KidsOut World Stories

ਫਾਕਸ ਅਤੇ ਸਟਰੋਕ Mary Smith    
Previous page
Next page

ਫਾਕਸ ਅਤੇ ਸਟਰੋਕ

A free resource from

Begin reading

This story is available in:

 

 

 

 

Cloud logo

ਫਾਕਸ ਅਤੇ ਸਟਰੋਕ 

 

 

  

 

 

 

 

 

ਇੱਕ ਜੰਗਲ ਵਿੱਚ ਇੱਕ ਫਾਕਸ (ਲੂੰਬੜ) ਅਤੇ ਸਟਰੋਕ (ਸਾਰਸ) ਰਹਿੰਦੇ ਸਨ।

ਇੱਕ ਦਿਨ, ਲੂੰਬੜ ਨੇ ਸਾਰਸ ਨੂੰ ਦਾਅਵਤ ਲਈ ਬੁਲਾਇਆ।

ਉਸਨੇ ਸੱਦਾ ਦਿੰਦੇ ਹੋਏ ਕਿਹਾ, 'ਸ਼੍ਰੀਮਤੀ ਸਟਰੋਕ, ਕੱਲ੍ਹ ਬਾਰਾਂ ਵਜੇ ਆਉਣਾ।

ਸਾਰਸ ਬਹੁਤ ਖੁਸ਼ ਹੋਈ ਅਤੇ ਅਗਲੇ ਦਿਨ ਉਹ ਲੂੰਬੜ ਦੀ ਗੁਫਾ ਵਿੱਚ ਗਈ।

ਲੂੰਬੜ ਨੇ ਇੱਕ ਜ਼ਾਇਕੇਦਾਰ ਸਟੂ ਪਕਵਾਨ ਪੇਸ਼ ਕੀਤਾ। ਉਸਨੇ ਉਹ ਇੱਕ ਚਪਟੀ ਪਲੇਟ ਵਿੱਚ ਪਰੋਸਿਆ।

'ਇਸਦੀ ਕਿੰਨੀ ਵਧੀਆ ਖੁਸ਼ਬੂ ਹੈ !' ਸਾਰਸ ਨੇ ਕਿਹਾ।

ਸਾਰਸ ਨੇ ਖਾਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਇੱਕ ਸਮੱਸਿਆ ਸੀ। ਪਲੇਟ ਬਹੁਤ ਚਪਟੀ ਸੀ। ਸਾਰਸ ਆਪਣੀ ਚੁੰਝ ਦੇ ਲੰਮੇ ਹੋਣ ਦੇ ਕਾਰਣ, ਇੱਕ ਛੋਟੀ ਜਿਹੀ ਬੁਰਕੀ ਵੀ ਨਾ ਚੁੱਕ ਸਕੀ। 

ਉਫ਼ ! ਕਿੰਨੇ ਸ਼ਰਮ ਦੀ ਗੱਲ ਹੈ !' ਲੂੰਬੜ ਚੀਕ ਕੇ ਬੋਲਿਆ। 'ਮੈਨੂੰ ਤੁਹਾਡੇ ਖਾਤਰ ਤੁਹਾਡਾ ਭੋਜਨ ਖਾਣਾ ਪਵੇਗਾ।'

ਲੂੰਬੜ ਨੇ ਸਾਰਾ ਸਟੂ ਪਕਵਾਨ ਖੁਦ ਹੀ ਖਾ ਲਿਆ।

ਸਾਰਸ ਵਾਪਸ ਘਰੇ ਚਲੀ ਗਈ। ਉਹ ਭੁੱਖੀ ਹੀ ਰਹਿ ਗਈ ਸੀ।

'ਹਮਮ.' ਉਸਨੇ ਸੋਚਿਆ। 'ਲੂੰਬੜ ਇੱਕ ਬਦਮਾਸ਼ ਹੈ। ਉਸਨੂੰ ਸਬਕ ਸਿਖਾਉਣ ਵਾਸਤੇ ਮੈਂ ਕੀ ਕਰ ਸਕਦੀ ਹਾਂ?'

ਉਸ ਨੇ ਕੁੱਝ ਦੇਰ ਹੋਰ ਸੋਚਿਆ। 'ਆਹਾ!' ਉਹ ਉੱਚੀ ਆਵਾਜ਼ 'ਚ ਬੋਲੀ। 'ਮੇਰੇ ਕੋਲ ਇੱਕ ਤਰਕੀਬ ਹੈ।'

ਉਹ ਵਾਪਸ ਮੁੜੀ ਅਤੇ ਉਸ ਨੇ ਲੂੰਬੜ ਨੂੰ ਉਸਦੇ ਘਰ ਆਉਣ ਅਤੇ ਭੋਜਨ ਕਰਨ ਦਾ ਸੱਦਾ ਦਿੱਤਾ।

'ਕੱਲ੍ਹ ਦੁਪਹਿਰ ਵੇਲੇ ਆਉਣਾ, ਸ਼੍ਰੀਮਾਨ ਫਾਕਸ' ਉਹ ਬੋਲੀ।

ਫਿਰ ਉਹ ਆਪਣੇ ਘਰ ਚਲੀ ਗਈ ਅਤੇ ਇੱਕ ਸੁਆਦੀ ਸੂਪ ਬਣਾਉਣ ਦੀ ਤਿਆਰੀ ਕਰਨ ਲੱਗੀ।

ਲੂੰਬੜ ਬਹੁਤ ਖੁਸ਼ ਸੀ। ਉਹ ਅਗਲੇ ਦਿਨ, ਸਾਰਸ ਦੇ ਘਰੇ ਬਾਰਾਂ ਵਜੇ ਪਹੁੰਚ ਗਿਆ।

ਸੂਪ ਨੂੰ ਇੱਕ ਲੰਮੀ, ਸਿੱਧੀ ਗਰਦਨ ਵਾਲੇ ਵਾਸ ਵਿੱਚ ਪਰੋਸਿਆ ਗਿਆ। ਲੂੰਬੜ ਸੂਪ ਨੂੰ ਪੀ ਨਾ ਸਕਿਆ ਅਤੇ ਉਹ ਬਹੁਤ ਭੁੱਖਾ ਰਹਿ ਗਿਆ।

ਉਫ਼ ! ਕਿੰਨੇ ਸ਼ਰਮ ਦੀ ਗੱਲ ਹੈ !' ਸਾਰਸ ਨੇ ਜ਼ੋਰ ਦੀ ਆਵਾਜ਼ ਦੇਕੇ ਕਿਹਾ। 'ਮੈਨੂੰ ਤੁਹਾਡੇ ਖਾਤਰ ਤੁਹਾਡਾ ਭੋਜਨ ਖਤਮ ਕਰਨਾ ਪਵੇਗਾ।'

ਸਾਰਸ ਨੇ ਆਪਣੀ ਲੰਮੀ ਚੁੰਝ ਨੂੰ ਵਾਸ ਦੇ ਵਿੱਚ ਪਾਇਆ ਅਤੇ ਸਾਰਾ ਸੂਪ ਪੀ ਲਿਆ।

'ਜੈਸੇ ਨੂੰ ਤੈਸਾ !' ਸਾਰਸ ਨੇ ਉੱਚੀ ਆਵਾਜ਼ 'ਚ ਕਿਹਾ।

ਲੂੰਬੜ ਆਪਣੀ ਪੂਛ ਨੂੰ ਆਪਣੀਆਂ ਲੱਤਾਂ ਵਿੱਚ ਲੈਕੇ ਘਰ ਚਲਾ ਗਿਆ।

 

Enjoyed this story?
Find out more here