ਦਲੀਏ ਵਾਲਾ ਜਾਦੂਈ ਪਤੀਲਾ
A free resource from
KidsOut - the fun and happiness charity
This story is available in:
This story is available in:
ਇੱਕ ਸ਼ਹਿਰ ਵਿੱਚ, ਇੱਕ ਗਰੀਬ ਕੁੜੀ ਆਪਣੀ ਮਾਂ ਨਾਲ ਰਹਿੰਦੀ ਸੀ। ਉਹ ਭੁੱਖੇ ਸਨ, ਲੇਕਿਨ ਉਨ੍ਹਾਂ ਕੋਲ ਖਾਣ ਵਾਸਤੇ ਕੁੱਝ ਨਹੀਂ ਸੀ।
ਕੁੜੀ ਨੇ ਕਿਹਾ, 'ਮੈਂ ਮਸ਼ਰੂਮ ਅਤੇ ਬੇਰਾਂ ਦੀ ਭਾਲ ਵਿੱਚ ਜੰਗਲ ਵਿੱਚ ਜਾਵਾਂਗੀ।'
ਉੱਥੇ ਉਹ ਇੱਕ ਬਜ਼ੁਰਗ ਔਰਤ ਨੂੰ ਮਿਲੀ ਜਿਸਨੇ ਕਿਹਾ, 'ਇਹ ਪਤੀਲਾ ਲਓ। ਜਦੋਂ ਤੂੰ ਇਸ ਪਤੀਲੇ ਨੂੰ ਕਹੇਂਗੀ: 'ਪਤੀਲੇ, ਖਾਣਾ ਪਕਾਓ!' ਤਾਂ ਇਹ ਤੇਰੇ ਵਾਸਤੇ ਸੁਆਦ ਦਲੀਆ ਪਕਾਏਗਾ। ਜਦੋਂ ਤੂੰ ਕਹੇਂਗੀ: 'ਪਤੀਲੇ, ਰੁੱਕ ਜਾ!' ਤਾਂ ਇਹ ਪਕਾਉਣਾ ਬੰਦ ਕਰ ਦੇਵੇਗਾ।
'ਤੁਹਾਡਾ ਬਹੁਤ, ਬਹੁਤ ਧੰਨਵਾਦ', ਕੁੜੀ ਨੇ ਕਿਹਾ, ਅਤੇ ਉਹ ਤੋਹਫੇ ਦੇ ਨਾਲ ਘਰ ਚਲੀ ਗਈ।
ਘਰ ਜਾਕੇ ਕੁੜੀ ਨੇ ਕਿਹਾ, 'ਪਤੀਲੇ, ਖਾਣਾ ਪਕਾਓ!'
ਪਤੀਲੇ ਨੇ ਦਲੀਆ ਬਣਾਇਆ, ਜੋ ਬਹੁਤ ਮਿੱਠਾ ਅਤੇ ਸੁਆਦ ਸੀ। ਆਖਿਰਕਾਰ ਮਾਂ ਅਤੇ ਧੀ ਦਾ ਢਿੱਡ ਭਰ ਗਿਆ।
ਕੁੜੀ ਨੇ ਕਿਹਾ, 'ਪਤੀਲੇ, ਰੁੱਕ ਜਾ !', ਅਤੇ ਪਤੀਲੇ ਨੇ ਹੋਰ ਦਲੀਆ ਦੇਣਾ ਬੰਦ ਕਰਤਾ।
ਇੱਕ ਦਿਨ ਕੁੜੀ ਆਪਣੇ ਦੋਸਤਾਂ ਨੂੰ ਮਿਲਣ ਗਈ। ਬਾਅਦ ਵਿੱਚ, ਉਸਦੀ ਮਾਂ ਨੂੰ ਭੁੱਖ ਲੱਗੀ, ਤਾਂ ਉਸਨੇ ਕਿਹਾ, 'ਪਤੀਲੇ, ਖਾਣਾ ਪਕਾਓ !'
ਮਾਤਾ ਨੇ ਦਲੀਆ ਖਾ ਲਿਆ, ਪਰ ਜਦੋਂ ਉਸਦੇ ਕੋਲ ਕਾਫੀ ਦਲੀਆ ਹੋ ਗਿਆ, ਉਹ ਪਤੀਲੇ ਨੂੰ ਰੋਕਣ ਵਾਲਾ ਸਹੀ ਸ਼ਬਦ ਭੁੱਲ ਗਈ।
ਪਤੀਲਾ ਦਲੀਆ ਪਕਾਉਂਦਾ ਗਿਆ... ਹੋਰ ਪਕਾਉਂਦਾ ਗਿਆ.... ਅਤੇ ਹੋਰ ਪਕਾਉਂਦਾ ਗਿਆ ! ਛੇਤੀ ਹੀ ਰਸੋਈ ਦਲੀਏ ਨਾਲ ਭਰ ਗਈ ! ਛੇਤੀ ਹੀ ਪੂਰਾ ਘਰ ਦਲੀਏ ਨਾਲ ਭਰ ਗਿਆ ! ਸੜ੍ਹਕ ਅਤੇ ਗਵਾਂਢ ਦੇ ਘਰ ਪੂਰੇ ਦਲੀਏ ਨਾਲ ਭਰ ਗਏ!
ਆਖਰਕਾਰ ਕੁੜੀ ਫਿਰ ਤੋਂ ਘਰ ਵਾਪਸ ਆ ਗਈ।
'ਪਤੀਲੇ, ਰੁੱਕ ਜਾ !' ਕੁੜੀ ਨੇ ਉੱਚੀ ਆਵਾਜ਼ ਵਿੱਚ ਕਿਹਾ।
ਪਤੀਲੇ ਨੇ ਹੋਰ ਦਲੀਆ ਨਹੀਂ ਪਕਾਇਆ, ਲੇਕਿਨ ਲੋਕਾਂ ਨੂੰ ਵਾਪਸ ਆਪਣੇ ਘਰਾਂ 'ਚ ਜਾਣ ਵਾਸਤੇ, ਢੇਰ ਸਾਰਾ ਦਲੀਆ ਖਾਣਾ ਪਿਆ।
Enjoyed this story?