KidsOut World Stories

ਕੱਛੂਕੱਮਾ ਅਤੇ ਖਰਗੋਸ਼    
Previous page
Next page

ਕੱਛੂਕੱਮਾ ਅਤੇ ਖਰਗੋਸ਼

A free resource from

Begin reading

This story is available in:

 

 

 

 

ਕੱਛੂਕੱਮਾ ਅਤੇ ਖਰਗੋਸ਼

 

Tortoise and Hare Racing

 

ਇੱਕ ਵਾਰ ਦੀ ਗੱਲ ਹੈ, ਇੱਕ ਖੇਤ ਜਿਹੜਾ ਕਿ ਤੁਹਾਡੇ ਤੋਂ ਬਹੁਤਾ ਦੂਰ ਨਹੀਂ ਹੈ, ਉੱਥੇ ਇੱਕ ਫੁਰਤੀਲਾ ਅਤੇ ਖੁਸ਼ਨੁਮਾ ਖਰਗੋਸ਼ ਅਤੇ ਇੱਕ ਸੁੱਤੇ ਰਹਿਣ ਵਾਲਾ ਭਾਵ ਸੁਸਤ ਖਰਗੋਸ਼ ਰਹਿੰਦੇ ਸਨ।

ਖ਼ੁਸ਼ ਖਰਗੋਸ਼ ਦਾ ਨਾਂ ਨੋਇਲ ਸੀ ਅਤੇ ਸੁੱਤੇ ਰਹਿਣ ਵਾਲੇ ਕੱਛੂਕੱਮੇ ਦਾ ਨਾਂ ਆਰਕੀਬਾਲਡ ਸੀ। ਆਰਕੀਬਾਲਡ, ਕੱਛੂਕੱਮਾ ਬੈਠਣਾ ਪਸੰਦ ਕਰਦਾ ਸੀ ਅਤੇ ਆਪਣਾ ਰਾਤ ਦਾ ਭੋਜਨ ਚਬਾ-ਚਬਾ ਕੇ ਖਾਣਾ ਪਸੰਦ ਕਰਦਾ ਸੀ, ਜਦਕਿ ਨੋਇਲ ਖਰਗੋਸ਼ ਜਲਦੀ ਅਤੇ ਆਵਾਜ਼ ਕਰਕੇ ਆਪਣਾ ਰਾਤ ਦਾ ਭੋਜਨ ਖਾਣਾ ਪਸੰਦ ਕਰਦਾ ਸੀ ਅਤੇ ਆਰਕੀਬਾਲਡ ਦੇ ਆਲੇ-ਦੁਆਲੇ ਗੋਲ-ਗੋਲ ਚੱਕਰ ਕੱਢਦਾ ਰਹਿੰਦਾ ਸੀ ਜਦੋਂ ਤੱਕ ਉਹ ਥੱਕ ਨਹੀਂ ਜਾਂਦਾ ਸੀ।

ਇੱਕ ਦਿਨ, ਉਨ੍ਹਾਂ ਵਿੱਚ ਬਹਿਸ ਹੋ ਗਈ ...
"ਮੈਂ ਸਾਰੇ ਜਹਾਨ ਵਿੱਚ ਸਭ ਤੋਂ ਤੇਜ਼ ਜਾਨਵਰ ਹਾਂ" ਨੋਇਲ ਨੇ ਕਿਹਾ। "ਮੈਂ ਗੁਸਤਾਖ਼ ਚੀਤੇ ਤੋਂ ਵੱਧ ਤੇਜ਼ ਹਾਂ, ਲੱਤ ਮਾਰਨ ਵਾਲੇ ਕੰਗਾਰੂ ਤੋਂ ਅਤੇ ਤੇਜ਼ ਦੌੜਨ ਵਾਲੇ ਅਨਾੜੀ ਖਰਗੋਸ਼ ਤੋਂ ਵੀ ਤੇਜ਼ ਹਾਂ।" ਉਸਨੇ ਸ਼ੇਖੀ ਮਾਰੀ।

"ਕਿਰਪਾ ਕਰਕੇ ਚੁੱਪ ਕਰ ਜਾ," ਆਰਕੀਬਾਲਡ ਨੇ ਲੰਬਾ ਸਾਹ ਲੈ ਕੇ ਕਿਹਾ। "ਤੈਨੂੰ ਆਪਣੇ ਆਪ ਤੇ ਇੰਨਾ ਮਾਣ ਹੈ ਕਿ ਜੇਕਰ ਤੂੰ ਧਿਆਨ ਨਾ ਦਿੱਤਾ ਤਾਂ ਤੇਰੇ ਲਈ ਬਹੁਤ ਮੁਸ਼ਕਿਲ ਹੋਵੇਗਾ।" ਅੰਤ ਵਿੱਚ

"ਅੰਤ ਭਾਵ ਮੌਤ ਕਿੱਥੇ ਹੈ?" ਨੋਇਲ ਨੇ ਕਿਹਾ। "ਉਹ ਅਜੇ ਦੂਰ ਹੈ?"

ਆਰਕੀਬਾਲਡ ਨੇ ਆਪਣੀਆ ਅੱਖਾਂ ਘੁੰਮਾ ਲਈਆ ਅਤੇ ਆਪਣੇ ਸੁਆਦਲੇ ਸਲਾਦ ਦੇ ਪੱਤੇ ਚਬਾ-ਚਬਾ ਕੇ ਖਾਣ ਲੱਗਾ।

"ਤੁਸੀਂ ਦੋਨੋਂ ਬਹਿਸਬਾਜੀ ਬੰਦ ਕਰੋ," ਇੱਕ ਕਾਲੇ ਪੰਛੀ ਨੇ ਕਿਹਾ ਜਦੋਂ ਉਹ ਕੋਲੋਂ ਦੀ ਉੱਡਦਾ ਪਿਆ ਸੀ।

"ਨਹੀਂ,ਇਹ ਗੰਭੀਰ ਮਾਮਲਾ ਹੈ," ਨੋਇਲ -ਖਰਗੋਸ਼ ਨੇ ਕਿਹਾ "ਮੈਂ ਇਹ ਤੈਨੂੰ ਸਾਬਿਤ ਕਰਕੇ ਰਹਾਂਗਾ ਕਿ ਮੈਂ ਸਾਰੇ ਜਹਾਨ ਤੋਂ ਸਭ ਤੋਂ ਤੇਜ਼ ਜਾਨਵਰ ਹਾਂ।"

"ਠੀਕ ਹੈ," ਆਰਕੀਬਾਲਡ ਕੱਛੂਕੱਮੇ ਨੇ ਕਿਹਾ। "ਮੈਂ ਤੇਰੇ ਨਾਲ ਦੌੜ ਲਗਾਂਵਗਾ।"

ਨੋਇਲ-ਖਰਗੋਸ਼ ਨੇ ਆਪਣਾ ਸਿਰ ਹਿਲਾ ਦਿੱਤਾ।

"ਤੂੰ ਇੰਤਜ਼ਾਰ ਕਰ ਅਤੇ ਦੇਖ," ਆਰਕੀਬਾਲਡ ਨੇ ਕਿਹਾ। "ਮੈਂ ਵੈਲੇਸ ਇੱਕ ਸਿਆਣੇ ਉੱਲੂ ਨੂੰ ਲੈ ਕੇ ਆਵਾਂਗਾ ਤਾਂਕਿ ਉਹ ਆਪਣੇ ਲਈ ਦੌੜ ਸਗੰਠਿਤ ਕਰ ਸਕੇ।"

ਵੈਲੇਸ-ਸਿਆਣੇ ਉੱਲੂ ਨੇ ਅਗਲੇ ਦਿਨ ਦੌੜ ਦਾ ਪ੍ਰਬੰਧ ਕਰ ਦਿੱਤਾ।ਜੰਗਲ ਦੇ ਸਾਰੇ ਜਾਨਵਰਾਂ ਨੇ ਸੋਹਣੇ-ਸੋਹਣੇ ਕਪੜੇ ਪਾ ਲਏ, ਆਪਣੀ ਜੱਤ ਨੂੰ ਸਾਫ ਕਰ ਲਿਆ, ਹਿਲਾਣ ਵਾਸਤੇ ਝੰਡਾ ਚੁੱਕ ਲਿਆ ਅਤੇ ਖਰਗੋਸ਼ ਐ ਕਛੂਕੱਮੇ ਦੀ ਹੌਸਲਾ ਵਧਾਈ ਵਾਸਤੇ ਤਿਆਰ ਹੋ ਗਏ।

"ਆਪਣੇ-ਆਪਣੇ ਨਿਸ਼ਾਨਾਂ ਤੇ ... ਤਿਆਰ ਹੋ ਜਾਉ ... ਦੌੜੇ!" ਵੈਲੇਸ ਨੇ ਕਿਹਾ ... ਅੰਤ ਵਿੱਚ ਦੌੜ ਸ਼ੁਰੂ ਹੋ ਗਈ!

ਹੌਲੀ, ਹੌਲੀ ਆਰਕੀਬਾਲਡ ਕੱਛੂਕੱਮਾ ਚਲਦਾ ਗਿਆ ਅਤੇ ਤੇਜ਼, ਤੇਜ਼ ਨੋਇਲ ਖਰਗੋਸ਼ ਦੌੜਦਾ ਗਿਆ ਅਤੇ ਜਲਦੀ ਹੀ ਉਹ ਉਨ੍ਹਾਂ ਦੀ ਅੱਖਾਂ ਤੋਂ ਔਝਲ ਹੋ ਗਿਆ।ਵਾਸਤਵ ਵਿੱਚ ਉਹ ਇੰਨੀ ਦੂਰ ਸੀ, ਕਿ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ, ਆਰਕੀਬਾਲਡ-ਕੱਛੂਕੱਮਾ ਉਸਨੂੰ ਕਿਤੇ ਵੀ ਨਾ ਦਿਖਿਆ।

"ਭਗਵਾਨ" ਨੋਇਲ ਨੇ ਸੋਚਿਆ। "ਮੈਂ ਅੱਧੇ ਤੋਂ ਜਿਆਦਾ ਤਾਂ ਜਿੱਤ ਚੁੱਕਾ ਹਾਂ!ਮੈਨੂੰ ਲੱਗਦਾ ਮੈਨੂੰ ਥੋੜੀ ਜਿਹੀ ਝੱਪਕੀ ਇਸ ਦਰੱਖਤ ਦੇ ਥੱਲੇ ਲੈ ਲੈਣੀ ਚਾਹੀਦੀ ਹੈ, ਬਹੁਤ ਗਰਮੀ ਦਾ ਦਿਨ ਹੈ।" ਨੋਇਲ-ਖਰਗੋਸ਼ ਬਹੁਤ ਜਲਦੀ ਸੋ ਗਿਆ।

ਇਸ ਦੌਰਾਨ, ਆਰਕੀਬਾਲਡ-ਕੱਛੂਕੱਮਾ ਹੌਲੀ-ਹੌਲੀ ਸੂਰਜ ਦਾ ਆਨੰਦ ਆਪਣੇ ਕਵਚ ਤੇ ਮਾਨਦੇ ਹੋਏ ਅਤੇ ਘਾਹ ਨੂੰ ਕੁਤਰਦਾ ਹੋਇਆ ਹੌਲੀ-ਹੌਲੀ ਜਾ ਰਿਹਾ ਸੀ।ਚਲਦੇ ਹੋਏ, ਲਗਾਤਾਰ ਚਲਦੇ ਹੋਏ ਮਿਹਨਤ ਕਰਦੇ ਹੋਏ ਉਹ ਚੱਲਦਾ ਗਿਆ।ਮਿਹਨਤ ਕਰਕੇ ਚਲਦੇ ਉਹ ਸ਼ਾਹਬਲੂਤ ਦਾ ਦਰਖਤ ਪਾਰ ਕਰ ਗਿਆ; ਮਿਹਨਤ ਕਰਕੇ ਚੱਲਦੇ ਉਹ ਗਾਂ ਦਾ ਡੁਹੁਲਣਾ ਪਾਰ ਕਰ ਗਿਆ, ਉਹ ਇੱਥੋਂ ਤੱਕ ਕਿ ਨੋਇਲ-ਖਰਗੋਸ਼ ਨੂੰ ਵੀ ਪਾਰ ਕਰ ਗਿਆ ਜਿਹੜਾ ਕਿ ਅਜੇ ਵੀ ਦੇ ਹੇਠਾਂ ਬੈਠਾ ਕਰਾੜੇ ਮਾਰ ਰਿਹਾ ਸੀ।ਉਹ ਮਿਹਨਤ ਕਰਕੇ ਚੱਲਦਾ ਰਿਹਾ ਜਦੋਂ ਤੱਕ ਕਿ ਉਹ ਦੌੜ ਖਤਮ ਹੋਣ ਵਾਲੀ ਲਕੀਰ ਤੱਕ ਨਹੀਂ ਪਹੁੰਚ ਗਿਆ ਜਿੱਥੇ ਵੈਲੇਸ-ਸਿਆਣਾ ਉੱਲੂ ਅਤੇ ਹੋਰ ਜਾਨਵਰ ਜੰਗਲ ਵਿੱਚ ਇੱਕਠੇ ਬੈਠੇ ਹੋਏ ਸਨ। ਸਾਰੇ ਜਾਨਵਰ ਆਰਕੀਬਾਲਡ ਦੇ ਆਲੇ-ਦੁਆਲੇ ਇੱਕਠੇ ਹੋ ਕੇ ਖੁਸ਼ ਸਨ ਅਤੇ ਚੀਕਾਂ ਮਾਰ ਰਹੇ ਸਨ।

"ਬਹਤ ਵਧੀਆ! ਬਹੁਤ ਵਧੀਆ!" ਤੂੰ ਜਿੱਤ ਗਿਆ ਹੈ।

ਇੰਨੀਆਂ ਸਾਰੀਆਂ ਆਵਾਜ਼ਾਂ ਨੇ ਨੋਇਲ-ਖਰਗੋਸ਼ ਨੂੰ ਜਗਾ ਦਿੱਤਾ ਅਤੇ ਉਹ ਦੌੜਨ ਲਈ ਸ਼ੁਰੂ ਹੋ ਗਿਆ।

"ਹੇ ਭਗਵਾਨ! ਹੇ ਭਗਵਾਨ! ਇਹ ਕੀ ਹੋ ਰਿਹਾ ਹੈ?ਸਾਰੀ ਆਵਾਜ਼ ਕਿੱਥੋਂ ਆ ਰਹੀ ਹੈ? ਕੋਈ ਗੱਲ ਨਹੀਂ ਮੈਂ ਦੌੜ ਖਤਮ ਕਰ ਲਵਾਂਗਾ ਫ਼ਿਰ ਮੈਂ ਜਾ ਸਕਾਂਗਾ ਅਤੇ ਆਪਣਾ ਰਾਤ ਦਾ ਭੋਜਨ ਖਾ ਸਕਾਂਗਾ," ਉਸਨੇ ਸੋਚਿਆ।

ਨੋਇਲ-ਖਰਗੋਸ਼ ਥੱਲੇ ਪਹਾੜੀ ਵੱਲ ਜਾਣ ਲਈ ਨਿਸ਼ਚਿਤ ਖਤਮ ਹੋਣ ਵਾਲੀ ਸੀਮਾ ਵੱਲ ਭੱਜਿਆ।ਪਰ ਜਦ ਉਹ ਪਹੁੰਚਿਆ, ਉਹ ਹੈਰਾਨ ਰਹਿ ਗਿਆ,ਉਸਨੇ ਦੇਖਿਆ ਆਰਕੀਬਾਲਡ ਕੱਛੂਕੱਮਾ ਆਪਣੇ ਗਲੇ ਵਿੱਚ ਸੋਨੇ ਦਾ ਮੈਡਲ ਪਾ ਕੇ ਖੜਾ ਸੀ। "ਇਹ ਸੱਚ ਨਹੀਂ ਹੋ ਸਕਦਾ।ਪੱਕਾ ਹੀ ਉਸਨੇ ਧੋਖਾ ਕੀਤਾ ਹੈ," ਨੋਇਲ-ਖਰਗੋਸ਼ ਚੀਖਿਆ। "ਹਰ ਕੋਈ ਜਾਣਦਾ ਹੈ ਮੈਂ ਉਸਤੋਂ ਜਿਆਦਾ ਤੇਜ਼ ਦੌੜਦਾ ਹਾਂ।"

"ਆਰਕੀਬਾਲਡ-ਕੱਛੂਕੱਮੇ ਨੇ ਧੋਖਾ ਨਹੀਂ ਕੀਤਾ ਹੈ," ਵੈਲੇਸ-ਸਿਆਣੇ ਉੱਲੂ ਨੇ ਕਿਹਾ।ਉਹ ਇਮਾਨਦਾਰੀ ਅਤੇ ਸਿੱਧੇ ਤਰੀਕੇ ਨਾਲ ਜਿੱਤਿਆ ਹੈ ਹੋਲੀ-ਹੋਲੀ ਅਤੇ ਪੱਕੇ ਦ੍ਰਿੜ ਨਿਸ਼ਚੇ ਨਾਲ, ਕਦੀ ਨਾ ਛੱਡ ਕੇ, ਆਰਕੀਬਾਲਡ-ਨੇ ਨਿਸ਼ਚਿਤ ਖਤਮ ਸੀਮਾ ਪਹਿਲਾ ਕੀਤੀ ਹੈ।ਮਾਫ਼ ਕਰਨਾ ਨੋਇਲ ਮੇਰੇ ਅਜ਼ੀਜ਼ ਦੋਸਤ, ਤੂੰ ਇਹ ਦੌੜ ਹਾਰ ਚੁੱਕਾ ਹੈ।ਇਹ ਤੇਰੇ ਲਈ ਇੱਕ ਸਿੱਖਿਆ ਹੋਣੀ ਚਾਹੀਦੀ ਹੈ-ਹੋਲੀ-ਹੋਲੀ ਅਤੇ ਚਲਦੇ ਰਹਿਣ ਨਾਲ ਦੌੜ ਜਿੱਤੀ ਜਾ ਸਕਦੀ ਹੈ।

ਨੋਇਲ-ਖਰਗੋਸ਼ ਨਾਖੁਸ਼ ਹੋ ਗਿਆ ਅਤੇ ਗੁੱਸੇ ਵਿੱਚ ਆ ਗਿਆ।ਆਰਕੀਬਾਲਡ-ਕੱਛੂਕੱਮੇ ਨੂੰ ਉਹਦੇ ਲਈ ਚੰਗਾ ਨਹੀਂ ਲੱਗਾ ਅਤੇ ਉਸਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। "ਖੁਸ਼ ਹੋ ਨੋਇਲ, ਇਹ ਇੱਕਲੀ ਦੌੜ ਸੀ।," ਆਰਕੀਬਾਲਡ ਨੇ ਕਿਹਾ।ਆਰਕੀਬਾਲਡ ਨੇ ਕਿਹਾ। "ਮੈਨੂੰ ਪੱਕਾ ਯਕੀਨ ਹੈ ਤੂੰ ਅਗਲੀ ਦੌੜ ਜਰੂਰ ਜਿੱਤੇਗਾ ਅਤੇ ਆਪਾਂ ਦੋਸਤ ਹੀ ਰਹਾਂਗੇ ਭਾਵੇਂ ਸੂਰਜ ਹੇਠਾਂ ਕੋਈ ਦੌੜ ਜਿੱਤ ਲਈ ਗਈ ਹੋਵੇ।"

ਅਤੇ ਉਸ ਦਿਨ ਤੋਂ ਉਹ ਬਹੁਤ ਚੰਗੇ ਦੋਸਤ ਬਣ ਗਏ ਅਤੇ ਨੋਇਲ-ਖਰਗੋਸ਼ ਨੇ ਕਦੀ ਵੀ ਸ਼ੇਖੀ ਨਹੀਂ ਮਾਰੀ।

Enjoyed this story?
Find out more here