰ ਚੁੱਕ ਕੇ ਅਧਿਆਪਕ ਨੂੰ ਪੁੱਛਿਆ ਕਿ ਕੀ ਉਹ ਉਸਦੀ ਥਾਂ ਬਦਲ ਸਕਦੀ ਹੈ। ਯਾਸੀਨ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨੇ ਲੜਕੀ ਨੂੰ ਨਾਰਾਜ਼ ਕਰਨ ਲਈ ਕੀ ਕੀਤਾ ਸੀ।

ਜਦੋਂ ਘੰਟੀ ਵੱਜੀ, ਉਦੋਂ ਖੇਡ ਦੇ ਮੈਦਾਨ ਵਿੱਚ ਜਾਣ ਦਾ ਸਮਾਂ ਸੀ। ਸਾਰੇ ਬੱਚਿਆਂ ਨੇ ਆਪਣੀਆਂ ਕਿਤਾਬਾਂ ਬੰਦ ਕੀਤੀਆਂ, ਆਪਣੇ ਕੋਟ ਪਾ ਲਏ ਅਤੇ ਦਰਵਾਜ਼ੇ ਤੋਂ ਬਾਹਰ ਪੱਤਝੜ ਦੀ ਤੇਜ਼ ਧੁੱਪ ਵਿੱਚ ਚਲੇ ਗਏ। ਅਧਿਆਪਕ ਨੇ ਯਾਸੀਨ ਨੂੰ ਇੱਕ ਪਲ ਲਈ ਰੋਕ ਰੱਖਿਆ ਅਤੇ ਉਸਨੂੰ ਉਸਦੇ ਨਾਮ ਦਾ ਇੱਕ ਬੈਜ ਦਿੱਤਾ ਜਿਸ ਨੂੰ ਉਸਨੇ ਉਸਦੇ ਸਵੈਟਰ ਨਾਲ ਪਿੰਨ ਨਾਲ ਲਗਾ ਦਿੱਤਾ।

'ਇਹ ਹੋ ਗਿਆ,' ਉਸ ਨੇ ਮੁਸਕਰਾਉਂਦੇ ਹੋਏ ਕਿਹਾ। 'ਹੁਣ ਸਾਰੇ ਬੱਚੇ ਤੇਰਾ ਨਾਂ ਸਿੱਖ ਸਕਣਗੇ।'

ਯਾਸੀਨ ਨੇ ਸੋਚਿਆ ਕਿ ਬੈਜ ਮੂਰਖਤਾਪੂਰਨ ਲੱਗ ਰਿਹਾ ਸੀ, ਅਤੇ ਜਦੋਂ ਉਹ ਖੇਡ ਦੇ ਮੈਦਾਨ ਵਿੱਚ ਗਿਆ ਤਾਂ ਸਾਰੇ ਬੱਚੇ ਇਸ਼ਾਰਾ ਕਰਨ ਅਤੇ ਹੱਸਣ ਲੱਗੇ।

'ਤੇਰਾ ਨਾਮ ਇੱਕ ਕੁੜੀ ਦਾ ਨਾਮ ਹੈ, ਇੱਕ ਛੋਟੇ ਜਿਹੇ ਮੁੰਡੇ ਨੇ ਕਿਹਾ, ਜਿਸ ਦੇ ਵਾਲ ਕੱਕੇ ਭੂਰੇ ਰੰਗ ਦੇ ਸੀ।

ਯਾਸੀਨ ਦੱਸਣਾ ਚਾਹੁੰਦਾ ਸੀ ਕਿ ਇਹ ਕਿਸੇ ਕੁੜੀ ਦਾ ਨਾਮ ਨਹੀਂ ਸੀ ਪਰ ਉਹ ਬਹੁਤ ਘਬਰਾਇਆ ਹੋਇਆ ਸੀ। ਜਦੋਂ ਯਾਸੀਨ ਘਬਰਾ ਗਿਆ, ਤਾਂ ਉਸ ਦੀ ਅੰਗਰੇਜ਼ੀ ਬਹੁਤੀ ਚੰਗੀ ਨਹੀਂ ਸੀ ਅਤੇ ਸ਼ਬਦ ਹਮੇਸ਼ਾ ਉਸ ਦੇ ਗਲੇ ਵਿੱਚ ਫਸ ਜਾਂਦੇ। ਉਹ ਬਹੁਤ ਉਦਾਸ ਸੀ ਅਤੇ ਦੌੜ ਕੇ ਖੇਡ ਦੇ ਮੈਦਾਨ ਤੋਂ ਬਾਹਰ ਆਪਣੀ ਮਾਂ ਅਤੇ ਪਿਤਾ ਕੋਲ ਵਾਪਸ ਜਾਣਾ ਚਾਹੁੰਦਾ ਸੀ ਅਤੇ ਦੁਬਾਰਾ ਕਦੇ ਸਕੂਲ ਵਾਪਸ ਨਹੀਂ ਆਉਣਾ ਚਾਹੁੰਦਾ ਸੀ। ਪਰ ਜਿਉਂ ਹੀ ਉਹ ਦੌੜਨ ਹੀ ਵਾਲਾ ਸੀ, ਉਸ ਨੂੰ ਇੱਕ ਜਾਣੀ-ਪਛਾਣੀ ਆਵਾਜ਼ ਸੁਣਾਈ ਦਿੱਤੀ।

'ਹਾਏ ਯਾਸੀਨ।' ਅਤੇ ਜਦੋਂ ਉਸਨੇ ਉੱਪਰ ਦੇਖਿਆ ਤਾਂ ਐਂਡਰਿਊ ਉਸਦੇ ਬਿਲਕੁਲ ਨਾਲ ਖੜ੍ਹਾ ਸੀ।

ਐਂਡਰਿਊ ਨੇ ਆਲੇ-ਦੁਆਲੇ ਇਕੱਠੇ ਹੋਏ ਬੱਚਿਆਂ ਵੱਲ ਦੇਖਿਆ ਅਤੇ ਆਪਣਾ ਸਿਰ ਹਿਲਾਇਆ। 'ਤੁਹਾਨੂੰ ਲੋਕਾਂ ਨੂੰ ਕੀ ਹੋ ਗਿਆ ਹੈ?' ਉਸਨੇ ਪੁੱਛਿਆ। 'ਮੈਂ ਆਪਣੇ ਦੋਸਤ ਯਾਸੀਨ ਨੂੰ ਕਿਹਾ ਕਿ ਸਕੂਲ ਮਜ਼ੇਦਾਰ ਹੁੰਦਾ ਹੈ। ਤੁਸੀਂ ਉਸ ਲਈ ਇਸ ਨੂੰ ਬਰਬਾਦ ਕਿਉਂ ਕਰ ਰਹੇ ਹੋ?'

'ਉਹ ਅਲੱਗ ਹੈ,' ਭੀੜ ਦੇ ਸਾਹਮਣੇ ਖੜ੍ਹੀ ਇੱਕ ਬਹੁਤ ਹੀ ਲੰਬੀ ਕੁੜੀ ਨੇ ਕਿਹਾ।

'ਤੂੰ ਵੀ ਹੈਂ,' ਐਂਡਰਿਊ ਨੇ ਕਿਹਾ। 'ਤੂੰ ਸਾਰੇ ਸਕੂਲ ਵਿੱਚ ਸਭ ਤੋਂ ਲੰਬੀ ਕੁੜੀ ਹੈਂ ਅਤੇ ਤੈਨੂੰ ਇਹ ਪਸੰਦ ਨਹੀਂ ਜਦੋਂ ਲੋਕ ਤੇਰਾ ਮਜ਼ਾਕ ਉਡਾਉਂਦੇ ਹਨ, ਕੀ ਤੂੰ ਪਸੰਦ ਕਰਦੀ ਹੈਂ?'

ਫਿਰ ਐਂਡਰਿਊ ਨੇ ਘੁੰਗਰਾਲੇ ਵਾਲਾਂ ਵਾਲੇ ਮੁੰਡੇ ਵੱਲ ਦੇਖਿਆ। 'ਅਤੇ ਤੈਨੂੰ ਇਹ ਪਸੰਦ ਨਹੀਂ ਆਉਂਦਾ ਜਦੋਂ ਲੋਕ ਕਹਿੰਦੇ ਹਨ ਕਿ ਤੇਰੇ ਵਾਲ ਕੁੜੀਆਂ ਵਰਗੇ ਹਨ,' ਉਸ ਨੇ ਮੁੰਡੇ ਨੂੰ ਕਿਹਾ। 'ਅਸੀਂ ਸਾਰੇ ਅਲੱਗ ਹਾਂ ਅਤੇ ਇਹੀ ਉਹ ਚੀਜ਼ ਹੈ ਜੋ ਸਾਨੂੰ ਦਿਲਚਸਪ ਬਣਾਉਂਦੀ ਹੈ। ਜੇ ਅਸੀਂ ਸਾਰੇ ਇੱਕ-ਦੂਜੇ ਵਰਗੇ ਹੀ ਹੁੰਦੇ ਤਾਂ ਜ਼ਿੰਦਗੀ ਕਿਹੋ ਜਿਹੀ ਹੁੰਦੀ?'

ਬੱਚਿਆਂ ਵਿੱਚ ਚੁੱਪੀ ਛਾ ਗਈ।

ਫਿਰ ਯਾਸੀਨ ਨੇ ਆਪਣਾ ਸਿਰ ਉੱਚਾ ਚੁੱਕ ਲਿਆ। 'ਉਬਾਊ,' ਉਸ ਨੇ ਮੁਸਕਰਾਉਂਦੇ ਹੋਏ ਕਿਹਾ।

'ਇਹ ਸਹੀ ਹੈ!' ਐਂਡਰਿਊ ਨੇ ਆਪਣੇ ਦੋਸਤ ਦੀ ਮੁਸਕਾਨ ਵਾਪਸ ਲਿਆਉਂਦਿਆਂ ਕਿਹਾ। 'ਵਾਕਿਈ ਉਬਾਊ!'

ਅਤੇ ਇਸ ਦੇ ਨਾਲ ਹੀ ਸਾਰੇ ਬੱਚੇ ਹੱਸਣ ਲੱਗ ਪਏ।

'ਵਾਕਿਈ ਉਬਾਊ' ਉਹ ਇੱਕ-ਦੂਜੇ ਨੂੰ ਕਹਿ ਰਹੇ ਸਨ।

ਐਂਡਰਿਊ ਨੇ ਅੱਗੇ ਸਮਝਾਇਆ ਕਿ ਕਿਵੇਂ ਉਸ ਨੇ ਯਾਸੀਨ ਨਾਲ ਗਰਮੀਆਂ ਬਿਤਾਈਆਂ ਸਨ, ਕਿਵੇਂ ਉਨ੍ਹਾਂ ਨੇ ਮਿਲ ਕੇ ਇੱਕ ਕੈਂਪ ਬਣਾਇਆ ਸੀ ਅਤੇ ਪਾਰਕ ਵਿੱਚ ਖੇਡੇ ਸੀ, ਅਤੇ ਕਿਵੇਂ ਯਾਸੀਨ ਨੇ ਸੁਪਰਮੈਨ ਨਾਲੋਂ ਬੈਟਮੈਨ ਨੂੰ ਤਰਜੀਹ ਦਿੱਤੀ ਸੀ, ਅਤੇ ਅਸਲ ਵਿੱਚ ਉਹ ਕਿਵੇਂ ਵੱਖਰਾ ਸੀ ਕਿਉਂਕਿ ਉਸਨੂੰ ਹੌਟਡੌਗ ਵੀ ਪਸੰਦ ਨਹੀਂ ਸੀ!

ਸਾਰੇ ਬੱਚੇ ਥੋੜਾ ਹੋਰ ਹੱਸੇ ਅਤੇ ਜਲਦੀ ਹੀ ਹਰ ਕੋਈ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਸੀ ਜਿੰਨ੍ਹਾਂ ਨੇ ਉਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਬਣਾਇਆ ਸੀ। ਪੀਟਰ ਜੇਨਕਿਨਜ਼ ਨੇ ਆਪਣਾ ਸਵੈਟਰ ਵੀ ਚੁੱਕਿਆ ਅਤੇ ਸਾਰਿਆਂ ਨੂੰ ਆਪਣੇ ਪੇਟ ਦੇ ਸਾਹਮਣੇ ਵਾਲੇ ਪਾਸੇ ਇੱਕ ਵੱਡਾ ਜਾਮਨੀ ਜਨਮ-ਚਿਨ੍ਹ ਦਿਖਾਇਆ।

'ਹੁਣ ਇਹ ਹੈ ਜਿਸ ਨੂੰ ਮੈਂ ਵੱਖਰਾ ਕਹਿੰਦਾ ਹਾਂ,' ਉਸ ਨੇ ਜੇਤੂ ਅੰਦਾਜ਼ ਵਿੱਚ ਕਿਹਾ। 'ਮੈਂ ਸ਼ਰਤ ਲਾ ਕੇ ਕਹਿੰਦਾ ਹਾਂ ਕਿ ਤੁਹਾਡੇ ਵਿਚੋਂ ਕਿਸੇ ਦਾ ਵੀ ਮੇਰੇ ਜਿਨ੍ਹਾ ਵੱਡਾ ਜਨਮ-ਚਿੰਨ੍ਹ ਨਹੀਂ ਹੈ!'

ਜਦੋਂ ਬਰੇਕ ਦਾ ਸਮਾਂ ਖਤਮ ਹੋਇਆ, ਤਾਂ ਐਂਡਰਿਊ ਨੇ ਕਲਾਸ ਵਿੱਚ ਆਪਣਾ ਹੱਥ ਉੱਪਰ ਚੁੱਕਿਆ ਅਤੇ ਅਧਿਆਪਕ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਦਿਆਂ ਪਾਠ ਬਿਤਾਉਣਾ ਚਾਹੀਦਾ ਹੈ ਕਿ ਇਹ ਕਿੰਨਾ ਵਧੀਆ ਹੈ ਕਿ ਹਰ ਕੋਈ ਦੂਸਰੇ ਨਾਲੋਂ ਬਹੁਤ ਅਲੱਗ ਹੈ ਅਤੇ ਕਿਵੇਂ ਲੋਕ ਉਸਦੇ ਦੋਸਤ ਯਾਸੀਨ ਵਾਂਗ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਦੁਨੀਆ ਭਰ ਤੋਂ ਇੰਗਲੈਂਡ ਆਏ ਸਨ।

ਅਧਿਆਪਕ ਸਹਿਮਤ ਸੀ ਕਿ ਇੱਕ ਵਿਅਕਤੀ ਹੋਣਾ ਮਹੱਤਵਪੂਰਨ ਸੀ, ਅਤੇ ਉਸਨੇ ਇਹ ਵੀ ਕਿਹਾ ਕਿ ਇਹ ਕਿੰਨਾ ਵਧੀਆ ਸੀ ਕਿ ਸਾਰਾ ਬ੍ਰਿਟੇਨ ਅਜਿਹਾ ਬਹੁ-ਸੱਭਿਆਚਾਰਕ ਟਾਪੂ ਸੀ। ਯਾਸੀਨ ਨੇ ਇਹ ਦੋਵੇਂ ਸ਼ਬਦ ਆਪਣੀ ਕਾਪੀ ਵਿੱਚ ਲਿਖੇ ਅਤੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਦੋਵਾਂ ਨੂੰ ਸਿੱਖੇਗਾ ਅਤੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖੇਗਾ। ਉਸ ਨੇ ਆਪਣੀ ਕਾਪੀ ਵਿੱਚ 'ਦੋਸਤ' ਸ਼ਬਦ ਵੀ ਲਿਖਿਆ। ਉਸਨੂੰ ਪਹਿਲਾਂ ਤੋਂ ਪਤਾ ਸੀ ਕਿ ਇਸਦਾ ਮਤਲਬ ਕੀ ਸੀ, ਪਰ ਉਹ ਇਸ ਨੂੰ ਲਿਖਣਾ ਚਾਹੁੰਦਾ ਸੀ ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਸੀ ਕਿ ਉਸ ਨੂੰ ਐਂਡਰਿਊ ਵਰਗਾ ਚੰਗਾ ਦੋਸਤ ਮਿਲਿਆ ਜੋ ਲੋਕਾਂ ਲਈ ਖੜ੍ਹਾ ਹੋਇਆ ਅਤੇ ਉਨ੍ਹਾਂ ਦਾ ਨਿਰਣਾ ਸਿਰਫ਼ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹ ਅਲੱਗ ਸਨ।

 

Enjoyed this story?
Find out more here