ਡੀਅਰ ਅਤੇ ਜੈਗੁਆਰ
A free resource from
KidsOut - the fun and happiness charity
This story is available in:
This story is available in:
ਇੱਕ ਬਰਾਜ਼ੀਲੀ ਕਹਾਣੀ

*
ਇੱਕ ਡੀਅਰ (ਹਿਰਣ) ਜੰਗਲ ਦੇ ਵਿੱਚ, ਵੱਡੇ ਦਰਿਆ ਦੇ ਕੰਢੇ-ਕੰਢੇ, ਚਲ ਰਿਹਾ ਸੀ: 'ਓਹ ! ਪਰ ਮੈਨੂੰ ਇਹ ਕਿਸ ਤਰ੍ਹਾਂ ਦਾ ਜੀਵਨ ਮਿਲਿਆ ਹੈ? ਮੇਰੇ ਕੋਲ ਕੋਈ ਘਰ ਵੀ ਨਹੀਂ ਹੈ। ਖਬਰੇ ਮੈਂ ਆਪਣੇ ਵਾਸਤੇ ਇੱਕ ਘਰ ਬਣਾਵਾਂਗਾ। ਇਹ ਜਗ੍ਹਾ ਘਰ ਬਣਾਉਨ ਲਈ ਵਧੀਆ ਲੱਗ ਰਹੀ ਹੈ।'
ਡੀਅਰ ਨੇ ਚੱਲਣਾ ਜਾਰੀ ਰੱਖਿਆ।
ਇੱਕ ਜੈਗੁਆਰ (ਚੀਤਾ) ਵੀ ਵੱਡੇ ਦਰਿਆ ਦੇ ਕੰਢੇ-ਕੰਢੇ ਚੱਲਦਾ ਹੋਇਆ, ਜੰਗਲ ਦੀ ਤਰਫ ਆ ਰਿਹਾ ਸੀ। ਉਹ ਵੀ ਉਸੇ ਥਾਂ ਤੇ ਪਹੁੰਚਿਆ: 'ਓਹ ! ਪਰ ਮੇਰੀ ਜਿੰਦਗੀ ਕੀ ਹੈ? ਸ਼ਾਇਦ ਕਿਸੇ ਦਿਨ ਮੈਂ ਆਪਣੇ ਲਈ ਘਰ ਬਣਾਵਾਂ ਅਤੇ ਵੱਸ ਜਾਵਾਂ। ਇਹ ਜਗ੍ਹਾ ਘਰ ਬਣਾਉਣ ਲਈ ਵਧੀਆ ਰਹੇਗੀ।'
ਅਤੇ ਜੈਗੁਆਰ ਨੇ ਚੱਲਣਾ ਜਾਰੀ ਰੱਖਿਆ।
ਡੀਅਰ ਵਾਪਿਸ ਆਇਆ, ਉਸ ਨੇ ਆਪਣੇ ਤਿੱਖੇ ਸਿੰਗਾ ਨਾਲ ਝਾੜੀਆਂ ਸਾਫ ਕੀਤੀਆਂ, ਉਸ ਨੇ ਉੱਗੇ ਹੋਏ ਰੁੱਖ ਹਟਾਏ ਅਤੇ ਘਰ ਬਣਾਉਣ ਲਈ ਜਮੀਨ ਨੂੰ ਸਮਤਲ ਬਣਾਇਆ, ਅਤੇ ਫਿਰ ਜੰਗਲ ਵੱਲ ਚਲਾ ਗਿਆ।
ਹੁਣ ਜੈਗੁਆਰ ਆਇਆ: 'ਇਹ ਉਹੀ ਜਗ੍ਹਾ ਹੈ ਜਿਥੇ ਮੈਂ ਆਪਣਾ ਘਰ ਬਣਾਉਣ ਵਾਲਾ ਸੀ, ਲੇਕਿਨ ਜਮੀਨ ਤਾਂ ਪਹਿਲਾ ਤੋਂ ਹੀ ਸਾਫ ਅਤੇ ਸਮਤਲ ਹੋ ਗਈ ਹੈ। ਨਿਰਸੰਦੇਹ, ਇਹ ਭਗਵਾਨ ਤੁਪਣ ਦਾ ਅਸ਼ੀਰਵਾਦ ਹੈ। ਇੱਥੇ ਹੀ ਮੈਂ ਮੇਰਾ ਘਰ ਬਣਾਵਾਂਗਾ।' ਅਤੇ ਜੋਸ਼ ਦੇ ਨਾਲ, ਜੈਗੁਆਰ ਨੇ ਜਮੀਨ ਨੂੰ ਹੋਰ ਸਮਤਲ ਕੀਤਾ ਅਤੇ ਆਪਣੇ ਦੰਦਾਂ ਨਾਲ ਚਿਕਣਾ ਕਰਕੇ, ਉਸ 'ਤੇ ਸਖ਼ਤ ਅਤੇ ਚਮਕਦਾਰ ਫ਼ਰਸ਼ ਬਣਾ ਦਿੱਤਾ। ਇਸ ਤੋਂ ਬਾਅਦ ਉਹ ਜੰਗਲ ਵਿੱਚ ਚਲਾ ਗਿਆ।
ਡੀਅਰ ਵਾਪਸ ਆਇਆ: 'ਇੱਕ ਫ਼ਰਸ਼ ਪਹਿਲਾਂ ਹੀ ਬਣ ਚੁੱਕਿਆ ਹੈ, ਉਹ ਵੀ ਸਖ਼ਤ ਅਤੇ ਚਮਕਦਾਰ ! ਨਿਰਸੰਦੇਹ, ਭਗਵਾਨ ਤੁਪਣ ਮੇਰੀ ਮੱਦਦ ਕਰ ਰਹੇ ਹਨ।' ਅਤੇ ਫਿਰ ਇੱਕ ਨਵੀ ਊਰਜਾ ਨਾਲ, ਡੀਅਰ ਨੇ ਘਰ ਦੀ ਕੰਧ ਬਣਾਈ। ਜਦੋਂ ਉਸਨੇ ਕੰਧ ਪੂਰੀ ਕਰ ਲਈ, ਡੀਅਰ ਜੰਗਲ ਵੱਲ ਨੂੰ ਚਲਾ ਗਿਆ।

ਹੁਣ ਜੈਗੁਆਰ ਆਇਆ: 'ਭਗਵਾਨ ਤੁਪਣ ਨੇ ਮੇਰੇ ਘਰ ਲਈ ਕੰਧ ਬਣਾਈ ਹੈ। ਹੁਣ ਮੈਂ ਇੱਕ ਛੱਤ ਬਣਾਵਾਂਗਾ।' ਅਤੇ ਤਾਕਤਵਰ ਜੈਗੁਆਰ ਨੇ ਇੱਕ ਛੱਤ ਬਣਾ ਦਿਤੀ। ਅਤੇ ਜਦ ਉਹ ਪੂਰੀ ਹੋ ਗਈ, ਉਹ ਜੰਗਲ ਵਿੱਚ ਚਲਾ ਗਿਆ।
ਡਿਅਰ ਜਦ ਆਇਆ ਤਾਂ ਉਸਨੇ ਦੇਖਿਆ ਕਿ ਛੱਤ ਆਪਣੇ ਆਪ ਹੀ ਬਣੀ ਹੋਈ ਸੀ: 'ਤੁਪਣ ਨੇ ਸੱਚਮੁੱਚ ਮੈਨੂੰ ਅਸ਼ੀਰਵਾਦ ਦਿੱਤਾ ਹੈ.'
ਘਰ ਦੇ ਅੰਦਰ, ਡੀਅਰ ਨੇ ਦੋ ਕਮਰੇ ਬਣਾਏ: ਇੱਕ ਉਹਦੇ ਖੁਦ ਦੇ ਵਾਸਤੇ ਅਤੇ ਇੱਕ ਤੁਪਣ ਦੇ ਵਾਸਤੇ। ਕਿਉਂਕਿ ਹਨੇਰਾ ਹੋ ਚੁੱਕਿਆ ਸੀ ਤਾਂ, ਉਹ ਇੱਕ ਕਮਰੇ ਵਿੱਚ ਗਿਆ, ਉਸ ਨੇ ਆਰਾਮ ਕੀਤਾ ਅਤੇ ਸੌਂ ਗਿਆ।
ਅਤੇ ਹੁਣ ਜੈਗੁਆਰ ਵਾਪਸ ਆਇਆ ਅਤੇ ਉਸਨੇ ਦੇਖਿਆ ਕਿ ਘਰ ਵਿੱਚ ਦੋ ਕਮਰੇ ਸਨ: 'ਤੁਪਣ ਨੇ ਘਰ ਨੂੰ ਮੇਰੇ ਨਾਲ ਸਾਂਝਾ ਕਰਨ ਲਈ, ਇੱਕ ਕਮਰਾ ਆਪਣੇ ਵਾਸਤੇ ਵੀ ਬਣਾਇਆ ਹੈ !'
ਉਹ ਦੂਜੇ ਕਮਰੇ ਵਿੱਚ ਜਾਕੇ ਸੋ ਗਿਆ।
ਡੀਅਰ ਅਤੇ ਜੈਗੁਆਰ ਸਾਰੀ ਰਾਤ ਇੱਕੋ ਘਰ ਦੇ ਵਿੱਚ ਸੋਂਦੇ ਰਹੇ। ਸਵੇਰ ਹੋਣ 'ਤੇ ਦੋਨਾਂ ਦੀ ਅੱਖ ਖੁਲੀ।
ਡੀਅਰ ਨੇ ਜੈਗੁਆਰ ਨੂੰ ਦੇਖਿਆ। ਜੈਗੁਆਰ ਨੇ ਡੀਅਰ ਦੀ ਤਰਫ ਦੇਖਿਆ: 'ਕੀ ਤੁਸੀਂ ਮੇਰਾ ਘਰ ਬਣਾਉਣ ਵਿੱਚ ਮੱਦਦ ਕੀਤੀ ਸੀ?'
‘ਹਾਂ ਮੈਂ ਕੀਤੀ ਸੀ। 'ਕੀ ਤੁਸੀਂ ਮੇਰਾ ਘਰ ਬਣਾਉਣ ਵਿੱਚ ਮੱਦਦ ਕੀਤੀ ਸੀ?'
'ਹਾਂ ਮੈਂ ਕੀਤੀ ਸੀ।'
ਤਾਂ ਏਦਾਂ ਹੋਇਆ ਕਿ ਜੈਗੁਆਰ ਅਤੇ ਡੀਅਰ ਨੇ, ਸਦਭਾਵਨਾ ਦੇ ਨਾਲ ਘਰ ਨੂੰ ਸਾਂਝਾ ਕਰ ਲਿਆ .... ਲੇਕਿਨ ਕੇਵਲ ਥੋੜੇ ਹੀ ਸਮੇਂ ਵਾਸਤੇ।

ਜੈਗੁਆਰ ਨੂੰ ਭੁੱਖ ਲੱਗੀ: 'ਅੱਗ ਬਾਲੋ। ਉਬਾਲਣ ਵਾਸਤੇ, ਇੱਕ ਘੜੇ ਨੂੰ ਇਸ 'ਤੇ ਰੱਖੋ। ਮੈਂ ਸ਼ਿਕਾਰ ਕਰਨ ਜਾ ਰਿਹਾ ਹਾਂ।' ਅਤੇ ਜੈਗੁਆਰ ਘਰ ਤੋਂ ਨਿਕਲ ਗਿਆ। ਡੀਅਰ ਨੇ ਅੱਗ ਬਾਲੀ ਅਤੇ ਉਬਲਦੇ ਪਾਣੀ ਦਾ ਬਰਤਨ ਤਿਆਰ ਕੀਤਾ।
ਜੈਗੁਆਰ ਨੂੰ ਇੱਕ ਹਿਰਣ ਲੱਭਿਆ। ਉਸਨੇ ਉਸਨੂੰ ਫੜਿਆ ਅਤੇ ਮਾਰ ਦਿੱਤਾ। ਉਹ ਉਸ ਨੂੰ ਨਾਲ ਲੈਕੇ ਵਾਪਸ ਘਰ ਆ ਗਿਆ। ਉਸ ਨੇ ਹਿਰਣ ਨੂੰ ਪਕਾਉਣਾ ਸ਼ੁਰੂ ਕੀਤਾ। ਜਦੋਂ ਡੀਅਰ ਨੇ ਦੇਖਿਆ ਕਿ ਜੈਗੁਆਰ ਕੀ ਪਕਾ ਰਿਹਾ ਹੈ, ਡੀਅਰ ਦੁਖੀ ਹੋਇਆ।
ਜੈਗੁਆਰ ਨੇ ਆਪਣਾ ਭੋਜਨ ਖਾਣਾ ਸ਼ੁਰੂ ਕੀਤਾ। ਡੀਅਰ ਡਰ ਗਿਆ ਸੀ, ਇਸ ਲਈ ਉਸ ਨੇ ਖਾਣਾ ਨਹੀਂ ਖਾਦਾ। ਡੀਅਰ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਉਸ ਨੇ ਸੌਣ ਦੀ ਕੋਸ਼ਿਸ਼ ਕੀਤੀ।
ਜੈਗੁਆਰ ਵੀ ਆਪਣੇ ਕਮਰੇ ਵਿੱਚ ਚਲਾ ਗਿਆ।
ਸਾਰੀ ਰਾਤ, ਡੀਅਰ ਨੇ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀਆਂ, ਉਸਨੂੰ ਡਰ ਸੀ ਕਿ ਜੈਗੁਆਰ ਆਵੇਗਾ ਅਤੇ ਉਸ ਨੂੰ ਖਾ ਜਾਵੇਗਾ।
*
ਸਵੇਰੇ, ਡੀਅਰ ਨੇ ਜੈਗੁਆਰ ਨੂੰ ਕਿਹਾ: 'ਅੱਗ ਬਾਲੋ। ਬਰਤਨ ਰੱਖੋ। ਪਾਣੀ ਉਬਾਲੋ। ਮੈਂ ਸ਼ਿਕਾਰ ਕਰਨ ਜਾ ਰਿਹਾ ਹਾਂ।'
ਡੀਅਰ ਜੰਗਲ ਵੱਲ ਨੂੰ ਚਲਾ ਗਿਆ। ਉੱਥੇ, ਇੱਕ ਚੀਤਾ ਦਰਖ਼ਤ ਦੀ ਛਾਲ ਨਾਲ, ਆਪਣੇ ਪੰਜੇ ਤਿੱਖੇ ਕਰ ਰਿਹਾ ਸੀ।
ਹਿਰਨ ਉਦੋਂ ਤੱਕ ਚਲਦਾ ਰਿਹਾ ਜਦੋਂ ਤੱਕ ਉਸਨੂੰ ਤਾਮੰਡੁਆ ਐਂਟੀਏਟਰ ਨਹੀਂ ਮਿਲਿਆ।
'ਉਸ ਚੀਤੇ ਨੇ ਤੁਹਾਡੇ ਬਾਰੇ ਗ਼ਲਤ ਬੋਲਿਆ।'

ਤਾਮੰਡੂਆ ਨੂੰ ਗੁੱਸਾ ਆ ਗਿਆ। ਉਹ ਗਿਆ ਅਤੇ ਉਸਨੇ ਚੀਤੇ 'ਤੇ ਆਪਣੇ ਤਾਕਤਵਰ, ਤਿੱਖੇ ਪੰਜਿਆਂ ਨਾਲ ਹਮਲਾ ਕਰ ਦਿੱਤਾ। ਚੀਤੇ ਨੂੰ ਮਾਰਨ ਤੋਂ ਬਾਅਦ ਤਾਮੰਡੂਆ ਉਥੋਂ ਚਲਾ ਗਿਆ। ਡੀਅਰ ਮਰਿਆ ਹੋਇਆ ਚੀਤਾ ਆਪਣੇ ਨਾਲ ਵਾਪਸ ਘਰੇ ਲੈ ਆਇਆ।
ਜਦੋਂ ਜੈਗੁਆਰ ਨੇ ਦੇਖਿਆ ਕਿ ਡੀਅਰ ਕੀ ਪਕਾ ਰਿਹਾ ਹੈ, ਤਾਂ ਉਹ ਡਰ ਗਿਆ। ਉਹ ਡੀਅਰ ਨੂੰ ਇਹ ਸੱਭ ਖਾਂਦੇ ਨਹੀਂ ਦੇਖ ਸਕਦਾ ਸੀ, ਇਸ ਲਈ ਉਹ ਆਪਣੇ ਕਮਰੇ ਵਿੱਚ ਚਲਾ ਗਿਆ। ਪਰ ਅਸਲ ਵਿੱਚ, ਜਿਵੇਂ ਤੁਸੀਂ ਜਾਣਦੇ ਹੀ ਹੋ, ਹਿਰਣ ਕਿਸੇ ਚੀਤੇ ਦਾ ਮੀਟ ਨਹੀਂ ਖਾਂਦੇ, ਤਾਂ ਉਸਨੇ ਵੀ ਨਹੀਂ ਖਾਧਾ।
ਡੀਅਰ ਹੁਣ ਆਪਣੇ ਕਮਰੇ ਵਿੱਚ ਚਲਾ ਗਿਆ। ਡੀਅਰ ਸੋ ਨਾ ਸਕਿਆ। ਡੀਅਰ ਨੂੰ ਡਰ ਸੀ ਕਿ ਜੈਗੁਆਰ ਰਾਤ ਨੂੰ ਆਵੇਗਾ ਅਤੇ ਉਸਨੂੰ ਖਾ ਜਾਵੇਗਾ।
ਜੈਗੁਆਰ ਵੀ ਸੋ ਨਾ ਸਕਿਆ। ਉਸ ਨੂੰ ਵੀ ਡਰ ਸੀ ਕਿ ਰਾਤ ਵਿੱਚ ਡੀਅਰ ਆਵੇਗਾ ਅਤੇ ਉਸਨੂੰ ਖਾ ਜਾਵੇਗਾ। ਜੈਗੁਆਰ ਨੂੰ ਆਖਿਰਕਾਰ ਨੀਂਦ ਦਾ ਝੌਂਕਾ ਆਉਣਾ ਸ਼ੁਰੂ ਹੋ ਗਿਆ ਅਤੇ ਉਹ ਸੋ ਗਿਆ।
ਡੀਅਰ ਨੂੰ ਵੀ ਆਖਿਰਕਾਰ ਨੀਂਦ ਦਾ ਝੌਂਕਾ ਆਉਣਾ ਸ਼ੁਰੂ ਹੋ ਗਿਆ ਅਤੇ ਉਹ ਸੋ ਗਿਆ। ਅਤੇ ਜਿਵੇਂ ਹੀ ਨੀਂਦ ਦੇ ਝੌਂਕੇ ਦੇ ਕਾਰਣ ਉਸ ਦਾ ਸਿਰ ਹਿਲਿਆ, ਉਸ ਦੇ ਸਿੰਗ ਕੰਧ ਨਾਲ ਟਕਰਾ ਗਏ ਅਤੇ ਇੱਕ ਉੱਚੀ ਜਿਹੀ ਆਵਾਜ਼ ਆਈ। ਜੈਗੁਆਰ ਆਵਾਜ਼ ਨਾਲ ਉੱਠ ਖੜਾ ਹੋਇਆ। ਉਸ ਨੂੰ ਲੱਗਿਆ ਕਿ ਡੀਅਰ ਉਸ ਤੇ ਹਮਲਾ ਕਰਨ ਆ ਰਿਹਾ ਸੀ। ਉਸ ਨੇ ਇੱਕ ਉੱਚੀ ਚੀਕ ਮਾਰੀ।
ਡੀਅਰ ਨੂੰ ਲੱਗਿਆ ਕਿ ਜੈਗੁਆਰ ਉਸ ਤੇ ਹਮਲਾ ਕਰਨ ਆ ਰਿਹਾ ਸੀ।
ਡੀਅਰ ਘਰ ਤੋਂ ਭੱਜ ਗਿਆ ! ਜੈਗੁਆਰ ਘਰ ਤੋਂ ਭੱਜ ਗਿਆ ! ਦੋਵੇਂ ਉਲਟੀਆਂ ਦਿਸ਼ਾਵਾਂ ਵਿੱਚ ਭੱਜੇ। ਉਸ ਸਮੇਂ ਤੋਂ, ਜੈਗੁਆਰ ਅਤੇ ਡੀਅਰ ਫਿਰ ਕਦੇ ਇਕੱਠੇ ਨਹੀਂ ਰਹੇ।
Enjoyed this story?